ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਵਾਸ਼ਿੰਗਟਨ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਲੇਹ ਯੂਨੀਵਰਸਿਟੀ ਨੇ ਟਰੰਪ ਦੀ ਆਨਰੇਰੀ ਡਿਗਰੀ ਕੀਤੀ ਰੱਦ

ਵਾਸ਼ਿੰਗਟਨ ‘ਚ ਹੋਏ ਪ੍ਰਦਰਸ਼ਨ ਤੋਂ ਬਾਅਦ ਲੇਹ ਯੂਨੀਵਰਸਿਟੀ ਨੇ ਟਰੰਪ ਦੀ ਆਨਰੇਰੀ ਡਿਗਰੀ ਕੀਤੀ ਰੱਦ

ਫਰਿਜ਼ਨੋ (ਕੈਲੀਫੋਰਨੀਆ), 11 ਜਨਵਰੀ 2021: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ,ਡੀ.ਸੀ. ਵਿੱਚ ਰਾਸ਼ਟਰਪਤੀ ਟਰੰਪ ਦੇ ਹਮਾਇਤੀਆਂ ਦੀ ਭੀੜ ਦੁਆਰਾ ਕੈਪੀਟਲ ਇਮਾਰਤ ‘ਤੇ ਹਮਲਾ ਕਰਨ ਦੇ ਬਾਅਦ ਲੇਹ ਯੂਨੀਵਰਸਿਟੀ ਨੇ ਤਕਰੀਬਨ 30 ਸਾਲ ਪਹਿਲਾਂ ਰਾਸ਼ਟਰਪਤੀ ਡੌਨਾਲਡ ਟਰੰਪ ਨੂੰ ਦਿੱਤੀ ਆਨਰੇਰੀ ਡਿਗਰੀ ਨੂੰ ਖਾਰਜ਼ ਕਰ ਦਿੱਤਾ ਹੈ । ਪੈਨਸਿਲਵੇਨੀਆ ਦੇ ਬੈਥਲਹੇਮ ਦੀ ਇਸ ਨਿੱਜੀ ਯੂਨੀਵਰਸਿਟੀ ਲੇਹ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਲੇਹ ਯੂਨੀਵਰਸਿਟੀ ਟਰਸਟੀਜ਼ ਬੋਰਡ ਦੀ ਕਾਰਜਕਾਰੀ ਕਮੇਟੀ ਨੇ ਵੀਰਵਾਰ ਨੂੰ ਇੱਕ ਵਿਸ਼ੇਸ਼ ਸੈਸ਼ਨ ਵਿੱਚ, ਡੌਨਾਲਡ ਜੇ. ਟਰੰਪ ਨੂੰ 1988 ਵਿੱਚ ਦਿੱਤੀ ਗਈ ਆਨਰੇਰੀ ਡਿਗਰੀ ਨੂੰ ਵਾਪਸ ਅਤੇ ਰੱਦ ਕਰਨ ਲਈ ਵੋਟ ਦੇਣ ਉਪਰੰਤ ਯੂਨੀਵਰਸਿਟੀ ਦੇ ਬੋਰਡ ਆਫ ਟਰਸਟੀਜ਼ ਨੇ ਸ਼ੁੱਕਰਵਾਰ ਨੂੰ ਇਸ ਫੈਸਲੇ ਦੀ ਪੁਸ਼ਟੀ ਕੀਤੀ।

ਯੂਨੀਵਰਸਿਟੀ “ਚ ਵਿਦਿਆਰਥੀਆਂ ਦੇ ਇੱਕ ਅਖਬਾਰ ਅਨੁਸਾਰ ਟਰੰਪ ਦੀ ਆਨਰੇਰੀ ਡਿਗਰੀ ਨੂੰ ਵਾਪਸ ਲੈਣ ਲਈ ਹਾਲ ਹੀ ਵਿੱਚ ਕਈ ਪਟੀਸ਼ਨਾਂ ਆਈਆਂ ਸਨ ਅਤੇ ਬੋਰਡ ਆਫ਼ ਟਰੱਸਟ ਵੱਲੋਂ ਇਸ ਸੰਬੰਧੀ ਦਬਾਅ ਦਾ ਸਾਹਮਣਾ ਕੀਤਾ ਜਾ ਰਿਹਾ ਸੀ ਜਦਕਿ ਯੂਨੀਵਰਸਿਟੀ ਨੇ ਇਹ ਸਨਮਾਨ ਵਾਪਸ ਲੈਣ ਦੇ ਆਪਣੇ ਫੈਸਲੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸਦੇ ਪ੍ਰੈਜੀਡੈਂਟ ਜੌਨ ਡੀ. ਸਾਈਮਨ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਨੂੰ ਏਕਤਾ ਵਿੱਚ ਲਿਆਉਣ ਲਈ ਅਜੇ ਬਹੁਤ ਕੁਝ ਕਰਨਾ ਹੈ। ਟਰੰਪ ਦੇ ਮਰਹੂਮ ਭਰਾ, ਫਰੈਡਰਿਕ ਟਰੰਪ ਜੂਨੀਅਰ ਵੀ ਲੇਹ ਯੂਨੀਵਰਸਿਟੀ ਦਾ ਗ੍ਰੈਜੂਏਟ ਸੀ। ਇਸ ਯੂਨੀਵਰਸਿਟੀ ਨੇ ਰਾਸ਼ਟਰਪਤੀ ਟਰੰਪ ਨੂੰ 1988 ਵਿੱਚ ਇਸ ਦੀ ਸ਼ੁਰੂਆਤ ਵੇਲੇ ਭਾਸ਼ਣ ਦੇਣ ਲਈ ਬੁਲਾਉਣ ‘ਤੇ ਆਨਰੇਰੀ ਡਿਗਰੀ ਪ੍ਰਦਾਨ ਕਰਕੇ ਸਨਮਾਨ ਦਿੱਤਾ ਸੀ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: