ਵਾਇਰਲ ਵੀਡੀਓ ਦੀ ਅਦਾਕਾਰਾ ਪ੍ਰਿਆ ਫਸੀ ਵੱਡੀ ਮੁਸੀਬਤ ਵਿਚ

ss1

ਵਾਇਰਲ ਵੀਡੀਓ ਦੀ ਅਦਾਕਾਰਾ ਪ੍ਰਿਆ ਫਸੀ ਵੱਡੀ ਮੁਸੀਬਤ ਵਿਚ

26 ਸੈਕਿੰਡ ਦੇ ਇੱਕ ਛੋਟੇ ਜਿਹੇ ਵੀਡੀਓ ਦੇ ਵਾਇਰਲ ਹੁੰਦੇ ਹੀ ਰਾਤੋਂ ਰਾਤ ਲੋਕਾਂ ਦੇ ਦਿਲਾਂ ਦੀ ਧੜਕਣ ਬਣਨ ਵਾਲੀ ਪ੍ਰਿਆ ਪ੍ਰਕਾਸ਼ ‘ਤੇ ਮੁਸੀਬਤਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਹੈਦਰਾਬਾਦ ਦੇ ਮੁਸਲਿਮ ਨੌਜਵਾਨਾਂ ਨੇ ਪ੍ਰਿਆ ਪ੍ਰਕਾਸ਼ ਖਿਲਾਫ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ‘ਚ ਫਿਲਮ ਮੇਕਰ ਅਤੇ ਅਦਾਕਾਰਾ ਪ੍ਰਿਆ ਕਾਸ਼ ‘ਤੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਹੈ । ਸ਼ਿਕਾਇਤ ਮੁਤਾਬਕ ਗੀਤ ਨੂੰ ਅੰਗਰੇਜ਼ੀ ‘ਚ ਅਨੁਵਾਦ ਕਰੋਗੇ ਤਾਂ ਮੁਸਲਮਾਨਾਂ ਦੇ ਪੈਗੰਬਰ ਦੀ ਬੇਇੱਜਤੀ ਭਰੇ ਸ਼ਬਦ ਸਾਹਮਣੇ ਆਉਂਦੇ ਹਨ ।
ਕਾਬਿਲੇ ਗੌਰ ਹੈ ਕਿ ਬੀਤੇ ਦਿੰਨ ਪ੍ਰਿਆ ਪ੍ਰਕਾਸ਼ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਅੱਖ ਮਾਰਦੀ ਨਜ਼ਰ ਆ ਰਹੀ ਸੀ। ਪ੍ਰਿਆ ਪ੍ਰਕਾਸ਼ ਦਾ ਇਹ ਵੀਡੀਓ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਉਹ ਰਾਤੋਂ-ਰਾਤ ਪੂਰੇ ਇੰਡੀਆ ਦੀ ਧੜਕਨ ਬਣ ਗਈ। ਗੀਤ ਦੁਵਾਰਾ ਇਸਲਾਮ ਦੀ ਬੇਇਜ਼ਤੀ ਕਰਨ ਦੀ ਗੱਲ ਹੈਦਰਾਬਾਦ ਦੇ ਅਦਨਾਨ ਕਮਰ ਨਾਮ ਦੇ ਇਕ ਸ਼ਖਸ ਨੇ ਫੇਸਬੁੱਕ ਲਾਈਵ ਆਕੇ ਦੱਸੀ। ਉਹਨਾਂ ਕਿਹਾ ਕਿ ਲੜਕੀ ਦੇ ਐਕਸਪ੍ਰੇਸ਼ਨ ਗੀਤ ਦੇ ਲਿਰਿਕਸ ਦੀ ਬੇਇੱਜਤੀ ਕਰ ਰਹੇ ਹਨ।
ਅਦਨਾਨ ਨੇ ਗੀਤ ਦਾ ਇੰਗਲੀਸ਼ ਟਰਾਂਸਲੇਸ਼ਨ ਵੀ ਸ਼ੇਅਰ ਕੀਤਾ ਹੈ। ਮੁਸਲਿਮ ਸੰਗਠਨ ਨੂੰ ਪ੍ਰਿਆ ਪ੍ਰਕਾਸ਼ ਦੇ ਐਕਸਪ੍ਰੇਸ਼ਨ ਤੇ ਗੀਤ ਦੇ ਲਿਰਿਕਸ ਨੂੰ ਲੈ ਕੇ ਇਤਰਾਜ਼ ਹੈ। ਫਿਲਹਾਲ ਪੁਲਸ ਨੇ ਪ੍ਰਿਆ ਖਿਲਾਫ ਐੱਫ. ਆਈ. ਆਰ. ਦਰਜ ਕਰ ਲਈ ਹੈ। ਇਸ ਤੋਂ ਇਲਾਵਾ ਐੱਫ. ਆਈ. ਆਰ. ਲਿਖਵਾਉਣ ਵਾਲੇ ਸ਼ਖਸ ਮਹੁੰਮਦ ਅਦਬੁਲ ਨੇ ਕਿਹਾ ਕਿ, ਮੈਨੂੰ ਪ੍ਰਿਆ ਪ੍ਰਕਾਸ਼ ਦੇ ਫਿਲਮਾਂ ‘ਚ ਕੰਮ ਕਰਨ ਤੋਂ ਕੋਈ ਇਤਰਾਜ਼ ਨਹੀਂ ਹੈ।
ਬਸ ਆਪਣੀ ਅਦਾਕਾਰੀ ਅਤੇ ਕੰਮ ਤੋਂ ਕਿਸੇ ਧਰਮ ਅਤੇ ਜਾਤੀ ਦੀ ਬੇਇਜ਼ਤੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਕੱਲ ਯਾਨੀ 13 ਫਰਵਰੀ ਨੂੰ ਫਿਲਮ ‘ਔਰੂ ਅਦਾਰ ਲਵ’ ਦਾ ਇਕ ਟੀਜ਼ਰ ਲਾਂਚ ਹੋਇਆ ਹੈ। ਇਸ ‘ਚ ਵੀ ਪ੍ਰਿਆ ਨੇ ਆਪਣੀਆਂ ਅਦਾਵਾਂ ਨਾਲ ਕਰੋੜਾਂ ਦਿਲਾਂ ਨੂੰ ਜਿੱਤ ਲਿਆ ਹੈ।
ਫਿਲਮ ਦੇ ਇਸ ਟੀਜ਼ਰ ਨੂੰ ਯੂਟਿਊਬ ‘ਤੇ 12 ਘੰਟਿਆਂ ‘ਚ 30 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਇਸਤੋਂ ਇਲਾਵਾ ਜੇਖ਼ੁਦ ਪ੍ਰਿਆ ਦੇ ਸੋਸ਼ਲ ਅਕਾਊਂਟ ਤੇ ਫਲੋਵਰਸ ਦੀ ਗਿਣਤੀ ਰਾਤੋਂ ਰਾਤ 175ਹਜ਼ਾਰ ਤੋਂ ਢਾਈ ਲੱਖ ਦੇ ਕਰੀਬ ਹੋ ਗਈ।

Share Button

Leave a Reply

Your email address will not be published. Required fields are marked *