ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਦਿੱਤੇ ਮੌਕੇ ਦਾ ਲਾਭ ਉਠਾਉਣ

ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਦਿੱਤੇ ਮੌਕੇ ਦਾ ਲਾਭ ਉਠਾਉਣ

 ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਲਈ ਦਿੱਤੇ ਵਿਸ਼ੇਸ਼ ਮੌਕੇ ਦਾ ਲਾਭ ਉਠਾਉਣ ਅਤੇ ਇਸ ਯੋਜਨਾ ਤਹਿਤ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਕ ਅਹਿਮ ਫੈਸਲੇ ਰਾਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਅਪਲਾਈ ਕਰਨ ਲਈ 19 ਤੇ 20 ਦਸੰਬਰ ਦੇ ਦਿਨ ਵਿਸ਼ੇਸ਼ ਮੌਕੇ ਵਜੋਂ ਐਲਾਨੇ ਗਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਇਹ ਦੋ ਦਿਨ ਵੀ ਭਲਾਈ ਵਿਭਾਗ ਕੋਲ ਅਪਣੇ ਦਸਤਾਵੇਜ਼ ਨਿੱਜੀ ਤੌਰ ‘ਤੇ ਜਮਾਂ ਕਰਵਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਭਲਾਈ ਵਿਭਾਗ ਵਲੋਂ ਆਨਲਾਈਨ ਪੋਰਟਲ ‘ਤੇ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਵਿਦਿਆਰਥੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਗਿਆ ਹੈ ਅਤੇ ਹੁਣ ਪੰਜਾਬ ਸਰਕਾਰ ਵਲੋਂ 19 ਅਤੇ 20 ਦਸੰਬਰ ਨੂੰ ਦਸਤੀ ਬਿਨੈ ਪੱਤਰ ਵੀ ਪ੍ਰਾਪਤ ਕਰਨ ਦੀ ਛੋਟ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਸੀ ਕਿ ਕੁਝ ਵਿਦਿਆਰਥੀ ਅਧਾਰ ਕਾਰਡ ਅਤੇ ਦੂਜੇ ਦਸਤਾਵੇਜਾਂ ਵਿੱਚ ਨਾਮ,ਪਤੇ ਆਦਿ ਵਿੱਚ ਵੱਖਰੇਵੇਂ ਹੋਣ ਕਾਰਨ ਆਨ ਲਾਈਨ ਅਪਲਾਈ ਕਰਨ ਤੋਂ ਵਾਂਝੇ ਰਹਿ ਗਏ ਸਨ ਜਿਸ ਕਰਕੇ ਯੋਗ ਵਿਦਿਆਰਥੀ ਹੁਣ ਅਪਣਾ ਬਿਨੈ ਪੱਤਰ ਜ਼ਿਲ੍ਹਾ ਭਲਾਈ ਅਫ਼ਸਰ ਜਲੰਧਰ ਦੇ ਦਫ਼ਤਰ ਵਿਖੇ ਦਸਤੀ ਵੀ ਜਮਾਂ ਕਰਵਾ ਸਕਦੇ ਹਨ। ਬਿਨੈਕਾਰਾਂ ਨੂੰ ਬਿਨੈ ਪੱਤਰ ਨਾਲ ਆਨਲਾਈਨ ਅਪਲਾਈ ਕਰਨ ਵੇਲੇ ਰੱਦ ਹੋਏ ਬਿਨੈਪੱਤਰ ਦੀ ਕਾਪੀ, ਵਿਦਿਅਕ ਸੰਸਥਾ ਵਿੱਚ ਹਾਜ਼ਰੀ ਸੂਚੀ ਦੀ ਕਾਪੀ ,ਅਧਾਰ ਕਾਰਡ ,ਬੈਂਕ ਪਾਸ ਬੁੱਕ ਅਤੇ ਇਕ ਪਾਸਪੋਰਟ ਸਾਈਜ਼ ਫੋਟੋ ਵੀ ਜਮ੍ਹਾਂ ਕਰਵਾਉਣੀ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸਕਾਲਰਸ਼ਿਪ ਸਕੀਮ ਦੇ ਨਵਿਆਏ ਜਾਣ ਦੇ ਕੇਸ ਵਿੱਚ ਵਿਦਿਆਰਥੀ ਨੂੰ ਪਿਛਲੇ ਸਾਲ ਦਾ ਯੂਜਰ ਆਈ.ਡੀ.,ਸਵੈ ਘੋਸ਼ਣਾ ਫਾਰਮ ,ਫੀਸ ਅਤੇ ਵਿਦਿਅਕ ਸੰਸਥਾ ਦੇ ਮੁੱਖੀ ਵਲੋਂ ਤਸਦੀਕ ਕੀਤਾ ਹੋਇਆ ਬਿਨੈ ਪੱਤਰ ਜਮਾਂ ਕਰਵਾਉਣਾ ਹੋਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸ ਵਿਸ਼ੇਸ਼ ਮੌਕੇ ਤਹਿਤ ਕੇਵਲ ਉਹੀ ਵਿਦਿਆਰਥੀ ਬਿਨੈ ਪੱਤਰ ਦੇ ਸਕਣਗੇ ਜੋ ਮਿੱਥੇ ਸਮੇਂ ਵਿੱਚ ਅਧਾਰ ਕਾਰਡ ਤੇ ਹੋਰ ਦਸਤਾਵੇਜ਼ਾਂ ਵਿੱਚ ਵੱਖਰੇਵੇਂ ਹੋਣ ਕਾਰਨ ਆਨ ਲਾਈਨ ਅਪਲਾਈ ਨਹੀ ਕਰ ਸਕੇ ।

Share Button

Leave a Reply

Your email address will not be published. Required fields are marked *

%d bloggers like this: