Sun. Sep 15th, 2019

ਵਪਾਰ ਨੂੰ ਸੁਖਾਲਾ ਬਣਾਉਣ ਲਈ ਸਨਅਤਾਂ ਲਈ ਆਨਲਾਈਨ ਪੋਰਟਲ ਸੇਵਾ ਸ਼ੁਰੂ

ਵਪਾਰ ਨੂੰ ਸੁਖਾਲਾ ਬਣਾਉਣ ਲਈ ਸਨਅਤਾਂ ਲਈ ਆਨਲਾਈਨ ਪੋਰਟਲ ਸੇਵਾ ਸ਼ੁਰੂ

ਸੂਬੇ ‘ਚ ਵਪਾਰ ਨੂੰ ਹੋਰ ਸੁਖਾਲਾ ਬਣਾਉਣ ਦੇ ਮੰਤਵ ਨਾਲ ਸੈਂਟਰਲਾਈਜ਼ਡ ਇੰਸਪੈਕਸ਼ਨ ਸਿਸਟਮ (ਸੀ.ਆਈ.ਐਸ.) ਨੂੰ ਲਾਗੂ ਕੀਤਾ ਗਿਆ ਹੈ ਤਾਂ ਜੋ ਵਪਾਰ ਕਰਨ ਦੇ ਚਾਹਵਾਨ ਸਨੱਅਤਕਾਰਾਂ ਨੂੰ ਸਮਾਂਬੱਧ ਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਦਿੱਤੀਆਂ ਜਾ ਸਕਣ। ਇਸ ਸਬੰਧੀ ਪੋਰਟਲ www.pbinspections.gov.in ਸੈਂਟਰਲਾਈਜ਼ਡ ਇੰਸਪੈਕਸ਼ਨ ਸਿਸਟਮ (ਸੀ.ਆਈ.ਐਸ.) ਵੱਲੋਂ ਬਣਾਇਆ ਗਿਆ ਹੈ।

ਪੰਜਾਬ ਦੇ ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਿਰਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਇਕਾਈਆਂ ਦਾ ਮੁਆਇਨਾ ਇੱਕੋ ਦਿਨ ਹੀ ਕੀਤਾ ਜਾਵੇਗਾ ਅਤੇ ਇਸ ਦੀ ਐਡਵਾਂਸ ਸੂਚਨਾ ਸਬੰਧਤ ਅਦਾਰੇ ਨੂੰ ਉਪਲੱਬਧ ਹੋਵੇਗੀ ਅਤੇ ਮੁਆਇਨਾ ਰਿਪੋਰਟ ਨੂੰ 48 ਘੰਟਿਆਂ ਵਿੱਚ ਆਨਲਾਈਨ ਪੋਰਟਲ ‘ਤੇ ਅਪਲੋਡ ਕਰਨਾ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕਾਈਆਂ ਦਾ ਮੁਆਇਨਾ, ਆਨਲਾਈਨ ਪੋਰਟਲ ‘ਤੇ ਦਰਸਾਈ ਚੈੱਕ ਲਿਸਟ ਤੱਕ ਹੀ ਸੀਮਤ ਹੋਵੇਗਾ।

ਉਨ੍ਹਾਂ ਦੱਸਿਆ ਕਿ ਵਪਾਰ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਸੈਂਟਰਲਾਈਜ਼ਡ ਇੰਸਪੈਕਸ਼ਨ ਸਿਸਟਮ (ਸੀ.ਆਈ.ਐਸ.) ਨੋਟੀਫਾਈ ਕੀਤੀ ਹੈ ਜਿਸ ਤਹਿਤ ਕਿਰਤ ਵਿਭਾਗ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਬੋਆਇਲਰ, ਇਕਾਈਆਂ ਦਾ ਮੁਆਇਨਾ ਇਕਸਾਰਤਾ ਵਿੱਚ ਕਰਨਗੇ। ਉਨ੍ਹਾਂ ਦੱਸਿਆ ਕਿ ਸੀ.ਆਈ.ਐਸ. ਦੇ ਲਾਗੂਕਰਨ ਲਈ ਕਿਰਤ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਗਿਆ ਹੈ ਅਤੇ ਸੂਬੇ ਵਿੱਚ ਇਸ ਦਾ ਲਾਗੂ ਕਰਨ ਸ਼ੁਰੂ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *

%d bloggers like this: