ਵਾਧੂ ਸਰਕਲਾਂ ਦਾ ਰਿਕਾਰਡ ਕਾਨੂੰਗੋ ਦਫਤਰ ਵਿਖੇ ਜਮਾਂ ਕਰਵਾ ਪਟਵਾਰ ਯੂਨੀਅਨ ਵੱਲੋਂ ਕੰਮ ਕਾਰ ਠੱਪ

ਵਾਧੂ ਸਰਕਲਾਂ ਦਾ ਰਿਕਾਰਡ ਕਾਨੂੰਗੋ ਦਫਤਰ ਵਿਖੇ ਜਮਾਂ ਕਰਵਾ ਪਟਵਾਰ ਯੂਨੀਅਨ ਵੱਲੋਂ ਕੰਮ ਕਾਰ ਠੱਪ

24-22 (2)
ਮਲੋਟ, 23 ਜੂਨ (ਆਰਤੀ ਕਮਲ) : ਸਰਕਾਰ ਖਿਲਾਫ਼ ਸ਼ੰਘਰਸ਼ ਤੇਜ ਕਰਦਿਆਂ ਰੈਵਨਿਊ ਪਟਵਾਰੀਆਂ ਨੇ ਹੁਣ ਵਾਧੂ ਸਰਕਲਾਂ ਦਾ ਰਿਕਾਰਡ ਦਫ਼ਤਰ ਕਾਨੂੰਗੋ ਵਿਖੇ ਜਮਾਂ ਕਰਵਾ ਕੇ ਕੰਮ ਠੱਪ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਮੋਹਰ ਸਿੰਘ ਬਾਠ ਨੇ ਦੱਸਿਆ ਕਿ ਬੀਤੇ ਦਿਨ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਡੀ.ਸੀ ਦਫ਼ਤਰ ਮੂਹਰੇ ਲਗਾਏ ਧਰਨੇ ਦੀ ਸਾਰ ਲਈ ਕੋਈ ਵੀ ਅਧਿਕਾਰੀ ਨਾ ਆਇਆ। ਜਿਸ ਦੇ ਰੋਸ ਵਜੋਂ ਸੂਬਾ ਕਮੇਟੀ ਦੇ ਸੱਦੇ ’ਤੇ ਸਾਰੇ ਪਟਵਾਰਿਆਂ ਨੇ ਵਾਧੂ ਸਰਕਲਾਂ ਦਾ ਕੰਮ ਬੰਦ ਕਰਨ ਦਾ ਫੈਸਲਾ ਲਿਆ ਹੈ। ਜਿਸ ਤਹਿਤ ਅੱਜ ਪੰਜਾਬ ਬਾਡੀ ਦੇ ਮਤਾ ਅਨੁਸਾਰ ਮਲੋਟ, ਗਿੱਦੜਬਾਹਾ ਅਤੇ ਸ੍ਰੀ ਮੁਕਤਸਰ ਸਾਹਿਬ ਅਧੀਨ ਆਉਂਦੇ ਵਾਧੂ ਸਰਕਲਾਂ ਦਾ ਰਿਕਾਰਡ ਸਬੰਧਿਤ ਦਫ਼ਤਰ ਕਾਨੂੰਗੋ ਕੋਲ ਜਮਾ ਕਰਵਾ ਦਿੱਤਾ ਹੈ। ਪ੍ਰਧਾਨ ਨੇ ਦੱਸਿਆ ਕਿ ਇਸ ਨਾਲ ਮਲੋਟ ਹਲਕੇ ਦੇ ਅਧੀਨ ਆਉਂਦੇ 47 ਸਰਕਲਾਂ ਚੋਂ 33 ਪਿੰਡਾਂ ਦਾ ਕੰਮ ਪ੍ਰਭਾਵਿਤ ਹੋਵੇਗਾ, ਗਿੱਦੜਬਾਹਾ ਅਧੀਨ ਆਉਂਦੇ 20 ਪਿੰਡਾਂ ਦਾ ਕੰਮ ਪ੍ਰਭਾਵਿਤ ਹੋਵੇਗਾ ਅਤੇ ਮੁਕਤਸਰ ਦੇ 15 ਪਿੰਡਾਂ ਦਾ ਕੰਮ ਪ੍ਰਭਾਵਿਤ ਹੋਵੇਗਾ।

ਇਸ ਹੜਤਾਲ ਕਾਰਨ ਕਿਸਾਨਾਂ ਤੇ ਹੋਰ ਕਾਰੋਬਾਰੀਆਂ ਨੂੰ ਵਧੇਰੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪ੍ਰਧਾਨ ਬਾਠ ਤੋਂ ਇਲਾਵਾ ਤਹਿਸੀਲ ਮਲੋਟ ਦੇ ਪ੍ਰਧਾਨ ਗੁਰਜੰਟ ਸਿੰਘ ਬਰਾੜ, ਜਨਰਲ ਸਕੱਤਰ ਨਾਨਕ ਰਾਮ ਪਟਵਾਰੀ, ਖਜਾਨਚੀ ਪਵਨ ਕੁਮਾਰ ਅਤੇ ਕਰਮਜੀਤ ਸਿੰਘ ਭੋਲਾ ਸਮੇਤ ਹੋਰ ਪਟਵਾਰੀਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨਾਂ ਦੀਆਂ ਮੰਗਾਂ ਨਹੀਂ ਮੰਨਦੀ, ਵਾਧੂ ਚਾਰਜ ਵਾਲੇ ਪਟਵਾਰ ਸਰਕਲਾਂ ਦਾ ਕੰਮ ਅਣਮਿੱਥੇ ਸਮੇਂ ਲਈ ਠੱਪ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਹੋਣ ਵਾਲੀਆਂ ਖੱਜਲ-ਖ਼ੁਆਰੀਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ।

Share Button

Leave a Reply

Your email address will not be published. Required fields are marked *

%d bloggers like this: