Wed. May 22nd, 2019

ਵਾਰਡ ਵਾਸੀਆ ਦੀ ਮੰਗ ਅੱਗੇ ਪ੍ਰਸਾਸਨ ਨੇ ਟੇਕੇ

ਵਾਰਡ ਵਾਸੀਆ ਦੀ ਮੰਗ ਅੱਗੇ ਪ੍ਰਸਾਸਨ ਨੇ ਟੇਕੇ ਗੌਡੇ

30banur-1ਬਨੂੰੜ, 30 ਸਤੰਬਰ (ਰਣਜੀਤ ਸਿੰਘ ਰਾਣਾ): ਵਾਰਡ ਨਂਬਰ 7 ਦੇ ਨਿਵਾਸੀਆ ਵੱਲੋ ਪਾਣੀ ਦਾ ਟਿਉਬਵੈਲ ਨਾ ਲਾਏ ਜਾਣ ਦੇ ਰੋਸ ਵਜੋ ਬੁੱਧਵਾਰ ਨੂੰ ਦਿੱਤਾ ਧਰਨਾ ਰੰਗ ਲਿਆਇਆ। ਪ੍ਰਸਾਸਨ ਨੂੰ ਉਹਨਾ ਦੀ ਮੰਗ ਅੱਗੇ ਆਖਿਰ ਝੂਕਣਾ ਹੀ ਪਿਆ ਤੇ ਅੱਜ ਟਿਉਬਵੈਲ ਦਾ ਕੰਮ ਸੁਰੂ ਕਰਵਾਇਆ। ਦੱਸਣਯੋਗ ਹੈ ਕਿ ਬਨੂੰੜ ਸਹਿਰ ਵਿਚ ਚਾਰ ਟਿਉਬਲ ਪਾਸ ਹੋਏ ਸੀ। ਤਿੰਨ ਟਿਉਬਲਾ ਦਾ ਕੰਮ ਸੁਰੂ ਹੋ ਚੁੱਕਾ ਹੈ ਤੇ ਚੌਥਾ ਟਿਊਬਲ ਵਾਰਡ ਨੰਬਰ 7 ਵਿਚ ਪੁਰਾਣੇ ਥਾਣੇ ਦੇ ਨਾਲ ਲੱਗਦੀ ਜਗਾ ਵਿਚ ਲਗਾਇਆ ਜਾਣਾ ਸੀ। ਪਰ ਨਗਰ ਕੋਸਲ ਵੱਲੋ ਇਹ ਕਹਿ ਕਿ ਜਿਥੇ ਟਿਊਬਲ ਪਾਸ ਹੋਇਆ ਹੈ ਉਹ ਜਗਾ ਬਨੂੰੜ ਥਾਣੇ ਦੀ ਮਲਕੀਅਤ ਹੈ। ਜਿਸ ਵਿਚ ਟਿਊਬਲ ਨਹੀ ਲਗਾਇਆ ਜਾ ਸਕਦਾ। ਕਹਿ ਕਿ ਵਾਰਡ ਦੀ ਕੌਸਲਰ ਨੂੰ ਦੱਸੇ ਬਿਨਾ ਟਿਊਬਲ ਦੀ ਜਗਾ ਬਦਲੀ ਜਾ ਰਹੀ ਸੀ। ਇਸ ਗੱਲ ਦੀ ਭੀਣਕ ਵਾਰਡ ਵਾਸੀਆ ਨੂੰ ਲੱਗ ਗਈ ਤੇ ਉਹਨਾ ਨੇ ਇਕੱਠੇ ਹੋ ਕੇ ਇਸ ਦਾ ਵਿਰੌਧ ਕੀਤਾ। ਜਦੋ ਵਾਰਡ ਵਾਸੀਆ ਦੀ ਕਿਸੇ ਨੇ ਨਾ ਸੁਣੀ ਤਾ ਉਹਨਾ ਨੇ ਇਕੱਠੇ ਹੋ ਕੇ ਕੌਸਲਰ ਪ੍ਰੀਤੀ ਵਾਲੀਆ ਦੀ ਅਗੁਵਾਈ ਵਿਚ ਬਨੂੰੜ ਤੇਪਲਾ ਮਾਰਗ ਜਾਮ ਕਰ ਦਿੱਤਾ ਸੀ । ਕੌਸਲਰ ਤੇ ਵਾਰਡ ਵਾਸੀਆ ਦਾ ਇਕੋ ਕਹਿਣਾ ਸੀ ਕਿ ਨਗਰ ਕੌਸਲ ਪ੍ਰਧਾਨ ਵਾਰਡ ਦੀ ਕੋਸਲਰ ਦੇ ਪਤੀ ਨਾਲ ਪੁਰਾਣੀ ਰੰਜਿਸ ਕੱਢ ਰਿਹਾ ਹੈ। ਇਸੇ ਕਰਕੇ ਉਹ ਇਸ ਵਾਰਡ ਵਿਚ ਟਿਊਬਲ ਨਹੀ ਲੱਗਣ ਦੇ ਰਿਹਾ। ਉਹਨਾ ਕਿਹਾ ਕਿ ਜੇ ਟਿਊਬਵੈਲ ਵਾਰਡ ਨੰਬਰ 7 ਦੇ ਲਈ ਪਾਸ ਹੋਇਆ ਹੈ ਤਾ ਇੱਥੇ ਹੀ ਲਗਾਇਆ ਜਾਵੇ। ਇਸ ਰੋਸ ਵਿਚ ਤਿੰਨ ਘੰਟੇ ਰੋਡ ਜਾਮ ਰਿਹਾ ਸੀ। ਥਾਣਾ ਬਨੂੰੜ ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਬੜੀ ਮੁਸੱਕਤ ਬਾਦ ਪ੍ਰਧਾਨ ਵੱਲੋ ਇਹ ਭਰੋਸਾ ਦਿੱਤਾ ਗਿਆ ਕਿ ਜਿੱਥੇ ਵਾਰਡ ਵਾਸੀ ਕਹਿਣਗੇ ਉਥੇ ਹੀ ਟਿਉਬਲ ਲੱਗੇਗਾ। ਫਿਰ ਭਰੋਸਾ ਦੇਣ ਮਗਰੋ ਵਾਰਡ ਵਾਸਿਆ ਨੇ ਧਰਨੲ ਸਮਾਪਤ ਕੀਤਾ। ਅੱਜ ਪ੍ਰਸਾਸਨ ਨੇ ਟਿਉਬਵੈਲ ਦਾ ਕੰਮ ਸੁਰੂ ਕਰਵਾਇਆ। ਇਸ ਮੋਕੇ ਤੇ ਸੰਤੋਸ ਰਾਣੀ , ਦਲਜੀਤ ਕੋੲ , ਪਰਮਜੀਤ ਕੋਰ, ਪੂਜਾ ਵਾਲਿਆ, ਪਾਲੋ ਦੇਵੀ, ਕੁਲਵੀਰ ਕੋਰ ਆਦਿ ਹਾਜਰ ਸਨ ।

Leave a Reply

Your email address will not be published. Required fields are marked *

%d bloggers like this: