ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ

ss1

ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੀ ਚਾਈਲਡ ਕਮਿਸ਼ਨ ਕਰੇਗਾ ਜਾਂਚ

ਇੱਥੇ ਕੈਂਬ੍ਰਿਜ ਸਕੂਲ ਵਿੱਚ 10ਵੀਂ ਦੀ ਵਿਦਿਆਰਥਣ ਨੂੰ ਚੌਥੀ ਮੰਜ਼ਲ ਤੋਂ ਸੁੱਟਣ ਦੇ ਮਾਮਲੇ ਦੀ ਜਾਂਚ ਚਾਈਲਡ ਰਾਈਟਸ ਕਮਿਸ਼ਨ ਸੋਮਵਾਰ ਤੋਂ ਮੁੜ ਅੱਗੇ ਵਧਾਉਣ ਜਾ ਰਿਹਾ ਹੈ।

ਚਾਈਲਡ ਰਾਈਟਜ਼ ਕਮਿਸ਼ਨ ਦੇ ਚੇਅਰਮੈਨ ਸੁਕੇਸ਼ ਕਾਲੀਆ ਨੇ ਗੱਲ ਕਰਦਿਆਂ ਦੱਸਿਆ, “ਜਦੋਂ 10 ਜਨਵਰੀ ਨੂੰ ਬੱਚੀ ਡਿੱਗੀ ਸੀ, ਅਸੀਂ ਉਸੇ ਵੇਲੇ ਨੋਟਿਸ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਸੀ। ਸਕੂਲ ਨੂੰ ਰਿਪੋਰਟ ਦੇਣ ਵਾਸਤੇ ਲਿਖਿਆ ਵੀ ਸੀ। ਅਸੀਂ ਬੱਚੀ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰ ਰਹੇ ਸੀ। ਹੁਣ ਜਦੋਂ ਬੱਚੀ ਨੇ ਆਪਣੇ ਬਿਆਨ ਦਿੱਤੇ ਹਨ ਤਾਂ ਸੋਮਵਾਰ ਤੋਂ ਅਸੀਂ ਮਾਮਲੇ ਦੀ ਜਾਂਚ ਅੱਗੇ ਵਧਾਉਣ ਜਾ ਰਹੇ ਹਾਂ।”

ਕਮਿਸ਼ਨ ਦੇ ਚੇਅਰਮੈਨ ਦਾ ਕਹਿਣਾ ਹੈ, “ਬੱਚੀ ਦੇ ਬਿਆਨ ਤੋਂ ਇਲਾਵਾ ਅਸੀਂ ਇਸ ਦੀ ਵੀ ਜਾਂਚ ਕਰਾਂਗੇ ਕਿ ਇਸ ਪੂਰੇ ਮਾਮਲੇ ਵਿੱਚ ਸਕੂਲ ਦੀ ਕੀ ਭੂਮਿਕਾ ਹੈ।” ਸ਼ੁੱਕਰਵਾਰ ਨੂੰ ਬੱਚੀ ਦੇ ਪਿਤਾ ਨੇ ਆਪਣੀ ਸ਼ਿਕਾਇਤ ਦੀ ਇੱਕ ਕਾਪੀ ਪੁਲਿਸ ਦੇ ਨਾਲ-ਨਾਲ ਚਾਈਲਡ ਰਾਈਟਸ ਕਮਿਸ਼ਨ ਨੂੰ ਵੀ ਭੇਜੀ ਸੀ।

ਸ਼ਨੀਵਾਰ ਦੇਰ ਰਾਤ ਬੱਚੀ ਦੇ ਬਿਆਨਾਂ ‘ਤੇ ਜਲੰਧਰ ਪੁਲਿਸ ਨੇ ਕੈਂਬ੍ਰਿਜ ਸਕੂਲ ਵਿੱਚ ਹੀ ਪੜ੍ਹਨ ਵਾਲੇ 11ਵੀਂ ਦੇ ਦੋ ਵਿਦਿਆਰਥੀਆਂ ‘ਤੇ ਕੇਸ ਦਰਜ ਕਰ ਲਿਆ ਹੈ।

Share Button

Leave a Reply

Your email address will not be published. Required fields are marked *