ਵਿਗਿਆਨੀਆਂ ਨੇ ਲੱਭੀ ਲਸਣ ਦੀ ਇੱਕ ਹੋਰ ਖੂਬੀ

ss1

ਵਿਗਿਆਨੀਆਂ ਨੇ ਲੱਭੀ ਲਸਣ ਦੀ ਇੱਕ ਹੋਰ ਖੂਬੀ

ਹੁਣ ਨਵੀਂ ਖੋਜ ‘ਚ ਲਸਣ ਦੀ ਇੱਕ ਹੋਰ ਖ਼ੂਬੀ ਸਾਹਮਣੇ ਆਈ ਹੈ। ਲਸਣ ਤੋਂ ਕੱਢੇ ਗਏ ਕੰਪਾਉਂਡ ਤੇ ਫਲੋਰਾਈਨ ਦੇ ਮਿਸ਼ਰਣ ਨਾਲ ਪ੍ਰਭਾਵੀ ਦਵਾਈ ਬਣਾਈ ਜਾ ਸਕਦੀ ਹੈ। ਇਹ ਦਵਾਈ ਟਿਊਮਰ ਨੂੰ ਵਧਣ ਤੋਂ ਰੋਕ ਸਕਦੀ ਹੈ ਤੇ ਖ਼ੂਨ ਦਾ ਥੱਕਾ ਬਣਾਉਣ ‘ਚ ਮਦਦਗਾਰ ਹੋ ਸਕਦੀ ਹੈ।
ਅਮਰੀਕਾ ਦੀ ਅਲਬਾਨੀ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ, ਸਦੀਆਂ ਤੋਂ ਕੁਦਰਤੀ ਦਵਾਈ ਵਜੋਂ ਲਸਣ ਦੀ ਵਰਤੋਂ ਕੀਤੀ ਜਾ ਰਹੀ ਹੈ। ਹੁਣ ਪਾਇਆ ਗਿਆ ਹੈ ਕਿ ਇਸ ‘ਚ ਮੌਜੂਦ ਕੰਪਾਉਂਡ ਕਈ ਬਿਮਾਰੀਆਂ ਤੋਂ ਮੁਕਾਬਲੇ ‘ਚ ਕੁਦਰਤੀ ਐਂਟੀਬਾਇਓਟਿਕ ਵਜੋਂ ਕੰਮ ਕਰ ਸਕਦੇ ਹਨ।
ਖੋਜੀਆਂ ਦਾ ਅਨੁਮਾਨ ਹੈ ਕਿ ਫਲੋਰਾਈਨ ਮਿਲਾਉਣ ਨਾਲ ਲਸਣ ਦੇ ਕੰਪਾਉਂਡ ਲਾਭਕਾਰੀ ਹੋ ਸਕਦੇ ਹਨ। ਫਲੋਰਾਈਨ ਪ੍ਰਤੀਕਿਰਿਆਸ਼ੀਲ ਤੱਤ ਹੈ ਜਿਸ ਦਾ ਦਵਾਈ ਉਦਯੋਗ ‘ਚ ਵਿਆਪਕ ਇਸਤੇਮਾਲ ਹੁੰਦਾ ਹੈ। ਇਹ ਮਿਸ਼ਰਣ ਪ੍ਰੀਖਣ ‘ਚ ਅਸਰਦਾਰ ਪਾਇਆ ਗਿਆ।
Share Button

Leave a Reply

Your email address will not be published. Required fields are marked *