Sun. Jun 16th, 2019

ਵਿਛਾਈ ਜਾ ਰਹੀ ਹੈ ਬੀਅਰ ਦੀ ਪਾਇਪਲਾਈਨ, ਟੂਟੀ ਖੋਲਕੇ ਜਿੰਨੀ ਮਰਜੀ ਪੀਓ

ਵਿਛਾਈ ਜਾ ਰਹੀ ਹੈ ਬੀਅਰ ਦੀ ਪਾਇਪਲਾਈਨ, ਟੂਟੀ ਖੋਲਕੇ ਜਿੰਨੀ ਮਰਜੀ ਪੀਓ

ਬੀਅਰ ਪੀਣ ਦੇ ਸ਼ੌਕੀਨਾਂ ਨੂੰ ਜੇਕਰ ਕਿਹਾ ਜਾਵੇ ਕਿ ਤੁਸੀਂ ਕਿਤੇ ਵੀ ਬੈਠੇ ਹੋ ਅਤੇ ਉਥੇ ਲੱਗੀ ਟੂਟੀ ਤੋਂ ਪਾਣੀ ਦੀ ਬਜਾਏ ਬੀਅਰ ਕੱਢਕੇ ਪੀ ਸਕਦੇ ਹੋ, ਤਾਂ ਇਹ ਸੁਣਦੇ ਹੀ ਉਨਾਂ ਦੇ ਚਿਹਰੇ ਉਤੇ ਖੁਸ਼ੀ ਵਿਖਾਈ ਦੇਵੇਗੀ। ਹਾਲਾਂਕਿ ਇਸ ਗੱਲ ਉਤੇ ਯਕੀਨ ਕਰਨਾ ਥੋੜਾ ਔਖਾ ਹੈ, ਪਰ ਬੀਅਰ ਪੀਣ ਦੇ ਸ਼ੌਕੀਨਾਂ ਦਾ ਇਹ ਸੁਪਨਾ ਪੂਰਾ ਹੋਣ ਵਾਲਾ ਹੈ। ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ ਬੀਅਰ ਦੀ ਪਾਈਪਲਾਈਨ ਵਿਛਾਈ ਜਾ ਰਹੀ ਹੈ। ਲੋਕ ਇੱਥੇ ਜਦੋਂ ਚਾਹੁਣ, ਟੂਟੀ ਖੋਲ ਕੇ ਬੀਅਰ ਪੀ ਸਕਣਗੇ।

ਦਰਅਸਲ ਉਤਰੀ ਜਰਮਨੀ ਦੇ ਵੈਕੇਨ ਸੂਬੇ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਮੈਟਲ ਮਿਊਜਿਕ ਫੈਸਟੀਵਲ ਆਯੋਜਿਤ ਹੋਣ ਵਾਲਾ ਹੈ। ਆਯੋਜਕਾਂ ਦਾ ਅਨੁਮਾਨ ਹੈ ਕਿ ਤਿੰਨ ਦਿਨ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਲਗਭਗ 75 ਹਜਾਰ ਲੋਕ ਸ਼ਾਮਿਲ ਹੋਣਗੇ। ਇਹ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਇੱਥੇ ਆਉਣ ਵਾਲੇ ਪ੍ਰਤਿ ਵਿਅਕਤੀ ਲਗਭਗ 5 ਲੀਟਰ ਬੀਅਰ ਪੀਏਗਾ। ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇੱਥੇ ਬੀਅਰ ਦੀ ਪਾਈਪਲਾਈਨ ਵਿਛਾਉਣ ਦਾ ਫੈਸਲਾ ਲਿਆ ਗਿਆ ਹੈ।

ਇਸ ਨਾਲ ਪਹਿਲਾ ਫਾਇਦਾ ਇਹ ਹੋਵੇਗਾ ਕਿ ਬੀਅਰ ਠੰਢੀ ਰਹੇਗੀ ਅਤੇ ਉਸਦੀ ਗੁਣਵੱਤਾ ਵੀ ਪ੍ਰਭਾਵਿਤ ਨਹੀਂ ਹੋਵੇਗਾ। ਦੂਜਾ ਇਹ ਕਿ ਪ੍ਰੋਗਰਾਮ ਦੇ ਆਯੋਜਨ ਵਾਲੀ ਥਾਂ ਉਤੇ ਟਰੱਕਾਂ ਦਾ ਜਮਾਵੜਾ ਨਹੀਂ ਲੱਗੇਗਾ। ਨਾਲ ਹੀ ਜਿਸ ਵਿਅਕਤੀ ਨੂੰ ਜਦੋਂ ਵੀ ਬੀਅਰ ਪੀਣ ਦਾ ਦਿਲ ਕਰੇਗਾ, ਟੂਟੀ ਖੋਲ ਕੇ ਪੀ ਸਕੇਗਾ।

ਇੱਥੇ ਦੱਸਣਯੋਗ ਹੈ ਕਿ ਜਰਮਨੀ ਦੇ ਲੋਕਾਂ ਨੂੰ ਬੀਅਰ ਪੀਣਾ ਕਾਫੀ ਪਸੰਦ ਹੈ। ਇੱਥੇ ਹਰ ਵਿਅਕਤੀ ਸਲਾਨਾ 100 ਲੀਟਰ ਤੋਂ ਜਿਆਦਾ ਬੀਅਰ ਪੀ ਜਾਂਦਾ ਹੈ। ਇਸ ਸ਼ੌਕ ਨੂੰ ਪੂਰਾ ਕਰਨ ਲਈ ਇੱਥੇ 11 ਲੱਖ ਡਾਲਰ ਨਾਲ ਇੱਕ ਅਨੋਖੀ ਪਾਈਪਲਾਈਨ ਵਿਛਾਈ ਜਾ ਰਹੀ ਹੈ, ਜਿਸ ਨਾਲ ਇਸ ਪ੍ਰੋਗਰਾਮ ਦੇ ਲਈ ਸੱਤ ਕਿੱਲੋਮੀਟਰ ਦੂਰ ਸ਼ਹਿਰ ਤੋਂ 4 ਲੱਖ ਲੀਟਰ ਬੀਅਰ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

%d bloggers like this: