Fri. Apr 26th, 2019

ਵਿਦਿਆਰਥੀਆਂ ਤੇ ਮਾਪਿਆਂ ਵਿੱਚ ਹਾਹਾਕਾਰ,ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤੁਗਲੀ ਫੁਰਮਾਨ ਕਾਰਣ-ਪ੍ਰਿੰ.ਤਰਸਿੱਕਾ

ਵਿਦਿਆਰਥੀਆਂ ਤੇ ਮਾਪਿਆਂ ਵਿੱਚ ਹਾਹਾਕਾਰ,ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤੁਗਲੀ ਫੁਰਮਾਨ ਕਾਰਣ-ਪ੍ਰਿੰ.ਤਰਸਿੱਕਾ
    ਮਾਮਲਾ 2014 ਤੋਂ ਪਹਿਲੇ ਫੇਲ੍ਹ ਹੋਏ ਵਿਦਿਆਰਥੀਆਂ ਦਾ ਰੈਗੂਲਰ ਦਾਖਲੇ ਦੀ ਰੋਕ ਦਾ

ਤਰਸਿੱਕਾ 18 ਨਵੰਬਰ (ਕੰਵਲ ਜੋਧਾ ਨਗਰੀ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਤੁਗਲੀ ਫੁਰਮਾਨ ਦੇ ਕਾਰਣ ਬਹੁਤ ਸਾਰੇ ਵਿਦਿਆਰਥੀਆਂ ਤੇ ਮਾਪਿਆਂ ਵਿੱਚ ਹਾਹਾਕਾਰ ਮੱਚ ਗਈ ਹੈ,ਇਸ ਹਾਹਾਕਾਰ ਦਾ ਕਾਰਣ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ 2014 ਤੋ ਪਹਿਲਾਂ ਫੇੇਲ੍ਹ ਹੋ ਚੁੱਕੇ ਵਿਦਿਆਰਥੀਆਂ ਜਾਂ ਨੌਵੀ ਜਮਾਤ ਪਾਸ ਵਿਦਿਆਰਥੀ ਨੂੰ ਇਸ ਸਾਲ ਰੈਗੂਲਰ ਦਾਖਲੇ ਤੇ ਰੋਕ ਲਗਾਉਣ ਕਾਰਣ ਹੈ ਜੋ ਘਰ ਦੀਆਂ ਮਜ਼ਬੂਰੀਆਂ ਕਾਰਣ ਪਿਛਲੇ ਸਾਲਾਂ ਅੰਦਰ ਆਪਣੀ ਲਗਾਤਾਰ ਪੜਾਈ ਜਾਰੀ ਨਹੀ ਰੱਖ ਸਕੇ ਸਨ ਤੇ ਇਸ ਵਾਰ ਬਹੁਤ ਸਾਰੇ ਵਿਦਿਆਰਥੀ ਵੱਖ ਵੱਖ ਸਕੂਲਾਂ ਅੰਦਰ ਰੈਗੂਲਰ ਪੜਾਈ ਲਈ ਦਾਖਲਾ ਲੈ ਕੇ ਪੜ੍ਹ ਰਹੇ  ਹਨ।ਹੁਣੇ ਜਦੋ ਫਾਰਮ ਆਨਲਾਈਨ ਹੋ ਰਹੇ ਨੇ ਤਾਂ ਵਿਦਿਆਰਥੀਆਂ ਦੇ ਹੋਸ਼ ਉਡ ਗਏ ਕਿ ਉਨ੍ਹਾਂ ਦਾ ਫਾਰਮ ਰੈਗੂੂਲਰ ਆਨਲਾਈਨ ਨਹੀ ਂਹੋ ਰਿਹਾ ਤੇ ਹੁਕਮ ਕਿ ਉਪਨ ਵਿੱਚ ਦਾਖਲਾ ਭੇਜੋ, ਜਿਸ ਦੀ ਹੁਣ ਫੀਸ਼ ਕਰੀਬ 4500 ਰੁੁਪਏ ਤੇੇ ਉਹ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰ ਆਪ ਪਹੁੰਚ ਕੇ ਕਰਾਈ ਜਾਵੇ,ਅੱਜ ਸਮਾਜ ਸੇਵੀ ਸੰਸਥਾਂ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਬਹੁਤ ਸਾਰੇ ਪੀੜ੍ਹਿਤ ਵਿਦਿਆਰਥੀਆਂ ਦੇ ਦੁੁੱਖੜੇ ਸੁਣਨ ਬਾਅਦ ਪੱਤਰਕਾਰਾਂ ਨਾਲ ਇਹ ਵਿਚਾਰ ਸਾਂਝੇ ਕੀਤੇ।ਪ੍ਰਿੰਸੀਪਲ ਤਰਸਿੱਕਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਉੁੱਚ ਅਧਿਕਾਰੀਆਂ ਤੇ ਸਿੱਖਿਆ ਮੰਤਰੀ ਤੇ ਦੋਸ਼ ਲਗਾਉ ਂਦਿਆਂ ਕਿਹਾ ਕਿ,ਇਹ ਵਿਦਿਆਰਥੀਆਂ ਦੇ ਹੱਕਾਂ ਉੱਪਰ ਧੱਕਾ ਕਰ ਰਹੇ ਨੇ,ਇਸ ਵਿਭਾਗ ਦਾ ਤਾਂ ਫਰਜ਼ ਬਣਦਾ ਹੈ ਕਿ ਹਰ ਵਿਦਿਆਰਥੀ ਤੱਕ ਸਿੱਖਿਆ ਦਾ ਅਧਿਕਾਰ ਪਹੁੰਚਾਵੇ ਪਰ ਇੱਥੇ ਹਾਲਾਤ ਬਿਲਕੁਲ ਉਲਟ ਬਣਾਏ ਜਾ ਰਹੇ ਨੇ,ਜਿਸ ਕਾਰਣ ਬਹਤ ਸਾਰੇ ਵਿਦਿਆਰਥੀ ਪੜਾਈ ਤੋਂ ਂਵਾਂਝੇ ਇਸ ਸਾਲ ਹੋ ਸਕਦੇ ਨੇ,ਪ੍ਰਿੰਸੀਪਲ ਤਰਸਿੱਕਾ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸਿੱਖਿਆ ਮੰਤਰੀ ਤੋ ਂਮੰਗ ਕੀਤੀ ਕਿ ਉਹ 2014 ਤੋ ਂਪਹਿਲਾਂ ਫੇਲ੍ਹ ਹੋਏ  ਵਿਦਿਆਰਥੀਆਂ ਨੂੰ ਵੀ ਇਸ ਸਾਲ ਰੈਗੂਲਰ ਦਾਖਲੇ ਦੀ ਆਗਿਆ ਦੇਵੇ ਤੇ ਆਪਣੇ ਤੁਗਲੀ ਫੁਰਮਾਨ ਵਾਪਸ ਲਵੇ,ਨਹੀਂ ਤਾਂ ਆਉਣ ਵਾਲੀ ਪੰਜਾਬ ਵਿਧਾਨ ਸਭਾ ਵਿੱਚ ਲੋਕ ਤੁਗਲੀ ਫੁਰਮਾਨਾਂ ਦੀ ਹਵਾ ਕੱਢਣ ਦੀ ਪੂੂਰੀ ਪੂਰੀ ਯੋਜ਼ਨਾਵਾਂ ਬਣਾ ਰਹੇ ਨੇ ।

 

Share Button

Leave a Reply

Your email address will not be published. Required fields are marked *

%d bloggers like this: