ਵਾਈ-ਫਾਈ ਤੋਂ 100 ਗੁਣਾ ਤੇਜ ਹੈ ਲਾਈ-ਫਾਈ

ਵਾਈ-ਫਾਈ ਤੋਂ 100 ਗੁਣਾ ਤੇਜ ਹੈ ਲਾਈ-ਫਾਈ

li-fi-internet-velocidad-de-la-luz-696x522

ਹੁਣ ਡਾਟਾ ਟ੍ਰਾਂਸਫਰ ਕਰਨ ਲਈ ਅਜਿਹੀ ਤਕਨੀਕ ਆ ਚੁੱਕੀ ਹੈ ਜੋ ਵਾਈ-ਫਾਈ ਦੇ ਮੁਕਾਬਲੇ 100 ਗੁਣਾ ਤੇਜ਼ ਹੈ ।
ਇਹ ਤਕਨੀਕ ਨੂੰ ਭਾਰਤ ਵਿੱਚ ਵਿਕਸਿਤ ਕੀਤਾ ਗਿਆ ਹੈ। ਭਾਰਤੀ ਟੈਕਨੀਸ਼ੀਅਨ ਨੇ ਇਸ ਦਾ ਪ੍ਰਦਰਸ਼ਣ ਇਸ ਹਫਤੇ ਇਸਟੋਨੀਆ ਦੇ ਟੈਲਿਨ ਵਿੱਚ ਕੀਤਾ ਹੈ ।
ਲਾਈ-ਫਾਈ ਨਾਲ ਤੁਸੀ ਵਾਈ-ਫਾਈ ਤੋਂ 100 ਗੁਣਾ ਜਿਆਦਾ ਤੇਜ਼ ਇੰਟਰਨੈੱਟ ਚਲਾ ਸਕਦੇ ਹੋ ਅਤੇ ਇਸ ਦੀ ਰਫਤਾਰ 1 GB ਪ੍ਰਤੀ ਸੈਕਿੰਟ ਹੋ ਸਕਦੀ ਹੈ।
ਸਟਾਰਟਅੱਪ ਕੰਪਨੀ ਬੇਲਮੇਨੀ ਦੇ ਮੁਖੀ ਅਧਿਕਾਰੀ ਦੀਪਕ ਸੋਲੰਕੀ ਨੇ ਦੱਸਿਆ ਕਿ ਇਹ ਤਕਨੀਕ ਕਾਲ ਡਰਾਪ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਏਗੀ। ਉਹਨਾਂ ਦੇ ਦੱਸਣ ਮੁਤਾਬਿਕ ਉਹਨਾਂ ਦੀ ਕੰਪਨੀ ਐਸਟੋਨੀਆ ਵਿੱਚ ਹੈ ਪਰ ਪੂਰੀ ਟੀਮ ਭਾਰਤੀ ਹੈ।
ਲਾਈ-ਫਾਈ ਚਲਾਉਣ ਲਈ ਤੁਹਾਨੂੰ ਚਾਹੀਦਾ ਹੈ ਬਿਜਲੀ ਦਾ ਸ੍ਰੋਤ ਜਿਵੇਂ ਇੱਕ ਐਲ.ਈ.ਡੀ. ਬੱਲਬ, ਇੰਟਰਨੈੱਟ ਕੁਨੈਕਸ਼ਨ ਅਤੇ ਇੱਕ ਫੋਟੋ ਡਿਟੈਕਟਰ ।
ਬੇਲਮੇਨੀ ਨੇ 1 GB ਪ੍ਰਤੀ ਸੈਕਿੰਟ ਦੀ ਰਫਤਾਰ ਨਾਲ ਡਾਟਾ ਭੇਜਣ ਲਈ ਇੱਕ ਲਾਈ-ਫਾਈ ਬੱਲਬ ਦੀ ਵਰਤੋਂ ਕੀਤੀ । ਪ੍ਰੀਖਣ ਵਿੱਚ ਪਤਾ ਲੱਗਿਆ ਕਿ ਸਿਧਾਂਤਿਕ ਤੌਰ ਤੇ ਇਹ ਸਪੀਡ 224 GB ਪ੍ਰਤੀ ਸੈਕਿੰਟ ਤੱਕ ਹੋ ਸਕਦੀ ਹੈ।
ਇਹ ਪ੍ਰੀਖਣ ਇੱਕ ਦਫਤਰ ਵਿੱਚ ਕੀਤਾ ਗਿਆ ਤਾਂ ਕਿ ਕਰਮਚਾਰੀ ਇੰਟਰਨੈਟ ਚਲਾ ਸਕਣ । ਨਾਲ ਹੀ ਇੱਕ ਉਦਯੋਗਿਕ ਖੇਤਰ ਵਿੱਚ ਵੀ ਇਸਦਾ ਪ੍ਰੀਖਣ ਕੀਤਾ ਗਿਆ ਜਿੱਥੇ ਇੱਕ ਸਮਾਰਟ ਲਾਇਟਿੰਗ ਸਲਿਊਸ਼ਨ ਮੁਹੱਈਆ ਕਰਵਾਇਆ ਗਿਆ ।
ਸੋਲੰਕੀ ਦੇ ਮੁਤਾਬਿਕ ਇਹ ਤਕਨੀਕ ਤਿੰਨ ਜਾਂ ਚਾਰ ਸਾਲਾਂ ਤੱਕ ਵਰਤੋਂਕਾਰਾਂ ਤੱਕ ਪਹੁੰਚ ਜਾਏਗੀ ।
ਲਾਈ-ਫਾਈ ਚਲਾਉਣ ਲਈ ਮੋਬਾਈਲ ਦੇ ਨਾਲ ਇੱਕ ਡਿਵਾਈਜ ਲਗਾਉਣੀ ਪਏਗੀ ਪਰ ਆਉਣ ਵਾਲੇ ਸਮੇ ਵਿੱਚ ਇਹ ਮੋਬਾਇਲ ਫੋਨ ਵਿੱਚ ਬਲੂਟੁੱਥ ਅਤੇ ਵਾਈ-ਫਾਈ ਦੀ ਤਰਾਂ ਹੀ ਇਨਬਿਲਟ ਹੋਵੇਗੀ ।
ਜਿੱਥੇ ਰੇਡਿਓ ਤਰੰਗਾਂ ਦੇ ਲਈ ਸਪੈਕਟ੍ਰਮ ਦੀ ਸੀਮਾ ਹੈ, ਉੱਥੇ ਵਿਜੀਵਲ ਲਾਈਟ ਸਪੈਟ੍ਰਮ 10,000 ਗੁਣਾਂ ਜਿਆਦਾ ਵਿਆਪਕ ਹੈ, ਇਸਦਾ ਮਤਲਬ ਹੈ ਕਿ ਇਸ ਤਕਨੀਕ ਦੀ ਭਵਿੱਖ ਕਦੇ ਨਾ ਖਤਮ ਹੋਣ ਦੀ ਸੰਭਾਵਨਾ ਹੈ।
ਇਸ ਵਿੱਚ ਸੂਚਨਾਂ ਨੂੰ ਲਾਈਟ ਪਲਸੇਜ਼ ਵਿੱਚ ਇਨਕੋਡ ਕੀਤਾ ਜਾ ਸਕਦਾ ਹੈ ਜਿਵੇਂ ਰਿਮੋਟ ਕੰਟ੍ਰੋਲ ਵਿੱਚ ਹੁੰਦਾ ਹੈ।
ਐਲ.ਈ.ਡੀ. ਬ੍ਰਾਡਬੈਂਡ ਕੁਨੈਕਸ਼ਨ ਦੇ ਲਈ ਲੋੜੀਂਦਾ ਡਾਟਾ ਟ੍ਰਾਂਸਫਰ ਕਰਨ ਲਈ ਸਮਰੱਥ ਹੈ, ਅਤੇ ਫਿਰ ਵੀ ਇਹ ਆਮ ਦੁਧੀਆ ਰੌਸਨੀ ਦੀ ਤਰਾਂ ਹੀ ਦਿਖਾਈ ਦਿੰਦਾ ਹੈ।
ਲਾਈ-ਫਾਈ ਸ਼ਬਦ ਦਾ ਇਸਤੇਮਾਲ ਸਭ ਤੋਂ ਪਹਿਲਾਂ ਏਡਿਨਬਰਾ ਯੂਨੀਵਰਸਿਟੀ ਦੇ ਪ੍ਰੌਫੈਸਰ ਹੇਲਾਰਡ ਹਾਸ ਨੇ ਕੀਤਾ ਸੀ । ਉਹਨਾਂ ਨੇ 2011 ਵਿੱਚ ਟੈਡ (ਟੈਕਨਾਲੋਜੀ, ਇੰਟਰਨੈੱਟ ਐਂਡ ਡਿਜਾਇਨ) ਕਾਂਨਫ੍ਰੰਸ ਵਿੱਚ ਇਸਦਾ ਪ੍ਰਦਰਸਣ ਕੀਤਾ ਸੀ ।

 

Share Button

Leave a Reply

Your email address will not be published. Required fields are marked *

%d bloggers like this: