ਵਿਦਿਅਕ ਤੇ ਸਿਹਤ ਸੰਸਥਾਵਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ : ਸੋਨੀ ਕਾਂਸਲ

ss1

ਵਿਦਿਅਕ ਤੇ ਸਿਹਤ ਸੰਸਥਾਵਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ : ਸੋਨੀ ਕਾਂਸਲ
ਸਰਕਾਰੀ ਸਕੂਲ ਚੈਨਾ ਨੂੰ ਆਰ ਓ ਸਿਸਟਮ ਲਈ ਕੀਤੀ ਗਰਾਂਟ ਜਾਰੀ

28-7ਜੈਤੋ, 28 ਜੁਲਾਈ (ਪ.ਪ.): ਆਮ ਆਦਮੀ ਪਾਰਟੀ ਵੱਲੋਂ ਵਿਦਿਅਕ ਅਤੇ ਸਿਹਤ ਸੰਸਥਾਵਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ ਅਤੇ ਇਸੇ ਕੜੀ ਦੇ ਤਹਿਤ ਹੀ ਅੱਜ ਸਰਕਾਰੀ ਹਾਈ ਸਕੂਲ ਚੈਨਾ ਦੇ ਆਰ ਓ ਸਿਸਟਮ ਲਈ ਫਰੀਦਕੋਟ ਤੋਂ ਸੰਸਦ ਮੈਂਬਰ ਪਰੋਫੈਸਰ ਸਾਧੂ ਸਿੰਘ ਵੱਲੋਂ ਐਮ ਪੀ ਲੈਂਡ ਫੰਡ ਵਿਚੋਂ ਜਾਰੀ ਗਰਾਂਟ ਦਾ ਚੈਕ ਤੁਹਾਡੇ ਤੱਕ ਪਹੁੰਚਾਉਣ ਆਇਆ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਵਪਾਰ ਵਿੰਗ ਦੇ ਸੈਕਟਰ ਇੰਚਾਰਜ ਸੋਨੀ ਕਾਂਸਲ ਨੇ ਪਿੰਡ ਚੈਨਾ ਦੇ ਸਰਕਾਰੀ ਸਕੂਲ ਵਿਚ ਹੋਏ ਸਾਦਾ ਪਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ। ਉਹਨਾਂ ਕਿਹਾ ਕਿ ਪਰੋਫੈਸਰ ਸਾਧੂ ਸਿੰਘ ਸਾਡੇ ਦੇਸ਼ ਦੀਆਂ ਵਿਦਿਅਕ ਸੰਸਥਾਵਾਂ ਦੀ ਜ਼ਮੀਨੀ ਹਾਲਤ ਬਾਰੇ ਚੰਗੀ ਤਰਾਂ ਜਾਣੂੰ ਹਨ ਇਸੇ ਕਾਰਨ ਉਹਨਾਂ ਵੱਲੋਂ ਵਿਦਿਅਕ ਸੰਸਥਾਵਾਂ ਅਤੇ ਹਸਪਤਾਲ ਜਾਂ ਡਿਸਪੈਂਸਰੀ ਲਈ ਦਿਲ ਖੋਲ ਕੇ ਗਰਾਂਟ ਦਿੱਤੀ ਜਾ ਰਹੀ ਹੈ। ਇਸ ਮੌਕੇ ਪਹੁੰਚੇ ਮੀਡੀਆ ਇੰਚਾਰਜ ਰੰਜਨ ਆਤਮਜੀਤ ਸਿੰਘ ਨੇ ਕਿਹਾ ਪਰੋਫੈਸਰ ਸਾਧੂ ਸਿੰਘ ਨੇ ਇਹ ਚੈਕ ਲੈ ਕੇ ਖੁਦ ਪਹੁੰਚਣਾ ਸੀ ਪਰੰਤੂ ਸੰਸਦ ਦਾ ਮਾਨਸੂਮ ਸ਼ੈਸ਼ਨ ਚੱਲ ਰਿਹਾ ਹੋਣ ਕਾਰਨ ਇਹ ਸੰਭਵ ਨਾ ਹੋ ਸਕਿਆ ਅਤੇ ਉਹਨਾਂ ਨੇ ਪਾਰਟੀ ਆਗੂਆਂ ਨੂੰ ਇਹ ਚੈਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਉਹਨਾਂ ਕਿਹਾ ਕਿ ਮਾਲਵੇ ਵਿਚ ਪਾਣੀਆਂ ਦੇ ਦੂਸ਼ਿਤ ਹੋ ਜਾਣ ਕਾਰਨ ਇਲਾਕੇ ਵਿਚ ਕੈਂਸਰ ਅਤੇ ਕਾਲੇ ਪੀਲੀਏ ਜਿਹੀਆਂ ਭਿਆਨਕ ਬਿਮਾਰੀਆਂ ਦੇ ਕਹਿਰ ਨੂੰ ਦੇਖਦਿਆਂ ਬੱਚਿਆਂ ਲਈ ਇਹ ਆਰ ਓ ਸਿਸਟਮ ਬਹੁਤ ਜ਼ਰੂਰੀ ਸੀ। ਇਸ ਮੌਕੇ ਅਮੋਲਕ ਸਿੰਘ ਮਰਾਹੜ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਪਿੰਡ ਚੈਨਾ ਦਾ ਖਿਆਲ ਰੱਖਣਗੇ ਅਤੇ ਜੋ ਵੀ ਮੰਗ ਕੀਤੀ ਜਾਵੇਗੀ ਉਸ ਨੂੰ ਪੂਰਾ ਕਰਨ ਲਈ ਹਰ ਯਤਨ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੇ ਫਰਜ਼ ਨੌਜਵਾਨ ਆਗੂ ਮਨਿੰਦਰਜੀਤ ਸਿੰਘ ਸਿੱਧੂ ਨੇ ਨਿਭਾਏ ਅਤੇ ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਲਾਭ ਸਿੰਘ ਨੇ ਆਏ ਹੋਏ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਦ ਮੈਂਬਰ ਪਰੋਫੈਸਰ ਸਾਧੂ ਸਿੰਘ ਦੀਆਂ ਲੋਕ ਪੱਖੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਸਪਾਲ ਸਿੰਘ ਗੋਰਾ ਕਰੀਰਵਾਲੀ, ਸਰਕਲ ਇੰਚਾਰਜ ਇਕਬਾਲ ਸਿੰਘ ਰਾਮੇਆਣਾ, ਕਾਲਾ ਚੈਨਾ, ਮਲਕੀਤ ਸਿੰਘ ਭੁੱਲਰ, ਪੰਚਾਇਤ ਮੈਂਬਰ ਜੇਜੀ, ਅਧਿਆਪਕ ਕੁਲਵਿੰਦਰ ਸਿੰਘ, ਅਧਿਆਪਕ ਰਣਜੋਧ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *