ਵਿਖਾਵਾ ਫ਼ਿਲਟਰ ਪਾਣੀ ਦਾ, ਪਿਲਾਇਆ ਜਾ ਰਿਹੈ ਦੂਸ਼ਿਤ ਪਾਣੀ

ss1

ਵਿਖਾਵਾ ਫ਼ਿਲਟਰ ਪਾਣੀ ਦਾ, ਪਿਲਾਇਆ ਜਾ ਰਿਹੈ ਦੂਸ਼ਿਤ ਪਾਣੀ

27-46
ਤਲਵੰਡੀ ਸਾਬੋ, 27 ਜੁਲਾਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਤਹਿਸੀਲ ਕੰਪਲੈਕਸ ਅੰਦਰ ਪਟਵਾਰਕਾਨੇ ਦੇ ਐਨ ਬੁੱਕਲ ‘ਚ ਬਾਥਰੂਮਾਂ ਦੇ ਕੋਲ ਲੱਗੇ ਵਾਟਰ ਕੂਲਰ ਵਿਚੋਂ ਨਾ ਪੀਣਯੋਗ ਪਾਣੀ ਪੀਣ ਕਾਰਨ ਲੋਕਾਂ ਵਿੱਚ ਡਾਇਰੀਆ ਅਤੇ ਹੈਪੇਟਾਈਟਸ ਵਰਗੇ ਭਿਆਨਕ ਰੋਗ ਲੱਗਣ ਦਾ ਖ਼ਤਰਾ ਬਣਿਆ ਹੋਇਆ ਹੈ।
ਮੌਕੇ ‘ਤੋਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਉਕਤ ਵਾਟਰ ਕੂਲਰ ਕੋਲ ਇਕ ਵਾਟਰ ਫ਼ਿਲਟਰ ਵੀ ਲਗਿਆ ਹੋਇਆ ਹੈ ਜਿਹੜਾ ਕਈ ਮਹੀਨਿਆ ਤੋਂ ਖ਼ਰਾਬ ਹੈ ੳਤੇ ਪਾਣੀ ਦੀ ਸਪਲਾਈ ਵਾਟਰ ਸਟੋਰ ਟੈਂਕੀ ‘ਚੋਂ ਸਿੱਧੀ ਵਾਟਰ ਕੂਲਰ ਨੂੰ ਦਿੱਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਉਕਤ ਵਾਟਰ ਸਟੋਰ ਟੈਂਕੀ ਵੀ ਕਾਫ਼ੀ ਸਮੇਂ ਤੋਂ ਸਾਫ਼ ਨਹੀਂ ਕੀਤੀ ਗਈ ਜਿਸ ਕਾਰਨ ਟੈਂਕੀ ਅੰਦਰਲਾ ਪ੍ਰਦੂਸ਼ਤ ਪਾਣੀ ਹੀ ਇਥੇ ਕੰਮ ਧੰਦੇ ਲਈ ਆਉਣ ਜਾਣ ਵਾਲੇ ਲੋਕਾਂ ਨੂੰ ਪੀਣ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਉਕਤ ਟੈਂਕੀ ਸਫ਼ਾਈ ਕਰਵਾਈ ਜਾਵੇ ਅਤੇ ਵਾਟਰ ਫ਼ਿਲਟਰ ਦੀ ਮੁਰੰਮਤ ਕਰਵਾ ਕੇ ਲੋਕਾਂ ਹੋਣ ਵਾਲੀਆਂ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਇਆ ਜਾਵੇ।

Share Button

Leave a Reply

Your email address will not be published. Required fields are marked *