ਵਿਕਾਸ ਲਈ ਹਜਾਰਾਂ ਦਰਖਤਾਂ ਦੀ ਬਲੀ ਦੇਣ ਦੀ ਤਿਆਰੀ

ss1

ਵਿਕਾਸ ਲਈ ਹਜਾਰਾਂ ਦਰਖਤਾਂ ਦੀ ਬਲੀ ਦੇਣ ਦੀ ਤਿਆਰੀ

ਬਠਿੰਡਾ 8 ਸਤੰਬਰ ( ਗੁਰਸੇਵਕ ‘ ਚੁੱਘੇ ਖੁਰਦ’) ਵਾਤਾਵਰਣ ਨੂੰ ਕੁਦਰਤੀ ਰੱਖਣ ਲਈ ਕਿਸੇ ਏਰੀਏ ਦਾ 33 ਪ੍ਰਤੀਸ਼ਤ ਏਰੀਆਂ ਜੰਗਲਾਂ ਅਧੀਨ ਹੋਣਾ ਚਾਹੀਦਾ ਹੈ ਪੰਜਾਬ ਵਿਚ ਜੰਗਲਾਂ ਅਧੀਨ ਏਰੀਆਂ 6 ਪ੍ਰਤੀਸ਼ਤ ਦੇ ਲਗਭਗ ਹੈ ਤੇ ਵਿਕਾਸ ਦੀ ਹਨੇਰੀ ਦਰਖਤਾਂ ਨੂੂੰ ਖਤਮ ਕਰ ਰਹੀ ਹੈ ਜਿਸਦੇ ਸਿੱਟੇ ਵੱਜੋਂ ਪ੍ਰਦੂਸ਼ਨ ਵੱਧਣ ਨਾਲ ਮਨੁੱਖ ਬਿਮਾਰੀਆਂ ਦੀ ਲਪੇਟ ਵਿਚ ਆ ਰਿਹਾ ਹੈ ਤੇ ਮੌਸ਼ਮ ਦਾ ਮਜਾਜ਼ ਬਦਲ ਰਿਹਾ ਹੈ ।ਇਸੇ ਵਿਕਾਸ ਤਹਿਤ ਬਠਿੰਡਾ ਤੋਂ ਮਲੋਟ ਅਬਹੋਰ ਨੂੰ ਜਾਂਦੀ ਜੀ.ਟੀ ਰੋਡ ਐਮ .ਐਚ . ਨੰਬਰ 15 ਨੂੰ ਚੌਹ੍ਹੰ ਮਾਰਗੀ ਬਣਾਉਣ ਲਈ ਹਜਾਰਾਂ ਦਰਖਤਾਂ ਦੀ ਬਲੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ । ਇਸ ਸੜਕ ਉਪਰ ਸਭ ਤੋਂ ਵੱਧ ਤੇ ਰਿਵਾੲਤੀ ਦੱਰਖਤ ਬਠਿੰਡਾ ਤੋਂ ਗਿਦੜਬਾਹਾਂ ਦੀਆਂ ਜੌੜੀਆਂ ਨਹਿਰਾਂ ਤੱਕ ਸੰਘਣੇ ਤੇ ਪੁਰਾਣੇ ਦਰਖਤ ਹਨ।

              ਬਠਿੰਡਾ ਵਣ ਰੇਜ਼ ਅਧੀਨ ਬਠਿੰਡੇ ਤੋਂ ਪਿੰਡ ਸਰਦਾਰਗੜ੍ਹ ਦੇ ਸਰਕਾਰੀ ਕਾਲਜ਼ ਤੱਕ 23.5 ਕਿਲੋਮੀਟਰ ਲੰਬਾ ਏਰੀਆਂ ਆਉਦਾ ਹੈ । ਜਿਸ ਵਿਚ ਵਣ ਵਿਭਾਗ ਬਠਿੰਡਾ ਨੇ ਪਿੱਛਲੇ ਛੇ ਸਾਲਾਂ ਵਿਚ 20 ਹਜਾਰ ਦਰਖਤ ਨਵੇਂ ਲਗਾਏ ਹਨ ਤੇ ਇਨਾਂ ਸਾਲਾਂ ਵਿਚ 1546 ਦਰਖਤ ਵਣ ਵਿਭਾਗ ਨੇ ਪੰਜਾਬ ਵਣ ਕਾਰਪੋਰੇਸ਼ਨ ਨੂੰ ਤਬਦੀਲ ਕੀਤੇ ਹਨ ਭਾਵ ਵੇਚੇ ਹਨ । ਇਸ ਸੜਕ ਦੇ ਦੋਵੇ ਪਾਸੇ ਜਿਆਦਤਰ ਨਿੰਮ , ਕਿੱਕਰ ਤੇ ਟਹਿਲੀ ਦੇ ਲਗਭਗ 30-35 ਸਾਲ ਪੁਰਾਣੇ ਦਰਖਤ ਵੀ ਹਨ । ਤੇਜ਼ ਬਾਰਿਸ਼ ਹਨੇਰੀ ਬਆਦ ਇਨਾਂ ਦਰਖਤਾਂ ਦੇ ਟੁੱਟ ਟਹਿਣ ਸੜਕ ਨੇੜਲੇ ਪਿੰਡਾਂ ਦੇ ਲੋਕਾਂ ਦੁਆਰਾ ਚੁੱਕ ਕੇ ਬਾਲਣ ਲਈ ਵਰਤੇ ਜਾਂਦੇ ਹਨ । ਜਿਸਤੋਂ ਇਲਾਵਾ ਇਸ 23.5 ਕਿਲੋਮੀਟਰ ਦੇ ਏਰੀਏ ਵਿਚੋਂ ਪਿੱਛਲੇ ਸੱਤ ਸਾਲਾਂ ਵਿਚ 72 ਦਰਖਤ ਚੋਰੀ ਵੀ ਹੋ ਚੁੱਕੇ ਹਨ ਤੇ 150 ਦਰਖਤ ਸੁੱਕ ਚੁੱਕੇ ਹਨ ,ਫਿਰ ਵੀ ਬਠਿੰਡਾ ਵਣ ਰੇਜ਼ ਵਿਚ ਇਸ ਸੜਕ ਤੇ ਦਰਖਤਾਂ ਦੀ ਕਾਫੀ ਗਿਣਤੀ ਹੈ ਪਰ ਹੁਣ ਇਹ ਮਾਰਗ ਚੌੜਾ ਹੋਣ ਜਾ ਰਿਹਾ ਹੈ ਜਿਸ ਕਾਰਨ ਹਜਾਰਾਂ ਦਰਖਤਾਂ ਤੇ ਵਿਕਾਸ ਦਾ ਕੁਹਾੜਾ ਚਲਾਇਆਂ ਜਾਵੇਗਾ । ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਦੀ ਸਰਕਾਰ ਤੋਂ ਮੰਗ ਹੈ ਕਿ ਸਰਕਾਰ ਜਿਨ੍ਹੇ ਦਰਖਤ ਇਸ ਸੜਕ ਤੋਂ ਪੁੱਟਦੀ ਹੈ ਉਸਤੋਂ ਜਿਆਦਾ ਲਗਾਏ ਜਾਣ ਤਾਂ ਜੋ ਵਾਤਾਵਰਨ ਦਾ ਸੁਤੰਲਣ ਬਣਿਆਂ ਰਹੇ ।

Share Button

Leave a Reply

Your email address will not be published. Required fields are marked *