ਵਿਆਹ ਤੋਂ ਪਰਤ ਰਹੀ ਕਾਰ ਹਾਦਸਾਗ੍ਰਸਤ, ਦੋ ਮੌਤਾਂ

ss1

ਵਿਆਹ ਤੋਂ ਪਰਤ ਰਹੀ ਕਾਰ ਹਾਦਸਾਗ੍ਰਸਤ, ਦੋ ਮੌਤਾਂ

ਜਲੰਧਰ: ਭੋਗਪੁਰ ਨੈਸ਼ਨਲ ਹਾਈਵੇ ‘ਤੇ ਭਿਆਨਕ ਹਾਦਸੇ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਜਲੰਧਰ ਦੇ ਰਹਿਣ ਵਾਲੇ ਚਾਰ ਬੰਦੇ ਕਾਰ ਵਿੱਚ ਜੰਮੂ ਤੋਂ ਵਿਆਹ ਸਮਾਗਮ ‘ਚ ਸ਼ਾਮਲ ਹੋ ਕੇ ਪਰਤ ਰਹੇ ਸੀ। ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਜਿਸ ਕਾਰਨ ਆਈ-20 ਕਾਰ ਡਿਵਾਈਡਰ ‘ਚ ਵੱਜੀ। ਦੋ ਲੋਕਾਂ ਦੀ ਮੌਤ ਹੋ ਗਈ, ਦੋ ਹਸਪਤਾਲ ‘ਚ ਦਾਖਲ ਹਨ।

ਇਹ ਹਾਦਸਾ ਪਿੰਡ ਪੰਚਰਗਾ ਨੇੜੇ ਵਾਪਰਿਆ। ਹਾਦਸੇ ‘ਚ ਮਾਰੇ ਗਏ ਦੋਵੇਂ ਆਪਣੇ ਦੋ ਹੋਰ ਰਿਸ਼ਤੇਦਾਰਾਂ ਨਾਲ ਜੰਮੂ ‘ਚ ਵਿਆਹ ਵਿੱਚ ਸ਼ਾਮਲ ਹੋ ਕੇ ਪਰਤ ਰਹੇ ਸਨ। ਉੱਥੇ ਵਿਆਹ ਸਮਾਗਮ ਰਾਤ ਦਾ ਸੀ। ਨੀਂਦ ਨਾ ਪੂਰੀ ਹੋਣ ਕਰਕੇ ਝਪਕੀ ਆ ਗਈ ਤੇ ਦੋ ਲੋਕਾਂ ਦੀ ਜਾਨ ਚਲੀ ਗਈ।

Share Button

Leave a Reply

Your email address will not be published. Required fields are marked *