ਵਾਧੂ ਖਾਣਾ ਸੁੱਟਣ ਦੀ ਬਜਾਏ ਫੀਡਿੰਗ ਇੰਡੀਆ ਸੰਸਥਾ ਨੂੰ ਕੀਤਾ ਜਾਵੇ ਦਾਨ

ss1

ਵਾਧੂ ਖਾਣਾ ਸੁੱਟਣ ਦੀ ਬਜਾਏ ਫੀਡਿੰਗ ਇੰਡੀਆ ਸੰਸਥਾ ਨੂੰ ਕੀਤਾ ਜਾਵੇ ਦਾਨ

ਡਿਪਟੀ ਕਮਿਸ਼ਨਰ ਬਠਿੰਡਾ ਦੁਆਰਾ ਫੀਡਿੰਗ ਇੰਡੀਆ ਸੰਸਥਾ ਦੀ ਸ਼ਲਾਘਾ

ਬਠਿੰਡਾ, 11 ਸਤੰਬਰ ( ਗੁਰਸੇਵਕ ‘ ਚੁੱਘੇ ਖੁਰਦ’ ) : ਕੀ ਤੁਸੀਂ ਆਪਣੇ ਘਰ ਦਾ ਵਾਧੂ ਖਾਣਾ ਬਰਬਾਦ ਹੋਣ ਤੋਂ ਬਚਾਉਣਾ ਚਾਹੁੰਦੇ ਹੋ, ਜੇਕਰ ਹਾਂ ਤਾਂ ਤੁਸੀਂ ਇਸ ਖਾਣੇ ਨੂੰ ਫੀਡਿੰਗ ਇੰਡੀਆ ਸੰਸਥਾ ਦੁਆਰਾ ਲੋੜਵੰਦ ਲੋਕਾਂ ਨੂੰ ਪਹੁੰਚਾ ਸਕਦੇ ਹੋ। ਫੀਡਿੰਗ ਇੰਡੀਆ ਸੰਸਥਾ ਦੇ ਬਠਿੰਡਾ ਸਥਿਤ ਸਵੈ-ਸੇਵਕਾਂ ਦੁਆਰਾ ਇਸ ਖਾਣੇ ਨੂੰ ਸ਼ਹਿਰ ਦੇ ਗਰੀਬ ਇਲਾਕਿਆਂ ਵਿੱਚ ਪਹੁੰਚਾਇਆ ਜਾਂਦਾ ਹੈ।
ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਦੀਪਰਵਾ ਲਾਕਰਾ ਨੇ ਅੱਜ ਫੀਡਿੰਗ ਇੰਡੀਆ ਸੰਸਥਾ ਬਠਿੰਡਾ ਦੇ ਵਲੰਟੀਅਰ ਵੀਰੇਨ ਅਤੇ ਵਿਕਰਾਂਤ ਨਾਲ ਮੁਲਾਕਾਤ ਕੀਤੀ । ਸ਼੍ਰੀ ਲਾਕਰਾ ਨੇ ਇਨਾਂ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਹਦਾਇਤ ਦਿੱਤੀ ਕਿ ਉਹ ਖਾਣੇ ਦੀ ਕੁਆਲਿਟੀ ਦਾ ਵੀ ਖਿਆਲ ਰੱਖਣ।
ਵੀਰੇਨ ਅਤੇ ਵਿਕਰਾਂਤ ਨੇ ਸ਼੍ਰੀ ਲਾਕਰਾ ਨੂੰ ਸੰਸਥਾ ਬਾਰੇ ਦੱਸਦਿਆਂ ਕਿਹਾ ਕਿ ਇਹ ਸੰਸਥਾ ਦੇਸ਼ ਭਰ ਦੇ 25 ਸ਼ਹਿਰਾਂ ਵਿਚ ਕੰਮ ਕਰ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਹੈ ਹਰ ਇੱਕ ਲੋੜਵੰਦ ਤੱਕ ਖਾਣਾ ਪਹੁੰਚਾਉਣਾ। ਉਨਾਂ ਸ਼੍ਰੀ ਲਾਕਰਾ ਨੂੰ ਦੱਸਿਆ ਕਿ ਬਠਿੰਡਾ ਵਿਖੇ ਵੀ ਉਹ ਪਿਛਲੇ 4 ਮਹੀਨਿਆਂ ਤੋਂ ਕੰਮ ਕਰ ਰਹੇ ਹਨ। ਉਨਾਂ ਨੇ ਸ਼ਹਿਰ ਦੇ ਖੇਤਾ ਸਿੰਘ ਬਸਤੀ, ਗੋਨਿਆਣਾ ਰੋਡ, ਧੋਬੀਆਣਾ ਬਸਤੀ, ਉੜੀਆ ਬਸਤੀ, ਡੱਬਵਾਲੀ ਰੋਡ ‘ਤੇ ਸਥਿਤ ਝੁੱਗੀਆਂ ਝੋਪੜੀਆਂ ਆਦਿ ਇਲਾਕਿਆਂ ਵਿੱਚ ਲੋੜਵੰਦ ਲੋਕਾਂ ਨੂੰ ਖਾਣਾ ਪਹੁੰਚਾ ਰਹੇ ਹਨ।
ਉਨਾਂ ਦੱਸਿਆ ਕਿ ਜੇਕਰ ਕਿਸੇ ਵੀ ਘਰ ਵਿੱਚ ਲੋੜ ਤੋਂ ਵੱਧ ਖਾਣਾ ਬਚ ਜਾਂਦਾ ਹੈ ਤਾਂ ਉਸ ਨੂੰ ਸੁੱਟਣ ਦੀ ਬਜਾਏ ਫੀਡਿੰਗ ਇੰਡੀਆਂ ਦੇ ਵਲੰਟੀਅਰ ਸਨਤ ਨੂੰ 84279-78000, ਵੀਰੇਨ ਨੂੰ 98555-77498 ਅਤੇ ਵਿਕਰਾਂਤ ਨੂੰ 98886-95962 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਸੰਪਰਕ ਕਰਨ ਦੇ ਇੱਕ ਘੰਟੇ ਬਾਅਦ ਫੀਡਿੰਗ ਇੰਡੀਆ ਸੰਸਥਾ ਦੇ ਵਲੰਟੀਅਰ ਇਹ ਖਾਣਾ ਆਪਣੇ ਡੱਬਿਆਂ ਵਿਚ ਪੈਕ ਕਰਕੇ ਲੈ ਜਾਂਦੇ ਹਨ ਅਤੇ ਲੋੜਵੰਦ ਲੋਕਾਂ ਨੂੰ ਵੰਡਦੇ ਹਨ। ਉਨਾਂ ਕਿਹਾ ਕਿ ਘਰਾਂ ਤੋਂ ਇਲਾਵਾ ਵੱਖ-ਵੱਖ ਸਮਾਗਮਾਂ ਵਿੱਚੋ ਬਚਿਆ ਵਾਧੂ ਖਾਣਾ ਵੀ ਇਸ ਸੰਸਥਾ ਨੂੰ ਲੋੜਵੰਦਾਂ ਤੱਕ ਪਹੁੰਚਾਉਣ ਲਈ ਦਿੱਤਾ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨੇਕ ਕੰਮ ਲਈ ਆਪਣਾ ਯੋਗਦਾਨ ਪਾਉਣ। ਉਨਾਂ ਇਹ ਵੀ ਕਿਹਾ ਬਠਿੰਡਾ ਸ਼ਹਿਰ ਤੋਂ ਇਲਾਵਾ ਬਰਨਾਲਾ, ਮੋਗਾ, ਤਲਵੰਡੀ ਸਾਬੋ, ਮਲੋਟ ਅਤੇ ਗਿੱਦੜਬਾਹਾ ਵਿਖੇ ਵੀ ਇਸ ਸੰਸਥਾ ਦੁਆਰਾ ਇਹ ਨੇਕ ਕੰਮ ਕੀਤਾ ਜਾ ਰਿਹਾ ਹੈ।
Share Button

Leave a Reply

Your email address will not be published. Required fields are marked *