Sat. Aug 17th, 2019

ਵਿਗਿਆਨੀ ਵਿਕਰਮ ਸਾਰਾਭਾਈ ਨੂੰ ਗੂਗਲ ਨੇ ਖ਼ਾਸ Doodle ਬਣਾ ਕੇ ਕੀਤਾ ਯਾਦ

ਵਿਗਿਆਨੀ ਵਿਕਰਮ ਸਾਰਾਭਾਈ ਨੂੰ ਗੂਗਲ ਨੇ ਖ਼ਾਸ Doodle ਬਣਾ ਕੇ ਕੀਤਾ ਯਾਦ

ਭਾਰਤ ਨੂੰ ਸਪੇਸ ਪ੍ਰੋਗਰਾਮ ਦੇ ਜਨਮਦਾਤਾ ਮੰਨੇ ਜਾਣ ਵਾਲੇ ਵਿਗਿਆਨੀ ਵਿਕਰਮ ਸਾਰਾਭਾਈ ਦੀ 100ਵੀਂ ਜੈਅੰਤੀ ‘ਤੇ ਗੂਗਲ ਨੇ ਉਨ੍ਹਾਂ ਦਾ ਖ਼ਾਸ Doodle ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ। ਵਿਕਰਮ ਸਾਰਾਭਾਈ ਨੇ ਦੇਸ਼ ‘ਚ ਇਸਰੋ ਦੀ ਸਥਾਪਨਾ ‘ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦੇਸ਼ ਅੱਜ ਮੰਗਲ ਗ੍ਰਹਿ ਤਕ ਪਹੁੰਚ ਗਿਆ ਹੈ। ਹਾਲ ਹੀ ‘ਚ ਭਾਰਤ ਨੇ ਪੁਲਾੜ ਚੰਦਰਯਾਨ ਮਿਸ਼ਨ ਲਾਂਚ ਕੀਤਾ ਹੈ। ਅਜਿਹੇ ‘ਚ ਵਿਕਰਮ ਸਾਰਾਭਾਈ ਦੇ ਪੁਲਾੜ ਦੇ ਖੇਤਰ ‘ਚ ਕੀਤੀਆਂ ਗਈਆਂ ਕੋਸ਼ਿਸ਼ਾਂ ਨੂੰ ਦੇਸ਼ ਭਰ ‘ਚ ਯਾਦ ਕੀਤਾ ਜਾ ਰਿਹਾ ਹੈ।

ਪੁਲਾੜ ‘ਚ ਦੇਸ਼ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਵਾਲੇ ਵਿਗਿਆਨੀ ਵਿਕਰਮ ਸਾਰਾਭਾਈ ਦਾ ਜਨਮ ਗੁਜਰਾਤ ਦੇ ਅਹਿਮਦਾਬਾਦ ‘ਚ 12 ਅਗਸਤ 1919 ਨੂੰ ਹੋਇਆ ਸੀ। ਉਨ੍ਹਾਂ ਨੇ ਕੈਬਰੀਜ਼ ਯੂਨੀਵਰਸਿਟੀ ਤੋਂ ਡਾਕਟਰੇਟ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਅਹਿਮਦਾਬਾਦ ‘ਚ ਹੀ ਫਿਜ਼ਿਕਲ ਰਿਸਰਚ ਲੈਬੋਰਟਰੀ ਦੀ ਸਥਾਪਨਾ ਕੀਤੀ ਗਈ ਸੀ।

ਸਪੇਸ ਪ੍ਰੋਗਰਾਮ ਤਹਿਤ ਉਨ੍ਹਾਂ ਦੇ ਸਾਹਸੀ ਕਾਰਜਾਂ ਲਈ ਸਾਰਾਭਾਈ ਨੂੰ 1962 ‘ਚ ਸਾਂਤੀ ਸਵਰੂਮ ਭਟਨਾਗਰ ਪੁਰਸਕਾਰ ਦਿੱਤਾ ਗਿਆ। ਸਾਲ 1966 ‘ਚ ਪਦਮ ਭੂਸ਼ਣ ਤੇ ਸਾਲ 1972 ‘ਚ ਪਦਮ ਵਿਭੂਸ਼ਣ ਨਾਲ ਨਵਾਜ਼ਿਆ ਗਿਆ।

Leave a Reply

Your email address will not be published. Required fields are marked *

%d bloggers like this: