Thu. Apr 9th, 2020

ਵਿਦਿਆਰਥੀਆਂ ਦੇ ਵਿਦੇਸ਼ਾ ‘ਚ ਪੜ੍ਹਨ ਦਾ ਵੱਧ ਰਹਿਆ ਰੁਝਾਨ ਦੇਸ਼ ਦੀ ਆਰਥਿਕ ਅਤੇ ਵਿਦਿਅਕ ਵਿਵਸਥਾ ਲਈ ਘਾਤਕ: ਪ੍ਰੋ. ਸੁਬੋਧ ਕੁਮਾਰ

ਵਿਦਿਆਰਥੀਆਂ ਦੇ ਵਿਦੇਸ਼ਾ ‘ਚ ਪੜ੍ਹਨ ਦਾ ਵੱਧ ਰਹਿਆ ਰੁਝਾਨ ਦੇਸ਼ ਦੀ ਆਰਥਿਕ ਅਤੇ ਵਿਦਿਅਕ ਵਿਵਸਥਾ ਲਈ ਘਾਤਕ: ਪ੍ਰੋ. ਸੁਬੋਧ ਕੁਮਾਰ

ਅੰਮ੍ਰਿਤਸਰ, 11 ਦਸੰਬਰ, 2018 (ਪ.ਪ.): ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਕਾਦਮਿਕ ਮਾਮਲਿਆ ਦੇ ਸਾਬਕਾ ਡੀਨ ਪ੍ਰੋ. ਸੁਬੋਧ ਕੁਮਾਰ ਨੇ ਵਿਦਿਆਰਥੀਆਂ ਦੇ ਵਿਚ ਵਿਦੇਸ਼ਾ ਵਿਚ ਪੜ੍ਹਨ ਦੇ ਵੱਧ ਰਹੇ ਰੁਝਾਨ ਨੂੰ ਦੇਸ਼ ਦੀ ਆਰਥਿਕ ਅਤੇ ਵਿਦਿਅਕ ਵਿਵਸਥਾ ਲਈ ਘਾਤਕ ਦੱਸਦਿਆਂ ਇਸ ਦੇ ਸਾਰਥਿਕ ਉਪਰਾਲੇ ਕਰਨ ਤੇ ਜ਼ੋਰ ਦਿੱਤਾ ਹੈ । ਉਹ ਅੱਜ ਇਥੇ ਯੂਨੀਵਰਸਿਟੀ ਦੇ ਯੂ.ਜੀ.ਸੀ-ਮਨੁੱਖੀ ਸਰੋਤ ਵਿਕਾਸ ਕੇਂਦਰ ਵਿਚ ਚਾਰ ਹਫਤਿਆਂ ਦੇ ਜਨਰਲ ਓਰੀਏਨਟੇਸ਼ਨ ਪ੍ਰੋਗਰਾਮ -107 ਦੀ ਸਮਾਪਤੀ ਮੌਕੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕਾਂ ਨੂੰ ਸੰਬੋਧਨ ਕਰ ਰਹੇ ਸਨ । ਪ੍ਰੋ. ਸੁਬੋਧ ਕੁਮਾਰ ਨੇ ਸਮਾਪਤੀ ਸਮਾਰੋਹ ਦੇ ਪ੍ਰਧਾਨਗੀ ਭਾਸ਼ਣ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਦੇਸ਼ ਵਿੱਚ ਉੱਚ ਸਿੱਖਿਆ ਦੇ ਖੇਤਰ ਵਿੱਚ ਓਰੀਐਂਟੇਸ਼ਨ ਪ੍ਰੋਗਰਾਮਾਂ / ਰਿਫਰੈਸ਼ਰ ਕੋਰਸਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਦਿਆਂ ਦੱਸਿਆ ਕਿ ਇਸਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੁਆਰਾ ਸਿੱਖਿਆ ਵਿੱਚ ਕੌਮੀ ਨੀਤੀ ਕਾਰਗਰ ਬਣਾਉਣ ਲਈ ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਵਿਚ ਅਪਣਾਇਆ ਗਿਆ ਸੀ ।

ਜਿਸ ਦਾ ਮੁਖ ਮਕਸਦ ਫੈਕਲਟੀ ਮੈਂਬਰਾਂ ਨੂੰ ਅਧੁਨਿਕਤਾ ਨਾਲ ਜ਼ੋੜਦਿਆ ਵਿਦਿਆ ਦੇ ਖੇਤਰ ਵਿਚ ਆਉ਼ਣ ਵਾਲੀਆਂ ਚਣੌਤੀਆਂ ਤਿਆਰ ਕਰਨਾ ਹੈ । ਇਸ ਗੰਭੀਰ ਲੋੜ ਨੂੰ ਸਮਝਦਿਆਂ, ਉਚ ਸਿੱਖਿਆ ਦੇ ਖੇਤਰ ਵਿਚ ਅਧਿਆਪਕਾ ਲਈ ਕਈ ਪ੍ਰੋਗਰਾਮਾਂ ਨੂੰ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ । ਉਨ੍ਹਾਂ ਨੇ ਕਿਹਾ ਕਿ ਸਮਾਜ ਦੀਆਂ ਲੋੜਾਂ ਅਨੁਸਾਰ ਸਮੇਂ ਦੇ ਬੀਤਣ ਨਾਲ ਚੁਣੌਤੀਆਂ ਬਦਲਦੀਆਂ ਰਹਿੰਦੀਆਂ ਹਨ। ਮੌਜੂਦਾ ਸਥਿਤੀ ਵਿਚ ਸੱਭ ਤੋ ਵੱਡੀ ਚੁਣੌਤੀ ਵਿਦਿਆਰਥੀਆਂ ਨੂੰ ਦੇਸ਼ ਵਿਚ ਉੱਚ ਸਿੱਖਿਆ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਨੇ ਦੇਸ਼ ਭਰ ਦੇ ਉੱਚ ਵਿੱਦਿਅਕ ਅਦਾਰਿਆਂ ਵਿਚ ਵਿਦਿਆਰਥੀਆਂ ਦੀ ਘੱਟ ਰਹੀ `ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸਾਨੂੰ ਵੀ ਭਾਰਤੀ ਸਮਾਜ ਦੇ ਬਦਲ ਰਹੇ ਹਾਲਤਾਂ ਅਨੁਸਾਰ ਵਿਦਿਆਕ ਨੀਤੀ ਵਿਚ ਬਦਲਾਅ ਲਿਆਉਦਿਆਂ ਸਿਖਿਆ ਨੂੰ ਰੁਜ਼ਗਾਰਮੁਖੀ ਬਣਾਉਣ ਨਹੀ ਕੰਮ ਕਰਨਾ ਪਵੇਗਾ ।ਉਨ੍ਹਾਂ ਉਚੇਰੀ ਸਿੱਖਿਆ ਲੈਣ ਦੀ ਸਖ਼ਤ ਜ਼ਰੂਰਤ` ਤੇ ਜਿਥੇ ਜ਼ੋਰ ਦਿੱਤਾ ਉਥੇ ਉਨ੍ਹਾਂ ਇਹ ਵੀ ਕਿਹਾ ਕਿ ਵਿਦਿਆਰਥੀਆਂ ਦੇ ਵਿਦੇਸ਼ ਵਿਚ ਪੜ੍ਹਾਈ ਕਰਨ ਜਾਣ ਦੇ ਨਾਲ ਭਾਰਤੀ ਮੁਦਰਾ ਦਾ ਭਾਰੀ ਨੁਕਸਾਨ ਹੋਇਆ । ਉਨ੍ਹਾਂ ਨੇ ਖੋਜ ਗਤੀਵਿਧੀਆਂ ਵਿੱਚ ਵੱਡੇ ਪੱਧਰ ਤੇ ਅਧਿਆਪਕਾਂ ਦੀ ਸ਼ਮੂਲੀਅਤ ਤੇ ਵੀ ਜ਼ੋਰ ਦਿੱਤਾ ਸਗੋਂ ਦੂਜਿਆਂ ਨਾਲ ਮਿਲਕੇ ਅਨੁਸ਼ਾਸਨ ਵਿਚ ਪ੍ਰਮਾਣਿਕ ਖੋਜ ਨੂੰ ਅਪਣਾਉਣ ਦੀ ਅਪੀਲ ਕੀਤੀ।ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ ਪਾਲ ਵਿਜ ਨੇ ਪ੍ਰੋਗਰਾਮ ਦੇ ਸਫਲਤਾਪੂਰਵਕ ਪੂਰਾ ਹੋਣ `ਤੇ ਖੁਸ਼ੀ ਪ੍ਰਗਟਾਈ ਅਤੇ ਇਸ ਮੌਕੇ` ਤੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਦੇ ਸਨਮਾਨਿਤ ਵੀ ਕੀਤਾ ਗਿਆ ।

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: