ਵਿਕਾਸ ਦੇ ਮੁੱਦੇ ਤੇ ਅਕਾਲੀ ਦਲ ਸੱਤਾ ਦੇ ਮੁੜ ਕਾਬਜ਼ ਹੋਵੇਗਾ:- ਸੰਤ ਘੁੰਨਸ

ਵਿਕਾਸ ਦੇ ਮੁੱਦੇ ਤੇ ਅਕਾਲੀ ਦਲ ਸੱਤਾ ਦੇ ਮੁੜ ਕਾਬਜ਼ ਹੋਵੇਗਾ:- ਸੰਤ ਘੁੰਨਸ
ਕਿਹਾ:- ਆਪ ” ਗਪੌੜ ਸੰਖਾਂ ” ਦੀ ਪਾਰਟੀ ਬਣੀ

9-43
ਮਹਿਲ ਕਲਾਂ 08 ਜੁਲਾਈ (ਗੁਰਭਿੰਦਰ ਗੁਰੀ)- ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਸਾਰੇ ਵਰਗਾਂ ਨੂੰ ਬਰਾਬਰ ਦਾ ਮਾਣ ਸਨਮਾਨ ਖ਼ਾਸਕਰ ਗਰੀਬ ਲੋਕਾਂ ਨੂੰ ਲੋਕ ਭਲਾਈ ਸਕੀਮਾਂ ਦੇਣ ਵਾਲੀ ਪੰਜਾਬ ਦੀ ਪਹਿਲੀ ਪਾਰਟੀ ਹੈ। ਜਿਸ ਦੇ ਸਦਕਾ ਪੰਜਾਬ ਦੇ ਲੋਕ ਦੇ ਤੀਸਰੀ ਵਾਰ ਪੰਜਾਬ ਦੀ ਸੱਤਾ ਤੇ ਅਕਾਲੀ ਭਾਜਪਾ- ਗੱਠਜੋੜ ਸਰਕਾਰ ਨੂੰ ਜਿਤਾਉਣ ਲਈ ਪੱਬਾਂ ਭਾਰ ਹੋਏ ਪਏ ਹਨ। ਇਹ ਵਿਚਾਰ ਅੱਜ ਪੰਜਾਬ ਸਰਕਾਰ ਦੇ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਅੱਜ ਮਹਿਲ ਕਲਾਂ ਵਿਖੇ ਸਮਾਜ ਸੇਵੀ ਬਲਦੇਵ ਸਿੰਘ ਗਾਗੇਵਾਲ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਂਝੇ ਕੀਤੇ। ਸੰਤ ਘੁੰਨਸ ਨੇ ਕਿਹਾ ਕਿ ਮੁੱਖ ਮੰਤਰੀ ਸ.ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਹੇਠ ਅੱਜ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਿਹਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਕਰਾਰਾ ਵਿੰਗ ਕਸਦਿਆਂ ਕਿਹਾ ਕਿ ਇਨ੍ਹਾਂ ਦੀ ਪਾਰਟੀ ” ਗਪੌੜ ਸੰਖਾਂ” ਦੀ ਪਾਰਟੀ ਬਣ ਕੇ ਰਿਹ ਗਈ ਹੈ , ਜਿਸ ਕਰਕੇ ਪੰਜਾਬ ਦੇ ਲੋਕ ਇਨ੍ਹਾਂ ਦੇ ਬਹਿਕਾਵੇ ਵਿੱਚ ਨਹੀ ਆਉਣਗੇ। ਸੰਤ ਘੁੰਨਸ ਨੇ ਉਨ੍ਹਾਂ ਕਾਂਗਰਸ ਪਾਰਟੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਸ ਪਾਰਟੀ ਦੇ ਸੀਨੀਅਰ ਪਾਰਟੀ ਨੇਤਾ ਵੱਖ ਵੱਖ ਘਪਲਿਆਂ ਚ ਉਲਝੇ ਪਾਏ ਹਨ ਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਦੌਫਾੜ ਹੋਈ ਪਈ। ਇਨ੍ਹਾਂ ਦੀ ਇਸ ਧੜੇਬੰਦੀ ਕਾਰਨ ਹੀ ਅਗਾਮੀ ਵਿਧਾਨ ਸਭਾ ਚੋਣਾਂ ਚ ਕਾਂਗਰਸ ਪਾਰਟੀ ਦੀ ਸਿਆਸੀ ਬੇੜੀ ਡੁੱਬ ਜਾਣੀ ਹੈ ਅਤੇ ਅਕਾਲੀ ਭਾਜਪਾ ਗੱਠਜੋੜ ਵਿਕਾਸ ਦੇ ਮੁੱਦੇ ਤੇ ਪੰਜਾਬ ਵਿੱਚ ਤੀਸਰੀ ਵਾਰ ਪੰਜਾਬ ਦੀ ਸੱਤਾ ਤੇ ਮੁੜ ਕਾਬਜ਼ ਹੋਵੇਗਾ। ਇਸ ਮੌਕੇ ਉਨ੍ਹਾਂ ਨਾਲ ਸ਼ੋ੍ਰਮਣੀ ਕਮੇਟੀ ਮੈਂਬਰ ਸੰਤ ਦਰਬਾਰ ਸਿੰਘ ਛੀਨੀਵਾਲ,ਕੌਮੀ ਵਰਕਿੰਗ ਕਮੇਟੀ ਮੈਂਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਜਸਵਿੰਦਰ ਸਿੰਘ ਲੱਧੜ,ਬਲਦੇਵ ਸਿੰਘ ਗਾਗੇਵਾਲ, ਪਰਮਜੀਤ ਸਿੰਘ ਬੈਨੀਪਾਲ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: