Thu. Jun 20th, 2019

ਵਿਚਾਰਨਯੋਗ ਤੱਥ 

ਵਿਚਾਰਨਯੋਗ ਤੱਥ

ਰੀਸਾਂ ਜ਼ਰੂਰ ਕਰਨੀਆਂ ਚਾਹੀਦੀਆਂ ਨੇ ਪਰ ਰੀਸ ਉਨੀ ਹੀ ਕਰਨੀ ਚਾਹੀਦੀ ਹੈ ਜਿੰਨੀ ਜ਼ਰੂਰੀ ਹੋਵੇ ।ਪਰਮਾਤਮਾ ਹਰੇਕ ਬੰਦੇ ਵਿੱਚ ਕੋਈ ਨਾ ਕੋਈ ਗੁਣ ਪਾ ਕੇ ਭੇਜਦਾ ਹੈ ਬੱਸ ਥੋੜ੍ਹਾ ਸਮਾਂ ਲੈ ਕੇ ਉਸ ਗੁਣ ਨੂੰ ਪਹਿਚਾਨਣ ਦੀ ਜ਼ਰੂਰਤ ਹੈ ।ਪਰ ਜਦੋਂ ਅਸੀਂ ਕਿਸੇ ਦੂਜੇ ਦੀ ਰੀਸ ਜਾਂ ਨਕਲ ਕਰਨੀ ਸ਼ੁਰੂ ਕਰ ਦਿੰਦੇ ਹਾਂ ਤਾਂ ਆਪਣੇ ਵਿੱਚ ਜੋ ਹੁਨਰ ਹੁੰਦਾ ਹੈ ਉਹ ਉਸ ਨਕਲ ਦੇ ਹੇਠ ਆ ਕੇ ਦੱਬ ਜਾਂਦਾ ਹੈ। ਇਸ ਤਰ੍ਹਾਂ ਖੁਦ ਦੀ ਜੋ ਪ੍ਰਤਿਭਾ ਹੈ ਉਹ ਅਣਗੌਲਿਆ ਹੋ ਜਾਂਦੀ ਹੈ ।ਕਿਸੇ ਦੇ ਚੰਗੇ ਗੁਣਾਂ ਦੀ ਰੀਸ ਜ਼ਰੂਰ ਕਰੋ ਪਰ ਏਨੀ ਰੀਸ ਵੀ ਨਾ ਕਰੋ ਕਿ ਖੁਦ ਵੀ ਪਹਿਚਾਣ ਖੋ ਬੈਠੋ।

ਰਵਿੰਦਰ ਲਾਲਪੁਰੀ
ਸੰਪਰਕ -94634-52261

Leave a Reply

Your email address will not be published. Required fields are marked *

%d bloggers like this: