ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਵਿਦਿਆਰਥੀਆਂ ਦੇ ਵਿਚਾਰਾਂ ਅਤੇ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਸਮੇਂ ਦੀ ਲੋੜ – ਪਦਮ ਸ੍ਰੀ ਡਾ. ਸ਼ਰਦ ਪੀ. ਕਾਲੇ

ਵਿਦਿਆਰਥੀਆਂ ਦੇ ਵਿਚਾਰਾਂ ਅਤੇ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨਾ ਸਮੇਂ ਦੀ ਲੋੜ – ਪਦਮ ਸ੍ਰੀ ਡਾ. ਸ਼ਰਦ ਪੀ. ਕਾਲੇ

ਬੀ.ਐਫ.ਜੀ.ਆਈ. ਵੱਲੋਂ ਕਰਵਾਏ ਗਏ ਦੂਸਰੇ ਨੈਸ਼ਨਲ ਵੈਬੀਨਾਰ ਵਿੱਚ 9000 ਤੋਂ ਵਧੇਰੇ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ

ਬਠਿੰਡਾ, 10 ਜੁਲਾਈ (ਨਿਰਪੱਖ ਆਵਾਜ਼ ਬਿਊਰੋ): ਕੋਵਿਡ-19 ਦੇ ਚੱਲਦਿਆਂ ਲਾਕਡਾਊਨ ਦੌਰਾਨ ਬੀ.ਐਫ.ਜੀ.ਆਈ. ਵੱਲੋਂ ਮਿਸ਼ਨਰੀ ਪਹੁੰਚ ਅਪਣਾ ਕੇ ਇੱਕ ‘ਨੈਸ਼ਨਲ ਕੈਰੀਅਰ ਵੈਬੀਨਾਰ ਲੜੀ-2020 ਸ਼ੁਰੂ ਕੀਤੀ ਹੋਈ ਹੈ ਜਿਸ ਤਹਿਤ ‘ਸਾਇੰਸ ਦੇ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਦੂਸਰਾ ਨੈਸ਼ਨਲ ਵੈਬੀਨਾਰ ਮਿਤੀ 9 ਜੁਲਾਈ, 2020 ਨੂੰ ਮਾਈਕਰੋਸਾਫ਼ਟ ਟੀਮਜ਼ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਪ੍ਰਸਿੱਧ ਵਿਗਿਆਨੀ ਪਦਮ ਸ੍ਰੀ ਡਾ. ਸ਼ਰਦ ਪੀ. ਕਾਲੇ, ਭਾਬਾ ਅਟੋਮਿਕ ਰਿਸਰਚ ਸੈਂਟਰ, ਭਾਰਤ ਸਰਕਾਰ, ਪ੍ਰਸਿੱਧ ਸਿੱਖਿਆ ਉੱਦਮੀ ਡਾ. ਗੁਰਮੀਤ ਸਿੰਘ ਧਾਲੀਵਾਲ, ਚੇਅਰਮੈਨ, ਬੀ.ਐਫ.ਜੀ.ਆਈ. ਅਤੇ ਸ੍ਰੀ ਬੀ.ਡੀ. ਸ਼ਰਮਾ, ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ), ਬੀ.ਐਫ.ਜੀ.ਆਈ. ਨੇ ਬਤੌਰ ਪੈਨਲਿਸਟ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਇਸ ਵੈਬੀਨਾਰ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ, ਆਸਾਮ, ਮਨੀਪੁਰ, ਪੱਛਮੀ ਬੰਗਾਲ, ਤਾਮਿਲਨਾਡੂ, ਤੇਲੰਗਾਨਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਬਿਹਾਰ, ਦਿੱਲੀ, ਯੂ.ਪੀ. ਸਮੇਤ ਨੇਪਾਲ ਆਦਿ ਦੇਸ਼ਾਂ ਤੋਂ ਤਕਰੀਬਨ 9000 ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ।

ਇਸ ਮੌਕੇ ਡਾ. ਸ਼ਰਦ ਪੀ. ਕਾਲੇ ਨੇ ਕਿਹਾ ਕਿ ਅਜੋਕੇ ਮੁਕਾਬਲੇ ਦੇ ਯੁੱਗ ਦੌਰਾਨ ਵਿਗਿਆਨ ਦੇ ਖੇਤਰ ਵਿੱਚ ਮਾਸਟਰ ਡਿਗਰੀ ਹਾਸਲ ਕਰਨਾ ਬਹੁਤ ਮਹੱਤਵਪੂਰਨ ਹੈ। ਅਗਰ ਵਿਦਿਆਰਥੀ ਖੋਜ ਖੇਤਰ ਵਿੱਚ ਕੰਮ ਕਰਨਾ ਚਾਹੁੰਦੇ ਹਨ ਤਾਂ ਮਾਸਟਰ ਡਿਗਰੀ ਦੀ ਲੋੜ ਹੋਰ ਵੀ ਜ਼ਿਆਦਾ ਹੈ। ਉਨਾਂ ਨੇ ਦੱਸਿਆ ਕਿ ਕੋਵਿਡ-19 ਦੇ ਪ੍ਰਭਾਵ ਸਦਕਾ ਵਿਗਿਆਨ ਦੀ ਸਾਖ਼ਾ ਐਪੀਡੈਮੀਓਲੋਜੀ ਦੀ ਮਹੱਤਤਾ ਬਹੁਤ ਵੱਧ ਗਈ ਹੈ ਜਿਸ ਦਾ ਵਾਤਾਵਰਣਿਕ ਵਿਗਿਆਨ ਨਾਲ ਨੇੜਲਾ ਸੰਬੰਧ ਹੈ ਅਤੇ ਇਸ ਖੇਤਰ ਵਿੱਚ ਪੜਨ ਜਾਂ ਖੋਜ ਕਰਨ ਵਾਲਿਆਂ ਲਈ ਬਹੁਤ ਸਾਰੀਆਂ ਸਕਾਲਰਸ਼ਿਪਾਂ ਵੀ ਉਪਲਬਧ ਹਨ। ਉਨ੍ਹਾਂ ਕਿਹਾ ਭਾਰਤ ਨੂੰ ਖੋਜ ਖੇਤਰ ਵਿੱਚ ਸਿਖ਼ਰ ਤੇ ਲਿਜਾਣ ਲਈ ਵਿਦਿਆਰਥੀਆਂ ਦੇ ਨਾਲ-ਨਾਲ ਅਧਿਆਪਕਾਂ ਅਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਵਿਚਾਰਾਂ ਅਤੇ ਪ੍ਰਤਿਭਾ ਨੂੰ ਪਛਾਣ ਕੇ ਉਨ੍ਹਾਂ ਦਾ ਮਾਰਗ ਦਰਸ਼ਨ ਕਰਨ ਅਤੇ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ । ਉਨ੍ਹਾਂ ਕਿਹਾ ਕਿ ਖੋਜ ਖੇਤਰ ਬਾਰੇ ਵਿਦਿਆਰਥੀਆਂ ਵਿੱਚ ਲੋੜੀਂਦੀ ਜਾਗਰੂਕਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮਾਪੇ ਵਿਦਿਆਰਥੀ ਨੂੰ ਬਹੁਮੁਖੀ ਸਖ਼ਸੀਅਤ ਬਣਾਉਣ ਦੀ ਬਜਾਏ ਐਪਟੀਚਿਊਡ ਟੈਸਟ ਮੁਤਾਬਿਕ ਅਸਲ ਸ਼ਖ਼ਸੀਅਤ ਬਣਾਉਣ ਦੀ ਲੋੜ ‘ਤੇ ਜ਼ੋਰ ਦੇਣ। ਇਸ ਲਈ ਵਿਦਿਆਰਥੀ ਨੂੰ ਸਹੀ ਰਾਹ ਤੇ ਰੱਖਣ ਲਈ ਸਮੇਂ-ਸਮੇਂ ‘ਤੇ ਵਿਦਿਆਰਥੀ ਦਾ ਐਪਟੀਚਿਊਡ ਟੈਸਟ ਲਾਜ਼ਮੀ ਹੋਣਾ ਚਾਹੀਦਾ ਹੈ ਕਿਉਂਕਿ ਉਮਰ ਅਤੇ ਪ੍ਰਸਥਿਤੀਆਂ ਅਨੁਸਾਰ ਵਿਚਾਰ ਬਦਲਦੇ ਰਹਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਮੋਬਾਇਲਾਂ ਦੀ ਥਾਂ ਕਿਤਾਬਾਂ ਪੜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਇੰਸ ਦੇ ਵਿਦਿਆਰਥੀ ਵਾਤਾਵਰਨ ਸੰਭਾਲ ਦੇ ਖੇਤਰ ਵਿੱਚ ਬਹੁਤ ਵੱਡੀ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਜੇਕਰ ਹਰੇਕ ਆਪਣੇ ਘਰ ਨੂੰ ਕਚਰਾ ਮੁਕਤ ਕਰ ਲਵੇ ਤਾਂ ਦੇਸ਼ ਆਪਣੇ ਆਪ ਕਚਰਾ ਮੁਕਤ ਹੋ ਸਕਦਾ ਹੈ। ਉਨ੍ਹਾਂ ਨੇ ਵਿਗਿਆਨ ਦੇ ਵਿਦਿਆਰਥੀਆਂ ਨੂੰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਅਗਰ ਅਸੀਂ ਸਰੋਤਾਂ ਦੀ ਦੁਰਵਰਤੋਂ ਨੂੰ ਰੋਕ ਲਈਏ ਤਾਂ ਇਹੀ ਸਾਡੀ ਆਮਦਨੀ ਦਾ ਚੰਗਾ ਜ਼ਰੀਆ ਬਣ ਸਕਦਾ ਹੈ। ਵਿਦਿਆਰਥੀਆਂ ਦੇ ਸੁਆਲ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਦੱਸਿਆ ਕਿ ਲਾਈਫ਼ ਸਾਇੰਸਜ਼ ਦਾ ਬਹੁਤ ਮਹੱਤਵ ਹੈ ਅਤੇ ਇਸ ਖੇਤਰ ਦੀਆਂ ਦੇਸ਼ ਅਤੇ ਵਿਦੇਸ਼ ਵਿੱਚ ਬਹੁਤ ਚੰਗੀਆਂ ਸੰਭਾਵਨਾਵਾਂ ਹਨ ।

ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਹੀ ਕੈਰੀਅਰ ਜਾਂ ਸਹੀ ਸੰਸਥਾ ਦੀ ਚੋਣ ਕਰਨ ਲਈ ਆਪਣੇ ਆਪ ਨੂੰ ਜਾਨਣਾ ਜ਼ਰੂਰੀ ਹੈ। ਉਨ੍ਹਾਂ ਨੇ ਸਕਾਰਾਤਮਿਕ ਅਤੇ ਸਿੱਖਣ ਦਾ ਰਵੱਈਆ ਰੱਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਆਪਣੀ ਰੁਚੀ, ਸਮਰੱਥਾ ਅਤੇ ਯੋਗਤਾ ਅਨੁਸਾਰ ਆਪਣੇ ਕੈਰੀਅਰ ਨੂੰ ਚੁਨਣਾ ਬਹੁਤ ਮਹੱਤਵਪੂਰਨ ਹੈ। ਇਸੇ ਲਈ ਮੌਜੂਦਾ ਸੰਕਟਮਈ ਦੌਰ ਵਿੱਚ ਕੈਰੀਅਰ ਗਾਈਡੈਂਸ ਅਤੇ ਕਾਊਂਸਲਿੰਗ ਲਈ ਬੀ.ਐਫ.ਜੀ.ਆਈ. ਵੱਲੋਂ ਨੈਸ਼ਨਲ ਕੈਰੀਅਰ ਵੈਬੀਨਾਰ ਲੜੀ-2020 ਸ਼ੁਰੂ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਦੀ ਮਦਦ ਲਈ ਪੱਕੇ ਤੌਰ ‘ਤੇ ਮਾਹਿਰ ਕੈਰੀਅਰ ਕਾਊਂਸਲਰ ਵੀ ਨਿਯੁਕਤ ਕੀਤੇ ਜਾ ਰਹੇ ਹਨ ਤਾਂ ਜੋ ਸਹੀ ਰੂਪ ਵਿੱਚ ਵਿਦਿਆਰਥੀਆਂ ਦਾ ਫ਼ਾਇਦਾ ਹੋ ਸਕੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੇ ਸਾਹਮਣੇ ਬਹੁਤ ਜ਼ਿਆਦਾ ਕੈਰੀਅਰ ਵਿਕਲਪ ਹੋਣ ਕਰ ਕੇ ਉਨ੍ਹਾਂ ਦੇ ਮਨ ਵਿੱਚ ਦੁਬਿਧਾ ਪੈਦਾ ਹੋਣੀ ਸੁਭਾਵਿਕ ਹੈ ਜਿਸ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਢੰਗ ਐਪਟੀਚਿਊਡ ਟੈਸਟ ਹੈ। ਇਹ ਇੱਕ ਮਨੋਵਿਗਿਆਨਕ ਟੈੱਸਟ ਹੈ ਜਿਸ ਨਾਲ ਵਿਦਿਆਰਥੀ ਦੀ ਸ਼ਖ਼ਸੀਅਤ ਦੀ ਕਿਸਮ ਅਤੇ ਗੁਣਾਂ ਦਾ ਪਤਾ ਲੱਗਦਾ ਹੈ। ਉਨ੍ਹਾਂ ਦੱਸਿਆ ਕਿ ਇਹ ਐਪਟੀਚਿਊਡ ਟੈੱਸਟ ਬੀ.ਐਫ.ਜੀ.ਆਈ. ਦੀ ਵੈੱਬਸਾਈਟ www.babafaridgroup.com ‘ਤੇ ਬਿਲਕੁਲ ਮੁਫ਼ਤ ਉਪਲਬਧ ਹੈ। ਇੱਕ ਮਾਹਿਰ ਕਾਊਂਸਲਰ ਹੀ ਵਿਦਿਆਰਥੀ ਦੇ ਐਪਟੀਚਿਊਡ ਨੂੰ ਜਾਣ ਕੇ ਉਸ ਨੂੰ ਸਹੀ ਕੈਰੀਅਰ ਜਾਂ ਸਹੀ ਸੰਸਥਾ ਚੁਨਣ ਦੀ ਸਲਾਹ ਦੇ ਸਕਦਾ ਹੈ। ਸੰਸਥਾ ਦੀ ਚੋਣ ਸੰਬੰਧੀ ਨੁਕਤੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਸਹੀ ਸੰਸਥਾ ਦੀ ਚੋਣ ਲਈ ਜ਼ਰੂਰੀ ਮਾਪਦੰਡਾਂ ਬਾਰੇ ਇੱਕ ਮਾਹਿਰ ਕਾਉਂਸਲਰ ਹੀ ਬਿਹਤਰ ਦੱਸ ਸਕਦਾ ਹੈ । ਇਸ ਲਈ ਜੋ ਵਿਦਿਆਰਥੀ ਆਪਣੇ ਲਈ ਕਾਊਂਸਲਰ ਦੀ ਸਹੂਲਤ ਲੈਣਾ ਚਾਹੁੰਦੇ ਹਨ ਉਹ ਸੰਸਥਾ ਦੇ ਟੋਲ ਫਰੀ ਨੰਬਰ 1800-180-2002 ‘ਤੇ ਸੰਪਰਕ ਕਰ ਸਕਦੇ ਹਨ।

ਬੀ.ਐਫ.ਜੀ.ਆਈ. ਦੇ ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਐਂਡ ਕਾਊਂਸਲਿੰਗ) ਸ੍ਰੀ ਬੀ.ਡੀ. ਸ਼ਰਮਾ ਨੇ ‘ਸਾਇੰਸ ਦੇ ਗਰੈਜੂਏਟ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਪਾਵਰ ਪੁਆਇੰਟ ਪ੍ਰੈਜ਼ਨਟੇਸ਼ਨ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ । ਵੈਬੀਨਾਰ ਦੀ ਸੰਚਾਲਕ ਮੈਡਮ ਸਿਮਰਨਜੀਤ ਕੌਰ ਸੇਖੋਂ ਨੇ ਦੱਸਿਆ ਕਿ ‘ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ’ ਬਾਰੇ ਇੱਕ ਵਿਸ਼ੇਸ਼ ਨੈਸ਼ਨਲ ਵੈਬੀਨਾਰ ਮਿਤੀ 12 ਜੁਲਾਈ, 2020 ਨੂੰ ਸ਼ਾਮ 5:30 ਵਜੇ ਹੋਵੇਗਾ ਜਿਸ ਵਿੱਚ ਪ੍ਰਮੁੱਖ ਪੈਨਲਿਸਟ ਵਜੋਂ ਪ੍ਰੋ.(ਡਾ.) ਅਨਿਲ ਡੀ. ਸਾਹਾਸ਼ਰਾਬੁੱਧੇ, ਚੇਅਰਮੈਨ, ਆਲ ਇੰਡੀਆ ਕੌਂਸਲ ਫ਼ਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.), ਨਵੀਂ ਦਿੱਲੀ ਅਤੇ ਪ੍ਰੋ.(ਡਾ.) ਮੋਹਨ ਪਾਲ ਸਿੰਘ ਈਸ਼ਰ, ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਵਿਦਿਆਰਥੀਆਂ ਦੇ ਸੁਆਲਾਂ ਦੇ ਜਵਾਬ ਦੇਣਗੇ। ਵਿਦਿਆਰਥੀ ਬੀ.ਐਫ.ਜੀ.ਆਈ. ਦੇ ਫੇਸਬੁੱਕ ਪੇਜ ਜਾਂ ਵੈੱਬਸਾਈਟ ਦੁਆਰਾ ਇਸ ਵੈਬੀਨਾਰ ਵਿੱਚ ਜੁੜ ਸਕਦੇ ਹਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: