Fri. Aug 16th, 2019

ਵਿਦਿਆਰਥੀ ਦੀ ਪ੍ਰਤੀਭਾ ਨਿਖਾਰਨ ਵਿੱਚ ਵਿਦਿਅਕ ਮੁਕਾਬਲਿਆਂ ਦਾ ਅਹਿਮ ਰੋਲ: ਬਲਬੀਰ ਸਿੱਧੂ

ਵਿਦਿਆਰਥੀ ਦੀ ਪ੍ਰਤੀਭਾ ਨਿਖਾਰਨ ਵਿੱਚ ਵਿਦਿਅਕ ਮੁਕਾਬਲਿਆਂ ਦਾ ਅਹਿਮ ਰੋਲ: ਬਲਬੀਰ ਸਿੱਧੂ
ਪੰਜਾਬ ਸਕੂਲ ਸਿੱਖਿਆ ਬੋਰਡ ਨੂੰ 01 ਲੱਖ ਰੁਪਏ ਦੇਣ ਦਾ ਐਲਾਨ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆਂ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
ਸਿੱਖਿਆ ਬੋਰਡ ਦੇ ਵਿਦਿਅਕ ਮੁਕਾਬਲਿਆਂ ਦਾ ਦੂਜਾ ਦਿਨ


ਐੱਸ.ਏ.ਐੱਸ. ਨਗਰ, 7 ਦਸੰਬਰ (ਗੁਰਨਾਮ ਸਾਗਰ): ਵਿਦਿਆਰਥੀਆਂ ਦੀ ਪ੍ਰਤੀਭਾ ਨਿਖਾਰਨ ਵਿੱਚ ਵਿਦਿਅਕ ਮੁਕਾਬਲਿਆਂ ਦਾ ਅਹਿਮ ਰੋਲ ਹੁੰਦਾ ਹੈ| ਇਸ ਲਈ ਵੱਧ ਤੋਂ ਵੱਧ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿੱਧੂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਿਖੇ ਕਰਵਾਏ ਜਾ ਰਹੇ ਸੂਬਾ ਪੱਧਰੀ ਵਿਦਿਅਕ ਮੁਕਾਬਲਿਆਂ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਚੱੜ੍ਹ ਕੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੀਦਾ ਹੈ| ਉਨ੍ਹਾਂ ਨੇ ਬੱਚਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਐਲਾਨ ਵੀ ਕੀਤਾ ਕਿ ਉਨ੍ਹਾਂ ਵੱਲੋਂ ਇੱਕ ਲੱਖ ਰੁਪਏ ਦੀ ਰਾਸ਼ੀ ਸਿੱਖਿਆ ਬੋਰਡ ਨੂੰ ਬੱਚਿਆਂ ਦੀ ਭਲਾਈ ਲਈ ਕਰਵਾਏ ਜਾ ਰਹੇ ਇਸ ਉਪਰਾਲੇ ਲਈ ਦਿੱਤੀ ਜਾਵੇਗੀ| ਸ.ਸਿੱਧੂ ਨੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ|
ਪੰਜਾਬ ਸਕੂਲ ਸਿੱਖਿਆ ਬੋਰਡ ਵਿੱਖੇ ਕਰਵਾਏ ਜਾ ਰਹੇ ਵਿਦਿਅਕ ਮੁਕਾਬਲਿਆ ਦੇ ਦੂਜੇ ਦਿੱਨ ਪੰਜਾਬ ਦੇ ਚਾਰ ਜ਼ੋਨਾ ਤੋਂ ਜੇਤੂ ਵਿਦਿਆਰਥੀਆਂ ਨੇ ਸਿੱਖਿਆ ਬੋਰਡ ਦੇ ਕੰਪਲੈਕਸ ਵਿਖੇ ਵੱਖੋ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ | ਪ੍ਰੋਗਰਾਮ ਦਾ ਆਗਾਜ਼ ਮਿਡਲ ਜਮਾਤ (ਪੰਜਵੀ ਤੋਂ ਅੱਠਵੀਂ) ਦੇ ਵਿਦਿਆਰਥੀਆਂ ਦੇ ਸੋਲੋ ਡਾਂਸ ਨਾਲ ਹੋਈਆ| ਇਸ ਮੌਕੇ ਪੰਜਾਬ ਦੇ ਪਸ਼ੁ ਪਾਲਣ ਤੇ ਡੇਅਰੀ ਵਿਭਾਗ ਮੰਤਰੀ ਸ਼੍ਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ-ਮਹਿਮਾਨ ਵੱਜੋਂ ਸ਼ਿਰਕਤ ਕੀਤੀ) ਅੱਜ ਦੇ ਪ੍ਰੋਗਰਾਂਮ ਵਿੱਚ ਪੰਜਾਬੀ ਤੋਂ ਅਠਵੀਂ ਵਰਗ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਸ ਵਿੱਚ ਸੋਲੋ ਡਾਂਸ ਵਿੱਚ ਜਸਕਿਰਨ ਕੌਰ, ਨਨਕਾਣਾ ਸਾਹਿਬ ਮਾਡਲ ਹਾਈ ਸਕੂਲ, ਜ਼ਿਲ੍ਹਾ ਲੁਧਿਆਣਾ, ਪਹਿਲਾ ਸਥਾਨ ਤੇ, ਸਿਮਰਨਜੋਤ ਕੌਰ, ਸੰਤ ਵਰਿਆਮ ਸਿੰਘ ਮੈਮੋ: ਪਬ. ਸੀਨੀ. ਸੈਕੰ. ਸਕੂਲ, ਰਤਵਾੜਾ ਸਾਹਿਬ, ਜ਼ਿਲ੍ਹਾ ਮੋਹਾਲੀ, ਦੂਜਾ ਸਥਾਨ ਤੇ ਅਤੇ ਆਰਤੀ ਸ. ਕੰਨਿ. ਸੀਨੀ. ਸੈਕੰ. ਸਕੂਲ, ਰੇਲਵੇ ਮੰਡੀ, ਜ਼ਿਲ੍ਹਾ ਹੁਸ਼ਿਆਰਪੁਰ ਤੀਜਾ ਸਥਾਨ ਰਹੇ | ਕਵਿਤਾ ਉਚਾਰਨ ਲਈ ਜਸਲੀਨ ਕੌਰ, ਸੰਤ ਬਾਬਾ ਨੱਥਾ ਸਿੰਘ ਮੈਮੋ. ਸਕੂਲ ਬੁਤਾਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਪਹਿਲਾ ਸਥਾਨ ਤੇ ਪਲਕ ਸ਼ਿਵ ਦੇਵੀ ਗਰਲਜ ਹਾਈ ਸਕੂਲ, ਜ਼ਿਲਾ ਜਲੰਧਰ, ਦੂਜਾ ਸਥਾਨ ਤੇ ਅਤੇ ਹਰਨੂਰ ਕੌਰ , ਸ਼ਹੀਦ ਬਾਬਾ ਦੀਪ ਸਿੰਘ ਸੀਨੀ. ਸੈਕੰ. ਸਕੂਲ ਕੰਗ, ਜ਼ਿਲ੍ਹਾ ਤਰਨਤਾਰਨ, ਤੀਜਾ ਸਥਾਨ ਤੇ ਰਹੇ | ਸੁੰਦਰ ਲਿਖਾਈ ਲਈ ਸਾਹਿਲ ਮਸੀਹ , ਸ.ਹ.ਸ. ਧਰਮਕੋਟ ਬੱਗਾ, ਜ਼ਿਲ੍ਹਾ ਗੁਰਦਾਸਪੁਰ, ਪਹਿਲਾ ਸਥਾਨ ਤੇ ਸਨੀ, ਸ.ਸ.ਸ.ਸ.ਢੀਂਗੀ, ਜ਼ਿਲ੍ਹਾ ਪਟਿਆਲਾ , ਦੂਜਾ ਸਥਾਨ ਤੇ ਅਤੇ ਗੁਰਲੀਨ, ਸ.ਸ.ਸ.ਸ.ਮੀਆਂ ਵਿੰਡ, ਜ਼ਿਲ੍ਹਾ ਪਟਿਆਲਾ, ਤੀਜਾ ਸਥਾਨ ਤੇ ਰਹੇ | ਸ਼ਬਦ ਗਾਇਨ ਲਈ ਲਵਲੀ ਤੇ ਸਾਥੀ, ਸ.ਬਲਾਇੰਡ ਸਕੂਲ, ਜਮਾਲਪੁਰ, ਜ਼ਿਲ੍ਹਾ ਲੁਧਿਆਣਾ, ਪਹਿਲਾ ਸਥਾਨ ਤੇ ਸੁਖਦੀਪ ਕੌਰ ਤੇ ਸਾਥੀ, ਸ. ਸਮਾਰਟ ਸੀਨੀ. ਸੈਕੰ. ਸਕੂਲ, ਫੀਲਖਾਲਾ ਜ਼ਿਲ੍ਹਾ ਪਟਿਆਲਾ, ਦੂਜਾ ਸਥਾਨ ਤੇ ਅਤੇ ਨੀਰਜ ਕੁਮਾਰ ਤੇ ਸਾਥੀ , ਡੀ.ਏ.ਵੀ. ਸੀਨੀ.ਸੈਕੰ. ਸਕੂਲ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ , ਤੀਜਾ ਸਥਾਨ ਉਤੇ ਰਹੇ | ਲੋਕ-ਗੀਤ ਲਈ ਸ਼ਹਿਬਾਜ ਸਿੰਘ, ਪਸਸਬ ਆਦ: ਸੀਨੀ. ਸੈਕੰ. ਸਕੂਲ, ਸੀਰਵਾਲੀ ਭੰਗੇਵਾਲੀ ਜ਼ਿਲ੍ਰਾ ਸ੍ਰੀ ਮੁਕਤਸਰ ਸਾਹਿਬ, ਪਹਿਲਾ ਸਥਾਨ ਉੱਤੇ ਵਿਸ਼ਾਲਪ੍ਰੀਤ ਕੌਰ , ਸੀਨੀ. ਸੈਕੰ. ਮਾਡਲ ਸਕੂਲ ਪੰਜਾਬੀ ਯੁਨੀਵਰਸਿਟੀ, ਜ਼ਿਲ੍ਹਾ ਪਟਿਆਲਾ ਅਤੇ ਮਾਧਵ ਅਰੋੜਾ, ਸੰ. ਸ. ਭਾ ਫੇਰੂ ਖਾਲਸਾ ਸੀਨੀ. ਸਕੂਲ, ਫਰੀਦਕੋਟ, ਤੀਜਾ ਸਥਾਨ ਉਤੇ ਰਹੇ | ਆਮ ਗਿਆਨ ਲਈ ਧਰਮਵੀਰ ਸਿੰਘ, ਬਾਬਾ ਫਰੀਦ ਪਬ. ਸ.ਸ. ,ਜ਼ਿਲ੍ਹਾ ਬਠਿੰਡਾ, ਪਹਿਲਾ ਸਥਾਨ ਤੇ ਜਸਮੀਤ ਕੌਰਠ, ਸੰਤ ਬਾਬਾ ਨੱਥਾ ਸਿੰਘ ਮੈਮੋ. ਸਕੂਲ ਬੁਤਾਲਾ ,ਸ੍ਰੀ ਅੰਮ੍ਰਿਤਸਰ ਸਾਹਿਬ, ਦੂਜਾ ਸਥਾਨ ਤੇ ਅਤੇ ਸਿਮਰਜੀਤ ਕੌਰ, ਭਗਤ ਪੂਰਨ ਸਿੰਘ ਆਦਰਸ਼ ਹਾਈ ਸਕੂਲ ਬੁੱਟਰ ਕਲਾਂ, ਜ਼ਿਲ੍ਹਾ ਗੁਰਦਾਸਪੁਰ, ਤੀਜਾ ਸਥਾਨ ਉੱਤੇ ਰਹੇ | ਚਿੱਤਰਕਲਾ ਲਈ ਸੁਮਿਤ , ਖਾਲਸਾ ਕਾਲਜ ਸ.ਸ.ਸ. ,ਸ੍ਰੀ ਅੰਮ੍ਰਿਤਸਰ ਸਾਹਿਬ, ਪਹਿਲਾ ਸਥਾਨ ਉੱਤੇ ਮਨਿੰਦਰ ਸਿੰਘ, ਸਨਫਲਾਖਰ ਮਾ. ਹ. ਸ. ਤ੍ਰਿਪੜੀ, ਜ਼ਿਲ੍ਹਾ ਪਟਿਆਲਾ, ਦੂਜਾ ਸਥਾਨ ਉੱਤੇ ਅਤੇ ਨਰਿੰਦਰ ਸਿੰਘ, ਲ. ਕ. ਲ. ਸਰਵਹਿੱਤਕਾਰੀ ਵਿੱਦਿਆ ਮੰਦਰ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ, ਤੀਜਾ ਸਥਾਨ ਉੱਤੇ ਰਹੇ | ਗਿੱਧਾ ਵਿੱਚ ਹਰਨੂਰ ਕੌਰ ਤੇ ਸਾਥਣਾ, ਬਾਬਾ ਫਰੀਦ ਪਬਲਿਕ ਸ.ਸ.ਸ., ਜ਼ਿਲ੍ਹਾ ਬਠਿੰਡਾ, ਪਹਿਲਾ ਸਥਾਨ ਉੱਤੇ ਕਮਲਪ੍ਰੀਤ ਕੌਰ ਤੇ ਸਾਥਣਾ , ਨਨਕਾਣਾ ਸਾਹਿਬ ਮਾਡਲ ਹਾਈ ਸਕੂਲ, ਜ਼ਿਲ੍ਹਾ ਲੁਧਿਆਣਾ, ਦੂਜਾ ਸਥਾਨ ਉਤੇ ਅਤੇ ਸਿਮਰਨਜੀਤ ਕੌਰ ਤੇ ਸਾਥਣਾ, ਭਾਈ ਰਾਮ ਕ੍ਰਿਸ਼ਨ ਗੁਰਮਤਿ. ਪਬਲਿਕ ਸੀਨੀ. ਸੈਕੰ. ਸਕੂਲ, ਜ਼ਿਲ੍ਹਾ ਪਟਿਆਲਾ ਦੇ ਨਾਲ ਮੁਸਕਾਨਪ੍ਰੀਤ ਕੌਰ ਤੇ ਸਾਥਣਾ , ਪਸਸਬ ਬੀਬੀ ਸੁਰਿੰਦਰ ਕੌਰ ਬਾਦਲ, ਸ੍ਰੀ ਮੁਕਤਸਰ ਸਾਹਿਬ ਵੀ ਤੀਜੇ ਸਥਾਨ ਉੱਤੇ ਰਹੇ | ਕਵਿਸ਼ਰੀ ਲਈ ਤਰਨਵੀਰ ਸਿੰਘ ਤੇ ਸਾਥਣਾ, ਸ੍ਰੀ ਹਰਕ੍ਰਿਸ਼ਨ ਸਾਹਿਬ ਪਬਲਿਕ ਸੀਨੀ.ਸੈਕੰ. ਸਕੂਲ, ਜ਼ਿਲ੍ਹਾ ਲੁਧਿਆਣਾ, ਪਹਿਲਾ ਸਥਾਨ ਉੱਤੇ ਹਰਮਨਦੀਪ ਸਿੰਘ ਤੇ ਸਾਥਣਾ, ਸ੍ਰੀ ਗੁਰੂ ਰਾਮ ਦਾਸ ਸ.ਸ.ਸ. ਚਾਟੀਵਿੰਡ ਗੇਟ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ, ਦੂਜਾ ਸਥਾਨ ਉਤੇ ਅਤੇ ਰਾਸ਼ੀ ਤੇ ਸਾਥਣਾ, ਸੀਨੀਅਰ ਸੈਕੰਡਰੀ ਮਾਡਲ ਸਕੂਲ,ਪੰਜਾਬੀ ਯੂਨੀਵਰਸਿਟੀ, ਜ਼ਿਲ੍ਹਾ ਪਟਿਆਲਾ, ਤੀਜਾ ਸਥਾਨ ਉੱਤੇ ਰਹੀਆਂ | ਭੰਗੜੇ ਲਈ ਹਰਮਨਪ੍ਰੀਤ ਸਿੰਘ ਅਤੇ ਸਾਥੀ , ਨਾਨਕ ਸਾਹਿਬ ਮਾਲਡ ਹਾਈ ਸਕੂਲ , ਲਧਿਆਣਾ, ਪਹਿਲੇ ਸਥਾਨ ਉੱਤੇ ਸਮਨਪ੍ਰੀਤ ਸਿੰਘ ਅਤੇ ਸਾਥੀ , ਸਨਾਵਰ ਸਮਾਰਟ ਸ. ਸ.ਸ ਭੁਪਾਲ, ਮਾਨਸਾ ਅਤੇ ਨਮਰਪ੍ਰੀਤ ਸਿੰਘ ਅਤੇ ਸਾਥੀ , ਸਰਕਾਰੀ ਮਾਡਲ ਸ.ਸ. ਸਕੂਲ ਸਿਵਲ ਲਾਈਨਜ਼, ਪਟਾਆਲਾ ਤੀਜੇ ਸਥਾਨ ਉਤੇ ਰਹੇ|
ਪ੍ਰੋਗਰਾਮ ਵਿੱਚ ਮੁੱਖ-ਮਹਿਮਾਨ ਦੇ ਨਾਲ ਨਾਲ ਸ਼੍ਰੀ ਮਨੋਹਰ ਕਾਂਤ ਕਲੋਹੀਆ, ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ, ਵਾਈਸ ਚੇਅਰਮੈਨ ਸ਼੍ਰੀ ਬਲਦੇਵ ਸਚਦੇਵਾ ਅਤੇ ਸਕੱਤਰ ਪ੍ਰਸ਼ਾਂਤ ਗੋਇਲ, ਸ਼੍ਰੀ ਰਿਸ਼ਬ ਜੈਨ, ਸੀਨੀਅਰ ਡਿਪਟੀ ਮੇਅਰ, ਸ਼੍ਰੀ ਸੁਰਿੰਦਰ ਸਿੰਘ ਰਾਜਪੂਤ (ਐਮ.ਸੀ.) ਵੀ ਸ਼ਾਮਲ ਸਨ| ਅੰਤ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਬਲਵੀਰ ਸਿੰਘ ਸਿੱਧੂ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੁਕਾਬਲਿਆਂ ਸਬੰਧੀ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆ|

Leave a Reply

Your email address will not be published. Required fields are marked *

%d bloggers like this: