ਵਿਅਕਤੀਗਤ ਕੌਂਸਲਿੰਗ ਸਪਤਾਹ ਮਨਾਇਆ ਗਿਆ

ss1

ਵਿਅਕਤੀਗਤ ਕੌਂਸਲਿੰਗ ਸਪਤਾਹ ਮਨਾਇਆ ਗਿਆ

img-20161024-wa0020ਬਰੇਟਾ 24 ਅਕਤੂਬਰ(ਦੀਪ) ਰਾਜ ਸਿੱਖਿਆ ਅਤੇ ਕਿੱਤਾ ਅਗਵਾਈ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਅਕਤੀਗਤ ਕੌਂਸਲਿੰਗ ਸਪਤਾਹ 18 ਅਕਤੂਬਰ ਤੋਂ 24 ਅਕਤੂਬਰ ਤੱਕ ਪ੍ਰਿੰਸੀਪਲ ਸ. ਯਾਦਵਿੰਦਰ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਮਨਾਇਆ ਗਿਆ। ਇਸ ਸਪਤਾਹ ਦੇ ਦੌਰਾਨ ਸਕੂਲ ਗਾਈਂਡ ਐਂਡ ਕੌਂਸਲਰ ਲੈਕਚਰਾਰ ਸ. ਨਰਸੀ ਸਿੰਘ ਨੇ 10ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਾ ਮੁੱਖੀ ਕੋਰਸਾਂ ਬਾਰੇ ਜਾਣੂ ਕਰਵਾਇਆ। ਵਿਦਿਆਰਥੀਆਂ ਤੋਂ ਉਹਨਾਂ ਦੀ ਰੂਚੀ ਜਾਣਨ ਲਈ ਵੱਖ-ਵੱਖ ਕਿੱਤਿਆ ਸੰਬੰਧੀ ਵਿਅਕਤੀਗਤ ਕੌਂਸਲਿੰਗ ਕੀਤੀ ਗਈ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਦੀਆਂ ਸੰਭਾਵਨਾਵਾਂ ਤੋਂ ਜਾਣੂ ਕਰਵਾਇਆ ਗਿਆ। ਸਪਤਾਹ ਦੇ ਆਖਰੀ ਦਿਨ ਪਿ੍ਰੰਸੀਪਲ ਸ. ਯਾਦਵਿੰਦਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਨੂੰ ਰੂਚੀ ਅਨੁਸਾਰ ਯੋਗ ਕਿੱਤਾ ਅਪਣਾਉਣ ਲਈ ਉਤਸਾਹਿਤ ਕੀਤਾ।

             ਇਸ ਮੌਕੇ ਲੈਕ. ਕੁਸ਼ ਕੁਮਾਰ, ਜਗਤਾਰ ਸਿੰਘ, ਮੈਡਮ ਸੁਨੀਲ ਗੋਇਲ, ਰੇਖਾ ਰਾਣੀ, ਪੂਜਾ ਗੁਪਤਾ, ਰਿਤੂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *