Thu. Apr 18th, 2019

ਵਲਟੋਹਾ ਨੇ ਮੁਆਫੀ ਨਾ ਮੰਗੀ ਤਾਂ ਕਰੋੜਾਂ ਲੋਕ ਸੰਘਰਸ਼ ਲਈ ਸੜਕਾਂ ‘ਤੇ ਉਤਰਣਗੇ – ਹੰਸਰਾਜ ਹੰਸ

ਵਲਟੋਹਾ ਨੇ ਮੁਆਫੀ ਨਾ ਮੰਗੀ ਤਾਂ ਕਰੋੜਾਂ ਲੋਕ ਸੰਘਰਸ਼ ਲਈ ਸੜਕਾਂ ‘ਤੇ ਉਤਰਣਗੇ – ਹੰਸਰਾਜ ਹੰਸ
“ਪੱਤਾ-ਪੱਤਾ ਸਿੰਘਾਂ ਦਾ ਵੈਰੀ” ਗੀਤ ਗਾ ਕੇ ਸੁੱਤੀ ਜਮੀਰ ਨੂੰ ਜਗਾਉਣ ਦਾ ਸੱਦਾ ਦਿੱਤਾ

SAMSUNG CAMERA PICTURES
SAMSUNG CAMERA PICTURES

ਭਿੱਖੀਵਿੰਡ 14 ਜੁਲਾਈ (ਹਰਜਿੰਦਰ ਸਿੰਘ ਗੋਲ੍ਹਣ)-ਬਾਬਾ ਸਾਹਿਬ ਡਾਕਟਰ ਭੀਮ ਰਾਉ ਅੰਬੇਦਕਰ ਜੇਕਰ ਸੰਵਿਧਾਨ ਨਾ ਲਿਖਦੇ ਤਾਂ ਅੱਜ ਹਿੰਦੋਸਤਾਨ ਵਿੱਚ ਲੋਕਤੰਤਰ ਨਾਮ ਦੀ ਕੋਈ ਚੀਜ ਨਾ ਹੰੁਦੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਤੇ ਪ੍ਰਸਿੱਧ ਗਾਇਕ ਹੰਸਰਾਜ ਹੰਸ ਨੇ ਭਿੱਖੀਵਿੰਡ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ ਤੇ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਸਮੇਤ ਭਾਰਤੀ ਲੀਡਰ ਵੀ ਡਾ:ਅੰਬੇਦਕਰ ਨੂੰ ਸਿਰ ਝੁਕਾਅ ਕੇ ਸਿਜਦਾ ਕਰਦੇ ਹਨ, ਐਸੀਆਂ ਮਹਾਨ ਸਖਸੀਅਤਾਂ ਦੇ ਖਿਲਾਫ ਬੋਲਣ ਵਾਲੇ ਲੋਕ ਭਾਰਤੀ ਸੰਵਿਧਾਨ ਨੂੰ ਵੀ ਨਹੀ ਮੰਨਦੇ। ਉਹਨਾਂ ਨੇ ਆਖਿਆ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਉੱਚ-ਨੀਚ ਖਤਮ ਕਰਦਿਆਂ ਸਭੇ ਸਾਂਝੀਵਾਲਤਾ ਦਾ ਸ਼ੰਦੇਸ ਦਿੱਤਾ ਸੀ ਅਤੇ ਗੁਰੂ ਗੋਬਿੰਦ ਸਿੰਘ ਵੱਲੋਂ ਦੱਸੇ ਹੋਏ ਮਾਰਗ ‘ਤੇ ਚੱਲਦਿਆਂ ਬਾਬਾ ਸਾਹਿਬ ਅੰਬੇਦਕਰ ਨੇ ਵੀ ਦਲਿਤ ਤੇ ਗਰੀਬ ਲੋਕਾਂ ਨੂੰ ਬਣਦੇ ਹੱਕ ਦਿਵਾਉਣ ਤੇ ਜਾਤ-ਪਾਤ, ਉਚ-ਨੀਚ ਮਿਟਾਉਣ ਲਈ ਸੰਵਿਧਾਨ ਦਾ ਨਿਰਮਾਣ ਕੀਤਾ ਸੀ।

ਹੰਸ ਰਾਜ ਨੇ ਕਿਹਾ ਕਿ ਐਸੇ ਮਹਾਨ ਵਿਅਕਤੀਆਂ ਬਾਰੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਤੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵੱਲੋਂ ਇਤਰਾਜਯੋਗ ਟਿੱਪਣੀ ਕਰਨਾ ਸਿੱਖ ਕੌਮ ਦੇ ਮਹਾਨ ਯੋਧੇ ਬਾਬਾ ਜੀਵਨ ਸਿੰਘ, ਅਮਰ ਸ਼ਹੀਦ ਭਗਤ ਸਿੰਘ ਵਰਗੇ ਸੂਰਮਿਆਂ ਦਾ ਨਿਰਾਦਰ ਕਰਨ ਬਰਾਬਰ ਹੈ। ਉਹਨਾਂ ਨੇ ਕਿਹਾ ਕਿ ਸੀ.ਪੀ.ਐਸ ਵਿਰਸਾ ਸਿੰਘ ਵਲਟੋਹਾ ਨੇ ਤੁਰੰਤ ਗਲਤੀ ਦਾ ਅਹਿਸਾਸ ਨਾ ਕੀਤਾ ਤਾਂ ਕਰੋੜਾ ਲੋਕ ਸੜਕਾਂ ‘ਤੇ ਉਤਰ ਕੇ ਜਬਰਦਸਤ ਰੋਸ ਪ੍ਰਦਰਸ਼ਣ ਕਰਨਗੇ, ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਹੰਸਰਾਜ ਨੇ ਕਿਹਾ ਕਿ ਮਾਝੇ ਦੀ ਪਵਿੱਤਰ ਧਰਤੀ ‘ਤੇ ਜਿਥੇ ਸ਼ਹੀਦ ਬਾਬਾ ਦੀਪ ਸਿੰਘ, ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਵਰਗੇ ਮਹਾਨ ਸੂਰਬੀਰਾਂ ਨੇ ਜਨਮ ਲਿਆ ਹੈ, ਉਥੇ ਅੱਜ ਇਸ ਧਰਤੀ ਉਤੇ ਮਾਰੂ ਨਸ਼ਿਆਂ ਦੇ ਵੱਗ ਰਹੇ ਪੰਜਵੇਂ ਦਰਿਆ ਨੇ ਹਜਾਰਾਂ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਇਹਨਾਂ ਬਦਨਸੀਬ ਨੌਜਵਾਨਾਂ ਦੀ ਮਾਂਵਾ ਵਿਲਕਦੀਆਂ ਬਾਦਲ ਸਰਕਾਰ ਨੂੰ ਕੋਸ ਰਹੀਆਂ ਹਨ। ਉਹਨਾਂ ਨੇ ਨੌਜਵਾਨਾਂ ਤੇ ਲੋਕਾਂ ਨੂੰ ਆਪਣੀ ਸੁੱਤੀ ਹੋਈ ਜਮੀਰ ਨੂੰ ਜਗਾਉਣ ਦਾ ਸੱਦਾ ਦਿੰਦਿਆਂ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਆਖਿਆ। ਇਸ ਮੌਕੇ ਹੰਸਰਾਜ ਹੰਸ ਨੇ ਆਪਣਾ ਪੁਰਾਤਨ ਗੀਤ “ਪੱਤਾ-ਪੱਤਾ ਸਿੰਘਾਂ ਦਾ ਵੈਰੀ” ਵੀ ਗਾਇਆ। ਇਸ ਸਮੇਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ, ਜਿਲ੍ਹਾ ਪ੍ਰਧਾਨ ਸੁਖਪਾਲ ਸਿੰਘ ਭੁੱਲਰ, ਸਾਬਕਾ ਐਸ.ਪੀ ਕੇਹਰ ਸਿੰਘ ਮੁਗਲਚੱਕ, ਬੀ.ਸੀ ਸੈਲ ਦੇ ਜਿਲ੍ਹਾ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਰਜਿੰਦਰ ਸ਼ਰਮਾ, ਸੁਰਿੰਦਰ ਸਿੰਘ ਬੁੱਗ, ਸਤਰਾਜ ਸਿੰਘ ਮਰਗਿੰਦਪੁਰਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: