Sat. Apr 4th, 2020

ਵਿਅਕਤੀਵਿਸ਼ੇਸ਼ ਸਾਹਮਣੇ ਸਾਰੇ ਵਿਧਾਇਕ ਦਰਬਾਰੀ ਬਣ ਜਾਂਦੇ ਹਨ

ਵਿਅਕਤੀਵਿਸ਼ੇਸ਼ ਸਾਹਮਣੇ ਸਾਰੇ ਵਿਧਾਇਕ ਦਰਬਾਰੀ ਬਣ ਜਾਂਦੇ ਹਨ

ਦਲੀਪ ਸਿੰਘ ਵਾਸਨ, ਐਡਵੋਕੇਟ

ਕਹਿਣ ਨੂੰ ਅਜ ਦੁਨੀਆਂ ਭਰ ਦੇ ਬਹੁਤੇ ਮੁਲਕਾਂ ਵਿੱਚ ਪਰਜਾਤੰਤਰ ਆ ਗਿਆ ਹੈ। ਅਰਥਾਤ ਵੋਟਾਂ ਪਾਕੇ ਸਰਕਾਰਾਂ ਕਾਇਮ ਕੀਤੀਆਂ ਜਾ ਰਹੀਆਂ ਹਨ। ਹਰ ਮੁਲਕ ਇਹ ਆਖ ਰਿਹਾ ਹੈ ਕਿ ਉਹ ਵਧੀਆਂ ਪਰਜਾਤੰਤਰ ਬਣ ਗਿਆ ਹੈ। ਅਸੀਂ ਭਾਰਤ ਵਾਲੇ ਵੀ ਇਹ ਆਖ ਰਹੇ ਹਾਂ ਕਿ ਅਸੀਂ ਦੁਨੀਆਂ ਦਾ ਸਭਤੋਂ ਵਡਾ ਪਰਜਾਤੰਤਰ ਹਾਂ ਅਤੇ ਇਹ ਐਲਾਨ ਵੀ ਕਰ ਰਹੇ ਹਾਂ ਕਿ ਜਦ ਦੇ ਅਸੀਂ ਆਜ਼ਾਦ ਹੋਏ ਹਾਂ ਇਸ ਮੁਲਕ ਵਿੱਚ ਹਮੇਸ਼ਾਂ ਹੀ ਸਾਡੀਆਂ ਹੀ ਚੁਣੀਆਂ ਸਰਕਾਰਾਂ ਕੰਮ ਕਰਦੀਆਂ ਆ ਰਹੀਆਂ ਹਨ । ਅਸੀਂ ਇਹ ਵੀ ਫਖਰ ਨਾਲ ਆਖ ਰਹੇ ਹਾਂ ਕਿ ਸਾਡੇ ਨਾਲ ਹੀ ਆਜ਼ਾਦ ਹੋਕੇ ਪਾਕਿਸਤਾਨ ਵੀ ਪਰਜਾਤੰਤਰ ਬਣਿਆ ਸੀ, ਪਰ ਉਥੇ ਕਈ ਵਾਰੀਂ ਮਿਲਟਰੀ ਰਾਜ ਕਾਇਮ ਹੋ ਚੁਕਾ ਹੈ ਅਤੇ ਜਦ ਕਦੀ ਲੋਕਾਂ ਦੀ ਚੁਣੀ ਸਰਕਾਰ ਵੀ ਬਣਦੀ ਹੈ ਤਦ ਵੀ ਉਹ ਚੁਣੀ ਹੋਈ ਸਰਕਾਰ ਮਿਲਟਰੀ ਦੇ ਦਬਾਓ ਤਲੇ ਰਹਿੰਦੀ ਹੈ। ਹੁਣੇ ਜਿਹੇ ਪਾਕਿਸਤਾਨ ਦੀ ਇਕ ਅਦਾਲਤ ਨੇ ਮਿਲਟਰੀ ਦਾ ਇਸ ਤਰ੍ਹਾਂ ਰਾਜ ਕਾਇਮ ਕਰਨਾ ਮਾੜਾ ਕਰਾਰ ਦਿੱਤਾ ਹੈ ਅਤੇ ਇਕ ਮਿਲਟਰੀ ਜਰਨੈਨ ਨੂੰ ਵਖਰੀ ਜਿਹੀ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਲਈ ਲਗਦਾ ਹੈ ਹੁਣ ਅਗੇ ਤੋਂ ਪਾਕਿਸਤਾਨ ਵਿੱਚ ਸ਼ਾਇਦ ਮਿਲਟਰੀ ਰਾਜ ਕਾਇਮ ਨਾ ਹੋਵੇ। ਸਾਡੇ ਮੁਲਕ ਵਿੱਚ ਵੀ ਇਕ ਵਾਰੀਂ ਐਮਰਜੇਂਸੀ ਲਗਾਈ ਗਈ ਸੀ ਅਤੇ ਲੋਕਾਂ ਦੇ ਮੂਲ ਅਧਿਕਾਰਾਂ ਉਤੇ ਵੀ ਰੋਕ ਲਗਾ ਦਿਤੀ ਗਈ ਸੀ ਅਤੇ ਸਾਡੇ ਮੁਲਕ ਦੇ ਇਤਿਹਾਸ ਵਿੱਚ ਉਹ ਮਾੜੇ ਦਿਹਾੜੇ ਅਜ ਵੀ ਲੋਕੀਂ ਯਾਦ ਰਖ ਰਹੇ ਹਨ ਅਤੇ ਆਖ ਰਹੇ ਹਨ ਕਿ ਇਹ ਵਾਲਾ ਜੈਸਾ ਵੀ ਪਰਜਾਤੰਤਰ ਸਾਡੇ ਮੁਲਕ ਵਿੱਚ ਆ ਗਿਆ ਹੈ ਇਹੀ ਚਲਦਾ ਰਵੇ ਪਰ ਉਹ ਵਾਲੀ ਐਮਰਜ਼ੈਂਸੀ ਮੁੜ ਨਾ ਆਵੇ।

ਅਸੀਂ ਹਰ ਪੰਜਾਂ ਸਾਲਾਂ ਬਾਅਦ ਵੋਟਾਂ ਪਾਕੇ ਆਪਣੀ ਸਰਕਾਰ ਕਾਇਮ ਕਰ ਲੈਂਦੇ ਹਾਂ। ਅਸੀਂ ਇਹ ਸਮਝੀ ਬੈਠੇ ਹਾਂ ਕਿ ਇਸੇ ਰਾਜ ਨੂੰ ਪਰਜਾਤੰਤਰ ਆਖਦੇ ਹਨ। ਇਸ ਨੁਕਤੇ ਉਤੇ ਵਿਚਾਰ ਕਰਨੀ ਬਣਦੀ ਹੈ। ਸਾਡੇ ਮੁਲਕ ਵਿੱਚ ਰਾਜਸੀ ਪਾਰਟੀਆਂ ਬਣੀਆਂ ਹਨ ਜਾਂ ਕਿਸੇ ਵਿਅਕਤੀਵਿਸ਼ੇਸ਼ ਨੇ ਆਪਣੇ ਆਲੇ ਦੁਆਲੇ ਕੁਝ ਆਦਮੀ ਖੜੇ ਕਰਕੇ ਉਸਨੱ ਰਾਜਸੀ ਪਾਰਟੀ ਦਾ ਨਾਮ ਦੇ ਦਿੱਤਾ ਹੈ। ਇਹ ਗਲ ਜਾਣਨ ਵਾਲੀ ਹੈ। ਅਸੀਂ ਇਹ ਗੱਲ ਵੀ ਵਿਚਾਰਨੀ ਹੈ ਕਿ ਇਹ ਵਿਅਕਤੀਵਿਸ਼ੇਸ਼ ਆਪਣੇ ਆਲੇ ਦੁਆਲੇ ਕਿਸ ਕਿਸਦੀ ਭਰਤੀ ਕਰਦਾ ਹੈ ਅਤੇ ਕਿਸ ਕਿਸਨੂੰ ਨਕਾਰ ਦਿੰਦਾ ਹੈ। ਅਸੀਂ ਇਹ ਵੀ ਦੇਖਣਾ ਹੈ ਕਿ ਇਸ ਭਰਤੀ ਬਾਅਦ ਵੀ ਇਹ ਵਿਅਕਤੀਵਿਸ਼ੇਸ਼ ਹੋਰ ਕਿਸੇ ਦੀ ਸੁਣਦਾ ਹੈ ਜਾਂ ਹੋਰ ਕਿਸੇ ਨੂੰ ਬੋਲਣ ਜਾਂ ਕਿੰਤੂ ਪ੍ਰੰਤੂ ਕਰਨ ਦੀ ਆਗਿਆ ਵੀ ਦਿੰਦਾ ਹੈ ਜਾਂ ਨਹੀਂ ਦਿੰਦਾ। ਅਸੀਂ ਇਹ ਵੀ ਦੇਖਣਾ ਹੈ ਕਿ ਸਦਨ ਵਿੱਚ ਮਸਲਿਆਂ ਉਤੇ ਕਿਸੇ ਨੂੰ ਬਹਿਸ ਵਿੱਚ ਹਿਸਾ ਲੈਣ ਦੀ ਆਗਿਆ ਵੀ ਮਿਲਦੀ ਹੈ ਜਾਂ ਕਿਸੇ ਇਕ ਵਿਅਕਤੀਵਿਸ਼ੇਸ਼ ਦਾ ਹੀ ਹੁਕਮ ਚਲਦਾ ਹੈ। ਅਸੀਂ ਇਹ ਵੀ ਦੇਖਣਾ ਹੈ ਕਿ ਇਹ ਜਿਹੜੇ ਮੈਂਬਰ ਸਦਨ ਵਿੱਚ ਹੁੰਦੇ ਹਨ, ਕੀ ਇਹ ਆਪਣੀ ਮਰਜ਼ੀ ਨਾਲ ਕਿਸੇ ਮਤੇ ਉਤੇ ਵੋਟਾਂ ਪਾ ਸਕਦੇ ਹਨ ਜਾਂ ਇਥੇ ਆਕੇ ਵੀ ਵਿਅਕਤੀਵਿਸ਼ੇਸ਼ ਦਾ ਹੀ ਹੁਕਮ ਚਲਦਾ ਹੈ। ਅਸੀਂ ਇਹ ਵਿਚਾਰ ਵੀ ਕਰਨੀ ਹੈ ਕਿ ਅਜ ਤਕ ਸਾਡੇ ਮੁਲਕ ਵਿੱਚ ਜਿਤਨੇ ਵੀ ਪ੍ਰਧਾਨ ਮੰਤਰੀ ਹੋਏ ਹਨ ਇਤਿਹਾਸ ਵਿੱਚ ਉਨ੍ਹਾਂ ਦਾ ਹੀ ਨਾਮ ਬੋਲਦਾ ਹੈ ਜਾਂ ਬਾਕੀ ਕਿਸੇ ਮੰਤਰੀ ਜਾਂ ਕਿਸੇ ਵਿਧਾਇਕ ਦਾ ਨਾਮ ਵੀ ਇਤਿਹਾਸਕਾਰਾਂ ਨੇ ਲਿਖਣਕੇ ਇਹ ਆਖਿਆ ਹੋਵੇ ਕਿ ਇਹ ਵਾਲਾ ਮੰਤਰੀ, ਇਹ ਵਾਲਾ ਵਿਧਾਇਕ ਇਹ ਇਹ ਵਾਲਾ ਕੰਮ ਕਰ ਗਿਆ ਹੈ। ਅਸੀਂ ਇਹ ਵਿਚਾਰ ਵੀ ਕਰਨੀ ਹੈ ਕਿ ਅਸੀਂ ਵਿਧਾਇਕਾ ਦੇ ਨਾਮ ਉਤੇ ਵੋਟਾ ਪਾਉਂਦੇ ਰਹੇ ਹਾਂ ਜਾਂ ਕਿਸੇ ਵਿਅਕਤੀਵਿਸ਼ੇਸ਼ ਨੂੰ ਸਾਹਮਣੇ ਰਖਕੇ ਹੀ ਵੋਟਾ ਪਾਉਂਦੇ ਰਹੇ ਹਾਂ। ਅਸੀਂ ਇਹ ਵੀ ਦੇਖਣਾ ਹੈ ਕਿ ਇਹ ਜਿਹੜੇ ਵੀ ਉਮੀਦਵਾਰ ਸਾਡੇ ਸਾਹਮਣੇ ਅਜ ਤਕ ਆਏ ਹਨ ਕਦੀ ਕਿਸੇ ਨੇ ਇਹ ਆਖਿਆ ਵੀ ਹੈ ਕਿ ਅਗਰ ਉਹ ਜਿਤ ਗਿਆ ਤਾਂ ਇਹ ਕਰ ਦੇਵੇਗਾ, ਉਹ ਕਰ ਦੇਵੇਗਾ। ਅਸੀਂ ਇਹ ਗਲ ਵੀ ਵਿਚਾਰਨੀ ਹੈ ਕਿ ਅਜ ਤਕ ਹਰ ਉਮੀਦਵਾਰ ਆਪਣਾ ਨਹੀਂ ਬਲਕਿ ਵਿਅਕਤੀਵਿਸ਼ੇਸ਼ ਦਾ ਨਾਮ ਲੈਕੇ ਹੀ ਵੋਟਾ ਮੰਗਦਾ ਰਿਹਾ ਹੈ ਅਤੇ ਇਹ ਵੀ ਆਖਦਾ ਰਿਹਾ ਚਹੈ ਕਿ ਉਹ ਤਾਂ ਵਿਅਕਤੀਵਿਸ਼ੇਸ਼ ਦਾ ਹੀ ਨਾਮਜ਼ਦ ਕੀਤਾ ਆਦਮੀ ਹੈ ਇਸ ਲਈ ਵਿਅਕਤੀਵਿਸ਼ੇਸ਼ ਦਾ ਹਥ ਮਜ਼ਬੂਤ ਕਰਨ ਲਈ ਉਸਨੂੰ ਵੋਟਾ ਪਾਈਆਂ ਜਾਣ।

ਇਹ ਪ੍ਰਸ਼ਨ ਹਨ ਅਤੇ ਅਗਰ ਅਜ ਵੀ ਸਰਵੇਖਣ ਕੀਤਾ ਜਾਵੇ ਤਾਂ ਇਸ ਮੁਲਕ ਵਿੱਚ ਅਜ ਤਕ ਵਿਧਾਇਕਾ ਨੂੰ ਨਹੀਂ ਵਿਅਕਤੀਵਿਸ਼ੇਸ਼ਾਂ ਨੂੰ ਹੀ ਵੋਟਾਂ ਪੈਂਦੀਆਂ ਰਹੀਆਂ ਹਨ ਅਤੇ ਅਗਰ ਇਹ ਵੀ ਆਖ ਲਿਆ ਜਾਵੇ ਕਿ ਪਰਜਾਤੰਤਰ ਬਸ ਵੋਟਾ ਤਕ ਹੀ ਸੀ ਅਤੇ ਬਾਅਦ ਵਿੱਚ ਇਸ ਵਿਅਕਤੀਵਿਸ਼ੇਸ਼ ਦੀ ਹੀ ਤਾਨਾਸ਼ਾਹੀ ਚਲਦੀ ਰਹੀ ਹੈ ਅਤੇ ਪਿਛਲੇ ਸਤ ਦਹਾਕਿਆਂ ਵਿੱਚ ਜਿਤਨੇ ਵੀ ਵਡੇ ਕੰਮ ਕੀਤੇ ਗਏ ਹਨ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਵਿਅਕਤੀਵਿਸ਼ੇਸ਼ ਦੇ ਨਾਮ ਹੀ ਲਿਖੇ ਮਿਲਦੇ ਹਨ।

ਇਹ ਵੀ ਸਪਸ਼ਟ ਪਿਆ ਲਗਦਾ ਹੈ ਕਿ ਅਗਰ ਬਾਕੀ ਦੀ ਇਹ ਸਦਨ ਨਾਂ ਵੀ ਹੁੰਦੀ ਤਾਂ ਵੀ ਇਹ ਵਿਅਕਤੀਵਿਸ਼ੇਸ਼ ਹੀ ਇਤਨਾ ਕੁਝ ਕਰ ਸਕਦਾ ਸੀ। ਅਸੀਂ ਚੋਣਾਂ ਉਤੇ ਇਤਨਾ ਸਮਾਂ, ਇਤਨਾ ਪੈਸਾ ਅਤੇ ਇਤਨੀ ਸ਼ਕਤੀ ਖਰਚ ਕਰ ਰਹੇ ਹਾਂ, ਇਹ ਬਚਾਈ ਵੀ ਜਾ ਸਕਦੀ ਸੀ। ਸਿਰਫ ਇਹ ਵਿਅਕਤੀਵਿਸ਼ੇਸਾਂ ਦੀ ਹੀ ਚੋੋਣ ਕਰ ਲਿਤੀ ਜਾਂਦੀ ਤਾਂ ਕਾਫੀ ਸੀ। ਅਸੀਂ ਇਤਨੀਆਂ ਵਡੀਆਂ ਸਦਨਾ ਉਤੇ ਅਜ ਤਕ ਕਿਤਨਾ ਹੀ ਪੈਸਾ ਖਰਚ ਕਰ ਬੈਠੇ ਹਾਂ, ਇਹ ਬਚਾਇਆ ਜਾ ਸਕਦਾ ਸੀ ਅਤੇ ਇਹ ਵੀ ਹੋ ਸਕਦਾ ਸੀ ਕਿ ਅਜ ਤਕ ਇਹ ਵਿਅਕਤੀਵਿਸੇਸ਼ ਵੀ ਕੋਈ ਖਾਸ ਯੋਗਤਾ ਵਾਲੇ ਆ ਜਾਂਦੇ। ਅਗਰ ਹਰ ਆਦਮੀ ਜਿਹੜਾ ਸਦਨ ਵਿੱਚ ਜਾਣ ਲਈ ਕੋਈ ਕੰਮ ਕਰਨ ਜਾਂਦਾ ਤਾਂ ਫਿਰ ਉਸ ਲਈ ਇਹ ਵੀ ਲਾਜ਼ਮੀ ਹੋ ਜਾਣਾ ਸੀ ਕਿ ਉਹ ਸਾਨ੍ਵੰ ਪਹਿਲਂਾਂ ਹੀ ਦਸਦਾ ਕਿ ਉਹ ਕੀ ਕੰਮ ਕਰਨ ਜਾ ਰਿਹਾ ਹੈ ਅਤੇ ਇਹ ਵੀ ਦਸਦਾ ਕਿ ਉਸ ਪਾਸ ਕੀ ਸਕੀਮ ਹੈ। ਇਹ ਵੀ ਦਸਦਾ ਕਿ ਇਹ ਸਕੀਮ ਉਸਨੇ ਆਪ ਤਿਆਰ ਕੀਤੀ ਹੈ ਅਤੇ ਉਹ ਇਹ ਵਾਲੀ ਸਕੀਮ ਇਸ ਲਈ ਤਿਆਰ ਕਰ ਪਾਇਆ ਹੈ ਕਿ ਉਸ ਪਾਸ ਇਹ ਵਾਲੀਆਂ ਯੋਗਤਾਵਾਂ ਹਨ, ਇਹ ਵਾਲੀ ਮੁਹਾਰਤ ਹੈ, ਇਹ ਵਾਲਾ ਤਜਰਬਾ ਹੈ। ਇਹ ਵੀ ਦਸਦਾ ਕਿ ਅਗਰ ਇਹ ਵਾਲਾ ਤਰੀਕਾ ਵਰਤਿਆ ਜਾਵੇ ਤਾਂ ਮੁਲਕ ਦੀ ਇਹ ਵਾਲੀ ਸਮਸਿਆ ਹਲ ਹੋ ਜਾਵੇਗੀ। ਅਗਰ ਅਸੀਂ ਆਪਣਾ ਇਹ ਵਾਲਾ ਪਰਜਾਤੰਤਰ ਸਥਾਪਿਤ ਕਰਨ ਤੋਂ ਪਹਿਲਾਂ ਕੁਝ ਇਸ ਤਰ੍ਹਾਂ ਦੀਆਂ ਗਲਾਂ ਆਪਣੇ ਵਿਧਾਨ ਵਿੱਚ ਹੀ ਰਖ ਲੈਂਦੇ ਤਾਂ ਅਜ ਤਕ ਅਸੀਂ ਸਹੀ ਅਰਥਾ ਵਿੱਚ ਪਰਜਾਤੰਤਰ ਵੀ ਖੜਾ ਕਰ ਲੈਣਾ ਸੀ ਅਤੇ ਇਹ ਵੀ ਮੁਮਕਿਨ ਸੀ ਅਸੀਂ ਆਪਣੀਆਂ ਕਈ ਸਮਸਿਆਵਾਂ ਹਲ ਕਰ ਲੈਂਦੇ। ਪਰ ਐਸਾ ਕੁਝ ਕੀਤਾ ਨਹੀਂ ਜਾ ਸਕਿਆ ਅਤੇ ਅਗਰ ਇਹੀ ਸਿਲਸਿਲਾ ਚਲਦਾ ਰਹਿੰਦਾ ਹੈੈ ਤਾਂ ਸਾਡੀ ਹਾਲਤ ਹੋਰ ਮਾੜੀ ਤਾਂ ਹੋ ਸਕਦੀ ਹੈ, ਪਰ ਹਾਲਾਤ ਸੰਵਰ ਜਾਣ ਦੀਆਂ ਉਮੀਦਾ ਘਟ ਹੀ ਦਿਖਾਈ ਦੇ ਰਹੀਆਂ ਹਨ।

ਸਾਡੇ ਮਿਥਿਹਾਸ, ਇਤਿਹਾਸ ਅਤੇ ਸਾਡੀ ਗੁਲਾਮੀ ਦੇ ਦਿੰਨਾਂ ਵਿੱਚ ਵੀ ਹਰ ਤਾਨਾਸ਼ਾਹ ਦਰਬਾਰੀ ਰਖਦਾ ਸੀ ਅਤੇ ਵਜ਼ੀਰ ਵੀ ਹੋਇਆ ਕਰਦੇ ਸਨ.। ਪਰ ਸਾਨੂੰ ਇਹ ਵੀ ਪਤਾ ਹੈ ਕਿ ਇਹ ਸਾਰੇ ਬਸ ਦਰਬਾਰੀ ਹੀ ਹੋਇਆ ਕਰਦੇ ਸਨ ਅਤੇ ਚਲਦੀ ਸਿਰਫ ਤਾਨਾਸ਼ਾਹ ਦੀ ਆਪਣੀ ਹੀ ਸੀ। ਅਸੀਂ ਇਹ ਵੀ ਦੇਖਦੇ ਆ ਰਹੇ ਹਾਂ ਕਿ ਇਹ ਦਰਬਾਰੀ ਸਾਰੇ ਇਹੀ ਆਖੀ ਜਾਂਦੇ ਸਨ, ਕਿ ਮਹਾਰਾਜ ਨੇ ਕਮਾਲ ਹੀ ਕਰ ਦਿਤਾ ਹੈ। ਇਸ ਵਰਗਾ ਹੁਕਮ ਅਜ ਤਕ ਨਾ ਕਿਸੇ ਬਾਦਸ਼ਾਹ ਨੇ ਨਾਂ ਤਾਂ ਕਦੀ ਕੀਤਾ ਹੈ ਨਾ ਹੀ ਕਦੀ ਕੋਈ ਕਰ ਹੀ ਸਕੇਗਾ। ਅਤੇ ਇਹ ਉਹ ਵਕਤ ਸੀ ਜਦ ਮਹਾਰਾਜਾ ਨ.ੂੰ ਰਬ ਦਾ ਆਪ ਭੇਚਿਆ ਆਦਮੀ ਸਮਝਿਆ ਜਾਂਦਾ ਸੀ। ਉਸ ਵਕਤ ਦੇ ਲਿਖਾਰੀ ਵੀ ਇਹੀ ਆਖੀ ਜਾਂਦੇ ਸਨ ਕਿ ਇਹ ਰਾਜਾ ਤਾਂ ਰਬ ਦਾ ਅਵਤਾਰ ਹੈ। ਅਤੇ ਅਜ ਵੀ ਕੁਲ ਮਿਲਾਕੇ ਇਹੀ ਸਿਲਸਿਲਾ ਚਲਦਾ ਆ ਰਿਹਾ ਹੈ ਅਤੇ ਅਗਰ ਇਸ ਰਾਜ ਨੂੰ ਵੀ ਪਰਜਾਤੰਤਰ ਹੀ ਆਖਿਆ ਜਾ ਸਕਦਾ ਹੈ ਤਾਂ ਅਸਲ ਪਰਜਾਤੰਤਰ ਨਾਂ ਤਾਂ ਕਿਸੇ ਦੀ ਸਮਝ ਵਿੱਚ ਆਉਣਾ ਹੈ ਅਤੇ ਨਾ ਹੀ ਕਿਸੇ ਦੇਸ਼ ਵਿੱਚ ਕਦੀ ਆਵੇਗਾ ਹੀ । ਇਹ ਜਿਹੜਾ ਵੀ ਪਰਜਾਤੰਤਰ ਆ ਗਿਆ ਹੈ ਇਸ ਵਿੱਚ ਹੀ ਕੁਝ ਸੁਧਾਰ ਕਰ ਲਿਤੇ ਜਾਣ ਤਾਂ ਬਿਹਤਰ ਹੈ। ਅਗਰ ਹਰ ਵਿਧਾਇਕ ਸਦਨ ਵਿੱਚ ਆਜ਼ਾਦ ਹੋ ਜਾਵੇ ਅਤੇ ਆਪਣੀ ਲਿਆਕਤ ਵਰਤ ਸਕੇ ਤਾਂ ਵੀ ਬਿਹਤਰ ਹੈ ਅਤੇ ਰਾਜਸੀ ਪਾਰਟੀਆਂ ਵੀ ਕਿਸੇ ਵਿਅਕਤੀਵਿਸ਼ੇਸ਼ ਦੀਆਂ ਗੁਲਾਮ ਨਾ ਹੋਣ ਬਲਕਿ ਕੁਝ ਸਿਧਾਂਤਾਂ ਉਤੇ ਕਾਇਮ ਕੀਤੀਆਂ ਜਾਣ ਤਾ ਬਿਹਤਰ ਹੈ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: