Fri. Aug 16th, 2019

ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਕੂੜਾ ਪ੍ਰਬੰਧਨ ਦਾ ਅਹਿਮ ਯੋਗਦਾਨ

ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਕੂੜਾ ਪ੍ਰਬੰਧਨ ਦਾ ਅਹਿਮ ਯੋਗਦਾਨ

ਕੂੜਾ ਪ੍ਰਬੰਧਨ ਸਾਡੇ ਦੇਸ਼ ਦੀ ਹੀ ਨਹੀਂ ਸਗੋਂ ਪੂਰੇ ਸੰਸਾਰ ਲਈ ਇੱਕ ਵੱਡੀ ਸਮੱਸਿਆ ਬਣਦਾ ਹੈ।ਜੇਕਰ ਸਮਾਂ ਰਹਿੰਦੇ ਇਸ ਗੱਲ ਵੱਲ ਧਿਆਨ ਨਾ ਦਿਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਇਸ ਦੇ ਬਹੁਤ ਭਿਆਨਕ ਨਤੀਜੇ ਭੁਗਤਾਗੇ। ਧਰਤੀ ਉੱਤੇ ਲੱਗਭਗ 7.8 ਅਰਬ ਲੋਕ ਰਹਿੰਦੇ ਹਨ ਅਤੇ ਦੁਨੀਆ ਦਾ ਹਰ ਵਿਅਕਤੀ ਭੋਜਨ ਪੈਕਿੰਗ, ਕਾਗਜ, ਕੱਚ, ਪਲਾਸਟਿਕ ਲ਼ਿਫਾਫਿਆ ਅਤੇ ਹੋਰ ਰਹਿੰਦ ਖੂੰਹਦ ਰਾਹੀਂ ਕੂੜਾ ਪੈਦਾ ਕਰਦਾ ਹੈ ਅਤੇ ਪੂਰੀ ਦੁਨੀਆ ਵਿੱਚ ਹਰ ਰੋਜ਼ ਲੱਗਭਗ 40 ਲੱਖ ਟਨ ਤੋਂ ਵੱਧ ਕੁੜਾ ਪੈਦਾ ਹੁੰਦਾ ਹੈ।ਜੇਕਰ ਗੱਲ ਕਰੀਏ ਭਾਰਤ ਦੀ ਤਾਂ ਸਾਡੇ ਦੇਸ਼ ਦੇ ਸ਼ਹਿਰਾਂ ਵਿੱਚ 200 ਗ੍ਰਾਮ ਤੋਂ ਲੈ ਕੇ 600 ਗ੍ਰਾਮ ਪ੍ਰਤੀ ਵਿਅਕਤੀ ਕੂੜਾ ਪੈਦਾ ਕਰਦਾ ਹੈ।

ਇਸ ਕੂੜੇ ਦੀ ਮਾਤਰਾ ਵਿੱਚ ਹਰ ਸਾਲ 5% ਵਾਧਾ ਵੀ ਹੁੰਦਾ ਹੈ।ਇਸ ਵਿੱਚ ਸਭ ਤੋਂ ਖਤਰਨਾਕ ਹੈ ਪਲਾਸਟਿਕ ਕੂੜਾ ਜਿਸ ਦੀ ਵਰਤੋਂ ਅਸੀਂ ਸਭ ਤੋਂ ਵੱਧ ਕਰਦੇ ਹਾਂ।ਹੁੱਣ ਤੱਕ ਮਨਿੰਆ ਗਿਆ ਕਿ ਮਹਾਸਾਗਰਾਂ ਵਿੱਚ 26900 ਟਨ ਪਲਾਸਟਿਕ ਕੁੜਾ ਪਾਣੀ ਦੀ ਸਤ੍ਹਾ ਤੇ ਤੈਰ ਰਿਹਾ ਹੈ। ਜਿਸ ਕਾਰਨ ਹਰ ਸਾਲ ਕਰੀਬ ਇੱਕ ਲੱਖ ਦੇ ਕਰੀਬ ਸੁੰਮਦਰੀ ਜੀਵ ਇਸ ਪਲਾਸਟਿਕ ਵਿੱਚ ਉਲਝ ਕੇ ਮਰ ਜਾਂਦੇ ਹਨ।ਵਿਸ਼ਵ ਵਿੱਚ ਮੱਛੀ ਪਾਲਣ ਵਾਲਿਆ ਦਾ ਦੋ ਤਿਹਾਈ ਹਿੱਸਾ ਵੀ ਪਲਾਸਟਿਕ ਨਿਗਲਣ ਤੋਂ ਪੀੜਤ ਹੈ।ਇਕ ਸਰਵੇ ਮੁਤਾਬਿਕ ਇਹ ਵੀ ਮੰਨਿਆ ਗਿਆ ਹੈ ਕਿ ਸੁੰੰਮਦਰ ਵਿੱਚ ਹਰ ਵਰਗ ਮੀਲ ਤੇ 46000 ਪਲਾਸਟਿਕ ਦੇ ਟੁਕੜੇ ਪਏ ਹਨ।ਸੁੰਮਦਰ ਵਿੱਚ ਪਲਾਸਟਿਕ ਦੀ ਮਾਤਰਾ ਵੀ ਵੱਧ ਰਹੀ ਹੈ ਹਰ ਰੋਜ਼ 1300 ਤੋਂ 15000 ਹਜ਼ਾਰ ਟੁਕੜੇ ਸੁੰਮਦਰ ਵਿੱਚ ਸੁੱਟੇ ਜਾਂਦੇ ਹਨ।

ਇਸ ਤੋਂ ਇਲਾਵਾ ਪਲਾਸਟਿਕ ਬੈਗ ਕੁੜਾ ਪ੍ਰਦੂਸ਼ਨ ਵਿੱਚ ਸਭ ਵੱਡਾ ਰੋਲ ਨਿਭਾਉਦਾਂ ਹੈ।ਇਹ ਬੈਗ ਸਾਨੁੰ ਬੜੀ ਅਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ ਕਈ ਬਾਰ ਤਾਂ ਜਦੋਂ ਕੋਈ ਦੁਕਾਨਦਾਰ ਸਾਨੂੰ ਕੋਈ ਸਮਾਨ ਦਿੰਦਾ ਹੈ ਤਾਂ ਅਸੀਂ ਦੁਬਾਰਾ ਫਿਰ ਦੁਕਾਨਦਾਰ ਨੂੰ ਕਹਿ ਦਿੰਦੇ ਹਾਂ ਕਿ ਸਾਨੂੰ ਇਹ ਸਮਾਨ ਦੋ ਲਿਫਾਫਿਆ ਵਿੱਚ ਪਾ ਕੇ ਦਿਓ।ਜਿਸ ਕਾਰਨ ਬੜ੍ਹੀ ਅਸਾਨੀ ਨਾਲ ਸਾਡੇ ਕੋਲ ਇਹ ਪਲਾਸਟਿਕ ਬੈਗ ਉਪਲਬਧ ਹੋ ਜਾਂਦੇ ਹਨ ਅਤੇ ਇਹ ਬੈਗ ਅਸੀਂ ਬਿਨ੍ਹਾ ਸਮਝੇ ਹੀ ਬਾਹਰ ਸੁੱਟ ਦਿੰਦੇ ਹਾਂ ਜਿਸ ਕਾਰਨ ਗੰਦਗੀ, ਹੜ੍ਹ, ਅਤੇ ਸੀਵਰੇਜ ਓਵਰ ਫਲੋ ਦਾ ਕਾਰਨ ਬਣਦੇ ਹਨ।ਸਾਲ 2005 ਵਿੱਚ ਮੁੰਬਈ ਵਿੱਚ ਆਏ ਹੜ੍ਹ ਦਾ ਇਕ ਮੁੱਖ ਕਾਰਨ ਪਲਾਸਟਿਕ ਬੈਗ ਨਿਕਾਸੀ ਪ੍ਰਣਾਲੀ ਦਾ ਮੁੱਖ ਕਾਰਨ ਸੀ।ਇਸ ਤੋਂ ਇਲਾਵਾ ਸਾਡੇ ਦੇਸ਼ ਵਿੱਚ ਗਾਵਾਂ ਨੂੰ ਇਕ ਦੇਵੀ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਪ੍ਰੰਤੂ ਇੱਕ ਸਰਵੇ ਮੁਤਾਬਿਕ ਪਲਾਸਟਿਕ ਕਾਰਨ ਹਰ ਰੋਜ 100 ਦੇ ਕਰੀਬ ਗਾਵਾਂ ਭਾਰਤ ਵਿੱਚ ਮਰਦੀਆਂ ਹਨ।ਇਕ ਕੰਪਨੀ ਦੇ ਅਨੁਮਾਨ ਮੁਤਾਬਿਕ ਇੱਕ ਸ਼ਹਿਰ ਵਿੱਚ ਘੁੰਮਣ ਵਾਲੀ ਗਾਂ ਦੇ ਪੇਟ ਵਿੱਚ ਲਗਭਗ 50 ਕਿਲੋਗ੍ਰਾਮ (ਅਸੋਤਨ) ਪਲਾਸਟਿਕ ਹੈ।ਪਲਾਸਟਿਕ ਬੈਗਾਂ ਵਿੱਚ ਜਦੋਂ ਅਸੀਂ ਕੂੜਾ ਕਰਕਟ ਬਾਹਰ ਸਟੁਦੇ ਹਾਂ ਤਾਂ ਇਹ ਕੂੜੇ ਵਿੱਚ ਕਈ ਤਰ੍ਹਾ ਦੇ ਜਾਨਵਰ ਅਤੇ ਗਾਵਾਂ ਆਦਿ ਮੁੰਹ ਮਾਰਦੇ ਹਨ ਤਾਂ ਇਹ ਉਸ ਕੁੂੜੇ ਵਿੱਚ ਕੁੱਝ ਖਾਦ ਪਦਾਰਥਾਂ ਦੇ ਨਾਲ ਇਹ ਪਲਸਟਿਕ ਵੀ ਖਾਂ ਜਾਂਦੇ ਹਨ।ਜਿਸ ਦੇ ਨਤੀਜੇ ਬੜੇ ਭਿਆਨਕ ਹਨ।

ਮਿਸ਼ਰਤ ਅਤੇ ਸੜਦਾ ਹੋਇਆ ਕੂੜਾ ਵੀ ਵਾਤਵਰਣ ਵਿੱਚ ਦੂਸ਼ਿਤ ਕਰਨ ਵਿੱਚ ਇੱਕ ਅਹਿਮ ਰੋਲ ਅਦਾ ਕਰਦਾ ਹੈ ਜਿਸ ਵਿੱਚ ਜਦੋਂ ਕੂੜੇ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਰੋਗਾਣੂਆ ਅਤੇ ਬੈਕਟਰੀਆਂ ਨੂੰ ਅਕਾਰਿਸ਼ਤ ਕਰਦਾ ਹੈ ਤਾਂ ਸਾਡੇ ਆਲੇ ਦੁਆਲੇ ਵਿੱਚ ਇੱਕ ਜਹਿਰ ਘੋਲਦਾ ਹੈ ਜਿਸ ਨਾਲ ਚਮੜੀ ਦੇ ਰੋਗ, ਬੁਖਾਰ, ਦਸਤ ਅਤੇ ਸਾਂਹ ਦੇ ਕਾਫੀ ਰੋਗਾਂ ਨੂੰ ਦਸਤਕ ਦਿੰਦਾ ਹੈ।ਜਦੋਂ ਮਿਸ਼ਰਤ ਕੂੜਾ ਸੜਦਾਂ ਹੈ ਤਾਂ ਉਸ ਵਿੱਚੋਂ ਮੀਥੇਨ ਅਤੇ ਹੋਰ ਕਈ ਜਹਿਰੀਲੀਆਂ ਗੈਸਾਂ ਨਿਕਲਦੀਆਂ ਹਨ ਜੋ ਸਾਡੀ ਸਿਹਤ ਤੇ ਮਾਰੂ ਪ੍ਰਭਾਵ ਪਾਉਂਦੀਆਂ ਹਨ ਜਿਸ ਦਾ ਅਸਰ ਸਾਡੇ ਵਾਤਾਵਰਣ ਤੇ ਪੈਂਦਾ ਹੀ ਹੈ ਅਤੇ ਸਾਡੀ ਸਰੀਰ ਨੂੰ ਵੀ ਕਈ ਤਰ੍ਹਾ ਦੀਆਂ ਬਿਮਾਰੀਆਂ ਲਗਾਉਂਦਾਂ ਹੈ।

ਇਨ੍ਹਾਂ ਸਾਰੀਆਂ ਗੱਲਾਂ ਤੋਂ ਇਕ ਗੱਲ ਤਾਂ ਸਾਫ ਹੋ ਜਾਂਦੀ ਹੈ ਕਿ ਜੇਕਰ ਅਸੀਂ ਇਸ ਗੱਲ ਵੱਲ ਧਿਆਨ ਨਾ ਦਿਤਾ ਤਾਂ ਇਹ ਸਮਝ ਲਈਏ ਕਿ ਅਸੀਂ ਆਉਂਣ ਵਾਲੀਆਂ ਪੀੜ੍ਹੀਆ ਤੇ ਕਾਤਿਲ ਹਾਂ।ਜੇਕਰ ਹੁੱਣ ਵੀ ਅਸੀਂ ਇਸ ਗੱਲ ਵੱਲ ਧਿਆਨ ਦੇਣ ਲੱਗੀਏ ਤਾਂ ਵਾਤਾਵਰਣ ਨੂੰ ਬਚਾਉਣ ਵਿੱਚ ਤਾਂ ਸਾਡਾ ਯੋਗਦਾਨ ਹੋਵੇਗਾ ਹੀ ਸਗੋ ਅਸੀਂ ਆਪਣੇ ਬੱਚਿਆ ਜਾਂ ਆਉਂਣ ਵਾਲੀਆਂ ਨਸਲਾਂ ਨੂੰ ਵਤਾਵਰਣ ਪ੍ਰਤੀ ਜਾਗਰੂਕ ਵੀ ਕਰਕੇ ਜਾਵਾਂਗੇ।ਇਸ ਲਈ ਅਸੀਂ ਆਉ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾ ਨਾਲ ਅਸੀਂ ਇਸ ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਕਰ ਸਕਦੇ ਹਾਂ।

ਵੇਸੈ ਮੋਟੇ ਰੂਪ ਵਿੱਚ ਕੂੜੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਅਤੇ ਤਿੰਨ ਤਰ੍ਹਾਂ ਦੇ ਕੂੜਾਦਾਨ ਵਰਤ ਕੇ ਅਸੀਂ ਕੂੜੇ ਦਾ ਨਿਪਟਾਰਾ ਸਹੀ ਢੰਗ ਨਾਲ ਕਰ ਸਕਾਂਗੇ।
1. ਗਿੱਲਾ ਕੂੜੇ ਲਈ ਹਰ੍ਹਾ ਰੰਗ ਦਾ ਕੂੜਾਦਾਨ
2. ਸੁੱਕਾ ਕੂੜੇ ਲਈ ਨੀਲ੍ਹੇ ਰੰਗ ਦਾ ਕੂੜਾਦਾਨ
3. ਘਰੇਲੂ ਖਤਰਨਾਕ ਕੂੜੇ ਲਈ ਲਾਲ ਰੰਗ ਦਾ ਕੂੜਾਦਾਨ

ਗਿੱਲਾ ਕੂੜਾ:- ਗਿੱਲੇ ਕੂੜੇ ਵਿੱਚ ਅਸੀਂ ਰਸੌਈ ਦੀ ਰਹਿੰਦ ਖੂੰਹਦ, ਸਬਜ਼ੀਆਂ, ਫਲਾਂ ਦੇ ਛਿਲਕੇ, ਬੱਣਿਆ ਹੋਇਆ ਭੋਜਨ, ਬਚਿਆ ਹੋਇਆ ਭੋਜਨ, ਅੰਡੇ, ਮੀਟ ਅਤੇ ਇਸ ਦੀ ਰਹਿੰਦ ਖੂੰਹਦ, ਚਾਹ ਦੇ ਡਿਪ ਕਰਨ ਵਾਲੇ ਬੈਗ, ਪੱਤਿਆਂ ਦੀਆਂ ਪਲੇਟਾ, ਬਗੀਚੇ ਵਿਚੋਂ ਪੈਦਾ ਹੋਣ ਵਾਲੇ ਵਾਧੂ ਫੁੱਲ ਪੱਤਿਆ ਦਾ ਕੂੜਾ ਆਦਿ ਨੂੰ ਗਿੱਲੇ ਕੂੜੇ ਵਿੱਚ ਮੰਨਿਆ ਗਿਆ ਹੈ ਅਤੇ ਅਸੀਂ ਇਸ ਤਰ੍ਹਾਂ ਕਚਰੇ ਦਾ ਨਿਪਟਾਰਾ ਕਰਨ ਲਈ ਹਰੇ ਰੰਗ ਦਾ ਕੂੜਾਦਾਨ ਵਰਤਾਗੇ।ਇਹ ਕੂੜਾ ਦੁਬਾਰਾ ਖਾਦ ਬਣਾਉਣ ਦੇ ਕੰਮ ਆ ਸਕਦਾ ਹੈ।

ਸੱਕਾ ਕੂੜਾ:- ਜਿਹੜੀ ਸਮਗਰੀ ਇੱਕਠੀ ਕਰਕੇ ਦੁਬਾਰਾ ਫਿਰ ਤੋਂ ਪੂਨਰ ਨਿਰਮਾਣ ਕੀਤਾ ਜਾ ਸਕਦਾ ਹੈ ਜਿਵੇਂ ਅਖਬਾਰ ਰੱਦੀ, ਗੱਤਾ, ਡੱਬੇ, ਪੀਜੇ ਦੇ ਡੱਬੇ, ਕਾਗਜ ਦੇ ਕੱਪ ਪਲੇਟਾ, ਪਲਾਸਟਿਕ ਕਵਰ, ਬੋਤਲਾਂ, ਚਿਪਸ ਅਤੇ ਬਿਸਕੁੁੱਟ ਆਦਿ ਦੇ ਪੈਕਟ, ਦੁੱਧ ਦੇ ਪੈਕਟ ਕਰੀਮ ਟਿਊਬਜ, ਥਰਮੋਕੋਲ, ਧਾਤੂ ਦੇ ਡੱਬੇ, ਕੱਚ ਦੀਆਂ ਬੋਤਲਾਂ, ਦਵਾਈਆਂ ਦੇ ਪੱਤੇ ਆਦਿ ਨੂੰ ਸੁੱਕੇ ਕੂੜੇ ਵਿੱਚ ਸ਼ਾਮਿਲ ਕੀਤਾ ਗਿਆ ਹੈ।ਇਸ ਤਰ੍ਹਾ ਦੇ ਕੂੜੇ ਦਾ ਅਸੀਂ ਪੂਨਰ ਨਿਰਮਾਣ ਕਰ ਸਕਦੇ ਹਾਂ ਭਾਵ ਦੁਬਾਰਾ ਵਰਤੋਂ ਵਿੱਚ ਲੈ ਸਕਦੇ ਹਾਂ।ਇਸ ਤਰ੍ਹਾ ਦੇ ਕੂੜੇ ਦਾ ਨਿਪਟਾਰਾ ਕਰਨ ਲਈ ਸਾਨੂੰ ਨੀਲ੍ਹੇ ਰੰਗ ਦੇ ਕੂੜੇਦਾਨ ਵਿੱਚ ਇੱਕਠਾ ਕਰਨਾ ਚਾਹੀਦਾਂ ਹੈ।
ਘਰੇਲੂ ਅਤੇ ਖਤਰਨਾਕ ਕੂੜਾ:- ਘਰੇਲੂ ਤੇ ਖਤਰਨਾਕ ਭਾਵ ਸਨੈਟਰੀ ਕੂੜਾ ਜਿਵੇਂ ਕਿ ਸੈਨੇਟਰੀ ਨੈਪਕਿਨ, ਡਾਈਪਰ, ਦਵਾਈਆਂ, ਬੈਂਡ-ਐਡ, ਨਿਰੋਧ, ਵਰਤੇ ਹੋਏ ਟੀਸ਼ੂ ਪੇਪਰ, ਗੰਦੇ ਪਲਾਸਟਿਕ ਅਤੇ ਪੇਪਰ, ਇਅਰਬੈਂਡ ਅਤੇ ਰੂਈ, ਚਮੜੇ ਦਾ ਸਮਾਨ(ਬੂਟ, ਬੈਗ ਆਦਿ), ਵਰਤੇ ਹੋਏ ਕੱਪੜੇ, ਰਬੜ, ਟੋਫੀਆਂ ਬਬਲਗਮ, ਤਿੱਖੇ ਉਸਤਰੇ ਅਤੇ ਬਲੈਡ, ਵਰਤੀਆਂ ਹੋਈਆਂ ਸਰਿੰਜਾਂ ਅਤੇ ਸੂਈਆਂ, ਇੰਜੈਕਸ਼ਨ ਵਾਲੀ ਸ਼ੀਸ਼ੀਆਂ ਆਦਿ ਘਰੇਲੂ ਅਤੇ ਖਤਰਨਾਕ ਕੂੜੇ ਵਿੱਚ ਆਉਂਦੇ ਹਨ।ਇਸ ਤਰ੍ਹਾ ਨੂੰ ਕੂੜੇ ਨੂੰ ਇਕ ਅਖਬਾਰ ਵਿੱਚ ਲਪੇਟ ਕੇ ਉਪਰ ਲਾਲ ਰੰਗ ਦਾ ਨਿਸ਼ਾਨ ਜਰੂਰ ਲਗਾਉ ਅਤੇ ਇਸ ਤਰ੍ਹਾ ਦੇ ਕੂੜੇ ਦੇ ਨਿਪਟਾਰੇ ਲਈ ਲਾਲ ਰੰਗ ਦੇ ਕੂੜੇਦਾਨ ਦੀ ਵਰਤੋਂ ਕਰੋੋਂ।

ਕੂੜੇ ਨੂੰ ਮੁੱਢ ਤੋਂ ਅਲੱਗ ਕਰਨਾ ਬਹੁਤ ਜਰੂਰੀ ਹੈ ਕਿਊਕਿ ਘਰਾਂ ਵਿੱਚ ਕੂੜਾ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ ਅਤੇ ਇਥੇ ਹੀ ਕੂੜੇ ਨੂੰ ਸਹੀ ਢੰਗ ਨਾਲ ਅਲੱਗ-ਅਲੱਗ ਕੀਤਾ ਜਾ ਸਕਦਾ ਹੈ।ਕਿਊਕਿ ਜਦੋਂ ਸਾਰਾ ਕੂੜਾ ਇੱਕੋ ਜਗ੍ਹਾ ਤੇ ਕਾਫੀ ਮਾਤਰਾਂ ਵਿੱਚ ਇੱਕਠਾ ਹੋ ਜਾਵੇਗਾ ਤਾਂ ਇਸ ਨੂੰ ਅਲੱਗ ਕਰਨਾ ਬਹੁਤ ਮੁਸ਼ਕਿਲ ਹੈ।ਜਦੋਂ ਕੂੜੇ ਦਾ ਇੱਕੋਂ ਹੀ ਮਿਸ਼ਰਨ ਹੋ ਜਾਂਦਾ ਹੈ ਤਾਂ ਉਸ ਨੂੰ ਅਲੱਗ ਅਲੱਗ ਕਰਨਾ ਇੱਕ ਗੁੰਝਲਦਾਰ ਮਸਲਾ ਹੈ।ਹਲਾਕਿ ਕੂੜੇ ਨੂੰ ਅਲੱਗ ਅਲੱਗ ਕਰਨ ਲਈ ਕਈ ਮਸ਼ੀਨਾਂ ਮੋਜੂਦ ਹਨ ਪ੍ਰੰਤੂ ਉਹ ਬਹੁਤ ਮਹਿੰਗੀਆਂ ਹੋਣ ਦੇ ਨਾਲ ਨਾਲ ਬਿਜਲੀ ਖਪਤ ਦੀ ਕਾਫੀ ਮਾਤਰਾਂ ਵਿੱਚ ਕਰਦੀਆਂ ਹਨ।ਇਸ ਲਈ ਪੂਨਰ ਨਿਰਮਾਣ ਤੇ ਲਾਗਤ ਵੱਧ ਜਾਂਦੀ ਹੈ।

ਇਸ ਤਰ੍ਹਾ ਕਰਨ ਨਾਲ ਕੂੜੇ ਦਾ ਪੂਨਰ ਨਿਰਮਾਣ ਕਰਨਾ ਸੌਖਾ ਹੋ ਜਾਂਦਾ ਹੈ ਜਿਵੇਂ ਹਰੇ ਰੰਗ ਦੇ ਕੂੜੇਦਾਨ ਵਾਲੇ ਕੂੜੇ ਦੀ ਖਾਦ ਲਈ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਨੀਲੇ ਰੰਗ ਦੇ ਕੂੜੇ ਨੂੰ ਤੋਂ ਫੈਕਟਰੀਆਂ ਵਿੱਚ ਲਿਜਾਂ ਕੇ ਉਸ ਨੂੰ ਦੁਬਾਰਾ ਵਰਤੌਂ ਯੋਗ ਕੀਤਾ ਜਾਂ ਸਕਦਾ ਹੈ ਪ੍ਰੰਤੂ ਸਾਡੀ ਇਹ ਤਰਾਸਦੀ ਹੈ ਕਿ ਪੂਨਰ ਨਿਰਮਾਣ ਲਈ 95% ਪਲਾਸਟਿਕ ਨੂੰ ਸੁੱਟ ਦਿਤਾ ਜਾਂਦਾ ਹੈ ਅਤੇ ਸਿਰਫ 5% ਹੀ ਵਾਪਿਸ ਪੂਨਰ ਨਿਰਮਾਣ ਲਈ ਜਾਂਦਾ ਹੈ।ਇਸ ਤੋਂ ਆਖਰੀ ਲਾਲ ਰੰਗ ਦੇ ਕੂੜੇਦਾਨ ਵਿੱਚ ਪਾਉਣ ਵਾਲੇ ਕੂੜੇ ਨੂੰ ਸਰਕਾਰੀ ਹਸਪਤਾਲ ਵਿੱਚ ਦੇਣ ਦੀ ਸੁਵਿਧਾ ਹੈ।

ਇੱਕ ਗੱਲ ਹੋਰ ਵੀ ਹੈ ਅਸੀਂ ਇਹ ਸਭ ਕੁੱਝ ਇਕਲੇ ਨਹੀਂ ਕਰ ਸਕਦੇ ਇਸ ਸਾਡੀਆਂ ਸਰਕਾਰਾਂ ਨਾ ਸਿਰਫ ਟੈਲੀਵਿਯਨਾਂ ਤੇ ਜਾਗਰੂਕ ਵਿਗਿਆਪਨ ਚਲਾ ਕੇ ਕੰਮ ਨਾ ਸਾਰਨ ਸਗੋ ਇਸ ਨੂੰ ਪੂਰਨ ਰੂਪ ਵਿੱਚ ਹੇਠਲੇ ਪੱਧਰ ਤੋਂ ਪੂਰੀ ਸਖਤੀ ਨਾਲ ਲਾਗੂ ਕਰਨ ਕਿਊਕਿ ਸਰਕਾਰ ਵੱਲੋਂ ਰਾਸ਼ਟਰੀ ਸਕੀਮ ਅਤੇ ਨਿਯਮ ਕੂੜਾ ਪ੍ਰਬੰਧਨ ਲਈ ਬਣਾਏ ਹਨ।ਜਿਵੇਂ:-
1- ਸਾਲ 2000 ਵਾਤਵਰਣ ਅਤੇ ਜੰਗਲਾਤ ਮੰਤਰਾਲੇ ਦੁਆਰਾ ਐਮ.ਐਸ.ਡਬਲਯੂ ਨਿਯਮ ਸ਼ੁਰੂ ਕੀਤਾ ਗਿਆ।
2- ਸਾਲ 2006 ਵਿੱਚ ਰਾਸ਼ਟਰੀ ਵਾਤਾਵਰਣ ਨੀਤੀ ਤਿਆਰ ਕੀਤੀ ਗਈ।ਤਾਂ ਜੋ ਠੋਸ ਕੂੜੇ ਨੂੰ ਅਲੱਗ ਅੱਲਗ ਕਰਨ ਅਤੇ ਸਾਫ ਸੁਥਰੇ ਲੈਡਫਿਲ ਦੀ ਸੰਥਪਨਾ ਦੇ ਕੰਮਾਂ ਨੂੰ ਮਜਬੂਤੀ ਦੇਣਾ।
3- ਸਾਲ 2008 ਵਿੱਚ ਰਾਸ਼ਟਰੀ ਸ਼ਹਿਰੀ ਨਿਯਮ ਜਿਸ ਵਿੱਚ ਸ਼ਹਿਰਾਂ ਵਿੱਚ ਖੁੱਲੇ ਵਿੱਚ ਸ਼ੌਚ ਕਰਨ ਨੂੰ ਖਤਮ ਕਰਨ ਦੇ ਖਾਸ ਧਿਆਨ ਦਿਤਾ ਗਿਆ ਸੀ।
4- ਸਾਲ 2016 ਵਿੱਚ ਠੋਸ ਕੂੜਾ ਪ੍ਰਬੰਧਨ ਨਿਯਮ ਬਣਾਇਆ ਗਿਆ ਸੀ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੂੜੇ ਨੂੰ ਮੁੱਢ ਤੋਂ ਅਲੱਗ ਅਲੱਗ ਕਰਨਾ ਸੀ।

ਅੱਜ ਦੇ ਸਮੇਂ ਦੇ ਹਲਾਤ ਕਿਸੇ ਤੋਂ ਲੁੱਕੇ ਨਹੀਂ ਹਨ ਕਿਸੇ ਨਾ ਕਿਸੇ ਕਾਰਨ ਨਾਲ ਅੱਜ ਵਤਾਵਰਣ ਦਾ ਇਹ ਬੁਰਾ ਹਾਲ ਕਰਨ ਵਿੱਚ ਅਸੀਂ ਵੀ ਉਨੇ ਹੀ ਦੋਸ਼ੀ ਹਾਂ ਜਿੰਨੀਆਂ ਸਾਡੀਆਂ ਸਰਕਾਰਾਂ! ਇਥੇ ਸਰਕਾਰਾਂ ਨੂੰ ਵੀ ਚਾਹੀਦਾਂ ਹੈ ਕਿ ਜੋ ਕਾਨੂੰਨ ਬਣੇ ਹਨ ਉਨ੍ਹਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ।ਕਿਊਕਿ ਕੋਰਟ ਨੇ ਪੋਲੀਥੀਨ ਦੇ ਮੁੰਕਮਲ ਰੋਕ ਲਗਾਈ ਹੈ ਪ੍ਰੰਤੂ ਅੱਜ ਬਜ਼ਾਰਾਂ ਵਿੱਚ ਜਾਓ ਤਾਂ ਪੂਰੇ ਧੜਲੇ ਨਾਲ ਪੋਲੀਥੀਨ ਦੀ ਵਰਤੋਂ ਬਿਨ੍ਹਾਂ ਡਰ ਤੋਂ ਹੋ ਰਹੀ ਹੈ।ਇਸ ਲਈ ਕਸੂਰਵਾਰ ਤਾਂ ਅਸੀਂ ਹਾਂ ਕਿ ਅਸੀਂ ਸਮਾਨ ਖਰੀਦਣ ਸਮੇਂ ਆਪਣੇ ਘਰ ਤੋਂ ਬੈਗ ਨਹੀ ਲੈ ਕੇ ਜਾਂਦੇ ਦੂਸਰਾ ਦੁਕਾਨਦਾਰ ਦੋਸ਼ੀ ਹੈ ਜੋ ਇਹ ਮੰਗ ਨਹੀ ਕਰਦਾ ਕਿ ਤੁਸੀ ਆਪਣਾ ਸਮਾਨ ਲੈਣ ਲਈ ਬੈਗ ਲੈ ਕੇ ਆਏ ਹੋ।ਤੀਜਾਂ ਸਾਡੀਆਂ ਸਰਕਾਰਾਂ ਜੋ ਇਹ ਸਭ ਕੁੱਝ ਹੁੰਦੇ ਦੇਖ ਰਹੀਆਂ ਹਨ ਉਸ ਤੇ ਕੋਈ ਕਾਨੂੰਨੀ ਸਿੰਕਜ਼ਾਂ ਨਹੀਂ ਕਸਦੀਆਂ ਕਿਊਕਿ ਇਹ ਸਭ ਕੁੱਝ ਵਿੱਚ ਢਿੱਲ ਦੇਣ ਲਈ ਸਰਕਾਰਾਂ ਵੱਡੇ ਪੱਧਰ ਇਨ੍ਹਾਂ ਕੰਪਨੀਆਂ ਹੱਥੋ ਵਿੱਕ ਜਾਂਦੀਆਂ ਹਨ।ਪ੍ਰੰਤੂ ਇਹ ਨਹੀਂ ਸੋਚਦੀਆਂ ਕਿ ਇਸ ਵਿੱਚ ਨੁਕਸਾਨ ਵੀ ਸਾਡਾ ਆਪਣਾ ਹੀ ਹੈ।ਇਸ ਲਈ ਅੱਜ ਦੇ ਸਮੇਂ ਵਿੱਚ ਸਾਨੂੰ ਸਮਝਣ ਦੀ ਜਰੂਰਤ ਹੈ ਕਿ ਅਸੀਂ ਸਭ ਨੂੰ ਤਾਂ ਨਹੀਂ ਸੁਧਾਰ ਸਕਦੇ ਪ੍ਰੰਤੂ ਆਪ ਤਾਂ ਕੁੱਝ ਨਾ ਕੁੱਝ ਹਿਸਾ ਵਤਾਵਰਣ ਨੂੰ ਬਚਾਉਣ ਲਈ ਪਾ ਸਕਦੇ ਹਾਂ।ਜੇਕਰ ਅੱਜ ਸਾਡੀ ਸੋਚ ਬਦਲਦੀ ਹੈ ਤਾਂ ਕੱਲ ਨੂੰ ਕਿਸੇ ਹੋਰ ਵਿਅਕਤੀ ਵੀ ਸੋਚ ਵੀ ਬਦਲ ਸਕਦੀ ਹੈ ਇਸ ਲਈ ਕੂੜਾ ਪ੍ਰਬੰਧਨ ਸਹੀ ਢੰਗ ਨਾਲ ਕੀਤਾ ਜਾਵੇ ਕਿਊਕਿ ਜੇਕਰ ਅਸੀਂ ਹੁੱਣ ਤੋਂ ਹੀ ਕੂੜਾ ਪ੍ਰਬੰਧਨ ਕਰਨ ਸਬੰਧੀ ਜਾਗਰੂਕ ਹੋਵਾਗੇ ਤਾਂ ਆਉਂਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਅਤੇ ਸ਼ੁੱਧ ਵਤਾਵਰਣ ਦੇਣ ਦੇ ਨਾਲ-ਨਾਲ ਇੱਕ ਵਧੀਆ ਆਦਤ ਉਨ੍ਹਾ ਨੂੰ ਪਾ ਕੇ ਜਾਵਾਂਗੇ ਅਤੇ ਆਪਣੇ ਬੱਚਿਆਂ ਦੇ ਸ਼ਾਹ ਜਰੂਰ ਸੌਖੇ ਕਰਕੇ ਜਾਵਾਂਗੇ।

ਸੰਦੀਪ ਰਾਣਾ ਬੁਢਲ਼ਾਡਾ
ਪਤਾ: ਨੇੜੇ ਬੀ.ਡੀ.ਪੀ.ਓ ਦਫਤਰ ਬੁਢਲਾਡਾ
98884-58127

Leave a Reply

Your email address will not be published. Required fields are marked *

%d bloggers like this: