ਵਿਗਿਆਨਕ ਸੋਚ ਵਿਕਸਤ ਕਰਨ ਦੀ ਲੋੜ ਵਿਜੈ ਗਰਗ

ss1

ਵਿਗਿਆਨਕ ਸੋਚ ਵਿਕਸਤ ਕਰਨ ਦੀ ਲੋੜ ਵਿਜੈ ਗਰਗ

ਵਿਗਿਆਨ ਦਾ ਸਾਡੇ ਰੋਜ਼ਾਨਾ ਜੀਵਨ ਵਿਚ ਬਹੁਤ ਮਹੱਤਵ ਹੈ। ਜੀਵਨ ਦਾ ਹਰੇਕ ਪਹਿਲੂ ਵਿਗਿਆਨ ਨਾਲ ਜੁੜਿਆ ਹੋਇਆ ਹੈ। ਬ੍ਰਹਿਮੰਡ ਵਿਚ ਵਾਪਰ ਰਹੀ ਹਰ ਕਿਰਿਆ ਘਟਨਾ ਤੇ ਵਿਗਿਆਨ ਦੇ ਨਿਯਮਾਂ ਤੇ ਆਧਾਰਿਤ ਹੈ। ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਨ ਜ਼ਰੂਰ ਹੁੰਦਾ ਹੈ। ਜਿਸ ਨੂੰ ਵਿਗਿਆਨਕ ਖੇਤਰ ਵਿਚ ਤਰਕ ਦੀ ਕਸਵੱਟੀ ਤੇ ਪਰਖਿਆ ਜਾਂਦਾ ਹੈ। ਸੂਈ ਤੋਂ ਲੈ ਕੇ ਜਹਾਜ਼ ਤਕ ਸਭ ਵਿਗਿਆਨ ਦੀ ਦੇਣ ਹੈ। ਸਾਈਕਲ ਸਕੂਟਰ ਕਾਰ ਬਿਜਲੀ ਨਾਲ ਚੱਲਣ ਵਾਲੇ ਯੰਤਰ ਰੇਡੀਉ ਟੈਲੀਵਿਜ਼ਨ ਟੈਲੀਫ਼ੋਨ ਕੰਪਿਊਟਰ ਆਦਿ ਵਿਗਿਆਨ ਦੀ ਬਦੌਲਤ ਹੈ। ਬਿਮਾਰੀ ਜਾਂ ਦੁਰਘਟਨਾ ਦੀ ਸੂਰਤ ਵਿਚ ਵੱਖ ਵੱਖ ਪ੍ਰਕਾਰ ਦੇ ਟੈੱਸਟ ਕਰਵਾਉਣੇ ਦਵਾਈ ਲੈਣੀ ਅਤੇ ਆਪ੍ਰੇਸ਼ਨ ਕਰਵਾਉਣਾ ਆਦਿ ਸਭ ਕੁਝ ਵਿਗਿਆਨਕ ਤਕਨੀਕਾਂ ਕਾਰਨ ਸੰਭਵ ਹੋਇਆ ਹੈ। ਇਨ੍ਹਾਂ ਚੀਜ਼ਾਂ ਯੰਤਰਾਂ ਤੇ ਤਕਨੀਕਾਂ ਦਾ ਨਿਰਮਾਣ ਅੱਖਾਂ ਮੀਟ ਕੇ ਨਹੀਂ ਹੋਇਆ ਸਗੋਂ ਵਿਗਿਆਨੀਆਂ ਦੁਆਰਾ ਦਿਨ ਰਾਤ ਜਾਗ ਕੇ ਕੀਤੀ ਮਿਹਨਤ ਦਾ ਨਤੀਜਾ ਹੈ। ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਨ ਲਈ ਦੇਸ਼ ਭਰ ਵਿਚ ਰਾਸ਼ਟਰੀ ਵਿਗਿਆਨਕ ਦਿਵਸ ਸਰੀਰਕ ਤੌਰ ਤੇ ਅਸਮਰਥ ਲੋਕਾਂ ਲਈ ਵਿਗਿਆਨ ਅਤੇ ਤਕਨੀਕ ਥੀਮ ਤੇ ਮਨਾਇਆ ਜਾ ਰਿਹਾ ਹੈ। 28 ਫਰਵਰੀ 1928 ਦਾ ਦਿਨ ਭਾਰਤ ਲਈ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਇਸ ਦਿਨ ਭਾਰਤ ਦੇ ਪ੍ਰਸਿੱਧ ਭੌਤਿਕ ਵਿਗਿਆਨੀ ਤੇ ਨੋਬਲ ਪੁਰਸਕਾਰ ਜੇਤੂ ਡਾ ਚੰਦਰਸ਼ੇਖਰ ਵੈਂਕਟਰਮਨ ਨੇ ਆਪਣੇ ਰਮਨ ਪ੍ਰਭਾਵ ਦਾ ਐਲਾਨ ਕੀਤਾ ਸੀ। ਉਨ੍ਹਾਂ ਦੀ ਯਾਦ ਵਿਚ ਹਰ ਸਾਲ 28 ਫਰਵਰੀ ਨੂੰ ਵਿਗਿਆਨ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ ਕਾਢਾਂ ਦਾ ਅਨੰਦ ਮਨੁੱਖ ਸਹਿਜੇ ਮਾਣ ਰਿਹਾ ਹੈ ਪਰ 21ਵੀਂ ਸਦੀ ਤਕ ਵੀ ਵਿਗਿਆਨਕ ਸੋਚ ਦਾ ਧਾਰਨੀ ਨਹੀਂ ਬਣ ਸਕਿਆ। ਭਾਰਤ ਦਾ ਸੰਵਿਧਾਨ ਦੁਨੀਆ ਦਾ ਇਕ ਮਾਤਰ ਅਜਿਹਾ ਸੰਵਿਧਾਨ ਹੈ। ਜਿਹੜਾ ਦੇਸ਼ ਦੇ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਫੈਲਾਉਣ ਦੀ ਗੱਲ ਕਰਦਾ ਹੈ। ਵਿਗਿਆਨਕ ਤਕਨੀਕਾਂ ਦੀ ਵਰਤੋਂ ਸਿਹਤ ਸਹੂਲਤਾਂ ਅੰਗਹੀਣਾਂ ਦੇ ਜੀਵਨ ਨੂੰ ਸੁਖਦ ਬਣਾਉਣ ਜੀਵਨ ਦਾ ਪੱਧਰ ਉੱਚਾ ਚੁੱਕਣ ਅਤੇ ਦੇਸ਼ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ। ਮਨੁੱਖਤਾ ਦੀ ਭਲਾਈ ਲਈ ਵਿਗਿਆਨਕ ਤਕਨੀਕਾਂ ਦੀ ਵਰਤੋਂ ਵੱਧ ਤੋ ਵੱਧ ਹੋਵੇ। ਲਾਇਬ੍ਰੇਰੀਆਂ ਵਿਦਿਆਰਥੀ ਲਈ ਸਿੱਖਿਆ ਦਾ ਇਕ ਅਹਿਮ ਮਾਧਿਅਮ ਹਨ। ਇੱਥੇ ਵੱਧ ਤੋਂ ਵੱਧ ਵਿਗਿਆਨਕ ਜਾਣਕਾਰੀ ਨਾਲ ਸਬੰਧਿਤ ਮੈਗਜ਼ੀਨ ਅਤੇ ਪੁਸਤਕਾਂ ਉਪਲਬਧ ਹੋਈਆਂ ਚਾਹੀਦੀਆਂ ਹਨ। ਵਿੱਦਿਅਕ ਸੰਸਥਾਵਾਂ ਵਿਚ ਵਿਗਿਆਨ ਦੀ ਪੜ੍ਹਾਈ ਲਈ ਢੁਕਵੀਂ ਪਾਠ ਸਹਾਇਕ ਸਮਗਰੀ ਅਤੇ ਲੈਬਾਰਟਰੀਆਂ ਨਵੀਨਤਮ ਯੰਤਰਾਂ ਨਾਲ ਲੈਸ ਹੋਣੀਆਂ ਚਾਹੀਦੀਆਂ ਹਨ। ਸਭਿਆਚਾਰਕ ਅਤੇ ਖੇਡ ਮੇਲਿਆਂ ਦੀ ਤਰ੍ਹਾਂ ਹੀ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ ਵਿਗਿਆਨਕ ਮੇਲੇ ਅਤੇ ਪ੍ਰਦਰਸ਼ਨੀਆਂ ਲਗਾ ਕੇ ਲੋਕਾਂ ਵਿਚ ਜਾਗਰੂਕਤਾ ਲਿਆਂਦੀ ਜਾ ਸਕਦੀ ਹੈ। ਹਰੇਕ ਘਟਨਾ ਲਈ ਕਦੋਂ ਕਿਉਂ ਅਤੇ ਕਿਵੇਂ ਜਾਣਨ ਦੀ ਰੁਚੀ ਵਿਗਿਆਨ ਸੋਚ ਪ੍ਰਤੀ ਜਾਗਰੂਕਤਾ ਲਿਆ ਸਕਦੀ ਹੈ। ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਤੇ ਤਕਨੀਕੀ ਸੰਸਥਾਵਾਂ ਆਦਿ ਵਿਚ ਭਾਸ਼ਣ ਲੇਖ ਅਤੇ ਕੁਇਜ਼ ਮੁਕਾਬਲੇ ਕਰਵਾ ਕੇ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨੀ ਚਾਹੀਦੀ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਜਨਤਕ ਥਾਵਾਂ ਤੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਅਧਿਆਪਕਾਂ ਡਾਕਟਰਾਂ ਤੇ ਇੰਜੀਨੀਅਰਾਂ ਦੀ ਸਹਾਇਤਾ ਨਾਲ ਸੈਮੀਨਾਰ ਅਤੇ ਵਿਗਿਆਨਕ ਕ੍ਰਿਸ਼ਮਿਆਂ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਲਗਾ ਕੇ ਲੋਕਾਂ ਦੀ ਵਿਗਿਆਨਕ ਸੋਚ ਵਿਕਸਤ ਕਰਨ ਦੇ ਹੀਲੇ ਕਰਨੇ ਚਾਹੀਦੇ ਹਨ।

Vijay Garg
Malout Punjab
M. 9023346816

Share Button

Leave a Reply

Your email address will not be published. Required fields are marked *