Fri. Aug 23rd, 2019

ਵਾਟਰ ਸਪਲਾਈ ਵਿਭਾਗ ਵੱਲੋਂ ਪੁੱਟੇ ਡੂੰਘੇ ਟੋਏ ਵਿੱਚ ਡਿੱਗਣ ਕਾਰਨ ਔਰਤ ਗੰਭੀਰ ਜ਼ਖਮੀ

ਵਾਟਰ ਸਪਲਾਈ ਵਿਭਾਗ ਵੱਲੋਂ ਪੁੱਟੇ ਡੂੰਘੇ ਟੋਏ ਵਿੱਚ ਡਿੱਗਣ ਕਾਰਨ ਔਰਤ ਗੰਭੀਰ ਜ਼ਖਮੀ

vikrant-bansal-1ਭਦੌੜ 29 ਨਵੰਬਰ (ਵਿਕਰਾਂਤ ਬਾਂਸਲ) ਪਿਛਲੇ ਅੱਠ ਮਹੀਨਿਆਂ ਤੋਂ ਮੁਹੱਲਾ ਗਰੇਵਾਲ ਵਿਖੇ ਕੀੜੀ ਦੀ ਚਾਲ ‘ਤੇ ਚੱਲ ਰਿਹਾ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਲੋਕਾਂ ਲਈ ਜੀਅ ਦਾ ਜੰਜਾਲ ਬਣ ਗਿਆ ਹੈ। ਬੀਤੀ ਸ਼ਾਮ ਗੋਲੋ ਪਤਨੀ ਮੂਪਾ ਖਾਂ ਪੁੱਟੇ ਪਏ ਡੂੰਘੇ ਟੋਏ ਵਿੱਚ ਡਿੱਗ ਪਈ ਜਿਸ ਕਰਕੇ ਉਸ ਦਾ ਸਿਰ ਪਾਟ ਗਿਆ ਅਤੇ ਗੰਭੀਰ ਸੱਟਾਂ ਲੱਗੀਆਂ ਜਿਸ ਨੂੰ ਮੁਹੱਲੇ ਦੇ ਨੌਜਵਾਨਾਂ ਵੱਲੋਂ ਤੁਰੰਤ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਉਸ ਦੇ ਸਿਰ ਵਿੱਚ 7 ਟਾਂਕੇ ਲਗਾ ਕੇ ਦਾਖਲ ਕਰ ਲਿਆ ਗਿਆ। ਮੁਹੱਲੇ ਦੇ ਮੂਪਾ ਖਾਂ, ਦੀਪਾ ਕਲਸੀ, ਪ੍ਰਧਾਨ ਰਣਜੀਤ ਜੀਤਾ, ਸੁਖਦੀਪ ਸਿੰਘ, ਗੋਰਾ ਸਿੰਘ, ਜਸਦੇਵ ਸਿੰਘ ਨੇ ਦੱਸਿਆ ਕਿ ਪਿਛਲੇ ਅੱਠ ਮਹੀਨਿਆ ਤੋਂ ਸੀਵਰੇਜ ਦਾ ਕੰਮ ਕੀੜੀ ਦੀ ਚਾਲ ਚੱਲ ਰਿਹਾ ਹੈ ਅਸੀ ਕਈ ਵਾਰ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਾਂ ਪ੍ਰੰਤੂ ਕਿਸੇ ਦੇ ਕੰਨਾਂ ਤੇ ਜਂੂ ਨਹੀ ਸਰਕੀ। ਲੋਕਾਂ ਨੇ ਕਿਹਾ ਕਿ ਅਸੀ ਠੇਡੇ ਖਾਣ ਨੂੰ ਮਜਬੂਰ ਹਾ। ਲੋਕਾਂ ਨੇ ਮੰਗ ਕੀਤੀ ਕਿ ਸੀਵਰੇਜ ਦਾ ਕੰਮ ਜਲਦੀ ਨਿਬੇੜ ਤੇ ਇਟਰਲਾਕ ਟਾਈਲ ਦਾ ਫਰਸ ਲਗਾਇਆ ਜਾਵੇ।

Leave a Reply

Your email address will not be published. Required fields are marked *

%d bloggers like this: