ਵਾਅਦੇ ਸਹਿਯੋਗ ਦੇ ਸਦਨ ਦੇ ਅੰਦਰ ਚੱਲਣਗੀਆਂ ਸਿਆਸੀ ਸਵਾਰਥਾਂ ਦੀਆਂ ਛੁਰੀਆਂ

ss1

ਵਾਅਦੇ ਸਹਿਯੋਗ ਦੇ ਸਦਨ ਦੇ ਅੰਦਰ ਚੱਲਣਗੀਆਂ ਸਿਆਸੀ ਸਵਾਰਥਾਂ ਦੀਆਂ ਛੁਰੀਆਂ

ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਤੋਂ ਪਹਿਲਾਂ ਸੱਤਾਧਾਰੀ ਭਾਜਪਾ ਗੱਠਜੋੜ ਨੇ ਸਦਨ ਦੇ ਅੰਦਰ ਭੱਖਦੇ ਮਸਲਿਆਂ ਨੂੰ ਲੈ ਕੇ ਰਣਨੀਤੀ ਤੈਅ ਕਰਨ ਲਈ ਦੋ ਮੀਟਿੰਗਾਂ ਕੀਤੀਆਂ। ਪਹਿਲੀ ਮੀਟਿੰਗ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਵਿੱਤ ਮੰਤਰੀ ਸੁਸ਼ਮਾ ਸਵਰਾਜ, ਰੱਖਿਆ ਅਤੇ ਵਿੱਤ ਮੰਤਰੀ ਅਰੁਣ ਜੇਤਲੀ, ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਸ਼ਮੂਲੀਅਤ ਨਾਲ ਹੋਈ ਇਸ ਮੀਟਿੰਗ ਵਿੱਚ ਸੰਸਦ ਸੈਸ਼ਨ ਵਿੱਚ ਚੀਨ ਨਾਲ ਸਰਹੱਦੀ ਝਗੜੇ ਅਤੇ ਕਸ਼ਮੀਰ ਦੇ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਦੂਸਰੇ ਪਾਸੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸਦਨ ਵਿੱਚ ਆਪਣੀ ਮਜ਼ਬੂਤ ਭੂਮਿਕਾ ਨਿਭਾਉਣ ਲਈ ਪਾਰਟੀ ਦੇ ਸੰਸਦ ਮੈਂਬਰਾਂ ਤੋਂ ਇਲਾਵਾ ਹੋਰ ਵਿਚਾਰਧਾਰਕ ਸਾਂਝ ਵਾਲੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੀ ਵਿਸ਼ੇਸ਼ ਤੌਰ ‘ਤੇ ਫੋਨ ਕਰਕੇ ਸੰਸਦ ਵਿੱਚ ਪੂਰੀ ਤਿਆਰੀ ਨਾਲ ਆਉਣ ਲਈ ਕਿਹਾ ਹੈ। ਸੋਨੀਆ ਗਾਂਧੀ ਨੇ ਇਸ ਮਾਮਲੇ ਵਿੱਚ ਚੀਨ, ਜੰਮੂ ਕਸ਼ਮੀਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਫੇਰੀਆਂ ਨੂੰ ਲੈ ਕੇ ਆਪਣੇ ਸੀਨੀਅਰ ਸੰਸਦ ਮੈਂਬਰਾਂ ਨੂੰ ਵਿਸਥਾਰ ਸਹਿਤ ਤੱਥ ਇਕੱਠੇ ਕਰਨ ਲਈ ਕਿਹਾ ਹੈ।
ਇਸੇ ਦੌਰਾਨ ਅੱਜ ਸ਼ਾਮ ਸਰਬ ਪਾਰਟੀ ਮੀਟਿੰਗ ਵਿੱਚ ਵੀ ਸਰਕਾਰ ਵੱਲੋਂ ਸਮੂਹ ਪਾਰਟੀਆਂ ਨੂੰ ਸਦਨ ਦੀ ਕਾਰਵਾਈ ਸਦਭਾਵਨਾ ਵਾਲੇ ਮਾਹੌਲ ਵਿੱਚ ਚਲਾਉਣ ਦੀ ਰਸਮੀ ਅਪੀਲ ਕੀਤੀ ਹੈ। ਇਸੇ ਦੌਰਾਨ ਇੱਕ ਦੂਜੇ ਦਾ ਸਹਿਯੋਗ ਮੰਗਦਿਆਂ ਅੰਦਰੋਂ—ਅੰਦਰੀਂ ਭਾਜਪਾ ਨੇ ਵੀ ਆਪਣੀਆਂ ਹਮ ਖਿਆਲੀ ਪਾਰਟੀਆਂ ਨੂੰ ਵਿਰੋਧੀ ਧਿਰ ਦੇ ਹਰ ਹਮਲੇ ਦਾ ਜਵਾਬ ਠੋਕ ਵਜਾ ਕੇ ਦੇਣ ਲਈ ਤਿਆਰ ਰਹਿਣ ਲਈ ਕਿਹਾ ਹੈ। ਸੰਸਦ ਸੈਸ਼ਨ ਵਿੱਚ ਕਸ਼ਮੀਰ ਦੇ ਆਨੰਤਨਾਗ ਜਿਲ੍ਹੇ ਵਿੱਚ ਅਮਰਨਾਥ ਯਾਤਰੀਆਂ ਉੱਪਰ ਅੱਤਵਾਦੀ ਹਮਲੇ, ਚੀਨ ਨਾਲ ਸਰਹੱਦੀ ਤਣਾਅ, ਪਾਕਿਸਤਾਨ ਵੱਲ ਜਾਰੀ ਫਾਇਰਿੰਗ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰਿਆਂ ਅਤੇ ਜੀ.ਐੱਸ.ਟੀ. ਨੂੰ ਲੈ ਕੇ ਭਾਰੀ ਹੰਗਾਮੇ ਹੋਣ ਦੀ ਸੰਭਾਵਨਾ ਹੈ।

Share Button

Leave a Reply

Your email address will not be published. Required fields are marked *