ਵਾਈਟ ਹਾਊਸ ਦਾ ਸ਼ਿੰਗਾਰ, ਇੱਕੋ ਇੱਕ ਸਿੱਖ ਦਸਤਾਰਧਾਰੀ ਪੱਤਰਕਾਰ ਐਸ਼. ਐਸ਼ .ਮਾਣਕੂ 

ss1

ਵਾਈਟ ਹਾਊਸ ਦਾ ਸ਼ਿੰਗਾਰ, ਇੱਕੋ ਇੱਕ ਸਿੱਖ ਦਸਤਾਰਧਾਰੀ ਪੱਤਰਕਾਰ ਐਸ਼. ਐਸ਼ .ਮਾਣਕੂ 

image1.jpeg
ਵਸ਼ਿਗਟਨ ਡੀਸੀ 10 ਫ਼ਰਵਰੀ ( ਰਾਜ ਗੋਗਨਾ)-ਵਾਈਟ ਹਾਊਸ ਵਿੱਚ ਦਸਤਾਰਧਾਰੀ ਇੱਕੋ ਇੱਕ ਪ੍ਰੈੱਸ ਰਿਪੋਰਟਰ ਸੁਰਮੁਖ ਸਿੰਘ ਮਾਣਕੂ ਹਨ। ਜੋ ਪਿਛਲੇ ਪੰਦਰਾਂ ਸਾਲਾਂ ਤੋਂ ਹਰ ਸੈਸ਼ਨ ਹਰ ਪ੍ਰੈੱਸ ਕਾਰਵਾਈ ਨੂੰ ਕੈਮਰਾ ਬੰਦ ਕਰਕੇ ਲੋਕ ਹਿਤ ਕਰਦੇ ਹਨ। ਪਰ ਕੁਝ ਢੌਂਗੀ ਵਿਅਕਤੀ ਆਪਣੇ ਆਪ ਨੂੰ ਵਾਈਟ ਹਾਊਸ ਦਾ ਨੁਮਾਇੰਦਾ ਦਸ ਖਬਰਾਂ ਭੇਜ ਰਹੇ ਹਨ। ਜਿਸ ਸਬੰਧੀ ਖਬਰਾਂ ਵਿੱਚ ਤਰੋੜ-ਮਰੋੜੀ ਦੇ ਅੰਸ਼ਾਂ ਨੂੰ ਸਟੇਟ ਵਲੋਂ ਨੋਟਿਸ ਕੀਤਾ ਗਿਆ ਹੈ। ਜਿਸ ਸਬੰਧੀ ਛਾਣਬੀਣ ਕਾਰਵਾਈ ਸ਼ੁਰੂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਮੁਢਲੀ ਜਾਣਕਾਰੀ ਰਾਹੀਂ ਪਤਾ ਚੱਲਿਆ ਹੈ ਕਿ ਪ੍ਰੈੱਸ ਕਾਨਫ੍ਰੰਸ ਵਾਈਟ ਹਾਊਸ ਵਿੱਚ ਚਲਦੀ ਹੈ ਤੇ ਡੱਮੀ ਵਿਅਕਤੀ ਬਾਹਰ ਨਜ਼ਦੀਕੀ ਰੈਸਟੋਰੈਂਟ ਤੇ ਬੈਠ ਕੇ ਕਾਰਵਾਈ ਨੂੰ ਕੈਮਰੇ ਵਿੱਚ ਬੰਦ ਕਰਕੇ ਆਪਣੀ ਕਾਰਵਾਈ ਪਾ ਰਿਹਾ ਹੈ, ਜਿਸ ਨੂੰ ਕਰਾਈਮ ਮੰਨਿਆ ਜਾ ਰਿਹਾ ਹੈ। ਖਬਰਾਂ ਦੀ ਅਸਲੀਅਤ ਅਤੇ ਉਸ ਵਿੱਚ ਵਿੰਗ ਟੇਡ ਦੀ ਘਟਨਾ ਜੁਰਮ ਵਜੋਂ ਲਈ ਜਾ ਰਹੀ ਹੈ। ਸੋ ਸਮੂਹ ਪਾਠਕਾਂ ਅਤੇ ਪੱਤਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਤਰਕ ਅਤੇ ਸਚਾਈ ਦੇ ਅਧਾਰ ਤੇ ਵਿਚਰਣ, ਅਜਿਹਾ ਨਾ ਹੋਵੇ ਜਿਸ ਤਰ੍ਹਾਂ ਕੁਝ ਡਾਕਟਰ ਘੁਟਾਲੇ ਕਰਕੇ ਜੇਲ੍ਹ ਦੀ ਹਵਾ ਖਾ ਰਹੇ ਹਨ, ਉਸੇ ਤਰ੍ਹਾਂ ਪੱਤਰਕਾਰ ਦਾ ਵੀ ਜਲੂਸ ਨਿਕਲ ਜਾਵੇ।
ਨਾਰਥ ਅਮਰੀਕਾ ਪ੍ਰੈੱਸ ਕਲੱਬ ਵਲੋਂ ਚੈਨਲਾਂ ਅਤੇ ਪੱਤਰਕਾਰਾਂ ਨੂੰ ਅਪੀਲ ਹੈ ਕਿ ਵਾਈਟ ਹਾਊਸ ਦੀ ਖਬਰ ਸਬੰਧਤ ਪ੍ਰਮਾਣਤ ਪੱਤਰਕਾਰ ਦੇ ਨਾਮ ਹੇਠ ਹੀ ਨਸ਼ਰ ਕੀਤੀ ਜਾਵੇ। ਅਜਿਹਾ ਨਾ ਹੋਵੇ ਕਿ ਕਿਸੇ ਕਾਰਵਾਈ ਦੇ ਮੁਥਾਜ ਜੋਗੇ ਰਹਿ ਜਾਣ।
ਅਸੀਂ ਸੁਰਮੁਖ ਸਿੰਘ ਮਾਣਕੂ ਵਾਈਟ ਹਾਊਸ ਪੱਤਰਕਾਰ ਦਸਤਾਰਧਾਰੀ ਦੀ ਸ਼ਲਾਘਾ ਕਰਦੇ ਹਨ ਜੋ ਪਹਿਲ ਦੇ ਅਧਾਰ ਤੇ ਨਿਰਸਵਾਰਥ ਪ੍ਰੈੱਸ ਸੇਵਾ ਨਿਭਾਅ ਰਹੇ ਹਨ। ਪਰ ਮਾਣਕੂ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਆਪਣੀ ਖ਼ਬਰ ਹਰ ਚੈਨਲ ਨੂੰ ਭੇਜਣ ਨਾ ਕਿ ਕਿਸੇ ਨੂੰ ਦੇਣ ਜੋ ਆਪਣੀ  ਤੂਤੀ ਵਜਾਈ ਜਾਵੇ।

Share Button

Leave a Reply

Your email address will not be published. Required fields are marked *