ਵਿਕਾਸ ਨੂੰ ਤਰਸਦੇ ਮੁੱਖ ਮੰਤਰੀ ਬਾਦਲ ਦੇ ਨਾਨਕੇ ਪਿੰਡ ਵਾਸੀ

ss1

ਵਿਕਾਸ ਨੂੰ ਤਰਸਦੇ ਮੁੱਖ ਮੰਤਰੀ ਬਾਦਲ ਦੇ ਨਾਨਕੇ ਪਿੰਡ ਵਾਸੀ
ਅਜਾਦੀ ਦੇ 70 ਸਾਲ ਬਾਅਦ ਵੀ ਕੱਚੀਆਂ ਗਲੀਆਂ ‘ਚ ਬਸਰ ਕਰ ਰਹੇ ਨੇ ਜਿੰਦਗੀ

4-23 (6)
ਮਲੋਟ, 3 ਜੁਲਾਈ (ਆਰਤੀ ਕਮਲ) : ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਨਾਨਕੇ ਪਿੰਡ ਵਾਸੀਆਂ ਨੇ ਪਿੰਡ ਦੀ ਗਲੀ ਪੱਕੀ ਕਰਨ ਲਈ ਗੁਹਾਰ ਲਗਾਈ ਹੈ । ਵਿਕਾਸ ਦੀਆਂ ਝੁਲਦੀਆਂ ਹਨੇਰੀਆਂ ਵਿਚ ਤੇ ਅਜਾਦੀ ਦੇ ਕਰੀਬ 70 ਸਾਲ ਬੀਤ ਜਾਣ ਉਪਰੰਤ ਵੀ ਇਸ ਗਲੀ ਦਾ ਹਾਲੇ ਤੱਕ ਨੰਬਰ ਨਹੀ ਲੱਗਿਆ । ਪਿੰਡ ਅਬੁੱਲਖੁਰਾਣਾ ਤੋਂ ਕਿੰਗਰਾ ਰੋਡ ਸੜਕ ਤੇ ਚੌਂਕੀਦਾਰ ਵਾਲੀ ਗਲੀ ਵਜੋਂ ਮਸ਼ਹੂਰ ਇਸ ਗਲੀ ਵਿਚ ਅੱਜ ਪਈ ਭਾਰੀ ਬਾਰਸ਼ ਨਾਲ ਨਾਲੀਆਂ ਆਦਿ ਵੀ ਨਾ ਹੋਣ ਕਾਰਨ ਪਾਣੀ ਘਰਾਂ ਵਿਚ ਭਰ ਗਿਆ ਤੇ ਮਹੌਲ ਪੂਰਾ ਦਿਨ ਲੜਾਈ ਝਗੜੇ ਵਾਲਾ ਬਣਿਆ ਰਿਹਾ । ਗਲੀ ਵਾਸੀਆਂ ਕੁਲਵੰਤ ਸਿੰਘ, ਨਿਛੱਤਰ ਸਿੰਘ ਚੌਕੀਂਦਾਰ, ਮੱਖਣ ਰਾਮ, ਸੂਲੀ ਰਾਮ, ਜਸਵਿੰਦਰ ਸਿੰਘ, ਸੋਹਣ ਲਾਲ, ਬਿੰਦਰ ਕੌਰ, ਸੰਦੀਪ ਸਿੰਘ, ਸੁਰਜੀਤ ਸਿੰਘ, ਮੱਖਣ ਸਿੰਘ, ਸ੍ਰਵਨ ਸਿੰਘ, ਬਦਾਲੀ ਰਾਮ ਅਤੇ ਜਗਮੀਤ ਸਿੰਘ ਆਦਿ ਨੇ ਦੱਸਿਆ ਕਿ ਸੁਣਿਆ ਤਾਂ ਹੈ ਕਿ ਪੰਜਾਬ ਕੈਲੀਫੋਰਨੀਆ ਬਣ ਗਿਆ ਪਰ ਭਾਈ ਉਹਨਾਂ ਦੀ 25 ਫੁੱਟ ਚੌੜੀ ਗਲੀ ਤਾਂ ਅੱਜ ਵੀ ਅੰਗਰੇਜਾਂ ਦੀ ਗੁਲਾਮੀ ਵਾਲੀ ਹਾਲਾਤ ਵਿਚ ਹੀ ਹੈ । ਪਿੰਡ ਦੇ ਮੌਜੂਦਾ ਪਰ ਵਿਰੋਧੀ ਪਾਰਟੀ ਨਾਲ ਸਬੰਧਿਤ ਸਰਪੰਚ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਗਲੀ ਹਾਲੇ ਤੱਕ ਪੱਕੀ ਨਹੀ ਬਣੀ । ਉਹਨਾਂ ਕਿਹਾ ਕਿ ਪਿੰਡਾਂ ਦਾ ਵਿਕਾਸ ਇਕ ਤਰਫਾ ਅਤੇ ਰਾਜਨੀਤੀ ਤੋਂ ਉਪਰ ਉਠ ਕੇ ਹੋਣਾ ਚਾਹੀਦਾ ਹੈ ਪਰ ਅਜੋਕਾ ਵਿਕਾਸ ਸਿਰਫ ਰਾਜਨੀਤੀ ਅਤੇ ਵੋਟ ਬੈਂਕ ਤੇ ਅਧਾਰਿਤ ਹੋਣ ਕਾਰਨ ਆਪ ਪਬਲਿਕ ਪਿਸ ਰਹੀ ਹੈ ।

Share Button

Leave a Reply

Your email address will not be published. Required fields are marked *