Fri. Aug 23rd, 2019

ਵਿਅਕਤੀ ਵਿਸ਼ੇਸ਼ ਗੰਦੀਆਂ ਮੰਦੀਆਂ ਟਿਪਣੀਆਂ ਤੋਂ ਬਚ ਸਕਦਾ ਹੈ

ਵਿਅਕਤੀ ਵਿਸ਼ੇਸ਼ ਗੰਦੀਆਂ ਮੰਦੀਆਂ ਟਿਪਣੀਆਂ ਤੋਂ ਬਚ ਸਕਦਾ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਇਸ ਵਾਰੀਂ ਦੀਆਂ ਇਹ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਬਹੁਤ ਕੁੱਝ ਨਵਾਂ ਹੋਇਆ ਹੈ ਜਿਹੜਾ ਪਹਿਲਾਂ ਕਦੀ ਨਹੀਂ ਸੀ ਹੋਇਆ। ਇਸ ਵਾਰੀਂ ਜਿਹੜੇ ਵਿਅਕਤੀਵਿਸ਼ੇਸ਼ ਚੋਣਾ ਵਿੱਚ ਆਹਮੋਸਾਹਮਣੇ ਸਨ, ਦੋਹਾਂ ਪਾਸ ਆਪਣੇ ਗੁਣਾਂ ਦੀ ਘਾਟ ਸੀ ਅਤੇ ਇਸ ਕਰਕੇ ਇਹ ਵਿਅਕਤੀਵਿਸ਼ੇਸ਼ ਆਪਣੇ ਗੁਣ ਦਸਣ ਦੀ ਬਜਾਏ ਦੋਹਾਂ ਨੇ ਇੱਕ ਦੂਜੇ ਖਿਲਾਫ ਗੰਦੀਆਂ ਮੰਦੀਆਂ ਗਲਾਂ ਧਰਨੀਆਂ ਸ਼ੁਰੂ ਕਰ ਦਿਤੀਆਂ ਸਨ ਅਤੇ ਇਤਨਾ ਕੁਝ ਬੋਲਿਆ ਜਾ ਚੁਕਾ ਹੈ ਕਿ ਇਹ ਵੀ ਸੰਭਵ ਹੈ ਚੋਣਾ ਬਾਅਦ ਇਹ ਵਿਅਕਤੀਵਿਸ਼ੇਸ਼ ਇੱਕ ਦੂਜੇ ਉਤੇ ਮਾਨ ਹਾਨੀ ਦੇ ਮੁਕਦਮੇ ਕਰ ਦੇਣ ਅਤੇ ਅਗਲੇ ਪੰਜ ਸਾਲ ਕੋਈ ਕੰਮ ਕਰਨ ਦੀ ਬਜਾਏ ਇਹ ਵਿਅਕਤੀਵਿਸ਼ੇਸ਼ ਮਾਨਯੋਗ ਅਦਾਲਤਾਂ ਦੇ ਚਕਰ ਹੀ ਕਟੀ ਜਾਣਗੇ। ਵੈਸੇ ਇੰਨ੍ਹਾਂ ਵਿਅਕਤੀਵਿਸ਼ੇਸ਼ਾਂ ਪਾਸ ਜਿਹੜੇ ਵੀ ਸ਼ਬਦ ਸਨ ਜਾਂ ਸਾਥੀਆਂ ਨੇ ਘੜਕੇ ਦਿਤੇ ਸਨ ਉਹ ਬੋਲੇ ਜਾ ਚੁਕੇ ਹਨ ਅਤੇ ਧੰਨ ਹਨ ਇਹ ਵਿਅਕਤੀਵਿਸ਼ੇਸ਼ ਜਿਹੜੇ ਇਤਨਾ ਕੁਝ ਬਰਦਾਸਿ਼ਤ ਕਰ ਗਏ ਹਨ ਅਤੇ ਹਾਲਾਂ ਤਕ ਸਾਡੇ ਕੰਨਾ ਵਿੱਚ ਐਸੀ ਕੋਈ ਖਬਰ ਨਹੀਂ ਪਈ ਕਿ ਕੋਈ ਮਾਨਹਾਨੀ ਦਾ ਮੁਕਦਮਾਂ ਵੀ ਪਾ ਸਕਦਾ ਹੈ।

ਸਾਡਾ ਇਹ ਪਰਜਾਤੰਤਰ ਕੁਝ ਨਾਕਸ ਲਗਦਾ ਹੈ। ਸਾਡੀ ਲੋਸਭਾ ਵਿੱਚ ਸਾਢੇ ਪੰਜ ਸੌ ਮੈਂਬਰ ਹੈ ਅਤੇ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਉਹ ਸਭਾ ਵਿੱਚ ਕੰਮ ਕਰਨ ਅਤੇ ਹਰ ਕਿਸੇ ਦਾ ਨਾਮ ਬੋਲੇ। ਹਰ ਕਿਸੇ ਉਤੇ ਵਡੀ ਰਕਮ ਖਰਚ ਕੀਤੀ ਗਈ ਹੈ, ਸਦਨ ਦੇ ਰਖਰਖਾ ਉਤੇ ਅਤੇ ਫਿਰ ਪੈਨਸ਼ਨਾਂ ਉਤੇ ਵੀ ਵਡੀ ਰਕਮ ਖਰਚ ਕੀਤੀ ਜਾ ਰਹੀ ਹੈ ਅਤੇ ਇਸ ਲਈ ਇਹ ਜਿਹੜਾ ਇੱਕ-ਪੁਰਖੀ ਜਿਹਾ ਰਾਜ ਆ ਗਿਆ ਹੈ, ਇਹ ਪਰਜਾਤੰਤਰ ਦੀ ਹੀਨਤਾ ਤਕ ਜਾ ਪੁਜਾ ਹੈ। ਹਰ ਮਸਲਾ ਸਭਾ ਵਿੱਚ ਆਉਣਾ ਚਾਹੀਦਾ ਹੈ, ਹਰ ਮੈੈਂਂਬਰ ਬੋਲੋਲੇ ਵੀ ਅਤੇ ਆਪਣੀ ਮਰਜ਼ੀ ਨਾਲ ਹਕ ਵਿੱਚ ਜਾਂ ਵਿਰੋਧ ਵਿੱਚ ਵੋਟ ਪਾ ਸਕੇ ਅਤੇ ਉਸਦਾ ਕੀਤਾ ਹਰ ਕੰਮ ਵੀ ਲੋਕਾਂ ਸਾਹਮਣੇ ਆਉਂਦਾ ਰਵੇ ਤਾਂਕਿ ਉਹ ਆਪ ਵੀ ਅਗਲੀਆਂ ਚੋਣਾਂ ਵਕਤ ਦਸ ਸਕੇ ਕਿ ਕਿਹੜੇ ਕਿਹੜੇ ਕੰਮ ਲਈ ਉਹ ਜ਼ਿਮੇਵਾਰ ਸੀ। ਸਾਡੇ ਮੁਲਕ ਵਿੱਚ ਇਹ ਜਿਹੜਾ ਇਕ ਹੀ ਵਿਅਕਤੀਵਿਸ਼ੇਸ਼ ਦਾ ਨਾਮ ਬੋਲੀ ਜਾ ਰਿਹਾ ਹੈ, ਇਹ ਇਕ-ਪੁਰਖੀ ਰਾਜ ਜਿਹਾ ਬਣ ਗਿਆ ਹੈ ਅਤੇ ਐਸਾ ਹੋ ਜਾਣਾ ਪਰਜਾਤੰਤਰ ਦੇ ਮੁਢਲੇ ਸਿਧਾਂਤਾਂ ਦੇ ਵੀ ਵਿਪ੍ਰੀਤ ਬਣਦਾ ਹੈ। ਇਹ ਗਲਾਂ ਸੋਚਣ ਵਾਲੀਆਂ ਸਨ, ਪਰ ਅਜ ਤਕ ਕਿਸੇ ਨੇ ਨਹੀਂ ਗੋਲੀਆਂ ਅਤੇ ਪਿਛਲੇ ਸਤ ਦਹਾਕਿਆਂ ਤੋ· ਇਹੀ ਸਿਲਸਿਲਾ ਚਲਦਾ ਆ ਰਿਹਾ ਹੈ। ਇਹ ਜਿਹੜੇ ਵੀ ਵਿਅਕਤੀਵਿਸ਼ੇਸ਼ ਇਕ ਕਿਸਮ ਦੇ ਤਾਨਾਜਸ਼ਾਹ ਬਣੇ ਪਏ ਹਨ ਇਹ ਆਪਣੀ ਸੋਚ ਬਦਲ ਲੈਣ ਕਿਉਂਕਿ ਇਹ ਪਰਜਾਤੰਤਰ ਹੈ ਅਤੇ ਇਹ ਰਾਜ ਹੁਣ ਕੋਈ ਵੀ ਵਿਅਕਤੀਵਿਸ਼ੇਸ਼ ਦਾ ਰਾਜ ਨਹੀਂ ਬਣਾ ਸਕਦਾ ਅਤੇ ਅਗਰ ਇਹ ਬਾਕੀ ਦੇ ਮੈਂਬਰ ਜਿਹੜੇ ਸਦਨਾ ਲਈ ਚੁਣੇ ਜਾਂਦੇ ਹਨ, ਅਜ ਤਕ ਵਿਅਕਤੀਵਿਸ਼ੇਸ਼ ਦੇ ਗ਼ੁਲਾਮ ਬਣੇ ਆ ਰਹੇ ਹਨ ਤਾਂ ਇਹ ਇਸ ਕਰਕੇ ਹੈ ਕਿ ਇਹ ਵਿਚਾਰੇ ਆਪ ਹੀ ਵਿਅਕਤੀਵਿਸ਼ੇਸ਼ ਦੇ ਨਾਮਜ਼ਦ ਕੀਤੇ ਗਏ ਆਦਮੀ ਹਨ, ਆਜ਼ਾਦ ਨਹੀਂ ਹਨ ਅਤੇ ਵਿਅਕਤੀਵਿਸ਼ੇਸ਼ ਦੀ ਗ਼ੁਲਾਮੀ ਕਰਨਾ ਇੰਨ੍ਹਾਂ ਦੀ ਮਜਬੂਰੀ ਹੈ। ਪਰ ਇਹ ਸਿਲਸਿਲਾ ਜਿਹੜਾ ਸਾਡੇ ਮੁਲਕ ਵਿੱਚ ਬਣ ਆਇਆ ਹੈ ਇਹ ਠੀਕ ਜਿਹਾ ਨਹੀਂ ਲਗਦਾ ਅਤੇ ਸਾਡੇ ਸੰਵਿਧਾਨ ਵਿੱਚ ਇਹ ਜਿਹੜਾ ਆਰਡੀਨਾਂਨਸ ਜਾਰੀ ਕਰਨ ਦਾ ਸਿਲਸਿਲਾ ਚਲਾਇਆ ਗਿਆ ਹੈ, ਇਸ ਉਤੇ ਵੀ ਮੁੜ ਵਿਚਾਰ ਕਰਨੀ ਬਣਦੀ ਹੈ ਅਤੇ ਜਦ ਅਸੀਂ ਆਪਣੇਆਪ ਨੂੰ ਪਰਜਾਤੰਤਰ ਆਖ ਰਹੇ ਹਾਂ ਤਾਂ ਫਿਰ ਇਸ ਮੁਲਕ ਵਿੱਚ ਕੋਈ ਵੀ ਹੁਕਮ ਜਾਂ ਕਾਨੂੰ ਲੋਕ ਸਭਾ ਵਿੱਚ ਬਹੁਮਤ ਨਾਲ ਪਾਸ ਹੋਣ ਬਗ਼ੈਰ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਅਗਰ ਅਸੀਂ ਐਸਾ ਕਰਕੇ ਵਿਅਕਤੀਵਿਸ਼ੇਸ਼ ਪਾਸੋਂ ਇਹ ਆਰਡੀਨਾਂਨਸ ਜਾਰੀ ਕਰਨ ਵਾਲੀ ਤਾਕਤ ਲੈ ਲੈਂਦੇ ਹਾਂ ਤਾਂ ਵੀ ਇਹ ਵਿਅਕਤੀਵਿਸ਼ੇਸ਼ ਵਾਲਾ ਰਾਜ ਖਤਮ ਕੀਤਾ ਜਾ ਸਕਦਾ ਹੈ।

ਤਾਨਾਸ਼ਾਹੀਆਂ ਦਾ ਸਮਾਂ ਲਦ ਗਿਆ ਹੈ। ਅਸੀਂ ਤਾਂ ਚਾਹ ਰਹੇ ਹਾਂ ਕਿ ਇਹ ਇਤਨੀ ਵਡੀ ਗਿਣਤੀ ਵਿੱਚ ਜਿਹੜੇ ਆਦਮੀ ਅਸੀਂ ਸਦਨਾ ਵਿੱਚ ਭੇਜ ਰਹੇ ਹਾਂ, ਹਰ ਕਿਸੇ ਦੀ ਕੋਈ ਨਾ ਕੋਈ ਡਿਊਟੀ ਲਗਣੀ ਚਾਹੀਦੀ ਹੈ ਅਤੇ ਹਰ ਮੈਂਬਰ ਚੋਣਾਂ ਤੋਂ ਪਹਿਲਾਂ ਹੀ ਐਲਾਨ ਕਰੇ ਕਿ ਉਹ ਇਹ ਵਾਲੀ ਸਕੀਮ ਸਦਨ ਵਿੱਚ ਰਖੇਗਾ ਅਤੇ ਇਹ ਸਕੀਮ ਉਸਨੇ ਤਿਆਰ ਕਰ ਲਿਤੀ ਹੈ ਅਤੇ ਸਕਮੀ ਤਿਆਰ ਕਰਨ ਤੋਂ ਪਹਿਲਾਂ ਉਸਨੇ ਮਾਹਿਰਾਂ ਦੀ ਸਲਾਹ ਵੀ ਲੈ ਲਿਤੀ ਹੈ। ਇਹ ਸਕੀਮ ਉਸਨੇ ਸਾਰੀ ਸਭਾ ਵਿੱਚ ਘੁਮਾਣੀ ਹੈ, ਸਾਰਿਆਂ ਦੀ ਰਾਏ ਲੈਕੇ ਹੀ ਉਸਨੇ ਸਭਾ ਵਿੱਚ ਪੇਸ਼ ਕਰਕੇ ਪਾਸ ਕਰਵਾਨੀ ਹੈ। ਅਜ ਤਕ ਅਗਰ ਐਸਾ ਕੀਤਾ ਜਾਂਦਾ ਤਾਂ ਬਹੁਤ ਕੁਝ ਕੀਤਾ ਜਾ ਸਕਣਾ ਸੀ ਅਤੇ ਇਕ ਹੀ ਵਿਅਕਤੀਵਿਸ਼ੇਸ਼ ਸਿਰ ਸਾਰਾ ਕੰਮ ਛਡਕੇ ਬਾਕੀ ਦੀ ਇਤਨੀ ਵਡੀ ਭਰਤੀ ਕਰਕੇ ਲੋਕਾਂ ਉਤੇ ਇਤਨਾ ਵਿਤੀ ਬੋਝ ਨਹੀਂ ਸੀ ਪਾਇਆ ਜਾਣਾ ਚਾਹੀਦਾ।

ਪਿਛਲੇ ਸਤ ਦਹਾਕਿਆਂ ਵਿੱਚ ਇਹ ਜਿਹੜੇ ਵੀ ਵਿਅਕਤੀਵਿਸ਼ੇਸ਼ ਗਲਤੀਆਂ ਕਰਦੇ ਰਹੇ ਹਨ ਉਹ ਕਾਰਵਾਈਆਂ ਹੀ ਹਨ ਜਿਹੜੀਆਂ ਵਿਅਕਤੀਵਿਸ਼ੇਸ਼ਾਂ ਦਾ ਨਾਮ ਬਦਨਾਮ ਕਰਦੀਆਂ ਰਹੀਆਂ ਹਨ ਅਤੇ ਪਰਟੀਆਂ ਦਾ ਨਾਮ ਵੀ ਬਦਨਾਮ ਕੀਤਾ ਜਾਂਦਾ ਰਿਹਾ ਹੈ। ਅਗਰ ਇਹੀ ਮਸਲੇ ਵਿਅਕਤੀਵਿਸ਼ੇਸ਼ ਦੀ ਬਜਾਏ ਸਾਰੀ ਸਦਨ ਵਲੋਂ ਪਾਸ ਕੀਤੇ ਜਾਂਦੇ ਤਾਂ ਇਤਨੀ ਬਦਨਾਮੀ ਨਹੀਂ ਸੀ ਹੋਣੀ ਅਤੇ ਇਹ ਵੀ ਹੋ ਸਕਦਾ ਹੈ ਇਹ ਗਲਤ ਕਾਰਵਾਈਆਂ ਹੁੰਦੀਆਂ ਹੀ ਨਾਂ, ਕਿਉਂਕਿ ਸਦਨ ਵਿੱਚ ਗਲਤ ਕੰਮਾਂ ਲਈ ਬਹੁਮਤ ਲੈਣਾ ਬਹੁਤ ਹੀ ਮੁਸ਼ਕਿਲ ਹੋਇਆ ਕਰਦਾ ਹੈ।

ਇਹ ਵਿਅਕਤੀਵਿਸ਼ੇਸ਼ ਵਾਲੀ ਗਲ ਹੈ ਤਾਂ ਪਰਜਾਤੰਤਬ ਸੰਕਲਪ ਦੇ ਵਿਪ੍ਰੀਤ, ਪਰ ਸਾਡੇ ਮੁਲਕ ਵਿੱਚ ਇਹ ਵਿਅਕਤੀਵਿਸ਼ੇਸ਼ ਵਾਲਾ ਸੰਕਲਪ ਪਕੇ ਪੈਰੀਂ ਆ ਖਲੌਤਾ ਹੈ ਅਤੇ ਇਹ ਖਤਮ ਕਰਨਾ ਮੁਸ਼ਕਿਲ ਹੈ। ਇਸ ਲਈ ਅਜ ਅਸੀਂ ਇੰਨ੍ਹਾਂ ਵਿਅਕਤੀਵਿਸ਼ੇਸ਼ਾਂ ਪਾਸ ਹੀ ਬੇਨਤੀ ਕਰ ਸਕਦੇ ਹਾਂ ਕਿ ਉਹ ਆਪ ਹੀ ਸਦਨ ਵਿੱਚ ਹਾਜ਼ਰ ਇਸ ਵਡੀ ਗਿਣਤੀ ਦਾ ਮਾਣ ਰਖਣ ਅਤੇ ਆਪਣੀਆਂ ਤਾਂਨਾਸ਼ਾਹੀ ਬ੍ਰਿਤੀਆਂ ਉਤੇ ਕਾਬੂ ਪਾਉਣ ਅਤੇ ਕੋਈ ਵੀ ਮਨਮਾਨੀ ਕਰਨ ਤੋ ਪਹਿਲਾਂ ਸਦਨ ਵਿੱਚ ਵਿਚਾਰਨ ਦਾ ਸਿਲਸਿਲਾ ਸ਼ੁਰਜ਼ ਕਰਨ ਅਤੇ ਇਹ ਆਰਡੀਨਾਂਨਸ ਜਾਰੀ ਕਰਨ ਵਾਲਾ ਸਿਲਸਿਲਾ ਖਤਮ ਕਰ ਦੇਣ। ਇਸ ਸਭਾ ਦੀਆਂ ਬੈਠਕਾਂ ਉਤੇ ਜੰਤਾ ਦਾ ਪੈਸਾ ਖਰਚ ਕੀਤਾ ਜਾ ਰਿਹਾ ਹੈ ਅਤੇ ਇਹ ਵੀ ਕੰਮ ਕਰਦੀ ਬਣਾ ਦਿਤੀ ਜਾਣੀ ਚਾਹੀਦੀ ਹੈ। ਇਹ ਵਿਅਕਤੀਵਿਸ਼ੇਸ਼ ਦੀ ਸਰਕਾਰੀ ਦਾ ਮਤਲਬ ਇਹ ਨਹੀਂ ਕਢਿਆ ਜਾਣਾ ਚਾਹੀਦਾ ਕਿ ਸਦਨ ਦੀ ਮਨਜ਼ੂਰੀ ਬਗੈਰ ਹੀ ਹੁਕਮ ਪਾਸ ਕੀਤੇ ਜਾਣ ਅਤੇ ਦੁਨੀਆਂ ਭਰ ਦੇ ਲੋਕਾਂ ਸਾਹਮਣੇ ਇਹ ਐਲਾਨ ਵੀ ਕੀਤਾ ਜਾਵੇ ਕਿ ਅਸੀਂ ਦੁਨੀਆਂ ਦਾ ਸਭਤੋ·· ਵਡਾ ਪਰਜਾਤੰਤਰ ਹਾਂ।

ਅਸੀਂ ਉਮੀਦ ਰਖਦੇ ਹਾਂ ਕਿ ਇਸ ਵਾਰੀਂ ਦੀ ਸਾਡੀ ਚੁਣੀ ਸਰਕਾਰ ਅਸਲ ਵਿੱਚ ਪਰਜਾਤੰਤਰ ਹੋਵੇਗੀ ਅਤੇ ਸਾਡੇ ਇਹ ਸਾਢੇ ਪੰਜ ਸੌ ਨੁਮਾਇੰਦੇ ਵੀ ਕੰਮ ਕਰਨਗੇ ਅਤੇ ਸਾਡੇ ਦੇਸ਼ ਨੂੰ ਇੰਨ੍ਹਾਂ ਮੈਂਬਰਾਂ ਦੀ ਵਿਦਿਅਕ ਯੋਗਤਾ, ਸਿਖਲਾਈ, ਤਜਰਬਾ, ਸਿਆਣਪ, ਲਿਆਕਤ, ਮੁਹਾਰਤ ਅਤੇ ਲੋਕ ਸੇਵਾ ਦੀ ਭਾਵਨਾ ਲੈਕੇ ਸਦਨ ਤਕ ਪੁਜੇ ਹਨ, ਉਸਦਾ ਲਾਭ ਮੁਲਕ ਤਕ ਪੁਜਦਾ ਬਣੇਗਾ ਅਤੇ ਇਹ ਇਕਪੁਰਖਾ ਰਾਜ ਖਤਮ ਹ ਜਾਵੇਗਾ। ਪਿਛਲੇ ਸਤ ਦਹਾਕਿਆਂ ਵਿੱਚ ਇਕ ਹੀ ਆਦਮੀ ਦਾ ਨਾਮ ਬੋਲਦਾ ਰਿਹਾ ਹੈ ਅਤੇ ਸਾਰੀਆਂ ਬਦਨਾਮੀਆਂ ਵੀ ਇਕ ਹੀ ਆਦਮੀ ਵਿਰੁਧ ਲਿਖੀਅਆਂ ਜਾਂਦੀਆਂ ਰਹੀਆ ਹਨ ਅਤੇ ਇਕ ਹੀ ਆਦਮੀ ਦੀਆਂ ਗਲਤੀਆਂ ਕਾਰਨ ਸਾਰੀ ਦੀ ਸਾਰੀ ਪਾਰਟੀ ਵੀ ਬਦਨਾਮ ਹੁੰਦੀ ਰਹੀ ਹੈ। ਇਸ ਵਾਰੀਂ ਇਹ ਜਿਹੜੇ ਵੀ ਮੈਂਬਰ ਚੁਣੇ ਗਏ ਹਨ, ਇਹ ਸਾਰੇ ਦੇ ਸਾਰੇ ਪਾਰਟੀਆਂ ਦੇ ਵਿਅਕਤੀਵਿਸ਼ੇਸ਼ਾਂ ਨੇ ਠੋਕ ਵਜਾਕੇ ਨਾਮਜ਼ਦ ਕੀਤੀ ਸਨ ਅਤੇ ਲੋਕਾਂ ਨੇ ਇਹ ਮੁਢਲੀ ਨਾਮਜ਼ਦਗੀ ਪਰਵਾਨ ਕਰਕੇ ਆਪਣੀ ਮੋਹਰ ਲਗਾਕੇ ਸਦਨ ਵਿੱਚ ਭੇਜੇ ਹਨ ਅਤੇ ਇਹ ਅਸਲ ਵਿੱਚ ਵਿਅਕਤੀਵਿਸ਼ੇਸ਼ਾਂ ਦੇ ਆਪਣੇ ਹੀ ਆਦਮੀ ਹਨ ਅਤੇ ਇੰਨ੍ਹਾਂ ਦੀ ਸਿਆਣਪ ਅਤੇ ਕਾਬਲੀਅਤ ਦਾ ਵੀ ਲਾਭ ਉਠਾਇਆ ਜਾਣਾ ਚਾਹੀਦਾ ਹੈ। ਇਕਲਾ ਇਕਲਾ ਵਿਅਕਤੀਵਿਸ਼ੇਸ਼ ਆਖਰ ਵਿੱਚ ਬਦਨਾਮੀ ਹੀ ਮੁਲ ਲੈਂਦਾ ਆ ਰਿਹਾ ਹੈ ਅਤੇ ਸਾਰੀ ਦੀ ਸਾਰੀ ਪਾਰਟੀ ਨੁਕਸਾਨ ਉਠਾਉਂਦੀ ਆ ਰਹੀ ਹੈ। ਪਰਜਾਤੰਤਰ ਅੰਦਰ ਇਹ ਤਾਨਾਸ਼ਾਹੀਆਂ ਖਤਮ ਕਰ ਦਿਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਅਸੀਂ ਫਖਰ ਨਾਲ ਆਖ ਸਕੀਏ ਕਿ ਅਸੀਂ ਦੁਨੀਆਂ ਦਾ ਸਭਤੋ· ਵਡਾ ਗਣਤੰਤਰ ਹਾਂ ਅਤੇ ਸੰਪੂਰਨ ਪਰਜਾਤੰਤਰ ਦੀ ਮਿਸਾਲ ਅਸਾਂ ਕਾਇਮ ਕਰ ਦਿਖਾਈ ਹੈ। ਹਰ ਮੈਂਬਰ ਅਗਲੀ ਵਾਰੀਂ ਫਖਰ ਨਾਲ ਵੋਟਰਾਂ ਸਾਹਮਣੇ ਆਕੇ ਆਖਣ ਜੋਗਾ ਬਣ ਸਕੇ, ਮੈਂ ਇਹ ਕਰ ਆਇਆ ਹਾਂ, ਮੈਂ ਉਹ ਕਰ ਆਇਆ ਹਾਂ। ਮੈਨੂੰ ਮੋਕਾ ਦਿਉ, ਮੈਂ ਇਹ ਸਕੀਮ ਵੀ ਰਖੀ ਬੈਠਾ ਹਾਂ, ਮੇਰੇ ਪਾਸ ਇਹ ਵਾਲੀ ਸਕੀਮ ਵੀ ਹੈ।

101-ਸੀ ਵਿਕਾਸ ਕਲੋਨੀ

ਪਟਿਆਲਾ-ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: