ਵਿਆਹ ਵਾਲੇ ਘਰਾਂ ਦੇ ਸੁੱਕੇ ਸਾਹ, ਮੋਦੀ ਦੇ ਫੈਸਲੇ ਨੇ ਖੜ੍ਹੀ ਕੀਤੀ ਵੱਡੀ ਮੁਸ਼ਕਲ

ss1

ਵਿਆਹ ਵਾਲੇ ਘਰਾਂ ਦੇ ਸੁੱਕੇ ਸਾਹ, ਮੋਦੀ ਦੇ ਫੈਸਲੇ ਨੇ ਖੜ੍ਹੀ ਕੀਤੀ ਵੱਡੀ ਮੁਸ਼ਕਲ

ਫਿਰੋਜ਼ਪੁਰ : ਨੋਟਬੰਦੀ ਕਾਰਨ ਆਮ ਜਨਤਾ ਨੂੰ ਜਿੱਥੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਵਿਆਹ ਵਾਲੇ ਘਰਾਂ ਦੇ ਲੋਕ ਡਾਢੇ ਫਸੇ ਹੋਏ ਹਨ। ਜਦ ਲੋਕ ਪੈਸੇ ਕਢਵਾਉਣ ਬੈਂਕ ਜਾਂਦੇ ਹਨ ਤਾਂ ਬੈਂਕ ‘ਚ ਕੈਸ਼ ਖਤਮ ਹੋਣ ਕਾਰਨ ਉਨ੍ਹਾਂ ਨੂੰ ਖਾਲੀ ਹੱਥ ਹੀ ਮੁੜਨਾ ਪੈ ਰਿਹਾ ਹੈ। ਫਿਰੋਜ਼ਪੁਰ ਦੇ ਗੱਟੀ ਰਾਜੋ ਪਿੰਡ ਦੇ ਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਿਛਲੇ ਹਫਤੇ ਤੋਂ ਬੈਂਕ ‘ਚ ਪੈਸੇ ਲੈਣ ਲਈ ਆ ਰਿਹਾ ਹੈ ਪਰ ਹਰ ਵਾਰ ਉਸ ਨੂੰ ਖਾਲੀ ਹੱਥ ਹੀ ਵਾਪਸ ਜਾਣਾ ਪੈਂਦਾ ਹੈ।
ਇਸ ਸੰਬੰਧੀ ਬੈਂਕ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਕੋਲ ਜਿੰਨੇ ਪੈਸਾ ਆਉਂਦੇ ਹਨ ਉਹ ਲੋਕਾਂ ਨੂੰ ਦੇ ਦਿੱਤੇ ਜਾਂਦੇ ਹਨ। ਮੋਦੀ ਸਰਕਾਰ ਨੇ ਕਾਲੇ ਧਨ ‘ਤੇ ਨਕੇਲ ਕੱਸਣ ਲਈ ਆਮ ਜਨਤਾ ਨੂੰ ਲਾਈਨਾ ‘ਚ ਖੜ੍ਹਾ ਕਰ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Share Button

Leave a Reply

Your email address will not be published. Required fields are marked *