ਵਿਕਾਸ ਦੇ ਨਾਂ ਤੇ ਪੰਜਾਬ ਚ ਤੀਸਰੀ ਵਾਰ ਅਕਾਲੀਦਲ ਨੂੰ ਫਤਵਾ ਦੇਣਗੇ:ਦਿਲਰਾਜ ਭੂੰਦੜ

ss1

ਐਸ ਓ ਆਈ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ
ਵਿਕਾਸ ਦੇ ਨਾਂ ਤੇ ਪੰਜਾਬ ਚ ਤੀਸਰੀ ਵਾਰ ਅਕਾਲੀਦਲ ਨੂੰ ਫਤਵਾ ਦੇਣਗੇ:ਦਿਲਰਾਜ ਭੂੰਦੜ

21-22
ਸਰਦੂਲਗੜ੍ਹ 20 ਮਈ (ਗੁਰਜੀਤ ਸ਼ੀਂਹ) ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਰਾਜ ਅੰਦਰ ਨੌ ਸਾਲਾਂ ਚ ਜੋ ਰਿਕਾਰਡ ਤੋੜ ਵਿਕਾਸ ਹੋਇਆ ਉਸ ਵਿਕਾਸ ਦੇ ਅਧਾਰ ਤੇ ਹੀ 2017 ਦੀਆਂ ਵਿਧਾਨ ਸਭਾ ਚੋਣਾਂ ਚ ਪੰਜਾਬ ਦੇ ਸੂਝਵਾਨ ਲੋਕ ਤੀਸਰੀ ਵਾਰ ਵਿਕਾਸ ਕਾਰਜਾਂ ਤੋ ਸੰਤੁਸ਼ਟ ਹੁੰਦਿਆਂ ਅਕਾਲੀਦਲ ਨੂੰ ਆਪਣਾ ਫਤਵਾ ਦੇਣਗੇ।ਇਹ ਪ੍ਰਗਟਾਵਾ ਸ਼ੋ੍ਰਮਣੀ ਅਕਾਲੀਦਲ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਦਿਲਰਾਜ ਸਿੰਘ ਭੂੰਦੜ ਨੇ ਐਸ ਓ ਆਈ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਨ ਉਪਰੰਤ ਕੀਤਾ।ਉਹਨਾਂ ਐਸ ਓ ਆਈ ਦੇ ਜ਼ਿਲਾਂ ਪ੍ਰਧਾਨ ਸੁਖਵਿੰਦਰ ਸਿੰਘ ਹਡੌਲੀ ,ਸਰਦੂਲਗੜ੍ਹ ਸ਼ਹਿਰ ਦੇ ਪ੍ਰਧਾਨ ਭੁਪਿੰਦਰ ਸਿੰਘ ਸਹਿਗਲ ਦੀ ਅਗਵਾਈ ਚ ਕੀਤੀ ਸੂਚੀ ਜਾਰੀ ਚ ਅਮਨਦੀਪ ਸੰਘਾ ਸੀਨੀਅਰ ਮੀਤ ਪ੍ਰਧਾਨ ,ਗੁਰਜੰਟ ਸਿੰਘ ਸੰਧੂ ਮੀਤ ਪ੍ਰਧਾਨ ,ਸੋਨੀ ਤੂਰ ਮੀਤ ਪ੍ਰਧਾਨ ,ਚਰਨਪਾਲ ਸਿੰਘ ਮੀਤਪ੍ਰਧਾਨ ,ਅਮਨਦੀਪ ਸਿੰਘ ਮੀਤ ਪ੍ਰਧਾਨ ,ਗੁਰਤੇਜ ਸਿੰਘ ਮਾਨ ਜਰਨਲ ਸਕੱਤਰ ,ਪ੍ਰਿੰਸ ਅਰੋੜਾ ਜਰਨਲ ਸਕੱਤਰ ,ਬਲਜੀਤ ਕੁਮਾਰ ਜਰਨਲ ਸਕੱਤਰ ,ਨਿਤਿਨ ਗਰਗ ਲਹਿਰੀ ਜਰਨਲ ਸਕੱਤਰ ,ਹਰਪ੍ਰੀਤ ਗਿੱਲ ਜਰਨਲ ਸਕੱਤਰ ,ਗੌਰਵ ਅਰੋੜਾ ਜਰਨਲ ਸਕੱਤਰ ,ਬਬਲੂ ਸਿੰਗਲਾ ਮੀਡੀਆ ਇੰਚਾਰਜ ,ਮੁਨੀਸ਼ (ਲੱਡੂ) ਸੈਕਟਰੀ ,ਅਮਿੱਤ ਉੱਪਲ ਸੈਕਟਰੀ ,ਪ੍ਰਿੰਸ ਸੋਨੀ ਸੈਕਟਰੀ ,ਮੁਨੀਸ਼ ਕੁਮਾਰ ਬੱਬੂ ਜਰਨਲ ਸੈਕਟਰੀ ,ਹਰੀਸ਼ ਸਿੰਘ ਕਾਲਾ ਸੈਕਟਰੀ ਨੂੰ ਨਿਯੁਕਤ ਕੀਤਾ ਗਿਆ।ਚੁਣੇ ਹੋਏ ਐਸ ਓ ਆਈ ਦੇ ਅਹੁਦੇਦਾਰਾਂ ਨੇ ਦਿਲਰਾਜ ਭੂੰਦੜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀਦਲ ਦੀ ਹਰ ਗਤੀਵਿਧੀ ਚ ਵਧ ਚੜ ਕੇ ਹਿੱਸਾ ਲੈਣਗੇ।ਪੰਜਾਬ ਸਰਕਾਰ ਦੀਆਂ ਵਿਕਾਸ ਸਕੀਮਾਂ ਘਰ ਘਰ ਤੱਕ ਪਹੁੰਚਾਉਣਗੇ।ਇਸ ਮੌਕੇ ਐਸ ਓ ਆਈ ਦੇ ਜ਼ਿਲਾਂ ਪ੍ਰਧਾਨ ਸੁਖਵਿੰਦਰ ਸਿੰਘ ਹਡੌਲੀ ਅਤੇ ਸਰਦੂਲਗੜ੍ਹ ਦੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਹਿਗਲ ਰਿੰਕੂ ਨੇ ਐਸ ਓ ਆਈ ਦੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ ਦਾ ਧੰਨਵਾਦ ਕੀਤਾ।

Share Button

Leave a Reply

Your email address will not be published. Required fields are marked *