ਵਾਈਸ ਚੇਅਰਮੈਂਨ ਲਾਡੂ ਨੇ ਆੜ੍ਹਤੀਆਂ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਕਾਰਡ ਵੰਡੇ

ss1

ਵਾਈਸ ਚੇਅਰਮੈਂਨ ਲਾਡੂ ਨੇ ਆੜ੍ਹਤੀਆਂ ਨੂੰ ਭਗਤ ਪੂਰਨ ਸਿੰਘ ਬੀਮਾ ਯੋਜਨਾ ਦੇ ਕਾਰਡ ਵੰਡੇ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 5 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦੇ ਤਹਿਤ ਮਾਰਕੀਟ ਕਮੇਟੀ ਭਿੱਖੀਵਿੰਡ ਵਿਖੇ ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ, ਸੈਕਟਰੀ ਅਮਨਦੀਪ ਸਿੰਘ, ਜਸਵਿੰਦਰ ਸਿੰਘ ਮਿੱਠਾ ਆਦਿ ਵੱਲੋਂ ਵੱਖ-ਵੱਖ ਦਾਣਾ ਮੰਡੀਆਂ ਦੇ ਆੜ੍ਹਤੀਆਂ ਵਰਿੰਦਰ ਸਿੰਘ ਅਰੋੜਾ, ਸਰਪੰਚ ਜਸਬੀਰ ਸਿੰਘ, ਨਰਿੰਦਰ ਸਿੰਘ ਤੱਤਲੇ, ਰਣਜੀਤ ਸਿੰਘ ਗਿੱਲ ਆਦਿ 100 ਆੜ੍ਹਤੀਆਂ ਨੂੰ ਭਗਤ ਪੂਰਨ ਸਿੰਘ ਬੀਮਾ ਦੇ ਕਾਰਡ ਵੰਡੇ ਗਏ।
ਮਾਰਕੀਟ ਕਮੇਟੀ ਭਿੱਖੀਵਿੰਡ ਦੇ ਚੇਅਰਮੈਂਨ ਬਚਿੱਤਰ ਸਿੰਘ ਬਿੱਟੂ ਚੂੰਗ, ਵਾਈਸ ਚੇਅਰਮੈਂਨ ਭਾਰਤ ਭੂਸ਼ਨ ਲਾਡੂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਸਮਾਜ ਭਲਾਈ ਸਕੀਮਾਂ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਇਹਨਾਂ ਸਕੀਮਾਂ ਨਾਲ ਜਿਥੇ ਗਰੀਬ ਜਨਤਾ ਨੂੰ ਲਾਭ ਮਿਲ ਰਿਹਾ ਹੈ, ਉਥੇ ਵਪਾਰੀ ਵਰਗ ਦੇ ਲੋਕਾਂ ਨੂੰ ਵੀ ਸਹੂਲਤਾਂ ਮਿਲ ਰਹੀਆਂ ਹਨ, ਜੋ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਸ਼ਲਾਘਾਯੋਗ ਕਦਮ ਹੈ। ਇਸ ਸਮੇਂ ਕ੍ਰਿਸ਼ਨਪਾਲ ਜੱਜ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਮੰਗਤ ਸੋਧੀ, ਸੁਰਿੰਦਰ ਸਿੰਘ ਉਦੋਕੇ, ਰਣਜੀਤ ਸਿੰਘ ਗਿੱਲ, ਕਾਮਰੇਡ ਕਾਬਲ ਸਿੰਘ ਪਹਿਲਵਾਨਕੇ, ਸਰਬਜੀਤ ਸਿੰਘ ਪੂਹਲਾ, ਸਰਪੰਚ ਜੋਗਿੰਦਰ ਸਿੰਘ, ਚਾਚਾ ਬਲਵੀਰ ਸਿੰਘ ਡਲੀਰੀ, ਪਹਿਲਵਾਨ ਹਰਦੀਪ ਸਿੰਘ, ਜਸਵੰਤ ਸਿੰਘ, ਵਰਿੰਦਰਬੀਰ ਸਿੰਘ, ਕਾਰਜ ਸਿੰਘ ਡਲੀਰੀ, ਹੀਰਾ ਸਿੰਘ ਕਾਜੀਚੱਕ, ਜਸਪਾਲ ਸਿੰਘ, ਅਸ਼ੋਕ ਬੰਟੀ, ਪ੍ਰਧਾਨ ਸਰਬਜੀਤ ਧਵਨ, ਗੁਰਦੇਵ ਸਿੰਘ ਵੀਰਮ, ਅੰਗਰੇਜ ਸਿੰਘ ਨਵਾਦਾ, ਵਰਿੰਦਰ ਕੁਮਾਰ ਕੱਕੜ, ਕਰਮ ਸਿੰਘ, ਸਤਨਾਮ ਸਿੰਘ ਚੱਠੂ, ਕੁਲਵੰਤ ਸਿੰਘ, ਵਿੱਕੀ, ਰਣਜੀਤ ਸਿੰਘ ਰਾਣਾ ਮੁਨੀਮ, ਦੀਪਕ ਸ਼ਰਮਾ, ਬਿੱਲੂ ਆੜ੍ਹਤੀ, ਗੁਰਸ਼ਰਨ ਸਿੰਘ ਸਿੰਘਪੁਰਾ, ਰਾਜ ਕੁਮਾਰ ਸ਼ਰਮਾ, ਲਖਵਿੰਦਰ ਸਿੰਘ ਭੈਣੀ, ਜਨਕ ਰਾਜ, ਲਾਡਾ ਭੰਡਾਣੀਆ, ਗੁਰਲਾਲ ਰੱਬ, ਸਚਿਨ ਚੋਪੜਾ, ਸੁਰਿੰਦਰ ਸ਼ਰਮਾ, ਅਸ਼ੋਕ ਕੁਮਾਰ, ਪ੍ਰੇਮ ਕੁਮਾਰ, ਹਰਜੀਤ ਸਿੰਘ ਖਾਲੜਾ, ਕੁਲਬੀਰ ਸਿੰਘ ਪਾਮ ਗਾਰਡਨ ਵਾਲੇ, ਨਿਤੀਸ਼ ਕੁਮਾਰ ਮਲਹੋਤਰਾ, ਜੋਤੀ ਪ੍ਰਕਾਸ, ਰਮਨ ਕੋਛੜ, ਰਿਖੀ ਰਾਮ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *