ਵਾਈਐਫਆਈ ਦੀ ਅੱਜ ਅਹਿਮ ਮੀਟਿੰਗ ਹੋਈ

ss1

ਵਾਈਐਫਆਈ ਦੀ ਅੱਜ ਅਹਿਮ ਮੀਟਿੰਗ ਹੋਈ

4-25
ਬਨੂੜ 3 ਜੂਲਾਈ (ਰਣਜੀਤ ਸਿੰਘ ਰਾਣਾ): ਵਾਈਐਫਆਈ ਦੀ ਅੱਜ ਅਹਿਮ ਮੀਟਿੰਗ ਧਰਮਗੜ ਵਿਖੇ ਨਗਰ ਕੌਸਲ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਦੀ ਅਗੁਵਾਈ ਵਿਚ ਹੋਈ। ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਦੇ ਨੌਜਵਾਨਾ ਨੇ ਸਮੂਲਿਅਤ ਕੀਤੀ ਜਿਨਾਂ ਦੀ ਸਰਵਸੰਮਤੀ ਨਾਲ ਚੋਣ ਕਰਵਾਈ ਗਈ।
ਇਸ ਮੌਕੇ ਨਗਰ ਕੌਸਲ ਦੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਡੀ ਗਿਣਤੀ ਵਿਚ ਨੌਜਵਾਨ ਵਾਈਐਫਆਈ ਨਾਲ ਜੁੜ ਰਹੇ ਹਨ। ਜਿਸ ਦੇ ਚਲਦੇ ਵਾਈਐਫਆਈ ਪਾਰਟੀ ਨੂੰ ਨੌਜਵਾਨਾ ਦੇ ਮਿਲ ਰਹੇ ਭਰਵੇਂ ਹੁੰਗਾਰੇ ਦੇ ਚਲਦੇ ਤੇ ਇਸ ਦੇ ਵਿਸਥਾਰ ਨੂੰ ਹੋਰ ਵੱਡਾ ਕਰਨ ਲਈ ਪਿੰਡ ਪੱਧਰ ਤੇ ਸਹਿਰਾ ਵਿਚ ਕਮੇਟੀਆ ਬਣਾਈਆ ਜਾ ਰਹੀਆ ਹਨ ਤਾਂ ਜੋ ਨੌਜਵਾਨ ਵਰਗ ਨੂੰ ਪਾਰਟੀ ਦੇ ਕੰਮਾ ਪ੍ਰਤੀ ਜਾਣੂ ਕਰਵਾਇਆ ਜਾ ਸਕੇ। ਨਿਰਮਲਜੀਤ ਸਿੰਘ ਨਿੰਮਾ ਨੇ ਦੱਸਿਆ ਕਿ ਅੱਜ ਧਰਮਗੜ ਵਿਖੇ ਸਰਬਸੰਮਤੀ ਨਾਲ ਚੋਣ ਕਰਵਾਈ ਗਈ, ਜਿਸ ਵਿਚ ਬਲਕਾਰ ਸਿੰਘ ਬੱਲੂ ਨੂੰ ਪ੍ਰਧਾਨ, ਨਰਿੰਦਰ ਸਿੰਘ ਨਿੰਦਾ ਨੂੰ ਉਪ ਪ੍ਰਧਾਨ, ਜਸਪ੍ਰੀਤ ਸਿੰਘ ਮੋਨੀ ਨੂੰ ਸਲਾਹਕਾਰ, ਰਵਿੰਦਰ ਸਿੰਘ ਨੂੰ ਜਨਰਲ ਸਕੱਤਰ ਤੇ ਦਲਬੀਰ ਸਿੰਘ ਨੂੰ ਖ਼ਜਾਨਚੀ ਨਿਯੂਕਤ ਕੀਤਾ ਗਿਆ। ਇਸ ਮੌਕੇ ਸਾਰੇ ਹੀ ਆਗੂਆਂ ਨੇ ਪ੍ਰਧਾਨ ਨਿਰਮਲਜੀਤ ਸਿੰਘ ਨਿੰਮਾ ਨੂੰ ਵਿਸ਼ਵਾਸ ਦਵਾਇਆ ਕਿ ਉਨਾਂ ਨੂੰ ਪਾਰਟੀ ਵੱਲੋਂ ਜੋ ਸੇਵਾਵਾ ਦਿੱਤੀਆਂ ਗਈਆ ਹਨ ਉਹ ਉਨਾਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ।

Share Button

Leave a Reply

Your email address will not be published. Required fields are marked *