ਵਿਜੈ ਮਾਲਿਆ ਨੂੰ ਦਿੱਤੇ ਕਰਜ਼ੇ ਦਾ ਰਿਕਾਰਡ ਹੀ ਨਹੀਂ ਹੈ ਵਿੱਤ ਮੰਤਰਾਲੇ ਕੋਲ

ss1

ਵਿਜੈ ਮਾਲਿਆ ਨੂੰ ਦਿੱਤੇ ਕਰਜ਼ੇ ਦਾ ਰਿਕਾਰਡ ਹੀ ਨਹੀਂ ਹੈ ਵਿੱਤ ਮੰਤਰਾਲੇ ਕੋਲ

ਕੇਂਦਰੀ ਵਿੱਤ ਮੰਤਰਾਲੇ ਨੂੰ ਕੇਂਦਰੀ ਸੂਚਨਾ ਕਮਿਸ਼ਨ ਨੂੰ ਕਿਹਾ ਹੈ ਕਿ ਉਸ ਕੋਲ ਉਦਯੋਗਪਤੀ ਵਿਜੈ ਮਾਲਿਆ ਨੂੰ ਦਿੱਤੇ ਗਏ ਕਰਜੇ ਬਾਰੇ ਕੋਈ ਰਿਕਾਰਡ ਜਾਂ ਸੂਚਨਾ ਨਹੀਂ ਹੈ। ਸੂਚਨਾ ਕਮਿਸ਼ਨ ਅਨੁਸਾਰ ਵਿੱਤ ਮੰਤਰਾਲੇ ਦਾ ਇਹ ਜਵਾਬ ਅਦਾਲਤ ਵਿੱਚ ਕਾਨੂੰਨ ਅਨੁਸਾਰ ਟਿਕਣਯੋਗ ਨਹੀਂ ਹੈ। ਮੁੱਖ ਸੂਚਨਾ ਕਮਿਸ਼ਨਰ ਆਰ.ਕੇ.ਮਾਥੁਰ ਨੇ ਵਿੱਤ ਮੰਤਰਾਲੇ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਮੰਗੀ ਗਈ ਜਾਣਕਾਰੀ ਉਚਿਤ ਅਧਿਕਾਰੀ ਰਾਹੀਂ ਦਿੱਤੀ ਜਾਵੇ।  ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲਾ ਭਾਵੇਂ ਵਿਜੈ ਮਾਲਿਆ ਨੂੰ ਦਿੱਤੇ ਗਏ ਕਰਜ਼ੇ ਜਾਂ ਰੱਖੀਆਂ ਗਈਆਂ ਗਰੰਟੀਆਂ ਬਾਰੇ ਕੋਈ ਸੂਚਨਾ ਨਾ ਹੋਣ ਬਾਰੇ ਕਹਿ ਰਿਹਾ ਹੈ, ਪਰ ਇਸੇ ਮੰਤਰਾਲੇ ਨੇ ਬੀਤੇ ਸਮੇਂ ਸੰਸਦ ਵਿੱਚ ਜਵਾਬ ਦਿੰਦਿਆਂ ਕਿਹਾ ਸੀ ਕਿ ਵਿਜੈ ਮਾਲਿਆ ਨੂੰ ਦਿੱਤੇ ਗਏ ਕਰਜ਼ੇ ਬਾਰੇ ਮੰਤਰਾਲੇ ਨੇ ਫਰਵਰੀ 2008 ਵਿੱਚ ਸਮੀਖਿਆ ਕੀਤੀ। ਵਿੱਤ ਮੰਤਰਾਲੇ ਨੇ ਕਿਹਾ ਕਿ ਸਾਲ 2009 ਵਿੱਚ 8040 ਕਰੋੜ ਰੁਪਏ ਦੇ ਕਰਜ ਨੂੰ ਐੱਨ.ਪੀ. ਏ. ਐਲਾਨਿਆ ਗਿਆ। 21 ਮਾਰਚ ਨੂੰ ਪਿਛਲੇ ਸਾਲ ਰਾਜ ਸਭਾ ਵਿੱਚ ਦੱਸਿਆ ਗਿਆ ਕਿ ਵਿਜੇ ਮਾਲਿਆ ਦੀ ਜਬਤ ਕੀਤੀ ਗਈ ਜਾਇਦਾਦ ਦੀ ਆਨਲਾਈਨ ਨੀਲਾਮੀ ਕਰਕੇ 155 ਕਰੋੜ ਰੁਪਏ ਵਸੂਲ ਕੀਤੀ ਗਈ ਹੈ। ਸੂਚਨਾ ਕਮਿਸ਼ਨ ਨੇ ਕਿਹਾ ਹੈ ਕਿ ਵਿੱਤ ਮੰਤਰਾਲੇ ਕੋਲ ਇਹ ਵੇਰਵੇ ਹਨ ਤਾਂ ਉਹ ਜਾਣਕਾਰੀ ਨਾ ਹੋਣ ਦਾ ਬਹਾਨਾ ਨਹੀਂ ਲਗਾ ਸਕਦਾ।

Share Button

Leave a Reply

Your email address will not be published. Required fields are marked *