Sun. Jul 21st, 2019

ਵਾਲਮੀਕ ਭਾਈਚਾਰੇ ਸੰਗਠਨ ਵਲੋਂ ਰਵੀ ਸ਼ਰਮਾ ਨੂੰ ਕੀਤਾ ਸਨਮਾਨਿਤ

ਵਾਲਮੀਕ ਭਾਈਚਾਰੇ ਸੰਗਠਨ ਵਲੋਂ ਰਵੀ ਸ਼ਰਮਾ ਨੂੰ ਕੀਤਾ ਸਨਮਾਨਿਤ

ਪੱਟੀ, 31 ਅਕਤੂਬਰ (ਅਵਤਾਰ ਸਿੰਘ ਢਿੱਲੋਂ): ਸਥਾਂਨਕ ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਬਤੋਰ ਕਲਰਕ ਸੇਵਾਂਵਾਂ ਨਿਭਾ ਰਹੇ ਰਵੀ ਪ੍ਰਕਾਸ ਸ਼ਰਮਾ ਵਲੋਂ ਆਪਣੀ ਡਿਊਟੀ ਦੇ ਨਾਲ ਨਾਲ ਵਿਦਿਆਰਥੀ ਹਿੱਤ,ਸਕੂਲ ਦੀ ਸੁੰਦਰਤਾ,ਵਿਦਿਆਰਥੀ ਨੈਤਿਕ ਸਿੱਖਿਆ,ਕੈਰੀਅਰ ਗਾਈਡੈyਸ ਅਤੇ ਸਮਾਜ ਸੇਵੀ ਕੰਮਾਂ ਵਿਚ ਪਿਛਲੇ 12 ਸਾਲਾਂ ਤੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਲਈ ਜਿਲ੍ਹਾ ਪੱਧਰ ਤੇ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸਿੱਖਿਆ ਵਿਭਾਗ ਸਟੇਟ ਪੱਧਰ ਪੰਜਾਬ ਸਰਕਾਰ ਐਮ.ਐਲ.ਏ ਗੁਰਬਚਨ ਸਿੰਘ ਬੱਬੇ ਹਾਲੀ ਵਲੋਂ ਪਿਛਲੇ ਸਮੇ ਰਾਜ ਪੁਰਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ ।ਇਸ ਲੜੀ ਤਹਿਤ ਤਰਨ ਤਾਰਨ ਜਿਲ੍ਹੇ ਦੇ ਪ੍ਰਧਾਨ ਰਾਜਕੁਮਾਰ ਦੀ ਅਗਵਾਈ ਹੇਠ ਸਮੂਹ ਵਾਲਮੀਕ ਭਾਈਚਾਰਾ ਸੰਗਠਨ ਵਲੋਂ ਸ੍ਰੀ ਰਵੀ ਪ੍ਰਕਾਸ ਸ਼ਰਮਾ ਨੂੰ ਵਿਦਿਾਰਥੀ ਹਿੱਤ ਵਿਚ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਲਈ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਵਾਲਮੀਕ ਭਾਈਚਾਰਾ ਪ੍ਰਧਾਨ ਰਾਜਕੁਮਾਰ ਨੇ ਕਿਹਾ ਕਿ ਸ੍ਰੀ ਸ਼ਰਮਾ 2005 ਤੋਂ ਇਸ ਸਕੂਲ ਵਿਚ ਆਪਣੀ ਡਿਊਟੀ ਨਿਭਾ ਰਹੇ ਹਨ,ਇਨ੍ਹਾਂ ਵਲੋਂ ਆਪਣੀ ਦਫਤਰੀ ਡਿਊਟੀ ਦੇ ਨਾਲ ਨਾਲ ਵਿਦਿਆਰਥੀ ਹਿੱਤ,ਸਕੂਲ ਦੀ ਸੁੰਦਰਤਾ,ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇਣਾ,ਕੈਰੀਅਰ ਗਾਈਡੈਂਸ ਬਾਰੇ ਜਾਣੂ ਕਰਵਾਉਣਾ,ਸਕੂਲ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ,ਇਸ ਦਾ ਹੀ ਨਤੀਜਾ ਹੈ ਕਿ ਪਿਛਲੇ ਦਿਨੀ 05 ਸਤੰਬਰ ਨੂੰ ਪਹਿਲਾਂ ਸਕੂਲ ਪ੍ਰਿੰਸੀਪਲ ਮੁਕੇਸ ਚੰਦਰ ਜੋਸ਼ੀ ਨੂੰ ਪੰਜਾਬ ਭਰ ਵਿਚ ਪਹਿਲੇ ਨੰਬਰ ਤੇ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ ਤੇ ਸ੍ਰੀ ਰਵੀ ਪ੍ਰਕਾਸ ਸ਼ਰਮਾ ਨੂੰ ਐਮ.ਐਲ.ਏ ਬੱਬੇਆਲੀ ਜੀ ਵਲੋਂ ਗੁਰਦਾਸਪੁਰ ਵਿਖੇ ਰਾਜਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ ।ਪ੍ਰਧਾਨ ਰਾਜ ਕੁਮਾਰ ਨੇ ਕਿਹਾ ਕਿ ਸ੍ਰੀ ਸ਼ਰਮਾ ਵਲੋਂ ਦਿਨ ਰਾਤ ਕੀਤੀ ਗਈ ਮਿਹਨਤ ਸਦਕਾ ਹੀ ਸਕੂਲ ਨੂੰ 36 ਸਾਲ ਬਾਅਦ ਇਹ ਅਵਾਰਡ ਪ੍ਰਾਪਤ ਹੋਇਆ ਹੈ ਜਿਸ ਲਈ ਪ੍ਰਿੰਸੀਪਲ ਜੋਸ਼ੀ ਅਤੇ ਰਵੀ ਪ੍ਰਕਾਸ yਸਰਮਾ ਵਧਾਈ ਦੇ ਪਾਤਰ ਹਨ ।ਇਸ ਮੋਕੇ ਤਹਿਸੀਲ ਪ੍ਰਧਾਨ ਭੁਟੋ ਅਤੇ ਕਮੇਟੀ ਮੈਬਰਾਂਨ ਵਲੋਂ ਕਿਹਾ ਕਿ ਸਾਡੀਆਂ ਬੱਚੀਆਂ ਇਸ ਸਕੂਲ ਵਿਚ ਛੇਵੀਂ ਜਮਾਤ ਤੋਂ ਪੜ੍ਹਦੀਆਂ ਆ ਰਹੀਆਂ ਹਨ,ਤੇ ਅਕਸਰ ਹੀ ਸਾਨੂੰ ਰਵੀ ਸ਼ਰਮਾ ਸਰ ਵਲੋਂ ਸਕੂਲ ਲਈ ਕੀਤੇ ਜਾ ਰਹੇ ਕੰਮ੍ਰਕਾਜ ਬਾਰੇ ਦਸੱਦੀਆਂ ਹਨ,ਉਨ੍ਹਾਂ ਕਿਹਾ ਕਿ ਸਕੂਲ ਵਿਚ ਰਵੀ ਸਰ ਵਲੋਂ ਬਚਿੱਆਂ ਦੀ ਹਰੇਕ ਮੁਸ਼ਕਿਲ ਨੂੰ ਸਕੂਲ ਪ੍ਰਿੰਸੀਪਲ ਸਾਹਿਬ ਦੇ ਧਿਆਨ ਵਿਚ ਲਿਆ ਕੇ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਂਦਾ ਹੈ ।ਰਵੀ ਸ਼ਰਮਾ ਵਲੋਂ ਆਪਣੀ ਦਫਤਰੀ ਡਿਊਟੀ ਦੇ ਨਾਲ ਨਾਲ ਵਿਦਿਅਰਥੀ ਹਿੱਤ ਸਕੂਲ ਨੂੰ ਸਮਰਪਿਤ ਰਹਿ ਕੇ ਕੀਤੀਆਂ ਜਾ ਰਹੀਆਂ ਸੇਵਾਂਵਾ ਲਈ ਅੱਜ ਸਮੂਹ ਵਾਲਮੀਕ ਭਾਈਚਾਰਾ ਤਰਨ ਤਾਰਨ ਅਤੇ ਪੱਟੀ ਸਹਿਰ ਵਲੋਂ ਸ੍ਰੀ ਸ਼ਰਮਾ ਨੂੰ ਸਨਮਾਨਿਤ ਕੀਤਾ ਗਿਆ ਹੈ ।ਇਸ ਮੋਕੇ ਸਕੂਲ ਪ੍ਰਿੰਸੀਪਲ ਮੁਕੇਸ ਚੰਦਰ ਜੋਸ਼ੀ ਨੇ ਕਿਹਾ ਕਿ ਸ੍ਰੀ ਰਵੀ ਸ਼ਰਮਾ ਵਲੋਂ ਆਪਣੀ ਦਫਤਰ ਡਿਊਟੀ ਸਮੇਂ ਸਿਰ ਕਰਦੇ ਹੋਇਆਂ ਵਿਦਿਅਰਥੀ ਹਿੱਤ ਵਿਚ ਦਿਨ ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ,ਜ਼ਜੋ ਕਿ ਪ੍ਰਸ਼ੰਸਾ ਯੋਗ ਹੈ ।ਇਸ ਮੋਕੇ ਦੀਕਸ਼ਤ ਕੁਮਾਰ,ਸਮੇਤ ਸਮੂਹ ਵਾਲਮੀਕ ਭਾਈਚਾਰਾ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: