Wed. Jul 17th, 2019

ਵਾਤਾਵਰਣ ਨੂੰ ਪਰਦੁਸ਼ਿਤ ਹੋਣ ਤੋਂ ਬਚਾਉਣ ਲਈ ਦਿਵਾਲੀ ਨੂੰ ਨਵੇਂ ਤਰੀਕਿਆਂ ਨਾਲ ਮਨਾਉਣ ਦੀ ਲੋੜ

ਵਾਤਾਵਰਣ ਨੂੰ ਪਰਦੁਸ਼ਿਤ ਹੋਣ ਤੋਂ ਬਚਾਉਣ ਲਈ ਦਿਵਾਲੀ ਨੂੰ ਨਵੇਂ ਤਰੀਕਿਆਂ ਨਾਲ ਮਨਾਉਣ ਦੀ ਲੋੜ
ਦਿਵਾਲੀ ਮੌਕੇ ਪਰਦੂਸ਼ਣ ਫੈਲਾਉਣ ਵਾਲੇ ਪਟਾਖਿਆਂ ਤੋ ਗੁਰੇਜ ਕਰਕੇ ਗਰੀਬ ਬੱਚਿਆਂ ਦੀ ਕੀਤੀ ਜਾਵੇ ਮਦਦ: ਆਗੂ

ਸ਼੍ਰੀ ਅਨੰਦਪੁਰ ਸਾਹਿਬ, 1 ਨਵੰਬਰ (ਦਵਿੰਦਰਪਾਲ ਸਿੰਘ/ਅੁੰਸ਼): ਦਿਵਾਲੀ ਇਕ ਬੜਾ ਹੀ ਮਹੱਤਵਪੂਰਨ ਤਿਉਹਾਰ ਹੈ। ਜਿਸਨੂੰ ਸਾਰੇ ਲੋਕ ਬੜੇ ਹੀ ਚਾਅਵਾਂ ਦੇ ਨਾਲ ਮਨਾਉਂਦੇ ਹਨ ਅਤੇ ਬੱਚਿਆਂ ਲਈ ਤਾਂ ਇਹ ਤਿਉਹਾਰ ਬਹੁਤ ਹੀ ਖਾਸ ਹੁੰਦਾ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉੱਘੇ ਲੇਖਕ ਨਵਾਬ ਫੈਜ਼ਲ ਖਾਨ, ਗੈਸ ਏਜੰਸੀ ਸ਼੍ਰੀ ਅਨੰਦਪੁਰ ਸਾਹਿਬ ਦੇ ਮਾਲਕ ਜਸਵਿੰਦਰ ਸਿੰਘ ਢਿੱਲੌਂ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤਰਲੋਚਨ ਸਿੰਘ ਚੱਠਾ, ਸਮਾਜ ਸੇਵਾ ਯੁਵਾ ਕਲੱਬ ਦੇ ਆਗੂ ਅਖਿਲ ਕੌਸ਼ਲ, ਯੂਥ ਆਗੂ ਐਮ ਪੀ ਸ਼ਰਮਾ ਆਦਿ ਨੇ ਕਿਹਾ ਕਿ ਜਿੱਥੇ ਦਿਵਾਲੀ ਦਾ ਤਿਉਹਾਰ ਇਕ ਪਵਿਤਰ ਤਿਉਹਾਰ ਮੰਨਿਆ ਜਾਂਦਾ ਹੈ ਉੱਥੇ ਹੀ ਇਹ ਤਿਉਹਾਰ ਸਭ ਨੂੰ ਰਲ ਮਿਲ ਕੇ ਰਹਿਣ ਦਾ ਸੰਦੇਸ਼ ਵੀ ਦਿੰਦਾ ਹੈ। ਉਹਨਾਂ ਕਿਹਾ ਕਿ ਜਿੱਥੇ ਇਸ ਤਿਉਹਾਰ ਤੇ ਚਲਣ ਵਾਲੇ ਪਟਾਖੇ, ਫੁਲਝਾੜੀਆ, ਅਤਿਸਬਾਜੀਆ ਆਦਿ ਵਾਤਾਵਰਨ ਨੂੰ ਬੁਰੀ ਤਰਾਂ ਖੋਰਾ ਲਗਾਉਂਦੀਆਂ ਹਨ ਉੱਥੇ ਹੀ ਇਹਨਾਂ ਵਿਚੋ ਨਿਕਲਣ ਵਾਲੀਆਂ ਜਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਬੁਰੀ ਤਰਾਂ ਪ੍ਰਦੁਸ਼ਿਤ ਵੀ ਕਰਦੀਆ ਹਨ।

ਉਹਨਾਂ ਕਿਹਾ ਕਿ ਜਿੱਥੇ ਇਹਨਾਂ ਪਟਾਖੀਆਂ, ਫੁਲਝਾੜੀਆਂ, ਅਤਿਸਬਾਜੀਆ ਆਦਿ ਨਾਲ ਵਾਤਾਵਰਨ ਨੂੰ ਨੁਕਸਾਨ ਪਹੁੰਚਦਾ ਹੈ ਉਥੇ ਹੀ ਇਹਨਾਂ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਕਈ ਵਾਰ ਇਹਨਾਂ ਨਾਲ ਕਈ ਵੱਡੀਆ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ। ਜਿਵੇਂ ਕਿ ਤੁਸੀ ਸਭ ਜਾਣਦੇ ਹੀ ਹੋ ਕਿ ਪ੍ਰਦੂਸ਼ਣ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਜਿਸ ਨਾਲ ਗਲੋਬਲ ਵਾਰਮਿੰਗ ਹੋ ਰਹੀ ਹੈ ਅਤੇ ਜਲਵਾਯੂ ਵਿਚ ਪਰਿਵਰਤਨ ਆ ਰਿਹਾ ਹੈ। ਜੋ ਇਸ ਪੂਰੇ ਸੰਸਾਰ ਲਈ ਬਹੁਤ ਵੱਡਾ ਖਤਰਾ ਹੈ। ਉਹਨਾਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਦਿਵਾਲੀ ਨੂੰ ਕੁਝ ਨਵੇ ਤਰੀਕਿਆਂ ਨਾਲ ਮਨਾਈਏ ਤਾ ਜੋ ਸਾਡੀ ਧਰਤੀ, ਸਾਡਾ ਵਾਤਾਵਰਨ ਪ੍ਰਦੂੁਸ਼ਿਤ ਹੋਣ ਤੋ ਬਚ ਸਕੇ। ਉਹਨਾਂ ਕਿਹਾ ਕਿ ਸਾਨੂੰ ਅੱਜ ਲੋੜ ਹੈ ਕਿ ਅਸੀ ਪਰਦੂਸ਼ਣ ਫੈਲਾਉਣ ਵਾਲੇ ਪਟਾਖਿਆਂ ਤੋ ਗੁਰੇਜ ਕਰੀਏ। ਸਾਨੂੰ ਚਾਹੀਦਾ ਹੈ ਕਿ ਅਸੀਂ ਇਸ ਪਵਿੱਤਰ ਤਿਉਹਾਰ ਤੇ ਗਰੀਬ ਪਰਿਵਾਰਾਂ ਅਤੇ ਗਰੀਬ ਬੱਚਿਆਂ ਦੀ ਮਦਦ ਕਰੀਏ। ਬੱਚਿਆਂ ਨੂੰ ਪਟਾਖਿਆਂ ਦੀ ਥਾਂ ਵਧੀਆ-ਵਧੀਆ ਕਿਤਾਬਾਂ ਗਿਫਟ ਵਿਚ ਦੇਈਏ। ਜੇ ਕਿਸੇ ਗਰੀਬ ਬੱਚੇ ਦੀ ਪੜਾਈ ਵਿਚ ਕਿਸੇ ਤਰਾ ਦੀ ਦਿੱਕਤ ਆ ਰਹੀ ਹੈ ਤਾ ਅਸੀ ਉਸ ਦੀ ਇਸ ਪਵਿਤਰ ਤਿਉਹਾਰ ਤੇ ਹਰ ਸੰਭਵ ਮਦਦ ਕਰੀਏ। ਆਪਣੇ ਰਿਸਤੇਦਾਰਾਂ ਵਿਚ ਬੂਟਿਆਂ ਨੂੰ ਵੰਡੀਏ ਅਤੇ ਰੁੱਖ ਲਗਾ ਕੇ ਇਸ ਤਿਉਹਾਰ ਨੂੰ ਮਨਾਈਏ। ਆਪਣੇ ਆਲੇ-ਦੁਆਲੇ ਨੂੰ ਵੀ ਪਰਿਆਵਰਨ ਮਿਤਰ ਬਣ ਕੇ ਦਿਵਾਲੀ ਮਨਾਉਣ ਲਈ ਜਾਗਰੂਕ ਕਰੀਏ।

Leave a Reply

Your email address will not be published. Required fields are marked *

%d bloggers like this: