ਵਿਜੈ ਮਾਲਿਆ ਫਿਰ ਬੋਲੇ – ਭਾਰਤ ‘ਚ ਮੇਰੀ ਜਾਨ ਨੂੰ ਖਤਰਾ

ss1

ਵਿਜੈ ਮਾਲਿਆ ਫਿਰ ਬੋਲੇ – ਭਾਰਤ ‘ਚ ਮੇਰੀ ਜਾਨ ਨੂੰ ਖਤਰਾ

ਵੱਖ-ਵੱਖ ਕੇਸਾਂ ਵਿੱਚ ਭਗੌੜੇ ਕਰਾਰ ਦਿੱਤੇ ਵਿਜੈ ਮਾਲਿਆ ਨੇ ਇੱਕ ਵਾਰ ਫਿਰ ਭਾਰਤ ਆਉਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇੱਥੇ ਮੇਰੀ ਜਾਨ ਨੂੰ ਖਤਰਾ ਹੋ ਸਕਦਾ ਹੈ। ਦੂਸਰੇ ਪਾਸੇ ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਲਿਆਉਣ ਦੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇੰਗਲੈਂਡ ਵਿੱਚ ਚਾਰ ਤੋਂ 8 ਦਸੰਬਰ ਤੱਕ ਵਿਜੈ ਮਾਲਿਆ ਨੂੰ ਭਾਰਤ ਹਵਾਲੇ ਕੀਤੇ ਜਾਣ ਸਬੰਧੀ ਕਾਰਵਾਈ ਚੱਲੇਗੀ। 61 ਸਾਲਾ ਵਿਜੈ ਮਾਲਿਆ ਸਕਾਟਲੈਂਡ ਯਾਰਡ ਵੱਲੋਂ ਜਾਰੀ ਹਵਾਲਗੀ ਵਰੰਟ ਉੱਪਰ ਜੇਲ੍ਹ ਤੋਂ ਬਾਹਰ ਅਤੇ ਉਨ੍ਹਾਂ ਨੂੰ 4 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਮਾਲਿਆ ਦਾ 14 ਦਸੰਬਰ ਤੱਕ ਟਰਾਇਲ ਚੱਲੇਗਾ। ਇਸੇ ਦੌਰਾਨ ਵਿਜੈ ਮਾਲਿਆ ਨੇ ਕਿਹਾ ਹੈ ਕਿ ਉਸਨੇ ਕੁੱਝ ਵੀ ਗਲਤ ਨਹੀਂ ਕੀਤਾ ਹੈ, ਜੋ ਕੁੱਝ ਉਸ ਨੇ ਕੀਤਾ ਹੈ, ਉਹ ਸਬੰਧਤ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਹੈ। ਉਸ ਨੇ ਕਿਹਾ ਕਿ ਇਸ ਦੇ ਸਬੂਤ ਉਹ ਅਦਾਲਤ ਵਿੱਚ ਪੇਸ਼ ਕਰਨਗੇ ਅਤੇ ਨਿਰਦੋਸ਼ ਸਾਬਤ ਹੋਣਗੇ।

Share Button

Leave a Reply

Your email address will not be published. Required fields are marked *