ਵਿਜੈ ਸਾਂਪਲਾ ਵਲੋਂ ਤਿਰੰਗਾ ਯਾਤਰਾ ਜ਼ਰਾ ਯਾਦ ਕਰੋ ਕੁਰਬਾਨੀ’ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ss1

ਵਿਜੈ ਸਾਂਪਲਾ ਵਲੋਂ ਤਿਰੰਗਾ ਯਾਤਰਾ ਜ਼ਰਾ ਯਾਦ ਕਰੋ ਕੁਰਬਾਨੀ’ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਗੜ੍ਹਸ਼ੰਕਰ 16 ਅਗਸਤ (ਅਸ਼ਵਨੀ ਸ਼ਰਮਾ) ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ,ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵਲੋਂ ਐਸ ਐਨ ਸ਼ਰਮਾ ਸਟੇਟ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਨਿਰਦੇਸ਼ਾਂ ਤੇ ਸ੍ਰੀ ਸੁਰਿੰਦਰ ਸਿੰਘ ਸੈਣੀ ਜ਼ਿਲ੍ਹਾ ਯੂਥ ਕੋਆਰਡੀਨੇਟਰ ਰੋਪੜ ਦੀ ਯੋਗ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਿਰੰਗਾ ਯਾਤਰਾ,ਜ਼ਰਾ ਯਾਦ ਕਰੋ ਕੁਰਬਾਨੀ ਅਜ਼ਾਦੀ ਦਿਵਸ ਦੀ 70ਵੀਂ ਵਰ੍ਹੇਗੰਢ ਨੂੰ ਸਮਰਪਿਤ ਸੱਭਿਆਚਰਕ ਪ੍ਰ’ਗਰਾਮ ਤੇ ਰੱਥ ਯਾਤਰਾ ਦਾ ਸਫ਼ਲ ਆਯੋਜਨ ਪੁਲਿਸ ਲਾਇਨ ਗਰਾਊਂਡ ਵਿਖੇ ਕੀਤਾ ਗਿਆ।ਇਸ ਮੋਕੇ ਮੁੱਖ ਮਹਿਮਾਨ ਕੇਂਦਰੀ ਰਾਜ ਮੰਤਰੀ ਅਤੇੇ ਸੂਬਾ ਭਾਜਪਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਜੀ, ਮਹਿਮਾਨ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਦੀ ਹਾਜ਼ਰੀ ਵਿੱਚ ‘ਤਿਰੰਗਾ ਯਾਤਰਾ’ ਨੂੰ ਹਰੀ ਝੰਡੀ ਦਿੱਤੀ ਗਈ।ਇਸ ਮੋਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਂਹਵਧੂ ਸੋਚ ਸਦਕਾ ਪੂਰੇ ਭਾਰਤ ਦੇਸ਼ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ,ਤਾਂ ਜੋ ਦੇਸ਼ ਵਾਸੀਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕੀਤਾ ਜਾ ਸਕੇ। ਇਹ ਯਾਤਰਾ ਪੂਰੇ ਦੇਸ਼ ਵਿੱਚ 22 ਅਗਸਤ ਤੱਕ ਕੱਢੀ ਜਾ ਰਹੀ ਹੈ। ਇਸ ਮੋਕੇ ਸ੍ਰੀ ਸੁਰਿੰਦਰ ਸੈਣੀ ਨੇ ਕਿਹਾ ਕਿ ਅੱਜ ਦੀ ਯਾਤਰਾ ਵਿਚ ਵੱਖਵੱਖ ਯੂਥ ਕਲੱਬਾਂ/ਮਹਿਲਾ ਯੁਵਤੀ ਅਤੇ 10 ਸਕੂਲਾਂ ਤ’ ਇਕ ਹਜ਼ਾਰ ਤੋ ਵੱਧ ਵਿਦਿਆਰਥੀਆਂ ਅਤੇ ਨੋਜਵਾਨਾਂ ਜਿਹੜੇ ਕਿ ਯਾਤਰਾ ਵਿਚ ਭਾਗ ਲੈ ਰਹੇ ਹਨ ਉਨ੍ਹਾਂ ਨੂੰ ਟ੍ਰਾਈ ਕਲਰ ਦੀਆਂ ਟੀਸ਼ਰਟਾਂ ਵੀ ਦਿੱਤੀਆਂ ਗਈਆਂ।ਉੁਨ੍ਹਾਂ ਕਿਹਾ ਕਿ ਇਹ ਰੱਥ ਯਾਤਰਾ ਇਲਾਕਾ ਵਾਸੀਆਂ ਲਈ ਦੇਸ਼ ਭਗਤੀ ਦੀ ਪ੍ਰੇਰਨਾ ਦਾ ਸਰੋਤ ਹੋਵੇਗੀ।ਯਾਤਰਾ ਸ਼ਹਿਰ ਦੇ ਵੱਖਵੱਖ ਚੌਕਾਂ ਤੋਂ ਹੁੰਦੀ ਹੋਈ ਪੁਲਿਸ ਲਾਇਨ ਗਰਾਊਡ ਵਿਚ ਹੀ ਸਮਾਪਤ ਹੋਈ ਅੰਤ ਵਿਚ ਆਏ ਹੋਏ ਮਹਿਮਾਨਾਂ ਦਾ ਕੋਆਰਡੀਨੇਟਰ ਵਲੋ ਧੰਨਵਾਦ ਕੀਤਾ ਗਿਆ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।ਇਸ ਮੋਕੇ ਸਾਬਕਾ ਮੰਤਰੀ ਪੰਜਾਬ ਸ੍ਰੀ ਅਰੁਨੇਸ਼ ਸ਼ਾਕਰ,ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਸਹਾਇਕ ਕਮਿਸ਼ਨਰ ਸ੍ਰੀਮਤੀ ਨਵਨੀਤ ਕੋਰ ਬੱਲ,ਜ਼ਿਲਾ੍ਹ ਸਿੱਖਿਆ ਅਫ਼ਸਰ (ਸ) ਸ੍ਰੀ ਮੋਹਨ ਸਿੰਘ ਲੇਹਲ,ਪੁਲਿਸ ਪ੍ਰਸ਼ਾਸਨ,ਸੀਨੀਅਰ ਭਾਜਪਾ ਆਗੂ ਸ੍ਰੀ ਗਿਆਨ ਬਾਂਸਲ, ਸ੍ਰੀ ਅਵਿਨਾਸ਼ ਭੰਡਾਰੀ ਮਿਲਾਪ ਬਾਲ ਸੰਘ,ਇਕਵਿੰਦਰ ਕੋਰ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ, ਵਿਜੈ ਰਾਣਾ ਨਹਿਰੂ ਯੁਵਾ ਕੇਂਦਰ ਹੁਸ਼ਿਆਰਪੁਰ,ਵਿਵੇਕ ਸਾਹਨੀ,ਰਵਿੰਦਰ ਸਿੰਘ ਕਾਹਲੋ,ਮਧੂ ਬਾਲਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *