ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਵਾਸ਼ਿੰਗਟਨ ਵਿਚ ਐਨਾਕੋਸਟਿਆ ਦਰਿਆ ਲਾਗੇ ਸਿੱਖਾਂ ਨੇ ਪਲਾਸਟਿਕ ਅਤੇ ਹਾਨੀਕਾਰਕ ਕੂੜੇ ਸਾਫ਼ ਕੀਤਾ

ਵਾਸ਼ਿੰਗਟਨ ਵਿਚ ਐਨਾਕੋਸਟਿਆ ਦਰਿਆ ਲਾਗੇ ਸਿੱਖਾਂ ਨੇ ਪਲਾਸਟਿਕ ਅਤੇ ਹਾਨੀਕਾਰਕ ਕੂੜੇ ਸਾਫ਼ ਕੀਤਾ

ਵਾਸ਼ਿੰਗਟਨ, 3 ਅਪ੍ਰੈਲ ( ਰਾਜ ਗੋਗਨਾ )—ਵਾਸ਼ਿੰਗਟਨ ਖੇਤਰ ਦੇ ਈਕੋਸਿੱਖ ਦੇ 45 ਵਾਲੰਟੀਅਰਾਂ ਨੇ ਬੀਤੇਂ ਦਿਨੀਂ ਕਿੰਗਮੈਨ ਆਈਲੈਂਡ ਦੇ ਕੂੜਾ-ਕਰਕਟ ਅਤੇ ਹਾਨੀਕਾਰਕ ਕੂੜੇ ਨੂੰ ਸਾਫ਼ ਕੀਤਾ। ਸਿੱਖ ਵਾਤਾਵਰਨ ਦਿਵਸ ਮਨਾਉਦਿਆਂ ਅਤੇ ਗੁਰੂ ਨਾਨਕ ਦੇਵ ਜੀ ਦੀ 550 ਵੀਂ ਜਨਮ ਵਰ੍ਹੇਗੰਢ ਨੂੰ ਮੁੱਖ ਰੱਖਦਿਆਂ ਇਹ ਕਦਮ ਚੁਕਿਆ ਗਿਆ। ਵਾਸ਼ਿੰਗਟਨ ਖੇਤਰ ਦੇ ਪਾਣੀ ਤੋਂ ਉਹਨਾਂ ਨੇ 50 ਬੈਗਾਂ ਦੀ ਰੱਦੀ ਇਕੱਠੀ ਕੀਤੀ ਜਿਸ ਵਿਚ ਪਲਾਸਟਿਕ ਬੈਗ, ਬੋਤਲਾਂ, ਢੱਕਣ, ਕਵਰ, ਕੱਪ, ਖਾਣਾ ਪਕਾਉਣ ਦੇ ਭਾਂਡੇ, ਅਤੇ ਕੱਚ ਦੇ ਬਰਤਨ ਸ਼ਾਮਿਲ ਸਨ। ਹਰ ਪ੍ਰਕਾਰ ਦੀ ਪ੍ਰਦੂਸ਼ਣ ਫੈਲਾਉਂਦਾ ਇਹ ਕੂੜਾ ਸਮੁੰਦਰਾਂ ਵਿੱਚ ਜਾ ਰਿਹਾ ਹੈ।ਇਸ ਸੰਬੰਧੀ ਡਾ. ਗੁਨਪ੍ਰੀਤ ਕੌਰ, ਈਕੋਸਿੱਖ ਵਾਸ਼ਿੰਗਟਨ ਟੀਮ ਦੇ ਕੋਆਰਡੀਨੇਟਰ, ਨੇ ਕਿਹਾ, “ਪਲਾਸਟਿਕ ਦੇ ਕੂੜੇ ਦਾ ਸਮੁੰਦਰੀ ਜੀਵਨ ਲਈ ਇਕ ਵੱਡਾ ਖ਼ਤਰਾ ਹੈ ਅਤੇ ਇਹ ਪ੍ਰਸ਼ਾਂਤ ਖੇਤਰ ਵਿਚ ਬਹੁਤ ਸਾਰੇ ਪੰਛੀਆਂ ਦੀ ਹੱਤਿਆ ਕਰ ਰਿਹਾ ਹੈ।

ਇਹ ਸਾਡੇ ਸਾਰਿਆਂ ਦੇ ਵਾਤਾਵਰਨ ‘ਤੇ ਵੀ ਅਸਰ ਪਾਉਂਦਾ ਹੈ। “ਈਕੋਸਿੱਖ ਨੇ ਅਲਾੰਇਸ ਫਾਰ ਚੈਸਪੀਕ ਅਤੇ ਲਿਵਿੰਗ ਕਲਾਸਰੂਮ ਦੇ ਨਾਲ ਸਾਂਝੇਦਾਰੀ ਵਿਚ ਇਸ ਸਫਾਈ ਸੇਵਾ ਦਾ ਆਯੋਜਨ ਕੀਤਾ ਸੀ।ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਈਕੋਸਖ ਸਪੈਸ਼ਲ ਪ੍ਰਾਜੈਕਟ ਕੋਆਰਡੀਨੇਟਰ ਇੰਦਰ ਸਿੰਘ ਰੇਖੀ ਨੇ ਕਿਹਾ, ” ਪਵਨ ਗੁਰੂ, ਪਾਣੀ ਪਿਤਾ” ਦੇ ਮਹਾਨ ਸਿਧਾਂਤ ਨੂੰ ਲਾਗੂ ਕਰਦੇ ਹੋਏ ਸਾਰਿਆਂ ਨੇ ਉਤਸ਼ਾਹ ਨਾਲ ਇਹ ਸੇਵਾ ਕੀਤੀ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਇਹ ਸ਼ਾਨਦਾਰ ਸੰਕਲਪ ਹੈ ਜਿਸ ਵਿੱਚ ਉਹਨਾਂ ਨੇ ਸਾਨੂੰ ਹਵਾ, ਪਾਣੀ ਅਤੇ ਜ਼ਮੀਨ ਦੇ ਨਾਲ ਸਤਕਾਰ ਭਰਿਆ ਵਿਵਹਾਰ ਲਈ ਪ੍ਰੇਰਿਆ ਹੈ।”ਉਨ੍ਹਾਂ ਨੇ ਕਿਹਾ ਕਿ, “ਅਸੀਂ ਵਾਸ਼ਿੰਗਟਨ ਦੇ ਸਾਰੇ ਖੇਤਰਾਂ ਦੇ ਗੁਰਦੁਆਰਿਆਂ ਦੇ ਸਹਿਯੋਗ ਦਾ ਧੰਨਵਾਦ ਕਰਦੇ ਹਾਂ।

“ਈਕੋਸਿੱਖ ਦੇ ਸੰਸਥਾਪਕ ਡਾ. ਰਾਜਵੰਤ ਸਿੰਘ ਨੇ ਕਿਹਾ, “ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਤੋਂ ਤੁਰੰਤ ਬਾਹਰ ਨਦੀ ਵਿਚ ਅਸੀਂ ਬਹੁਤ ਜ਼ਿਆਦਾ ਪਲਾਸਟਿਕ ਦੀ ਰਹਿੰਦ-ਖੂੰਹਦ ਨੂੰ ਵੇਖ ਕੇ ਹੈਰਾਨ ਰਹਿ ਗਏੰ। ਇਹ ਬਾਕੀ ਦੇਸ਼ ਅਤੇ ਸੰਸਾਰ ਲਈ ਵਧੀਆ ਮਿਸਾਲ ਨਹੀਂ ਹੈ।ਉਨ੍ਹਾਂ ਨੇ ਕਿਹਾ, “ਵਾਤਾਵਰਣ ਨੂੰ ਸਾਫ ਕਰਨਾ ਅਤੇ ਸੰਭਾਲਣਾ ਸਾਡੇ ਧਾਰਮਿਕ ਕ੍ਰਿਆ ਦਾ ਹਿੱਸਾ ਹੈ।

“ਚੈਸਪੀਕ ਅਲਾਇੰਸ ਦੇ ਨਿਰਦੇਸ਼ਕ ਕੇਟ ਫ੍ਰੀਟਜ਼ ਨੇ ਕਿਹਾ ਕਿ ਅਸੀਂ ਈਕੋਸਿੱਖ ਨਾਲ ਇਸ ਭਾਈਵਾਲੀ ਲਈ ਬਹੁਤ ਸ਼ੁਕਰਗੁਜ਼ਾਰ ਹਾਂ ਅਤੇ ਸਿੱਖਾਂ ਦੀ ਕਮਿਊਨਿਟੀ ਦੀ ਸੇਵਾ ਤੋਂ ਬਹੁਤ ਪ੍ਰਭਾਵਿਤ ਹੋਏ ਹਾਂ।”ਚੈਸਾਪੀਕੇ ਦੇ ਅਲਾਇੰਸ ਦੇ ਲੌਰਾ ਟੌਡ ਨੇ ਕਿਹਾ, “ਮੈਂ ਸਿੱਖਾਂ ਦੇ ਵਾਤਾਵਰਣ ਦੇ ਸਮਰਪਣ ਤੋਂ ਪ੍ਰਭਾਵਿਤ ਹੋਈ ਹਾਂ ਅਤੇ ਮੈਂ ਸਿੱਖ ਧਰਮ ਬਾਰੇ ਬਹੁਤ ਕੁਝ ਸਿੱਖਿਆ।”ਯੂਥ ਕੋਆਰਡੀਨੇਟਰ ਸਿਮਰਨਜੀਤ ਸਿੰਘ ਸੱਚਰ ਨੇ ਕਿਹਾ, ” ਇਸ ਕਾਰਜ ਨੇ ਸਾਡੀਆਂ ਅੱਖਾਂ ਖੋਲ੍ਹੀਆਂ ਹਨ ਕਿ ਅਸੀਂ ਰੋਜ਼ਾਨਾ ਦੇ ਕਿੰਨਾ ਕੁ ਕੂੜਾ ਬਣਾਉਂਦੇ ਹਾਂ ਅਤੇ ਦੁਨੀਆਂ ਭਰ ਵਿੱਚ ਇਹ ਕਿਸ ਤਰ੍ਹਾਂ ਦੀ ਤਬਾਹੀ ਦਾ ਕਾਰਣ ਬਣ ਰਿਹਾ ਹੈ।

“ਯੂਨੀਵਰਸਿਟੀ ਆਫ ਮੈਰੀਲੈਂਡ ਦੇ ਕਾਲਜ ਵਿਦਿਆਰਥੀ ਜਸਰਾਜ ਸਿੰਘ ਨੇ ਕਿਹਾ, “ਵਾਤਾਵਰਨ ਦੀ ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।”ਡਾ. ਸਾਹਿਲ ਸੇਖੋਂ ਨੇ ਕਿਹਾ, “ਇਸ ਕਿਸਮ ਦੀ ਸਕਾਰਾਤਮਕ ਕਾਰਵਾਈ ਸਮੇਂ ਸਮੇਂ ‘ਤੇ ਵਧੇਰੇ ਕੀਤੀ ਜਾਣੀ ਚਾਹੀਦੀ ਹੈ।”ਗਗਨ ਕੌਰ ਨਾਰੰਗ, ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਦੇ ਆਊਟਰੀਚ ਕਮੇਟੀ ਦੇ ਮੈਂਬਰ ਨੇ ਕਿਹਾ, “ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪ੍ਰੇਰਿਤ ਕਰਨ ਲਈ ਸੰਦੇਸ਼ ਦਿੱਤਾ ਅਤੇ ਇਹ ਸਾਡੇ ਗੁਰੂ ਨਾਲ ਜੁੜਨ ਦਾ ਸਭ ਤੋਂ ਵਧੀਆ ਤਰੀਕਾ ਹੈ।”ਇਸ ਤੋਂ ਇਲਾਵਾ ਈਕੋਸਿੱਖ ਵਲੋ ਇਸ ਸਾਲ ਵਾਸ਼ਿੰਗਟਨ ਵਿਚ ਗੁਰੂ ਨਾਨਕ ਦੇਵ ਦੇ 550 ਵੇਂ ਜਨਮ ਦਿਨ ਨੂੰ ਮਨਾਉਣ ਲਈ 550 ਦੇ ਰੁੱਖ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: