ਵਾਹਗਾ ਬਾਰਡਰ ਤੇ ਭਾਰਤ ਦਾ ਝੰਡਾ ਨਾ ਹੋਣ ਕਾਰਨ ਸੈਲਾਨੀਆਂ ‘ਚ ਭਾਰੀ ਰੋਸ ( ਕਰੋੜਾ ਦੀ ਲਾਗਤ ਨਾਲ ਬਣੇ ਡੰਡੇ ਵਿੱਚੋ ਝੰਡਾ ਗਾਇਬ)

ਵਾਹਗਾ ਬਾਰਡਰ ਤੇ ਭਾਰਤ ਦਾ ਝੰਡਾ ਨਾ ਹੋਣ ਕਾਰਨ ਸੈਲਾਨੀਆਂ ‘ਚ ਭਾਰੀ ਰੋਸ ( ਕਰੋੜਾ ਦੀ ਲਾਗਤ ਨਾਲ ਬਣੇ ਡੰਡੇ ਵਿੱਚੋ ਝੰਡਾ ਗਾਇਬ)

ਪੰਜਾਬ ਦੇ ਸਾਬਕਾ ਲੋਕਲ ਬਾਡੀ ਮੰਤਰੀ ਅਨਿਲ ਜੋਸ਼ੀ ਨੇ ਕਰੋੜਾਂ ਦੀ ਲਾਗਤ ਨਾਲ ਵਹਗਾ ਬਾਰਡਰ ‘ਤੇ ਭਾਰਤ ਦਾ ਤਿਰੰਗਾਂ ਝੰਡਾ ਲਹਿਰਾਇਆਂ ਸੀ। ਇਹ ਝੰਡਾ ਕਰੀਬ 350 ਫੁੱਟ ਉੱਚਾ ਲਗਾਇਆਂ ਗਿਆ ਸੀ, ਪਰ ਝੰਡਾ ਲੱਗਣ ਤੋ ਕੁੱਝ ਚਿਰ ਬਾਅਦ ਹੀ ਇਹ ਝੰਡਾ ਫਟ ਗਿਆ ਸੀ ਅਤੇ ਬਾਅਦ ਵਿਚ ਇਸ ਨੂੰ ਦੁਬਾਰਾ ਲਗਾਉਣ ਦੀ ਖੇਚਲ ਨਹੀ ਕੀਤੀ ਗਈ।ਜਿਸ ਕਾਰਨ ਰੋਜ਼ਾਨਾ ਹਜ਼ਾਰਾ ਦੀ ਤਦਾਦ ਵਿਚ ਰਟਰੀਟ ਸੈਰਾਮਨੀ ਦੇਖਣ ਆਉਣ ਵਾਲੇ ਸੈਲਾਨੀਆਂ ਕਾਫੀ ਨਰਾਸ਼ਾ ਦਾ ਸਾਹਮਣਾ ਕਰਨਾ ਪੈਦਾ ਹੈ। ਇੱਥੇ ਜਿਕਰਯੋਗ ਹੈ ਕਿ ਭਾਰਤ ਵਾਲੇ ਪਾਸੇ ਤਰੰਗਾ ਝੰਡਾ ਲੱਗਣ ਕਾਰਨ ਗੁਆਢੀ ਮੁਲਕ ਪਾਕਿਸਤਾਨ ਨੇ ਕਾਫੀ ਰੋਸ ਜਤਾਇਆ ਸੀ, ਪਰ ਬਾਅਦ ਵਿਚ ਪਾਕਿਸਤਾਨ ਸਰਕਾਰ ਨੇ ਬਾਰਡਰ ‘ਤੇ 400 ਫੁੱਟ ਦਾ ਝੰਡਾ ਲਗਾਇਆਂ ਸੀ, ਜੋ ਅੱਜ ਤੱਕ ਵਾਹਗਾ ਬਾਰਡਰ ਦੀ ਸਰਹੱਦ ‘ਤੇ ਲਹਿਰਾ ਰਿਹਾ ਹੈ।
ਭਾਂਵੇ ਕਿ ਰਟਰੀਟ ਸੈਰਾਮਨੀ ਦੋਰਾਨ ਬੀ.ਐਸ.ਐਫ ਵੱਲੋਂ ਦੇਸ਼ ਭਗਤੀ ਦੇ ਗੀਤਾਂ ਤੋ ਇਲਾਵਾ ਸੈਲਾਨੀਆਂ ‘ਚ ਜੋਸ਼ ਭਰਨ ਲਈ ਹਿੰਦੋਸਤਾਨ ਜਿੰਦਾਬਾਦ ਦੇ ਜਬਰਦਸ਼ਤ ਨਾਅਰੇ ਲਗਾਏ ਜਾਦੇ ਹਨ। ਇਸ ਸੈਰਾਮਨੀ ਦੋਰਾਨ ਦੂਰੋ-ਦੂਰੋ ਆਏ ਸੈਲਾਨੀਆਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਹੈ, ਪਰ ਉਸ ਸਮੇਂ ਉਨ੍ਹਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲਦੀ ਹੈ, ਜਦ ਪਾਕਿਸਤਾਨ ਵਾਲੇ ਪਾਸਿਓ ਪਾਕਿਸਤਾਨ ਦਾ ਝੰਡਾ ਲਹਿਰਾ ਰਿਹਾ ਹੁੰਦਾ ਹੈ ਅਤੇ ਭਾਰਤ ਵਾਲੇ ਪਾਸਿਓ ਇੰਡੀਆਂ ਦਾ ਝੰਡਾ ਦੇਖਣ ਨੂੰ ਨਹੀ ਮਿਲਦਾ।ਇਸੇ ਤਰ੍ਹਾਂ ਦਿੱਲੀ ਅਤੇ ਬਿਹਾਰ ਤੋ ਰਟਰੀਟ ਸੈਰਾਮਨੀ ਦੇਖਣ ਆਏ ਪੀ. ਕੇ ਸਿੰਨ੍ਹਾਂ, ਅਮਿਤ ਕੁਮਾਰ, ਨਰਾਇਣ ਬ੍ਰਹਮ ਅਚਾਰੀਆਂ, ਮੈਡਮ ਊਸ਼ਾ ਪਟੇਲ, ਸਲੈਦਰ ਕੁਮਾਰ ਸਿੰਘ ਆਦਿ ਨੇ ਦੱਸਿਆਂ ਕਿ ਭਾਰਤ ਦਾ ਝੰਡਾ ਦੇਸ਼ ਦੀ ਆਨ ਅਤੇ ਸ਼ਾਨ ਦਾ ਪ੍ਰਤੀਤ ਹੈ। ਭਾਰਤ ਸਰਕਾਰ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਦੀ ਸਰਹੱਦ ‘ਤੇ ਭਾਰਤ ਦਾ ਤਿਰੰਗਾ ਨਹੀ ਹੈ।  ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਵਾਹਗਾ ਬਾਰਡਰ ‘ਤੇ ਤੁਰੰਤ ਭਾਰਤ ਦਾ ਝੰਡਾ ਲਹਿਰਾਇਆਂ ਜਾਵੇ।
Share Button

Leave a Reply

Your email address will not be published. Required fields are marked *

%d bloggers like this: