Mon. Jun 17th, 2019

ਵਿਗਿਆਨ ਤੇ ਅਧਿਆਤਮਿਕਤਾ ਵਿਚਲਾ ਰਹੱਸ

ਵਿਗਿਆਨ ਤੇ ਅਧਿਆਤਮਿਕਤਾ ਵਿਚਲਾ ਰਹੱਸ

ਮਨੁੱਖੀ ਸੱਭਿਅਤਾ ਇਕ ਲਗਾਤਾਰ ਚੱਲਣ ਵਾਲੀ ਪ੍ਰਕ੍ਰਿਆ ਹੈ ਜਿਸ ਵਿਚ ਭੌਤਿਕ ਖੋਜਾਂ ਤੇ ਤਜ਼ਰਬਿਆਂ ਨੇ ਹੌਲੀਹੌਲੀ ਦਿਮਾਗ਼ੀ ਗਿਆਨ ਵਿਚ ਵਾਧਾ ਕੀਤਾ ਹੈ।ਮਨੁੱਖ ਵਿਚ ਭੌਤਿਕਵਾਦ ਤੋਂ ਦਿਮਾਗੀ ਅਵਚੇਤਨ ਤੇ ਚੇਤੰਨ ਸ਼ਕਤੀ ਦਾ ਸੁਚੇਤ ਰੂਪ ਵਿਚ ਜਾਗ੍ਰਿਤ ਹੋਣਾ ਉਸਦੇ ਪ੍ਰੋੜ ਹੋਣ ਦਾ ਪ੍ਰਮਾਣ ਹੈ ਅਜੋਕੀ ਵਿਗਿਆਨ ਵਹਿਮਾ ਭਰਮਾਂ ਤੋਂ ਉੱਪਰ ਉੱਠ ਕੇ ਵਿਸ਼ਲੇਸ਼ਣ ਤੇ ਤਜ਼ੁਰਬਿਆ ਤੇ ਅਧਾਰਿਤ ਹੈ ਜੋ ਤੱਥਾ, ਸਿਧਾਤਾਂ ਤੇ ਨਿਯਮਾ ਵਿਚ ਬੱਝਿਆ ਹੋਇਆ ਹੈ ਜੋ ਕਿ ਧਾਰਮਿਕ ਕਰਮ ਕਾਡਾਂ ਦਾ ਵਿਰੋਧੀ ਹੈ।ਵਿਸ਼ਲੇਸ਼ਣ, ਤਜੁਰਬੇ ਅਤੇ ਤਕਨੀਕੀ ਖੋਜ਼ਾ ਅਜੋਕੇ ਵਿਗਿਆਨ ਦੇ ਮੁਢਲੇ ਸੰਦ ਹਨ ਜਿਨ੍ਹਾ ਨੇ ਵਿਗਿਆਨ ਦੇ ਖੇਤਰ ਵਿਚ ਕ੍ਰਾਂਤੀ ਲਿਆਂਦੀ ਹੈ ਹਰੇਕ ਨਵੀ ਖੋਜ ਮਨੁੱਖੀ ਸਵਰੂਪ ਤੇ ਸੋਝੀ ਵਿਚ ਅੰਤਰ ਲੈ ਕੇ ਆ ਰਹੀ ਹੈ।
ਪਰ ਉਹ ਮੁਢਲੇ ਸਿਧਾਂਤ ਜਿਨ੍ਹਾ ਨੇ ਵਿਗਿਆਨ ਦੀ ਤਰੱਕੀ ਵਿਚ ਵਾਧਾ ਕੀਤਾ ਹੈ ਦੀ ਵੀ ਇਕ ਖੋਜ ਸੀਮਾ ਹੈ, ਭੌਤੀਕ ਵਿਸ਼ਲੇਸ਼ਣ ਤੇ ਅਧਾਰਿਤ ਵਿਗਿਆਨ ਨੇ ਹਰ ਉਹ ਚੀਜ਼ ਜਿਸ ਪਿੱਛੇ ਕੋਈ ਕਾਰਜ਼ਕਾਰੀ ਸਿਧਾਂਤ ਨਹੀ ਹੈ ਜੋ ਮਾਪਣਯੋਗ ਜਾਂ ਵਿਸ਼ਲੇਸ਼ਣ ਯੋਗ ਨਹੀ ਹੈ, ਦਾ ਖੰਡਨ ਕੀਤਾ ਹੈ ਫਿਰ ਵੀ ਵਿਗਿਆਨ, ਕੁਦਰਤ ਦੇ ਉਹ ਸਿਧਾਂਤ ਜਿਸ ਉੱਤੇ ਜੀਵਨ ਦੀ ਉਤਪੱਤੀ ਅਧਾਰਿਤ ਹੈ ਨੂੰ ਲੱਭ ਸਕਣ ਦੇ ਕਾਮਯਾਬ ਨਹੀ ਹੋਈ।
ਧਰਮ, ਅਧਿਆਤਮਿਕਤਾ ਤੇ ਵਿਗਿਆਨ ਆਪਸ ਵਿਚ ਉਲਝੇ ਪਏ ਹਨ ਅਸਲ ਵਿਚ ਵਿਗਿਆਨ ਅਤੇ ਅਧਿਆਤਮਿਕਤਾ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਇਹਨਾ ਦੋਵਾਂ ਵਿਚ ਜਦੋਂ ਜਹਿਦ ਇਕ ਛੋਟੀ ਸੋਚ ਦਾ ਪ੍ਰਮਾਣ ਹੈ। ਵਿਗਿਆਨ ਮਾਪਣਯੋਗ ਤੱਥਾਂ ਨੂੰ ਵਿਸਥਾਰਿਤ ਕਰਦਾ ਹੈ ਜਦੋ ਕਿ ਅਧਿਆਤਮਿਕਤਾ ਨਾ ਮਾਪਣਯੋਗ ਨਾ ਮਿਣਨਯੋਗ ਤੱਥਾਂ ਦੀ ਸਮਝ ਤੇ ਖੋਜ ਨੂੰ ਵਿਸਥਾਰਿਤ ਕਰਦਾ ਹੈ।
“ਅਸਲ ਵਿਚ ਕੁਝ ਵੀ ਵਿਗਿਆਨ ਤੋਂ ਬਾਹਰ ਨਹੀ ਹੈ ਪਰ ਬਹੁਤ ਕੁਝ ਹੈ ਜੋ ਵਿਗਿਆਨ ਤੋਂ ਬਾਹਰ ਵੀ ਹੈ।”
ਵਿਗਿਆਨ ਅਤੇ ਅਧਿਆਤਮਿਕਤਾ ਨਾਲਨਾਲ ਹੀ ਚੱਲਦੇ ਹਨ ਵਿਗਿਆਨ ਅਨੁਸਾਰ ਕੁਝ ਵੀ ਅਜਿਹਾ ਨਹੀ ਹੈ ਜੋ ਬਿਨਾ ਕਾਰਨ ਹੋ ਸਕਦਾ ਅਗਰ ਕੋਈ ਪ੍ਰਭਾਵ ਹੈ ਤਾਂ ਇਸ ਦਾ ਕਾਰਨ ਵੀ ਹੈ। ਜੇ ਰਚਨਾ ਹੈ ਤਾਂ ਇਸਦਾ ਵੀ ਕਾਰਨ ਹੋਵੇਗਾ। ਇਸ ਦੁਨੀਆ ਵਿਚ ਕੁਝ ਵੀ ਅਜਿਹਾ ਨਹੀ ਜੋ ਉਸ ਜਗ੍ਹਾ ਤੋਂ ਪੈਂਦਾ ਹੋਵੇ ਜਿਥੇ ਕੁਝ ਵੀ ਨਾ ਹੋਵੇ ਜਿਵੇਂ ਸਾਇੰਸ ਅਨੁਸਾਰ ਹਰੇਕ ਵਸਤੂ ਅਣੂ ਤੋਂ ਮਿਲ ਕੇ ਬਣੀ ਹੈ ਫਿਰ ਉਹ ਭਾਵੇ ਸਾਡਾ ਸਰੀਰ ਹੋਵੇ ਜਾਂ ਪ੍ਰਮਾਤਮਾ ਪਰ ਅਣੂ ਦੀ ਹੋਂਦ ਦਾ ਪ੍ਰਮਾਣ ਦੇਣ ਲੱਗਿਆ ਵਿਗਿਆਨ ਆਪ ਹੀ ਉਲਝਣ ਵਿਚ ਚਲਾ ਜਾਂਦਾ ਹੈ ਇਸਦੇ ਜਵਾਬ ਵਿਚ ਅਣੂ ਦੀ ਹੋਂਦ ਨੂੰ ਅਜਿਹੇ ਖੇਤਰ ਵਿਚੋਂ ਉਪਜਿਆ ਮੰਨਿਆ ਗਿਆ ਹੈ ਜਿਸ ਵਿਚ ਕੁਝ ਵੀ ਨਹੀ ਹੈ ਜਿਸ ਨੂੰ ਜੀਰੋ ਫੀਲਡ ਕਹਿੰਦੇ ਹਨ। ਇਸ ਤਰ੍ਹਾ ਵਿਗਿਆਨ ਆਪਣੇ ਹੀ ਨਿਯਮਾ ਦਾ ਉਲੰਘਨ ਕਰਦੀ ਹੈ। ਕੁਆਂਟਮ ਫਿਜ਼ਿਕਸ ਅਨੁਸਾਰ ਵੀ ਕੋਈ ਵੀ ਵਸਤੂ ਉੱਥੋ ਪੈਦਾ ਨਹੀ ਹੋ ਸਕਦੀ ਜਿਥੇ ਕੁਝ ਵੀ ਮੌਜੂਦ ਨਾ ਹੋਵੇ ਉਹ ਖੇਤਰ ਨੂੰ ਜਿਥੇ ਕੁਝ ਵੀ ਮੌਜੂਦ ਨਹੀਂ ਹੈ ਨੂੰ ਜ਼ੀਰੋ ਫੀਲਡ ਦਾ ਨਾਂ ਦਿੱਤਾ ਗਿਆ ਪਰ ਅਸਲ ਵਿਚ ਉਹ ਜਿੱਥੇ ਸਭ ਕੁਝ ਉਤਪੰਨ ਹੋ ਰਿਹਾ ਹੈ ਉਸਦਾ ਸ੍ਰੋਤ ਵੀ ਤਾਂ ਹੁੰਦਾ ਹੀ ਹੈ ਜੋ ਕੁਝ ਵੀ ਉਹ ਸੋ੍ਰਤ ਹੈ, ਉਹ ਹੀ ਅਧਿਆਤਮਿਕਤਾ ਹੈ ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾ ਬਰਫ਼ ਪਾਣੀ ਤੋਂ ਹੀ ਬਣਦੀ ਹੇ ਬਰਫ਼ ਦੇ ਗੁਣ ਪਾਣੀ ਤੋਂ ਅੱਡ ਹਨ ਪਰ ਹੈ ਤਾਂ ਪਾਣੀ ਹੀ, ਇਹ ਬਣੀ ਤਾਂ ਪਾਣੀ ਤੋਂ ਹੀ ਹੈ।
ਅਗਰ ਕਿਸੇ ਵੀ ਪ੍ਰਭਾਵ ਪਿੱਛੇ ਕਾਰਨ ਹੈ ਜੇਕਰ ਪ੍ਰਭਾਵ ਨੂੰ ਕੱਢ ਲਿਆ ਜਾਵੇ ਤਾਂ ਵੀ ਕਾਰਨ ਮੋਜੂਦ ਹੀ ਰਹਿੰਦੇ ਹਨ। ਵਿਗਿਆਨਕ ਯੰਤਰ ਪ੍ਰਭਾਵ ਦੇ ਪਿਛਲੇ ਰਹੱਸ ਨੂੰ ਲੱਭਣ ਦਾ ਯਤਨ ਕਰਦੇ ਹਨ ਪਰ ਵਿਗਿਆਨਕ ਯੰਤਰ ਵੀ ਕਿਸੇ ਵਸਤੂ ਨੂੰ ਇਕ ਹੱਦ ਤੱਕ ਹੀ ਖੋਜ ਸਕਦੇ ਹਨ ਇਕ ਸੀਮਾ ਤੇ ਆ ਕੇ ਉਹਨਾ ਦੀ ਖੋਜ ਸ਼ਕਤੀ ਸਮਾਪਤ ਹੋ ਜਾਂਦੀ ਹੈ ਅਧਿਆਤਮਿਕਤਾ ਨੂੰ ਜਾਣਨਾ ਇਸ ਅੰਤਰ ਨੂੰ ਸਰ ਕਰਨਾ ਹੈ ਜੋ ਵਿਗਿਆਨ ਦੀ ਖੋਜ ਸੀਮਾ ਦੇ ਪਾਰ ਹੈ। ਵਿਗਿਆਨ ਜੋ ਵੀ ਖੋਜਦੀ ਹੈ ਜਿਨ੍ਹਾ ਹੁਣ ਤੱਕ ਖੋਜ ਚੁੱਕੀ ਹੈ ਉਹ ਅਧਿਆਤਮਿਕਤਾ ਵਿਚ ਕਈ ਵਰੇ ਪਹਿਲਾਂ ਲਿਖਿਆ ਜਾ ਚੁਕਿਆ ਹੈ।ਜੋ ਵਿਗਿਆਨ ਖੋਜਦਾ ਹੈ ਅਸੀ ਉਹ ਮੰਨ ਲੈਂਦੇ ਹਾਂ ਪਰ ਜੋੋ ਅਧਿਆਤਮਿਕਤਾ ਬੋਲਦੀ ਹੈ ਉਸਨੂੰ ਅਸੀ ਨਹੀਂ ਮੰਨਦੇ ਜੋ ਅਜੇ ਤੱਕ ਵਿਗਿਆਨ ਨੇ ਨਹੀਂ ਖੋਜਿਆ ਉਸਨੂੰ ਅਸੀ ਮੰਨਣ ਲਈ ਤਿਆਰ ਨਹੀਂ। ਜੋ ਵਿਗਿਆਨ ਤੇ ਅਧਿਆਤਮਿਕਤਾ ਵਿਚ ਅਜੇ ਤੱਕ ਉਲਝੇ ਪਏ ਹਨ ਉਹਨਾਂ ਤਾਂ ਵਿਗਿਆਨ ਨੂੰ ਸਮਝ ਪਾਉਂਦੇ ਹਨ ਨਾ ਹੀ ਅਧਿਆਤਮਿਕਤਾ ਨੂੰ।
ਅਲਬਰਟ ਆਇਨਾਰਾਇਨ ਦਾ ਕਹਿਣਾ ਸੀ “ਮੈਂ ਜਿਨ੍ਹਾ ਵਿਗਿਆਨ ਬਾਰੇ ਸਮਝਦਾ ਜਾਂਦਾ ਹਾਂ ਮੇਰਾ ਪ੍ਰਮਾਤਮਾ ਵਿਚ ਵਿਸ਼ਵਾਸ ਉਨ੍ਹਾ ਹੀ ਵੱਧਦਾ ਜਾਂਦਾ ਹੈ।
ਵਿਗਿਆਨ ਵਿਚ ਹਰ ਚੀਜ਼ ਦਾ ਸਬੂਤ ਮੰਨਿਆ ਜਾਂਦਾ ਹੈ ਜਿਵੇਂ ਧਰਮ ਵਿਚ ਇਹ ਕਿਹਾ ਜਾਂਦਾ ਹੈ ਕਿ ਰੱਬ ਇੱਕ ਹੈ। ਇਹ ਹਰ ਜਗ੍ਹਾ ਮੌਜੂਦ ਹੈ ਵਿਗਿਆਨ ਇਸ ਦੇ ਹੋਣ ਦਾ ਸਬੂਤ ਮੰਗਦਾ ਹੈ ਪਰ ਇਹ ਬਿਲਕੁਲ ਉਵੇਂ ਦਾ ਪ੍ਰਸ਼ਨ ਹੈ ਜਿਵੇਂ ਵਿਗਿਆਨ ਕੋਲੋ ਵਿਗਿਆਨ ਹੋਣ ਦਾ ਸਬੂਤ ਮੰਗਣਾ ਜਾਂ ਇਨਸਾਨ ਕੋਲੋ ਇਹ ਹੋਣ ਦਾ ਸਬੂਤ ਮੰਗਣਾ।
ਵਿਗਿਆਨ ਦੇ ਅਨੁਸਾਰ ਥ੍ਹਠਫ2 ਇਹ ਸਿਧਾਂਤ 1905 ਵਿਚ ਖੋਜਿਆ ਗਿਆ ਸੀ ਜਿਸ ਅਨੁਸਾਰ ਹਰ ਚੀਜ਼ ਊਰਜਾ ਹੈ ਇਹ ਸੋਚ ਵੀ ਊਰਜਾ ਹੈ ਸਾਡਾ ਸੋਚ ਮਹਿਸੂਸ ਕਰਨਾ ਵੀ ਊਰਜਾ ਹੈ ਪਰ ਧਾਰਮਿਕ ਲੋਕ ਸੋਚਦੇ ਹਨ ਕਿ ਪ੍ਰਮਾਤਮਾ ਹਰ ਜਗ੍ਹਾ ਮੋਜੂਦ ਹੈ। ਵਿਗਿਆਨ ਅਨੁਸਾਰ, ਸੋਚ ਮੰਨ ਲੳ ਘ ਹੈ:
ਸੋਚ= ਘ
ਸੋਚ ਊਰਜਾ ਦਾ ਹੀ ਇਕ ਰੂਪ ਹੈ:
ਸੋਚ= ਊਰਜਾ (1)
ਲੋਕ ਸੋਚਦੇ ਹਨ ਕਿ ਪ੍ਰਮਾਤਮਾ ਹਰ ਜਗ੍ਹਾ ਮੌਜੂਦ ਹੈ।
ਸੋਚ=ਪ੍ਰਮਾਤਮਾ (2)
ਸੀਕਰਨ (1) ਤੇ (2) ਅਨੁਸਾਰ
ਊਰਜਾਪ੍ਰਮਾਤਮਾ
ਜਿਵੇਂ ਕਿਸੇ ਮੰਤਰ ਨੂੰ ਪੜਨ ਤੇ ਇਹ ਮੰਨਿਆ ਜਾਂਦਾ ਹੈ ਕਿ ਕਿਸੇ ਖਾਸ ਕੰਮ ਨੂੰ ਕਰਨ ਦੀ ਸ਼ਕਤੀ ਆ ਜਾਵੇਗੀ ਜਿਵੇਂ ਵਿਗਿਆਨ ਯੋਗ ਤੇ ਕੁੰਡਲੀਨੀ ਸ਼ਕਤੀ ਨੂੂੰ ਵੀ ਨਹੀਂ ਮੰਨਦਾ ਕੁੰਡਲਿਨੀ ਸ਼ਕਤੀ ਵੀ ਊਰਜਾ ਦਾ ਇਕ ਰੂਪ ਹੈ ਜੋ ਅਵਚੇਤਨ ਦਿਮਾਗ ਦੀ ਸੋਚ ਨੂੰ ਬਦਲਦੀ ਹੈ। ਸੋਚ ਹੀ ਤਾਂ ਊਰਜਾ ਹੈ, ਪਾਠ ਯੋਗ, ਪੂਜਾ ਆਦਿ ਸਾਡੀ ਸੋਚ ਨੂੰ ਹੀ ਤਾਕਤਵਾਰ ਕਰਦੇ ਹਨ ਅਧਿਆਤਮਿਕਤਾ ਵਿਚ ਇਸ ਊਰਜਾ ਨੂੰ ਵਧਾਉਣ ਦੇ ਤਰੀਕੇ ਹੀ ਦੱਸੇ ਗਏ ਹਨ ਜਿਸ ਨਾਲ ਇਨਸਾਨ ਦੀ ਸੋਚ ਤਾਕਤਵਾਰ ਹੋ ਜਾਂਦੀ ਹੈ ਉਹ ਅਸੰਭਵ ਲੱਗਣ ਵਾਲੇ ਕੰਮ ਵੀ ਕਰਨ ਲੱਗਦਾ ਹੈ। ਅਧਿਆਤਮ ਬੋਲਦਾ ਹੈ ਕਿ ਰੱਬ ਹੈ, ਪ੍ਰਮਾਤਮਾ ਹੈ ਤੇ ਹਰ ਜਗ੍ਹਾ ਮੌਜੂਦ ਹੈ ਵਿਗਿਆਨ ਅਜੇ ਊਰਜਾ ਤਕ ਹੀ ਪਹੁੰਚਿਆ ਹੈ ਰੱਬ ਤੱਕ ਨਹੀਂ।
ਸਾਨੂੰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹੀਆ ਦੋ ਦੁਨੀਆ ਵਿਚਕਾਰ ਰਹਿੰਦੇ ਹਾਂ ਜਿਥੇ ਕਾਰਨਾਂ ਦਾ ਅਦ੍ਰਿਸ਼ ਸੰਸਾਰ ਸਾਡੇ ਭੌਤਿਕ ਵਿਚਾਰਾਂ ਨੂੰ ਪੈਦਾ ਕਰਦੇ ਹਨ ਤੇ ਦੂਜਾ ਪ੍ਰਭਾਵਾਂ ਦੀ ਭੌਤੀਕ ਦੁਨੀਆ ਜਿਥੇ ਸਾਡੇ ਵਿਚਾਰ ਤੇ ਕਲਪਨਾਵਾ ਹਕੀਕਤ ਦੀ ਦੁਨੀਆ ਦੇ ਨਤੀਜੇ ਸਾਹਮਦੇ ਲਿਆਉਂਦੀਆਂ ਹਨ। ਇਸਦੀ ਇਕ ਉਦਾਹਰਨ ਦੇਈਏ ਜਿਵੇਂ ਇਕ ਬੀਜ ਧਰਤੀ ਅੰਦਰ ਬੀਜਿਆ, ਜਦੋਂ ਪੌਦੇ ਵਿਚ ਬਦਲ ਜਾਂਦਾ ਹੈ ਤਾਂ ਕਿਸੇ ਨੂੰ ਵੀ ਇਹ ਪਤਾ ਨਹੀਂ ਹੁੰਦਾ ਕਿ ਜਿਹੜਾ ਪੌਦਾ ਧਰਤੀ ਅੰਦਰ ਪੈਂਦਾ ਹੋਵੇਗਾ ਕੋਈ ਖਾਸ ਬੀਜ ਅੰਦਰ ਛਪਿਆ ਹੁੰਦਾ ਹੈ ਕਦੇ ਵੀ ਗਾਜਰਾ ਦੇ ਬੀਜ ਤੋ ਸੇਬ ਪੈਦਾ ਨਹੀ ਹੁੰਦੇ। ਸਾਡੀ ਅੰਦਰਲੀ ਅਦ੍ਰਿਸ਼ ਦੁਨੀਆ ਅਨੰਤ ਹੈ ਮਨੁੱਖ ਕੋਲ ਉਹ ਸਾਰੀਆ ਅਸੀਮ ਸ਼ਕਤੀਆਂ ਮੌਜੂਦ ਹਨ ਜੋ ਇਸਦੇ ਬੌਧਿਕਤਾ ਦੇ ਘੇਰੇ ਨੂੰ ਕਿਤੇ ਵਿਸ਼ਾਲ ਸਕਦੀਆ ਹਨ। ਪਰਮਾਤਮਾ ਜੋ ਕਿ ਜੀਵਨ ਪੈਦਾ ਕਰਨ ਵਾਲਾ ਮੰਨਿਆ ਗਿਆ ਹੈ ਉਹ ਸਾਡੇ ਵਿਚਾਰਾਂ ਦੇ ਮਧਿਅਮ ਰਾਂਹੀ ਸਾਡੀ ਬੌਧੀਕ ਸ਼ਕਤੀ ਦੇ ਰੁਪ ਵਿਚ ਬਾਹਰ ਆਉਂਦਾ ਹੈ ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਬਿਜਲੀ ਕਿਸੇ ਵੀ ਮਧਿਅਮ ਵਿਚੋਂ ਨਿਕਲਦੀ ਹੋਈ ਸਾਨੂੰ ਵਿਖਾਈ ਨਹੀਂ ਦਿੰਦੀ ਪਰ ਉਹ ਆਪਣੇ ਆਪ ਨੁੂੰ ਸਰਕਟ ਵਿਚੋਂ ਲੰਘਦੇ ਵਕਤ ਭਿੰਨਭਿੰਨ ਰੂਪ ਦੀ ਊਰਜਾ ਰਾਂਹੀ ਬਾਹਰ ਆਉਂਦੀ ਹੈ ਗਣਿਤ ਵਿਚ ਵੀ ਸਿਧਾਂਤ ਹਮੇਸ਼ਾ ਅਦ੍ਰਿਸ਼ ਹੁੰਦਿਆ ਹੋਇਆ ਵੀ ਹਰੇਕ ਤੱਥ ਪਿੱਛੇ ਮੌਜੂਦ ਹੁੰਦੇ ਹਨ ਤੇ ਇਹ ਕਦੇ ਵੀ ਨਾਂ ਖਤਮ ਹੋਣ ਵਾਲੇ ਹਨ ਇਹਨਾ ਸਿਧਾਤਾਂ ਦੇ ਅਧਾਰ ਤੇ ਹੀ ਅੰਕ ਗਣਿਤ ਦੀ ਹਰ ਸਮੱਸਿਆ ਹਲ ਕਰਦੇ ਹਾਂ ਜਿਵੇਂ ਆਦਮੀ ਗਣੀਤ ਤੇ ਬਿਜਲੀ ਦੇ ਸਿਧਾਂਤ ਸਮਝ ਕੇ ਇਹਨਾ ਤੋਂ ਲਾਹਾ ਲੈ ਰਿਹਾ ਹੈ ਉਵੇਂ ਹੀ ਮਨੁੱਖ ਹੁਣ ਆਪਣੀਆ ਅੰਦਰਲੀਆ ਸ਼ਕਤੀਆਂ ਤੇ ਸਮਰੱਥਾ ਨੂੰ ਵਰਤ ਕੇ ਉਸ ਵੱਡੀ ਤਾਕਤ ਨੂੰ ਵੀ ਵਰਤਣ ਦੇ ਕਾਮਯਾਬ ਹੋ ਰਿਹਾ ਹੈ ਜੋ ਉਸ ਅੰਦਰ ਮੌਜੂਦ ਹੈ।
ਪ੍ਰਮਾਤਮਾ ਦੁਆਰਾ ਪੈਦਾ ਕੀਤੀ ਹਰ ਵਸਤੂ ਇਸ ਬ੍ਰਹਿਮੰਡ ਵਿਚ ਪਹਿਲਾਂ ਤੋਂ ਹੀ ਮੌਜੂਦ ਹੈ ਲੋੜ ਹੈ ਉਸਨੂੰ ਲੱਭਣ ਦੀ । ਜਿਵੇਂਜਿਵੇਂ ਮਨੁੱਖ ਦਾ ਬੌਧੀ ਵਿਕਾਸ ਹੋਇਆ ਉਹ ਇਸ ਬ੍ਰਹਿਮੰਡ ਵਿਚਲੇ ਰਹੱਸਾ ਦੀ ਪੋਲ ਖੋਲਦਾ ਗਿਆ।
ਇਤਿਹਾਸ ਵਿਚ ਮੈਕਸਵੈੱਲ ਨਾਮ ਦੇ ਵਿਗਿਆਨੀ ਦਾ ਨਾਂ ਅਸੀਂ ਅਕਸਰ ਸੁਣਦੇ ਤਾਂ ਇਹ ਮਸ਼ਹੂਰ ਭੌਤਿਕ ਵਿਗਿਆਨੀ ਅਤੇ ਗਣੀਤ ਸ਼ਾਸ਼ਤਰੀ ਦਾ ਪ੍ਰਮਾਤਮਾ ਵਿਚ ਬਹੁਤ ਵਿਸ਼ਵਾਸ ਸੀ ਕਿਹਾ ਜਾਂਦਾ ਹੈ ਇਸ ਦੇ ਨਾਲ ਕੰਮ ਕਰਦੇ ਖੋਜੀ ਵਿਗਿਆਨਕ ਪ੍ਰਮਾਤਮਾ ਦੀ ਹੋਂਦ ਨੂੰ ਨਹੀਂ ਸਵੀਕਾਰ ਕਰਦਾ ਸੀ ਸਾਥੀ ਵਿਗਿਆਨਕ ਦਾ ਵਿਸ਼ਵਾਸ ਸੀ ਕਿ ਬ੍ਰਹਿਮੰਡ ਦੀ ਉਤਪਤੀ ਬਿੱਗ ਬੈਂਗ ਥਿਊਰੀ ਦੇ ਆਧਾਰ ਤੇ ਹੋਇਆ ਹੈ ਕਿ ਇਕ ਦਿਨ ਮੈਕਸਵੇਲ ਨੇ ਸੌਰ ਮੰਡਲ ਦਾ ਇਕ ਮਾਡਲ ਤਿਆਰ ਕੀਤਾ ਜੋ ਕਿ ਗ੍ਰਹਿਆ ਦੀ ਆਪਣੀ ਧੁਰੀ ਦੁਆਲੇ ਅਤੇ ਸੂਰਜ ਦੁਆਲੇ ਗਤੀ ਨੂੰ ਦਰਸਾਉਂਦਾ ਸੀ। ਜਦੋਂ ਸਾਥੀ ਵਿਗਿਆਨੀ ਲੈਬ ਵਿਚ ਪਹੁੰਚਦਾ ਹੈ ਤਾਂ ਸੌਰ ਮੰਡਲ ਦਾ ਮਾਡਲ ਵੇਖ ਕੇ ਅਚੰਭਿਤ ਹੋ ਜਾਂਦਾ ਹੈ ਉਹ ਪੁਛਦਾ ਹੈ ਕਿ ਇਹ ਮਾਡਲ ਕਿਸਨੇ ਬਣਾਇਆ ਤਾਂ ਮੈਕਸਵੈਲ ਜਵਾਬ ਦਿੰਦੇ ਹਨ ਕਿ ਮੈ ਆਪਣੇ ਕੰਮ ਵਿਚ ਵਿਅਸਤ ਸੀ ਤੇ ਅਚਾਨਕ ਜੌਰ ਨਾਲ ਇਕ ਧਮਾਕਾ ਹੋਇਆ ਤੇ ਇਹ ਮਾਡਲ ਪ੍ਰਗਟ ਹੋ ਗਿਆ ਸਾਥੀ ਵਿਗਿਆਨਕ ਕਹਿਣ ਲੱਗਾ ਕਿ ਇਹ ਕਿਵੇਂ ਸੰਭਵ ਹੈ ਤਾਂ ਮੈਕਸਵੈਲ ਦਾ ਜਵਾਬ ਸੀ ਕਿ ਅਸਰ ਤੁਸੀ ਇਹ ਨਹੀ ਮੰਨ ਸਕਦੇ ਕਿ ਇਹ ਛੋਟੇ ਜਿਹੇ ਮਾਡਲ ਪਿੱਛੇ ਦੀ ਰਚਨਾ ਆਪਣੇ ਆਪ ਹੋ ਸਕਦੀ ਹੈ ਇਸ ਪਿੱਛੇ ਕਿਸੇ ਦਾ ਹੱਥ ਹੀ ਹੈ ਜਿਸਨੇ ਇਸ ਮਾਡਲ ਨੂੰ ਬਣਾਇਆ ਤਾਂ ਮੈਂ ਇਹ ਕਿਵੇਂ ਮੰਨ ਲਵਾ ਕਿ ਪੂਰਾ ਬ੍ਰਹਿਮੰਡ ਬਿਨਾ ਕਿਸੇ ਸ਼ਕਤੀ ਦੀ ਹੋਂਦ ਤੋਂ ਇਕ ਧਮਾਕੇ ਨਾਲ ਉਪਜ ਗਿਆ। ਕਈ ਸੰਦਰਭਾ ਵਿਚ ਵਿਗਿਆਨ ਵੀ ਜਵਾਬ ਦੇਣ ਤੋਂ ਅਸਮੱਰਥ ਹੋ ਜਾਂਦਾ ਹੈ।
ਬਿਜਲ ਸ਼ਕਤੀ, ਗੁਰੂਤਾਆਕਸ਼ਨ, ਗਤੀ ਦੇ ਨਿਯਮ, ਚੁੰਬਕੀ ਬਲ ਆਦਿ ਸਭ ਸਿਧਾਂਤ ਭਾਵੇ ਖੋਜੇ ਗਏ ਹਨ ਪਰ ਇਥੇ ਇਸ ਬ੍ਰਹਿਮੰਡ ਵਿਚ ਮੌਜੂਦ ਤਾਂ ਪਹਿਲਾਂ ਤੋਂ ਹੀ ਸਨ ਉਹ ਰਚਨਹਾਰ ਜੋ ਇਹਨਾ ਸਿਧਾਤਾਂ ਨੂੰ ਬਣਾਉਣ ਵਾਲਾ ਹੈ ਉਹ ਵੀ ਮਨੁੱਖ ਵਿਚ ਹੀ ਮੌਜੂਦ ਹੈ ਜਦੋਂ ਮਨੁੱਖ ਚੇਤੰਨ ਹੋ ਗਿਆ ਉਹ ਆਪਣੀਆ ਅੰਦਰਲੀਆ ਸ਼ਕਤੀਆ ਨੂੰ ਪਛਾਣਨ ਲੱਗਾ ਉਵੇਂ ਹੀ ਉਵੇਂ ਇਹ ਅੱਗੇ ਵੱਧਦਾ ਗਿਆ। ਆਦਿ ਮਾਨਵ ਤੋਂ ਹੁਣ ਤੱਕ ਦਾ ਵਿਕਸਿਤ ਮਾਨਵ ਮਨੁੱਖ ਦੀ ਸੋਝੀ ਵਿੱਚੋ ਹੀ ਉਪਜ ਕੇ ਹੀ ਬਾਹਰ ਆਇਆ ਹੈ ਭਾਵ ਸੋਝੀ ਤਾਂ ਮਨੁੱਖ ਵਿਚ ਹੀ ਸੀ ਪਰ ਉਪਜੀ ਸਮਾਂ ਪਾ ਕੇ। ਉਸ ਪ੍ਰਮਾਤਮਾ ਦੀਆਂ ਅਸੀਮ ਸ਼ਕਤੀਆਂ ਮਨੁੱਖ ਵਿਚ ਹੀ ਹਨ ਉਹ ਰਹੱਸ ਵੀ ਮਨੁੱਖ ਵਿਚ ਹੀ ਹਨ ਜੋ ਇਸ ਬ੍ਰਹਿਮੰਡ ਨੂੰ ਚਲਾ ਰਹੇ ਹਨ। ਅਸੀ ਦੁਨੀਆ ਦੀ ਖੋਜ ਕਰਦੇ ਹਾਂ ਪਰ ਆਪਣੇ ਆਪ ਦੀ ਖੋਜ ਨਹੀ ਕਰਦੇ। ਸਰੀਰ ਤੋਂ ਪਰੇ ਅੰਦਰਲੀ ਏਸ ਆਤਮਾ ਨੂੰ ਉਜਾਗਰ ਕਰਨਾ ਹੀ ਆਪਣੇ ਆਪ ਨੂੰ ਜਾਣਨਾ ਹੈ।
ਵਿਗਿਆਨਕ ਸੰਦਰਭਾਂ ਵਿਚ ਸਾਡੀ ਸਮਝ ਜੁੜਨਯੋਗ ਹੁੰਦੀ ਹੈ ਜੋ ਨਿਊਟਨ ਨੇ ਪੂਰੀ ਜ਼ਿੰਦਗੀ ਵਿਚ ਲੱਭਿਆ ਅਤੇ ਖੋਜਿਆ ਉਹ ਅਸੀਂ ਕਾਲਜ ਵਿਚ ਦੋ ਜਾਂ ਤਿੰਨ ਸਾਲਾਂ ਵਿਚ ਸਿੱਖ ਸਕਦੇ ਹਾਂ ਤੇ ਇਸ ਤੋਂ ਅੱਗੇ ਵੀ ਖੋਜ ਸਕਦੇ ਹਾਂ ਪਰ ਅਧਿਆਤਮਿਕਤਾ ਵਿਚ ਮੁੱਢਲੀ ਜਾਣਕਾਰੀ ਮਦਦਗਾਰ ਸਾਬਤ ਨਹੀ ਹੁੰਦੀ ਜਿਵੇਂ ਜੋ ਕੁੱਝ ਬੁੱਧ ਦੁਆਰਾ ਖੋਜਿਆ ਗਿਆ ਜਾਂ ਦੱਸਿਆ ਗਿਆ ਉਸ ਨੁੰ ਪੜ ਕੇ ਕੋਈ ਬੁੱਧ ਫਿਲਾਸਫ਼ੀ ਦਾ ਪ੍ਰੋਫੈਸਰ ਤਾਂ ਬਣ ਸਕਦਾ ਹੈ ਪਰ ਬੁੱਧ ਨਹੀ ਸੋ ਇਸ ਲਈ ਬੁੱਧ ਦੇ ਅਨੁਯਾਈ ਵਾਰਵਾਰ ਇਹ ਵਿਸ਼ਲੇਸ਼ਣ ਕਰਨਾ ਪਉਂ ਕਿ ਬੁੱਧ ਨੇ ਕੀ ਖੋਜਿਆ ਜਿਸ ਨਾਲ ਉਸਨੂੰ ਚੇਤਨਾ ਪ੍ਰਾਪਤ ਹੋਈ। ਸਾਨੂੰ ਜਾਣਕਾਰੀ ਤੋਂ ਪਰ੍ਹੇ ਸੱਚ ਦੀ ਡੂੰਘਾਈ ਵਿਚ ਜਾਣਾ ਪਵੇਗਾ। ਜਿਵੇ ਲਹਿਰਾ, ਜਵਾਰ ਭਾਟੇ ਸਮੁੰਦਰ ਸਭ ਨੂੰ ਜਾਣਨਾ ਹੋਵੇ ਤਾਂ ਪਹਿਲਾਂ ਪਾਣੀ ਨੂੰ ਜਾਣਨਾ ਪਵੇਗਾ। ਉਵੇਂ ਹੀ ਅਧਿਆਤਮਿਕਤਾ ਜਿੰਦਗੀ ਭਰ ਚੱਲਣ ਵਾਲਾ ਇਕ ਲੰਬਾ ਮਾਰਗ ਹੈ ਜੋ ਸੱਚ ਤੇ ਸੋਚ ਦੀ ਡੂੰਘਾਈ ਦਾ ਅੰਤ ਹੈ। ਵਿਗਿਆਨ ਵਿਚ ਵੀ ਜੋ ਗੱਲਾਂ ਸੂਖਮ ਸਰੀਰ ਸਾਰੇ ਕਹੀਆ ਗਈਆ ਉਸਦੀਆ ਖੋਜਾਂ ਮੈਟਾਫਿਜਿਕਸ ਵਿਚ ਹੋ ਰਹੀਆ ਹਨ ਵਿਗਿਆਨ ਅਨੁਸਾਰ ਵੀ ਜੇ ਸੰਪੂਰਨ ਸਰੀਰ ਦੀ ਰਚਨਾ ਵਿਚ ਣਟਂ ਦੀ ਪੈਜ਼ਟਿਵ ਰੀਪ੍ਰੋਗਰਾਮਿੰਗ ਹੋ ਸਕੇ ਤਾਂ ਮਨੁੱਖ ਦੀ ਸਰੀਰਕ ਤੇ ਮਾਨਸਿਕ ਸ਼ਕਤੀ ਕਈ ਗੁਣਾ ਵਧ ਸਕਦੀ ਹੈ ਕੇਵਲ ਧਿਆਨ ਹੀ ਇਕ ਮਾਤਰ ਜਰੀਆਂ ਹੈ ਜੋ ਖਤਮ ਹੋ ਰਹੀਆ ਦਿਮਾਗੀ ਕੋਸ਼ੀਕਾਵਾਂ ਨੂੰ ਪੁਨਰਜੀਵਿਤ ਕਰ ਸਕਦਾ ਹੈ।ਇਹ ਸਰੀਰਕ ਤੇ ਮਾਨਸਿਕ ਸਵਾਸਥ ਵਿਚ ਵੱਡੀ ਤਬਦੀਲੀ ਲਿਆਉਂਦਾ ਹੈ ਇਹ ਵਿਗਿਆਨ ਦਾ ਵੀ ਮੰਨਣਾ ਹੈ ਅਸਲ ਵਿਚ ਸੰਪੂਰਨ ਪ੍ਰਕ੍ਰਿਤੀ ਦੇ ਰਹੱਸਾਂ ਤੇ ਅੰਦਰਲੇ ਸੱਚ ਨੂੰ ਜਾਗ੍ਰਿਤ ਕਰਨਾ ਵਿਗਿਆਨ ਤੇ ਅਧਿਆਤਮਿਕਤਾ ਦੇ ਮੇਲ ਨਾਲ ਹੀ ਸੰਭਵ ਹੈ।

ਸੋਨੀਆ ਸਿੱਧੂ
soniasidhu54@gmail.com

Leave a Reply

Your email address will not be published. Required fields are marked *

%d bloggers like this: