Fri. Aug 23rd, 2019

ਵਾਲਮੀਕਿ ਨੋਜਵਾਨ ਸਭਾ ਨੇ ਫਿਲਮ ਦੇ ਵਿਰੋਧ ਚ ਦਿਤਾ ਮੰਗ ਪੱਤਰ

ਵਾਲਮੀਕਿ ਨੋਜਵਾਨ ਸਭਾ ਨੇ ਫਿਲਮ ਦੇ ਵਿਰੋਧ ਚ ਦਿਤਾ ਮੰਗ ਪੱਤਰ

5-41 (4)ਰਾਜਪੁਰਾ (ਧਰਮਵੀਰ ਨਾਗਪਾਲ) ਅੱਜ ਇਥੇ ਮਿੰਨੀ ਸਕੱਤਰੇਤ ਵਿਖੇ ਡਾ. ਅੰਬੇਡਕਰ ਵਾਲਮੀਕਿ ਨੋਜਵਾਨ ਸਭਾ ਵੱਲੋ ਕੋਮੀ ਪ੍ਰਧਾਨ ਹੰਸ ਰਾਜ ਅਤੇ ਅਸ਼ੋਕ ਕੁਮਾਰ ਬਿੱਟੂ ਦੀ ਅਗਵਾਈ ਵਿੱਚ ਐਸ ਡੀ ਐਮ ਸ੍ਰ ਵਿਕਰਮਜੀਤ ਸਿੰਘ ਸ਼ੇਰਗਿੱਲ ਨੰੁ ਮੰਗ ਪੱਤਰ ਦਿਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਹਿੰਦੀ ਫਿਲਮ ਲੈਜਡ ਆਫ ਮਾਈਕਲ ਮਿਸ਼ਰਾ ਫਿਲਮ ਦੇ ਚੱਲਣ ਦੇ ਪਾਬੰਦੀ ਲਾਈ ਜਾਵੇ ।ਆਗੂਆਂ ਨੇ ਕਿਹਾ ਕਿ ਇਸ ਵਿੱਚ ਵਾਲਮੀਕਿ ਮਹਾਰਾਜ ਬਾਰੇ ਗਲਤ ਸਬਦਾਵਲੀ ਬੋਲੀ ਗਈ ਹੇੈ ਜਿਸ ਕਾਰਨ ਇਸ ਭਾਈਚਾਰੇ ਦੇ ਲੋਕਾਂ ਦੇ ਮਨਾਂ ਨੰ ਠੇਸ ਪੁੱਜੀ ਹੈ ।ਉਹਨਾਂ ਕਿਹਾ ਕਿ ਇਹੋ ਜਿਹੀਆਂ ਕੋਝੀਆਂ ਹਰਕਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤੀਆਂ ਜਾਣਗੀਆਂ ।ਇਸ ਲਈ ਆਗੂਆਂ ਨੇ ਮੰਗ ਕੀਤੀ ਹੈ ਕਿ ਰਾਜਪੁਰਾ ਇਸ ਫਿਲਮ ਦੇ ਸਿਨੇਮਿਆਂ ਵਿੱਚ ਚੱਲਣ ਤੇ ਪੂਰਨ ਤੋਰ ਤੇ ਪਾਬੰਦੀ ਲਾਈ ਜਾਵੇ ।ਇਸ ਤੇ ਐਸ ਡੀ ਐਮ ਸ੍ਰ ਵਿਕਰਮ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਰਾਜਪੁਰਾ ਵਿੱਚ ਇਹ ਫਿਲਮ ਕਿਸੇ ਵੀ ਸ਼ਿਨੇਮਾ ਘਰ ਵਿੱਚ ਨਹੀ ਲੱਗੇਗੀ ।ਇਸ ਮੋਕੇ ਤੇ ਹੋਰਨਾਂ ਸਮੇਤ ਹੰਸ ਰਾਜ , ਪ੍ਰਧਾਨ ਅਸ਼ੌਕ ਕੁਮਾਰ ਬਿੱਟੁੂ,ਸੰਜੀਵ ਕੁਮਾਰ ਅਟਵਾਲ ,ਰਜਿੰਦਰ ਕੁਮਾਰ ਬੀਰਾ,ਅਸ਼ੌਕ ਕੁਮਾਰ ਧਮੋਲੀ ,ਮੋਨੀ ਕੁਮਾਰ ,ਸੁਖਵਿੰਦਰ ਸੁੱਖੀ,ਕਮਲ ਕੁਮਾਰ ਪੱਪੁੂ,ਅਤੇ ਹੋਰ ਆਗੂ ਵੱਡੀ ਗਿਣਤੀ ਵਿੱਚ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: