Thu. May 23rd, 2019

ਵਿਜੇ ਮਾਲਿਆ ਦਾ ਨਵਾਂ ਪੈਂਤੜਾ

ਵਿਜੇ ਮਾਲਿਆ ਦਾ ਨਵਾਂ ਪੈਂਤੜਾ

ਮੁੰਬਈ: ਭਾਰਤੀ ਕਾਰੋਬਾਰੀ ਵਿਜੇ ਮਾਲਿਆ ਦਾ ਨਵਾਂ ਪੈਂਤੜਾ ਸਾਹਮਣੇ ਆਇਆ ਹੈ। ਉਹ ਦੇਸ਼ ਪਰਤਣ ਲਈ ਰਾਜ਼ੀ ਹੋ ਗਿਆ ਹੈ। ਉਸ ਨੇ ਕਿਹਾ ਹੈ ਕਿ ਉਹ ਆਪਣੇ ਫਰਜ਼ ਪੂਰੇ ਕਰਨ ਲਈ ਤਿਆਰ ਹੈ ਪਰ ਸੁਰੱਖਿਆ ਤੇ ਆਜ਼ਾਦੀ ਯਕੀਨੀ ਬਣਾਈ ਜਾਵੇ। ਮਾਲਿਆ ਨੇ ਬੈਂਕਾਂ ਦਾ ਅਰਬਾਂ ਰੁਪਏ ਕਰਜ਼ ਮੋੜਨਾ ਹੈ ਪਰ ਉਹ ਚੁੱਪ-ਚਪੀਤੇ ਯੂ.ਕੇ. ਖਿਸਕ ਗਿਆ ਸੀ। ਯੂ.ਕੇ. ਨੇ ਵੀ ਕਹਿ ਦਿੱਤਾ ਸੀ ਕਿ ਉਹ ਮਾਲਿਆ ਨੂੰ ਜਬਰਦਸਤੀ ਵਾਪਸ ਨਹੀਂ ਭੇਜ ਸਕਦੇ।

ਹੁਣ ਮਾਮਲੇ ਵਿੱਚ ਨਵਾਂ ਮੋੜ ਆ ਗਿਆ ਹੈ। ਮਾਲਿਆ ਨੇ ਕਿਹਾ ਹੈ ਕਿ ਐਸ.ਬੀ.ਆਈ. ਨੂੰ ਨਵਾਂ ਸੈਟਲਮੈਂਟ ਆਫਰ ਵੀ ਭੇਜਿਆ ਜਾ ਚੁੱਕਾ ਹੈ। ਉਸ ਨੂੰ ਉਮੀਦ ਹੈ ਕਿ ਜਲਦ ਹੀ ਇਸ ਮਾਮਲੇ ਵਿੱਚ ਗੱਲ ਅੱਗੇ ਵਧੇਗੀ। ਯੂਨਾਈਟਿਡ ਬ੍ਰੇਵਰੀਜ਼ ਲਿਮਟਿਡ (UBL) ਦੀ ਹਾਲੀਆ ਬੋਰਡ ਮੀਟਿੰਗ ਵਿੱਚ ਇਹ ਗੱਲਾਂ ਸਾਹਮਣੇ ਆਈਆਂ। ਮੀਟਿੰਗ ਵਿੱਚ ਮਾਲਿਆ ਵੀਡੀਓ ਕਾਨਫਰੰਸਿੰਗ ਜ਼ਰੀਏ ਸ਼ਾਮਲ ਹੋਏ ਸਨ।

ਕਾਬਲੇਗੌਰ ਹੈ ਕਿ ਭਾਰਤ ਵੱਲੋਂ ਸ਼ਿਕੰਜਾ ਕੱਸੇ ਜਾਣ ‘ਤੇ ਮਾਲਿਆ ਨੇ ਕਿਹਾ ਸੀ ਕਿ ਉਸ ਨੂੰ ਕਰਜ਼ ਚੁਕਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਮਾਲਿਆ ਦੇ ਪੱਖ ਉਸ ਵੇਲੇ ਹੋਰ ਮਜਬੂਤ ਹੋ ਗਿਆ ਸੀ ਜਦੋਂ ਇੰਗਲੈਂਡ ਨੇ ਭਾਰਤ ਸਰਕਾਰ ਨੂੰ ਕਹਿ ਦਿੱਤਾ ਸੀ ਕਿ ਉਹ ਉਸ ਨੂੰ ਭਾਰਤ ਵਾਪਸ ਨਹੀਂ ਭੇਜੇਗਾ। ਇਨਫੋਰਸਮੈਂਟ ਡਾਇਰੈਕਟੋਰੇਟ(ਈ.ਡੀ.) ਨੇ ਇੰਗਲੈਂਡ ਤੋਂ ਉਸ ਦੀ ਸੁਪਰਦਗੀ ਮੰਗੀ ਸੀ।

Leave a Reply

Your email address will not be published. Required fields are marked *

%d bloggers like this: