Sat. Aug 17th, 2019

ਵਾਧੂ ਕੈਲਸ਼ੀਅਮ ਸਪਲੀਮੈਂਟ ਨਾਲ ਵਧਦੈ ਕੈਂਸਰ ਦਾ ਖ਼ਤਰਾ

ਵਾਧੂ ਕੈਲਸ਼ੀਅਮ ਸਪਲੀਮੈਂਟ ਨਾਲ ਵਧਦੈ ਕੈਂਸਰ ਦਾ ਖ਼ਤਰਾ

ਹੱਡੀਆਂ ਨੂੰ ਮਜ਼ਬੂਤੀ ਦੇਣ ਦੀ ਚਾਹਤ ‘ਚ ਕੈਲਸ਼ੀਅਮ ਦੀ ਗੋਲ਼ੀ ਖਾਣ ਵਾਲਿਆਂ ਲਈ ਬੁਰੀ ਖ਼ਬਰ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਸਪਲੀਮੈਂਟ ਲੈਣ ਨਾਲ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਸਰੀਰ ਦੀ ਜ਼ਰੂਰਤ ਲਈ ਖ਼ੁਰਾਕੀ ਪਦਾਰਥਾਂ ਤੋਂ ਪੋਸ਼ਕ ਤੱਤ ਪ੍ਰਾ ਪਤ ਕਰਨਾ ਹੀ ਸਰਬੋਤਮ ਹੈ।
ਅਮਰੀਕਾ ਦੇ ਟਫਟਸ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਫੇਂਗ ਫੇਂਗ ਝਾਂਗ ਨੇ ਕਿਹਾ, ‘ਸਪਲੀਮੈਂਟ ਦੀ ਵਰਤੋਂ ਨਾਲ ਨਫ਼ਾ ਨੁਕਸਾਨ ‘ਤੇ ਲਗਾਤਾਰ ਸ਼ੋਧ ਹੁੰਦੇ ਰਹੇ ਹਨ। ਕੁਝ ਅਧਿਐਨਾਂ ‘ਚ ਪਾਇਆ ਗਿਆ ਹੈ ਕਿ ਸਪਲੀਮੈਂਟ ਦੀ ਵਾਧੂ ਮਾਤਰਾ ਹਾਨੀਕਾਰਕ ਹੋ ਸਕਦੀ ਹੈ। ਸਾਨੂੰ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਪੋਸ਼ਕ ਤੱਤ ਦੇ ਨਾਲ-ਨਾਲ ਉਸ ਦਾ ਸਰੋਤ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।’ ਅਧਿਐਨ ਮੁਤਾਬਕ ਰੋਜ਼ਾਨਾ 1000 ਮਿਲੀਗ੍ਰਾਮ ਤੋਂ ਵੱਧ ਕੈਲਸ਼ੀਅਮ ਸਪਲੀਮੈਂਟ ਕੈਂਸਰ ਕਾਰਨ ਹੋਣ ਵਾਲੀ ਮੌਤ ਦਾ ਖ਼ਤਰਾ ਵਧਾ ਦਿੰਦਾ ਹੈ। ਅਧਿਐਨ ‘ਚ 20 ਸਾਲ ਤੋਂ ਵੱਧ ਉਮਰ ਦੇ 27,000 ਲੋਕਾਂ ਦਾ ਡਾਟਾ ਸ਼ਾਮਲ ਕੀਤਾ ਗਿਆ।

Leave a Reply

Your email address will not be published. Required fields are marked *

%d bloggers like this: