ਵਿਕਾਸ ਕਾਰਜਾਂ ਲਈ 5 ਲੱਖ ਦੀ ਗ੍ਰਾਂਟ ਮਿਲਣ ਤੇ ਪੰਚਾਇਤ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦਾ ਕੀਤਾ ਧੰਨਵਾਦ

ਵਿਕਾਸ ਕਾਰਜਾਂ ਲਈ 5 ਲੱਖ ਦੀ ਗ੍ਰਾਂਟ ਮਿਲਣ ਤੇ ਪੰਚਾਇਤ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦਾ ਕੀਤਾ ਧੰਨਵਾਦ
ਸ੍ਰੀ ਅਨੰਦਪੁਰ ਸਾਹਿਬ 18 ਜੁਲਾਈ (ਦਵਿੰਦਰਪਾਲ ਸਿੰਘ/ਅੰਕੁਸ਼): ਸਪੀਕਰ ਰਾਣਾ ਕੇ.ਪੀ ਸਿੰਘ ਦੀ ਵਿਕਾਸ ਪੱਖੀ ਸੋਚ ਅਤੇ ਲੋਕਾਂ ਦੀ ਮੁਸਕਿਲਾ ਦਾ ਹੱਲ ਕਰਨ ਲਈ ਪਿਛਲੇ ਲਗਭਗ ਸਾਢੇ ਤਿੰਨ ਸਾਲ ਤੋ ਨਿਰੰਤਰ ਗ੍ਰਾਮ ਪੰਚਾਇਤਾਂ,ਯੂਥ ਕਲੱਬਾ, ਸਮਾਜਿਕ ਸੰਗਠਨਾ ਅਤੇ ਲੋੜਵੰਦਾਂ ਨੂੰ ਗ੍ਰਾਟਾਂ ਉਪਲੱਬਧ ਕਰਵਾਇਆ ਜਾ ਰਹੀਆਂ ਹਨ। ਜਿਸ ਨਾਲ ਇਸ ਇਲਾਕੇ ਦੇ ਪਿੰਡਾਂ ਵਿਚ ਬੁਨਿਆਦੀ ਮੁਸ਼ਕਿਲਾਂ ਹੱਲ ਹੋ ਰਹੀਆਂ ਹਨ।
ਗ੍ਰਾਮ ਪੰਚਾਇਤ ਬੱਢਲ ਹੇਠਲਾ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਮਹਿਦਲੀ ਦੀ ਅਗਵਾਈ ਵਿਚ ਅਸੀ ਮਾਣਯੋਗ ਸਪੀਕਰ ਰਾਣਾ ਕੇ.ਪੀ ਸਿੰਘ ਜੀ ਨੂੰ ਪਿੰਡ ਦੇ ਵਿਕਾਸ ਲਈ ਗ੍ਰਾਟ ਦੀ ਮੰਗ ਕੀਤੀ ਸੀ।ਜਿਸ ਨੂੰ ਸਪੀਕਰ ਰਾਣਾ ਕੇ.ਪੀ ਸਿੰਘ ਨੇ ਪ੍ਰਵਾਨ ਕੀਤਾ ਅਤੇ ਪਿੰਡ ਹੇਠਲਾ ਬੱਢਲ ਦੇ ਵਿਕਾਸ ਲਈ 5 ਲੱਖ ਦੀ ਗ੍ਰਾਂਟ ਦਿੱਤੀ। ਉਨ੍ਹਾਂ ਕਿਹਾ ਕਿ ਪਿੰਡ ਦੀ ਗ੍ਰਾਮ ਪੰਚਾਇਤ ਦੀ ਮੈਂਬਰ ਸਾ.ਚੂਹੜ ਸਿੰਘ ਪੰਚ, ਰਾਮ ਪ੍ਰ਼ਕਾਸ ਪੰਚ, ਸਤਨਾਮ ਸਿੰਘ ਪੰਚ, ਵੀਨਾ ਦੇਵੀ ਅਤੇ ਬਿਮਲਾ ਦੇਵੀ ਪੰਚ,ਮਾ.ਦੇਵਰਾਜ ਸਾਬਕਾ ਸਰਪੰਚ, ਜਰਨੈਲ ਸਿੰਘ ਸ.ਸਰਪੰਚ, ਅਮਰ ਸਿੰਘ ਸਾ.ਸਰਪੰਚ ਅਤੇ ਪਿੰਡ ਵਾਸੀਆਂ ਸੂਬੇਦਾਰ ਗਿਆਨ ਸਿੰਘ, ਅਰਜੁਨ ਸਿੰਘ, ਕੈਪਟਨ ਗੁਰਦਿਆਲ ਸਿੰਘ, ਜੁਗਿੰਦਰ ਸਿੰਘ ਸ.ਸਰਪੰਚ, ਲਛਮਣ ਦਾਸ ਨੇ ਸਪੀਕਰ ਰਾਣਾ ਕੇ.ਪੀ ਸਿੰਘ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਬੁਨਿਆਦੀ ਮੁਸਕਿਲਾ ਲਈ ਢੁਕਵਾ ਹੱਲ ਕੀਤਾ ਹੈ।
ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਵਲੋ ਵਿਕਾਸ ਦੇ ਕੰਮਾ ਲਈ ਜਦੋ ਵੀ ਸਪੀਕਰ ਰਾਣਾ ਕੇ.ਪੀ ਸਿੰਘ ਤੋ ਗ੍ਰਾਂਟ ਦੀ ਮੰਗ ਕੀਤੀ ਹੈ ਤਾਂ ਉਨ੍ਹਾਂ ਨੇ ਤੁਰੰਤ ਉਸ ਨੁੂੰ ਪ੍ਰਵਾਨ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਹੈ ਕਿ ਹਲਕੇ ਦੇ ਵਿਕਾਸ ਲਈ ਫੰਡਾ ਦੀ ਕੋਈ ਘਾਟ ਨਹੀ ਹੈ ਜਦੋ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋ ਸ੍ਰੀ ਅਨੰਦਪੁਰ ਸਾਹਿਬ ਹਲਕੇ ਲਈ ਸਪੀਕਰ ਰਾਣਾ ਕੇ.ਪੀ ਸਿੰਘ ਨੇ ਗ੍ਰਾਂਟ ਦੀ ਮੰਗ ਕੀਤੀ ਹੈ ਉਹ ਇਸ ਇਲਾਕੇ ਨੁੰ ਤੁਰੰਤ ਪ੍ਰਾਪਤ ਹੋਈ ਹੈ। ਇਸ ਲਈ ਉਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਸਰਕਾਰ ਦੇ ਵੀ ਧੰਨਵਾਦੀ ਹਾਂ।