Sun. Jul 21st, 2019

“ਵਨ ਨੇਸ਼ਨ-ਵਨ ਕਾਰਡ” – ਹੁਣ ਇੱਕ ਹੀ ਕਾਰਡ ‘ਤੇ ਮਿਲੇਗਾ ਦੇਸ਼ ਭਰ ‘ਚ ਰਾਸ਼ਨ

“ਵਨ ਨੇਸ਼ਨ-ਵਨ ਕਾਰਡ” – ਹੁਣ ਇੱਕ ਹੀ ਕਾਰਡ ‘ਤੇ ਮਿਲੇਗਾ ਦੇਸ਼ ਭਰ ‘ਚ ਰਾਸ਼ਨ

 ਕੇਂਦਰ ਸਰਕਾਰ ਨੇ ਭਾਰਤ ਦੀ ਜਨਤਾ ਨੂੰ ਲਾਭ ਦੁਣ ਲਈ ਇੱਕ ਰਾਸ਼ਟਰ-ਇੱਲ ਕਾਰਡ ਯੋਜਨਾ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਇਸ ਸਕੀਮ ਅਧਿਨ ਕੋਈ ਵੀ ਭਾਰਤੀ ਨਾਗਰਿਕ ਕਿਸੇ ਦੂਜੇ ਸੂਬੇ ‘ਚੋਂ ਕਿਸੇ ਵੀ ਪ੍ਰਚੂਨ ਦੀ ਦੁਕਾਨ ਤੋਂ ਰਾਸ਼ਨ ਸਹੀ ਦਰਾਂ ‘ਤੇ ਅਨਾਜ ਚੁੱਕ ਸਕਦਾ ਹੈ। ਇਸ ਸਹੂਲਤ ਨਾਲ ਸ਼ਹਿਰਾਂ ਜਾਂ ਹੋਰਨਾਂ ਸੂਬਿਆਂ ਵੱਲ੍ਹ ਕੂਚ ਕਰ ਚੁੱਕੇ ਨਾਗਰਿਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਮਿਲਣ ਵਾਲਾ ਹੈ।

ਕੇਂਦਰੀ ਖਾਦ ਮੰਤਰਾਲੇ ਨੇ ਵੀਰਵਾਰ ਨੂੰ ਦੇਸ਼ ਭਰ ‘ਚ ਖਾਦ ਸੈਕਟਰੀਆਂ ਦੀ ਇੱਕ ਮੀਟਿੰਗ ਬੁਲਾਈ ਜਿਸ ਦੌਰਾਨ ਖਾਦ ਮੰਤਰੀ ਰਾਮਵਿਲਾਸ ਪਾਸਵਾਨ ਨੇ ਇੱਕ ਰਾਸ਼ਟਰ – ਇੱਕ ਕਾਰਡ ਦੀ ਯੋਜਨਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਕੰਜ਼ਿਊਮਰਾਂ ਦੇ ਹਿਤਾਂ ਲਈ ਹਰ ਸੰਭਵ ਕੰਮ ਕਰਨ ਨੂੰ ਤਿਆਰ ਹੈ। ਇਸ ਯੋਜਨਾ ਨਾਲ ਕੰਜ਼ਿਊਮਰਾਂ ਨੂੰ ਕਿਸੇ ਵੀ ਦੁਕਾਨ ਨਾਲ ਬੰਨ੍ਹ ਕੇ ਨਹੀਂ ਰੱਖਿਆ ਜਾ ਸਕੇਗਾ। ਰਾਸ਼ਨ ਦੁਕਾਨਦਾਰਾਂ ਦੀ ਮਨਮਾਨੀ ਅਤੇ ਚੋਰੀ ਨੂੰ ਬੰਦ ਕਰਨ ‘ਚ ਮਦਦ ਮਿਲੇਗੀ।

Leave a Reply

Your email address will not be published. Required fields are marked *

%d bloggers like this: