ਵਾਸ਼ਿੰਗ ਮਸ਼ੀਨ ‘ਚ ਕੱਪੜੇ ਧੋਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

ss1

ਵਾਸ਼ਿੰਗ ਮਸ਼ੀਨ ‘ਚ ਕੱਪੜੇ ਧੋਂਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

1. ਵਾਸ਼ਿੰਗ ਮਸ਼ੀਨ ‘ਚ ਕੱਪੜੇ ਧੋਂਦੇ ਸਮੇਂ ਕੱਪੜਿਆਂ ਨੂੰ ਵੱਖ-ਵੱਖ ਕਰ ਲਓ। ਜ਼ਿਆਦਾ ਗੰਧੇ ਕੱਪੜਿਆਂ ਨੂੰ ਵੱਖ, ਰੰਗ ਛੱਡਣ ਵਾਲੇ ਕੱਪੜਿਆਂ ਨੂੰ ਵੱਖ ਅਤੇ ਘੱਟ ਗੰਦੇ ਕੱਪੜੇ ਵੱਖ। ਇਸੇ ਤਰ੍ਹਾਂ ਊਨ ਵਾਲੇ ਅਤੇ ਸੂਤੀ ਕੱਪੜਿਆਂ ਨੂੰ ਵੀ ਵੱਖ ਕਰ ਲਓ ਅਤੇ ਕਮੀਜਾਂ, ਪੈਂਟਾਂ, ਨਵੇਂ ਸੂਤੀ ਕੁੜਤੇ ਆਦਿ ਨੂੰ ਵੀ ਵੱਖ ਕਰਕੇ ਧੋਵੋ। ਉਂਝ ਹੀ ਚਾਦਰਾਂ, ਤੋਲੀਏ, ਅਤੇ ਨਾਈਟ ਸੂਟਾਂ ਨੂੰ ਵੱਖ ਧੋਵੋ। ਸਾਰੇ ਕੱਪੜਿਆਂ ਨੂੰ ਇਕੱਠੇ ਧੋਂਣ ਨਾਲ ਇਹ ਜਲਦੀ ਖਰਾਬ ਹੋ ਜਾਂਦੇ ਹਨ।
2. ਮਸ਼ੀਨ ‘ਚ ਕੱਪੜੇ ਪਾਉਂਦੇ ਸਮੇਂ ਸਭ ਤੋਂ ਪਹਿਲਾਂ ਵੱਡੇ ਕੱਪੜੇ ਅਤੇ ਫਿਰ ਛੋਟੇ ਕੱਪੜੇ ਪਾਓ ਅਤੇ ਕੱਪੜਿਆਂ ਦੀ ਤਹਿ ਨੂੰ ਖੋਲ੍ਹ ਕੇ ਹੀ ਉਸ ਨੂੰ ਧੋਵੋ। ਨਹੀਂ ਤਾਂ ਇਹ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੋਣਗੇ। ਕੱਪੜਿਆਂ ਨੂੰ ਇਕੱਠੇ ਪਾਉਣ ਨਾਲ ਉਹ ਆਪਸ ‘ਚ ਉਲਝ ਜਾਂਦੇ ਹਨ। ਇਸ ਤੋਂ ਇਲਾਵਾ ਮਸ਼ੀਨ ਸਪੰਜ ਵੀ ਕਰਨ ਲੱਗਦੀ ਹੈ ਅਤੇ ਉਸ ਦੇ ਫੱਟਣ ਅਤੇ ਮਸ਼ੀਨ ‘ਚ ਐਰਰ ਆ ਸਕਦਾ ਹੈ।
3. ਵਾਸ਼ਿੰਗ ਮਸ਼ੀਨ ‘ਚ ਕੋਈ ਵੀ ਨਵਾਂ ਕੱਪੜਾ ਪਾਉਣ ਤੋਂ ਪਹਿਲਾਂ ਚੈੱਕ ਕਰ ਲਓ ਕਿ ਉਸ ਦਾ ਰੰਗ ਤਾਂ ਨਹੀਂ ਨਿਕਲ ਰਿਹਾ। ਜੇ ਕੱਪੜਿਆਂ ਤੋਂ ਰੰਗ ਨਿਕਲ ਰਿਹਾ ਹੈ ਤਾਂ ਉਸ ਨੂੰ ਬਾਕੀ ਕੱਪੜਿਆਂ ਤੋਂ ਵੱਖ ਕਰਕੇ ਧੋਵੋ।
4. ਮਸ਼ੀਨ ‘ਚ ਕੱਪੜੇ ਧੋਂਦੇ ਸਮੇਂ ਡਿਟਰਜੈਂਟ ਪਾਊਡਰ ਜਾਂ ਸਾਬਣ ਦੀ ਵਰਤੋਂ ਕੱਪੜਿਆਂ ਦੇ ਹਿਸਾਬ ਨਾਲ ਕਰੋ। ਜ਼ਿਆਦਾ ਡਿਟਰਜੈਂਟ ਦੀ ਵਰਤੋਂ ਨਾਲ ਕੱਪੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਤੋਂ ਇਲਾਵਾ ਹਰ ਮਸ਼ੀਨ ਦੀ ਡਿਟਰਜੈਂਟ ਲੈਣ ਦੀ ਆਪਣੀ ਸ਼ਮਤਾ ਹੁੰਦੀ ਹੈ। ਇਸ ਲਈ ਜੇ ਮਸ਼ੀਨ ‘ਚ 1 ਢੱਕਣ ਪਾਉਣ ਲਈ ਲਿਖਿਆ ਹੈ ਤਾਂ ਉਂਨਾ ਹੀ ਪਾਓ।
5. ਵਾਸ਼ਿੰਗ ਮਸ਼ੀਨ ‘ਚ ਕੱਪੜੇ ਧੋਂਦੇ ਸਮੇਂ ਸਭ ਤੋਂ ਪਹਿਲਾਂ ਡਿਟਰਜੈਂਟ ਪਾਓ ਅਤੇ ਫਿਰ ਕੱਪੜੇ ਕਿਉਂਕਿ ਕੱਪੜਿਆਂ ਦੇ ਉਪਰ ਡਿਟਰਜੈਂਟ ਪਾਉਣ ਨਾਲ ਉਹ ਕੱਪੜਿਆਂ ‘ਚ ਰਹਿ ਜਾਂਦਾ ਹੈ ਅਤੇ ਇਸ ਨਾਲ ਕੱਪੜਿਆਂ ਦਾ ਰੰਗ ਵੀ ਉੱਡ ਜਾਂਦਾ ਹੈ।
6. ਦਾਗ-ਧੱਬਿਆਂ ਵਾਲੇ ਕੱਪੜਿਆਂ ਨੂੰ ਮਸ਼ੀਨ ‘ਚ ਪਾਉਣ ਤੋਂ ਪਹਿਲਾਂ ਉਸ ਨੂੰ ਹੱਥਾਂ ਨਾਲ ਸਾਫ ਕਰ ਲਓ। ਅਸਲ ‘ਚ ਵਾਸ਼ਿੰਗ ਮਸ਼ੀਨ ‘ਚ ਦਾਗ ਲੱਗੇ ਕੱਪੜਿਆਂ ਨੂੰ ਸਿੱਧਾ ਪਾਉਣ ਨਾਲ ਨਿਸ਼ਾਨ ਹੋਰ ਵੀ ਗਹਿਰੇ ਹੋ ਜਾਂਦੇ ਹਨ।
7. ਅੱਜਕਲ ਤਾਂ ਹਰ ਕੋਈ ਸੇਮੀਓਟੋਮੈਟਿਕ ਮਸ਼ੀਨ ਦੀ ਵਰਤੋਂ ਕਰਦਾ ਹੈ। ਇਸ ‘ਚ ਕੱਪੜੇ ਧੁਲ ਜਾਣ ਦੇ ਬਾਅਦ ਅਲਾਰਮ ਵਜਦਾ ਹੈ। ਜਦੋਂ ਅਲਾਰਮ ਵਜੇ ਤਾਂ ਤੁਸੀਂ ਕੱਪੜਿਆਂ ਨੂੰ ਪਾਣੀ ‘ਚੋਂ ਕੱਢਣ ਦੇ ਬਾਅਦ ਡ੍ਰਾਇਰ ‘ਚ ਪਾਓ। 5-10 ਮਿੰਟ ਕੱਪੜਿਆਂ ਨੂੰ ਡ੍ਰਾਇਰ ਕਰਨ ਦੇ ਬਾਅਦ ਉਸ ਨੂੰ ਸੁੱਕਣ ਲਈ ਪਾ ਦਿਓ।

Share Button

Leave a Reply

Your email address will not be published. Required fields are marked *